ਪੰਜਾਬ ਵਿਚ ਖ਼ੁਦਕੁਸ਼ੀ ਲਈ ਉਕਸਾਉਣ ਦੇ ਮਾਮਲਿਆਂ ’ਚ 7.5% ਦਾ ਵਾਧਾ
Published : Sep 10, 2022, 11:29 am IST
Updated : Sep 10, 2022, 11:29 am IST
SHARE ARTICLE
Suicide
Suicide

ਹਾਲਾਂਕਿ ਚੰਡੀਗੜ੍ਹ ਵਿਚ 2020 ਦੇ ਮੁਕਾਬਲੇ 2021 ਵਿਚ ਉਕਸਾਉਣ ਕਾਰਨ ਖੁਦਕੁਸ਼ੀਆਂ ਦੀ ਦਰ ਵਿਚ ਕਮੀ ਆਈ ਹੈ।

 

ਚੰਡੀਗੜ੍ਹ: ਆਈਪੀਸੀ ਦੀ ਧਾਰਾ 306 ਅਨੁਸਾਰ ਖੁਦਕੁਸ਼ੀ ਲਈ ਉਕਸਾਉਣਾ ਇਕ ਅਪਰਾਧ ਹੈ। ਪੰਜਾਬ ਅਤੇ ਹਰਿਆਣਾ ਵਿਚ ਪਿਛਲੇ ਸਾਲ ਔਸਤਨ 2 ਵਿਅਕਤੀ ਹਰ ਰੋਜ਼ ਖੁਦਕੁਸ਼ੀ ਕਰਨ ਲਈ ਮਜਬੂਰ ਹੋਏ ਸਨ। ਐਨਸੀਆਰਬੀ 2021 ਦੀ ਰਿਪੋਰਟ ਅਨੁਸਾਰ 2021 ਵਿਚ ਪੰਜਾਬ ਵਿਚ 597 ਲੋਕ ਖੁਦਕੁਸ਼ੀ ਕਰਨ ਲਈ ਮਜਬੂਰ ਹੋਏ, ਜੋ ਕਿ 2020 ਦੇ ਮੁਕਾਬਲੇ 7.5% ਵੱਧ ਹੈ। ਹਰਿਆਣਾ (5.1%), ਰਾਜਸਥਾਨ (5.3%) ਵਿਚ ਵੀ ਅੰਕੜਿਆਂ ਵਿਚ ਵਾਧਾ ਹੋਇਆ ਹੈ।
ਹਾਲਾਂਕਿ ਚੰਡੀਗੜ੍ਹ ਵਿਚ 2020 ਦੇ ਮੁਕਾਬਲੇ 2021 ਵਿਚ ਉਕਸਾਉਣ ਕਾਰਨ ਖੁਦਕੁਸ਼ੀਆਂ ਦੀ ਦਰ ਵਿਚ ਕਮੀ ਆਈ ਹੈ।

ਸਾਲ 2021 ਵਿਚ ਚੰਡੀਗੜ੍ਹ ਵਿੱਚ ਅਜਿਹੇ ਸਿਰਫ਼ ਦੋ ਮਾਮਲੇ ਸਾਹਮਣੇ ਆਏ ਸਨ। ਆਤਮ ਹੱਤਿਆ ਵਿਸ਼ਵ ਵਿਚ ਇਕ ਮਹਾਂਮਾਰੀ ਬਣਦੀ ਜਾ ਰਹੀ ਹੈ। ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੁਸਾਈਡ ਪ੍ਰੀਵੈਂਸ਼ਨ (IASP) ਨੇ ਇਸ ਨੂੰ ਰੋਕਣ ਲਈ 10 ਸਤੰਬਰ 2003 ਨੂੰ ਪਹਿਲ ਕੀਤੀ। ਇਹ ਸਮਾਗਮ ਸਫਲ ਰਿਹਾ ਇਸ ਲਈ 2004 ਵਿਚ WHO ਇਸ ਵਿਚ ਸ਼ਾਮਲ ਹੋਇਆ। IASP ਜਨਤਕ ਜਾਗਰੂਕਤਾ ਵਧਾਉਣ ਲਈ 60 ਤੋਂ ਵੱਧ ਦੇਸ਼ਾਂ ਵਿਚ ਸੈਂਕੜੇ ਪ੍ਰੋਗਰਾਮਾਂ ਦਾ ਆਯੋਜਨ ਕਰਦਾ ਹੈ।

ਇੰਟਰਨੈਸ਼ਨਲ ਐਸੋਸੀਏਸ਼ਨ ਫਾਰ ਸੁਸਾਈਡ ਪ੍ਰੀਵੈਂਸ਼ਨ ਅਨੁਸਾਰ ਦੁਨੀਆ ਵਿਚ ਹਰ ਸਾਲ ਲਗਭਗ 7 ਲੱਖ ਲੋਕ ਖੁਦਕੁਸ਼ੀ ਕਰਦੇ ਹਨ। ਇਹਨਾਂ ਵਿਚੋਂ 40% ਅਜਿਹੇ ਹਨ, ਜਿਨ੍ਹਾਂ ਵਿਚ ਵਿਅਕਤੀ ਮਜਬੂਰ ਹੋ ਕੇ ਜੀਵਨ ਲੀਲਾ ਸਮਾਪਤ ਕਰਨ ਦਾ ਕਦਮ ਚੁੱਕ ਲੈਂਦਾ ਹੈ। ਕੁਝ ਨੌਕਰੀ, ਕਰੀਅਰ ਅਤੇ ਕੁਝ ਆਰਥਿਕ ਤੰਗੀ ਨਾਲ ਜੂਝ ਰਹੇ ਹੁੰਦੇ ਹਨ। ਹਿਮਾਚਲ ਵਿਚ ਉਕਸਾਉਣ ਦੇ ਮਾਮਲਿਆਂ ਵਿਚ 22% ਦੀ ਕਮੀ ਆਈ ਹੈ, ਹਿਮਾਚਲ ਅਤੇ ਚੰਡੀਗੜ੍ਹ ਨੇ ਖੁਦਕੁਸ਼ੀ ਲਈ ਉਕਸਾਉਣ ਦੇ ਮਾਮਲੇ ਵਿਚ ਬਿਹਤਰ ਪ੍ਰਦਰਸ਼ਨ ਕੀਤਾ ਹੈ। ਹਿਮਾਚਲ 'ਚ 2021 'ਚ ਸਿਰਫ 68 ਲੋਕਾਂ ਨੇ ਮਜ਼ਬੂਰੀ ਕਾਰਨ ਖੁਦਕੁਸ਼ੀ ਕਰਨ ਦੀ ਕੋਸ਼ਿਸ਼ ਕੀਤੀ, ਜੋ ਕਿ 2020 ਦੇ ਮੁਕਾਬਲੇ 22 ਫੀਸਦੀ ਘੱਟ ਹੈ। 2020 ਵਿਚ ਇਥੇ 88 ਲੋਕਾਂ ਨੇ ਖੁਦਕੁਸ਼ੀ ਕੀਤੀ ਸੀ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement