
ਜੇ ਕਿਸਾਨ ਅੰਦੋਲਨ ਨੂੰ ਕਿਸੇ ਤਰ੍ਹਾਂ ਦੀ ਢਾਹ ਲੱਗਦੀ ਹੈ ਤਾਂ ਅਸੀਂ ਉਹਨਾਂ ਨੂੰ ਪੂਰਨ ਲਈ ਤਿਆਰ ਹਾਂ - ਚੰਦੂਮਾਜਰਾ
ਚੰਡੀਗੜ੍ਹ : ਕਿਸਾਨ ਅੰਦੋਲਨ ਅਤੇ ਪੰਜਾਬ ’ਚ ਸਿਆਸੀ ਰੈਲੀਆਂ ਦੇ ਸਬੰਧ ’ਚ ਪੰਜਾਬ ਦੀਆਂ 32 ਕਿਸਾਨ ਜਥੇਬੰਦੀਆਂ ਦੀ ਅੱਜ ਸ਼੍ਰੋਮਣੀ ਅਕਾਲੀ ਦਲ ਦੇ ਵਫ਼ਦ ਨਾਲ ਵੀ ਹੋਈ ਤੇ ਇਹ ਮੀਟਿੰਗ ਖ਼ਤਮ ਹੋ ਗਈ ਹੈ। ਸ਼੍ਰੋਮਣੀ ਅਕਾਲੀ ਦਲ ਵੱਲੋਂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ, ਮਹੇਸ਼ਇੰਦਰ ਸਿੰਘ ਗਰੇਵਾਲ, ਡਾ. ਦਲਜੀਤ ਸਿੰਘ ਚੀਮਾ ਅਤੇ ਬਲਵਿੰਦਰ ਸਿੰਘ ਭੂੰਦੜ ਇਸ ਮੀਟਿੰਗ ਵਿਚ ਪਹੁੰਚੇ ਸਨ। ਇਹ ਬੈਠਕ ਚੰਡੀਗੜ੍ਹ ਦੇ ਸੈਕਟਰ-36 'ਚ ਪੀਪਲਜ਼ ਕਨਵੈਨਸ਼ਨ ਹਾਲ 'ਚ ਕੀਤੀ ਗਈ।
Prem Singh Chandumajra
ਮੀਟਿੰਗ ਤੋਂ ਬਾਅਦ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਅਸੀਂ ਮੀਟਿੰਗ ਵਿਚ ਇਹ ਨਹੀਂ ਕਿਹਾ ਕਿ ਅਸੀਂ ਰੈਲੀਆਂ ਕਰਨਾ ਚਾਹੁੰਦੇ ਹਾਂ ਅਸੀਂ ਇਹ ਕਿਹਾ ਹੈ ਕਿ ਜੇ ਕਿਸਾਨ ਅੰਦੋਲਨ ਨੂੰ ਕਿਸੇ ਤਰ੍ਹਾਂ ਦੀ ਢਾਹ ਲੱਗਦੀ ਹੈ ਤਾਂ ਅਸੀਂ ਉਹਨਾਂ ਨੂੰ ਪੂਰਨ ਲਈ ਤਿਆਰ ਹਾਂ ਤੇ ਇਸ ਲਈ ਉਹਨਾਂ ਨੂੰ ਸੁਝਾਅ ਵੀ ਦਿੱਤੇ ਹਨ। ਉਹਨਾਂ ਕਿਹਾ ਕਿ ਅਸੀਂ ਅੰਦੋਲਨ ਵਿਚ ਅਪਣੇ ਵਰਕਰ ਵੀ ਸ਼ਾਮਲ ਕਰਨ ਲਈ ਤਿਆਰ ਹਾਂ ਤੇ ਅਸੀਂ ਰੈਲੀਆਂ ਉਸ ਦਿਨ ਬੰਦ ਕਰ ਸਕਦੇ ਹਾਂ ਜਿਸ ਦਿਨ ਤੁਹਾਡਾ ਕੋਈ ਖਾਸ ਪਲਾਨ ਹੋਵੇਗਾ। ਚੰਦੂਮਾਜਰਾ ਨੇ ਕਿਹਾ ਕਿ ਜੋ ਅਸੀਂ ਸੁਝਾਅ ਦਿੱਤੇ ਹਨ ਕਿਸਾਨਾਂ ਨੇ ਉਹ ਬਹੁਤ ਗੰਭੀਰਤਾ ਨਾਲ ਲਏ ਹਨ ਤੇ ਉਹ ਸ਼ਾਮ ਨੂੰ ਇਹਨਾਂ ਸੁਝਾਵਾਂ ਬਾਰੇ ਮੀਟਿੰਗ ਵੀ ਕਰਨਗੇ ਤੇ ਉਹਨਾਂ ਨੂੰ ਉਮੀਦ ਹੈ ਕਿ ਕੋਈ ਨਾ ਕੋਈ ਰਾਹ ਜ਼ਰੂਰ ਲੱਭਿਆ ਜਾਵੇਗਾ।
ਇਹ ਵੀ ਪੜ੍ਹੋ - ਅਸੀਂ ਤਨ, ਮਨ ਤੇ ਧਨ ਨਾਲ ਕਿਸਾਨਾਂ ਦੇ ਹੱਕ 'ਚ ਹਾਂ : ਰਣਜੀਤ ਸਿੰਘ ਬ੍ਰਹਮਪੁਰਾ
ਪ੍ਰੇਮ ਸਿੰਘ ਚੰਦੂਮਾਜਰਾ ਨੇ ਕਿਹਾ ਕਿ ਕਿਸਾਨ ਆਗੂ ਦੱਸਣ ਕਿ ਰੈਲੀਆਂ ਤੋਂ ਬਿਨਾਂ ਚੋਣ ਪ੍ਰਚਾਰ ਕਿਵੇਂ ਕਰ ਸਕਦੇ ਹਾਂ। ਉਨ੍ਹਾਂ ਕਿਹਾ ਕਿ ਇਕੱਲੇ ਪੰਜਾਬ 'ਚ ਹੀ ਕਿਉਂ ਰੈਲੀਆਂ 'ਤੇ ਰੋਕ ਲਗਾਈ ਜਾ ਰਹੀ ਹੈ। ਸ਼੍ਰੋਮਣੀ ਅਕਾਲੀ ਦਲ ਕਿਸਾਨ ਸੰਘਰਸ਼ 'ਚ ਯੋਗਦਾਨ ਪਾ ਰਿਹਾ ਹੈ। ਉਨ੍ਹਾਂ ਕਿਹਾ ਕਿ ਅਸੀਂ ਕਿਸਾਨਾਂ ਸਾਹਮਣੇ ਕਾਂਗਰਸ ਦੀ ਖੇਮਕਰਨ ਰੈਲੀ ਦਾ ਵੀ ਮੁੱਦਾ ਚੁੱਕਿਆ ਹੈ। ਪੰਜਾਬ 'ਚ ਰੈਲੀਆਂ ਕਰਨ ਬਾਰੇ ਪਾਰਟੀ ਫ਼ੈਸਲਾ ਲਵੇਗੀ।
ਕਿਸਾਨ ਅੰਦੋਲਨ ਕੌਮੀ ਅੰਦੋਲਨ ਬਣ ਚੁੱਕਿਆ ਹੈ ਤੇ ਕੌਮੀ ਪੱਧਰ ਦੀਆਂ ਵੀ ਰੈਲੀਆਂ ਰੋਕੀਆਂ ਜਾਣੀਆਂ ਚਾਹੀਦੀਆਂ ਹਨ। ਚੰਦੂਮਾਜਰਾ ਨੇ ਕਿਹਾ ਕਿ ਪਾਰਟੀਆਂ ਨੂੰ ਲੋਕਾਂ ਵਿਚ ਵਿਚਰ ਕੇ ਹੀ ਉਹਨਾਂ ਦੀਆਂ ਸਮੱਸਿਆਵਾਂ ਬਾਰੇ ਪਤਾ ਲੱਗੇਗਾ ਤੇ ਉਸ ਦੇ ਅਧਾਰ 'ਤੇ ਹੀ ਮੈਨੀਫੈਸਟੋ ਤਿਆਰ ਕੀਤਾ ਜਾਣਾ ਚਾਹੀਦਾ ਹੈ ਜਾਂ ਹੁੰਦਾ ਹੈ। ਉਹਨਾਂ ਕਿਹਾ ਕਿ ਜੋ ਨੀਤੀਆਂ ਬਣਾਈਆਂ ਜਾ ਰਹੀਆਂ ਹਨ ਉਹ ਸਭ ਲਈ ਇਕੋ ਜਿਹੀਆਂ ਹੋਣੀਆਂ ਚਾਹੀਦੀਆਂ ਹਨ ਤੇ ਇਸ ਨੂੰ ਕੌਮੀ ਪੱਧਰ ਤੇ ਹੀ ਰੱਖਿਆ ਜਾਣਾ ਚਾਹੀਦਾ ਹੈ।