ਹੁਣ ਵਿਆਹ ਸਮਾਗਮਾਂ ਵਿਚ ਨਹੀਂ ਬਣ ਸਕੇਗੀ ਡ੍ਰੋਨ ਨਾਲ ਵੀਡੀਓ, ਲੱਗਾ ਬੈਨ 
Published : Oct 10, 2019, 3:43 pm IST
Updated : Oct 10, 2019, 3:43 pm IST
SHARE ARTICLE
Drone Banned
Drone Banned

ਇਸ ਸਬੰਧੀ ਜਾਣਕਰੀ ਦਿੰਦਿਆਂ ਆਈ. ਜੀ. ਜੋਨਲ ਨੌਨਿਹਾਲ ਸਿੰਘ ਨੇ ਦੱਸਿਆ ਕਿ ਡਰੋਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਡੀ.ਸੀ. ਨੂੰ ਨੋਡਲ.....

ਜਲੰਧਰ: ਸੂਬੇ ਵਿਚ ਮੌਜੂਦਾ ਸਮੇਂ ਡਰੋਨ ਨੂੰ ਲੈ ਕੇ ਬਹੁਤ ਸਨਸਨੀ ਫੈਲੀ ਹੋਈ ਹੈ। ਪਿਛਲੇ ਕੁੱਝ ਸਮੇਂ ਦੌਰਾਨ ਸੂਬੇ ਵਿੱਚ ਡਰੋਨ ਰਾਹੀਂ ਹਥਿਆਰਾਂ ਸਮੇਤ ਡਰੱਗਜ਼ ਦੀ ਖੇਪ ਪਹੁੰਚਾਈ ਜਾ ਰਹੀ ਹੈ । ਜਿਸ ਕਾਰਨ ਪੰਜਾਬ ਸਰਕਾਰ ਵੱਲੋਂ ਦੋਆਬਾ ਵਿਚ ਕਿਸੇ ਵੀ ਵਿਆਹ ਸਮਾਗਮ ਵਿਚ ਡਰੋਨ ਉਡਾਉਣ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਮਾਮਲੇ ਵਿਚ ਸਰਕਾਰ ਵੱਲੋਂ ਇਹ ਆਦੇਸ਼ ਜਾਰੀ ਕੀਤਾ ਗਿਆ ਹੈ ਕਿ ਇਜਾਜ਼ਤ ਤੋਂ ਬਿਨ੍ਹਾਂ ਹੁਣ ਕੋਈ ਵੀ ਡਰੋਨ ਨਹੀਂ ਉਡਾ ਸਕਦਾ।

Drone Drone

ਪੰਜਾਬ ਸਰਕਾਰ ਵੱਲੋਂ ਡੀ. ਸੀ. ਨੂੰ ਇਸ ਦਾ ਨੋਡਲ ਅਧਿਕਾਰੀ ਬਣਾਇਆ ਗਿਆ ਹੈ। ਜਿਨ੍ਹਾਂ ਤੋਂ ਇਜਾਜ਼ਤ ਮਿਲਣ ‘ਤੇ ਹੀ ਇਲਾਕੇ ਦੇ ਵਿਆਹਾਂ ਵਿਚ ਡਰੋਨ ਉਡਾਇਆ ਜਾ ਸਕੇਗਾ। ਦੱਸ ਦਈਏ ਕਿ ਡਰੋਨ ਰਾਹੀਂ ਪੰਜਾਬ ਵਿਚ ਹਥਿਆਰਾਂ ਸਮੇਤ ਡਰੱਗ ਦੀ ਖੇਪ ਪਹੁੰਚਾਈ ਗਈ ਹੈ। ਜਿਸਦਾ ਨੈੱਟਵਰਕ ਬ੍ਰੇਕ ਹੋਣ ਤੋਂ ਬਾਅਦ ਸੂਬੇ ਵਿਚ ਸੁਰੱਖਿਆ ਏਜੰਸੀਆਂ ਵੱਲੋਂ ਜ਼ਬਰਦਸਤ ਆਪਰੇਸ਼ਨ ਚਲਾਇਆ ਜਾ ਰਿਹਾ ਹੈ। ਇਸ ਮਾਮਲੇ ਵਿਚ ਇਨ੍ਹਾਂ ਸੁਰੱਖਿਆ ਏਜੇਂਸੀਆਂ ਵੱਲੋਂ ਪੰਜਾਬ ਵਿਚ ਡਰੋਨ ਹਮਲੇ ਦੀ ਚੇਤਾਵਨੀ ਵੀ ਦਿੱਤੀ ਗਈ ਹੈ।

DroneDrone

ਇਸ ਚੇਤਾਵਨੀ ਤੋਂ ਬਾਅਦ ਹੀ ਸਰਕਾਰ ਵੱਲੋਂ ਦੋਆਬਾ ਵਿਚ ਡਰੋਨ ਦੀ ਵਰਤੋਂ ‘ਤੇ ਪਾਬੰਦੀ ਲਗਾ ਦਿੱਤੀ ਗਈ ਹੈ, ਜਿਸਦੇ ਚੱਲਦਿਆਂ ਹੁਣ ਕਿਸੇ ਵੀ ਸਮਾਗਮ ਵਿਚ ਡਰੋਨ ਉਡਾਉਣ ਲਈ ਡੀ.ਸੀ ਦੀ ਇਜ਼ਾਜ਼ਤ ਲੈਣੀ ਪਵੇਗੀ। ਇਸ ਸਬੰਧੀ ਏਜੰਸੀਆਂ ਦਾ ਕਹਿਣਾ ਹੈ ਕਿ ਪੰਜਾਬ ਵਿਚ ਪਠਾਨਕੋਟ ਏਅਰਬੇਸ, ਆਦਮਪੁਰ ਹਵਾਈ ਸੈਨਾ ਅੱਡਾ, ਜਲੰਧਰ ਵਿਚ ਇੰਡੀਅਨ ਆਇਲ ਟਰਮੀਨਲ ਤੋਂ ਇਲਾਵਾ ਕਈ ਹੋਰ ਇਲਾਕਿਆਂ ‘ਤੇ ਅਤਿਵਾਦੀਆਂ ਦੀ ਨਜ਼ਰ ਹੈ।

Drone BannedDrone Banned

ਦੱਸ ਦਈਏ ਕਿ ਹਾਲ ਹੀ ਵਿਚ ਪਾਕਿਸਤਾਨ ਵੱਲੋਂ ਅਜਿਹੇ ਡਰੋਨ ਦਾ ਇਸਤੇਮਾਲ ਕੀਤਾ ਗਿਆ ਹੈ, ਜਿਸ ਵਿਚ 10-15 ਕਿਲੋ ਭਾਰ ਚੁੱਕ ਕੇ ਉੱਡਣ ਦੀ ਸਮਰੱਥਾ ਹੈ। ਇਸ ਸਬੰਧੀ ਜਾਣਕਰੀ ਦਿੰਦਿਆਂ ਆਈ. ਜੀ. ਜੋਨਲ ਨੌਨਿਹਾਲ ਸਿੰਘ ਨੇ ਦੱਸਿਆ ਕਿ ਡਰੋਨ ‘ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ ਅਤੇ ਡੀ.ਸੀ. ਨੂੰ ਨੋਡਲ ਅਧਿਕਾਰੀ ਬਣਾਇਆ ਗਿਆ ਹੈ।
 

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਕੌਣ ਖੋਹੇਗਾ ਤੁਹਾਡੀਆਂ ਜ਼ਮੀਨਾਂ-ਜਾਇਦਾਦਾਂ ? ਮਰ+ਨ ਤੋਂ ਬਾਅਦ ਕਿੱਥੇ ਜਾਵੇਗੀ 55% ਦੌਲਤ ?

26 Apr 2024 11:00 AM

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM
Advertisement