ਪੇਪਰ ਵਿਚ ਫੋਨ ਵਰਤਣ ਵਾਲੇ ਬੱਚੇ ਨੂੰ ਸਕੂਲ 'ਚੋਂ ਕੱਢਿਆ
Published : Oct 10, 2019, 4:46 pm IST
Updated : Oct 10, 2019, 4:46 pm IST
SHARE ARTICLE
School Mukatsar Sahib
School Mukatsar Sahib

ਅਧਿਆਪਕ 'ਤੇ ਨਹੀਂ ਲਿਆ ਗਿਆ ਕੋਈ ਐਕਸ਼ਨ

ਮੁਕਤਸਰ ਸਾਹਿਬ: ਪਿਛਲੀ ਦਿਨੀ ਇਕ ਨਿਜੀ ਸਕੂਲ ਦੀ ਵੀਡੀਓ ਵਾਈਰਲ ਹੋਈ ਸੀ ਜਿਸ ਵਿਚ ਇਕ ਬਾਰਵੀ ਜਮਾਤ ਦਾ ਵਿਦਿਆਰਥੀ ਕਲਾਸ ਵਿੱਚ ਬੈਠਾ ਪੇਪਰ ਦੇਣ ਦੇ ਨਾਲ ਨਾਲ ਪੇਪਰ ਦੀ ਮੋਬਾਈਲ ਤੇ ਵੀਡੀਓ ਬਣਾ ਰਿਹਾ ਸੀ। ਇਸ ਦੀ ਵੀਡੀਓ ਸ਼ੋਸ਼ਲ ਮੀਡੀਆ ’ਤੇ ਖੂਬ ਵਾਇਰਲ ਹੋ ਰਹੀ ਸੀ ਤੇ ਜਦ ਇਹ ਮਾਮਲਾ ਸਕੂਲ ਦੇ ਪ੍ਰਿੰਸੀਪਲ ਦੇ ਧਿਆਨ ਵਿਚ ਆਇਆ ਤਾਂ ਪ੍ਰਿੰਸੀਪਲ ਨੇ ਤੁਰੰਤ ਨੋਟਿਸ ਲੈਂਦੀਆਂ ਵਿਦਿਆਰਥੀ ਨੂੰ ਸਕੂਲ ਤੋਂ ਬਾਹਰ ਕੱਢ ਦਿੱਤਾ ਪਰ ਅਧਿਆਪਕ ’ਤੇ ਕੋਈ ਐਕਸ਼ਨ ਨੀ ਲਿਆ।

MukatsarMukatsar

ਜਦਕਿ ਗਲਤੀ ਅਧਿਆਪਕ ਦੀ ਵੀ ਪੂਰੀ ਸੀ ਕਿਓਂਕਿ ਅਧਿਆਪਕ ਦੇ ਨੱਕ ਹੇਠਾਂ ਵਿਦਿਆਰਥੀ ਇਸ ਤਰਾਂ ਪੇਪਰ ਹਾਲ ਵਿਚ ਫੋਨ ਵਰਤ ਰਿਹਾ ਸੀ ਪਰ ਅਧਿਆਪਕ ਨੂੰ ਕਨੋ ਕੰਨ ਕੋਈ ਖਬਰ ਨਹੀਂ ਸੀ। ਦਰਅਸਲ ਇਹ ਵੀਡੀਓ ਮੁਕਤਸਰ ਸਾਹਿਬ ਦੇ ਸਕੂਲ ਦੀ ਹੈ। ਜਿਥੋਂ ਦੇ 12 ਜਮਾਤ ਦੇ ਚਿਰਾਗ ਨਾਮ ਦੇ ਵਿਦਿਆਰਥੀ ਵਲੋਂ ਪੇਪਰ ਦੇਣ ਦੀ ਵੀਡੀਓ ਬਣਾ ਕੇ ਸ਼ੋਸ਼ਲ ਮੀਡੀਆ ਤੇ ਵਾਇਰਲ ਕਰ ਦਿੱਤੀ ਗਈ ਸੀ।

School Mukatsar Sahib School Mukatsar Sahib

ਇਸ ਤੋਂ ਬਾਅਦ ਸਕੂਲ ਦੇ ਪ੍ਰਿੰਸਪਿਲ ਨੇ ਵਿਦਿਆਰਥੀ ਨੂੰ ਸਸਪੈਂਡ ਕਰ ਦਿੱਤਾ ਤੇ ਜਦੋ ਇਸ ਮਾਮਲੇ ਸੰਬੰਧੀ ਪ੍ਰਿੰਸੀਪਲ ਨਾਲ ਗੱਲਬਾਤ ਕੀਤੀ ਗਈ ਤਾਂ ਓਹਨਾ ਦੱਸਿਆ ਕਿ ਵਿਦਿਆਰਥੀ ਨੂੰ ਸਕੂਲ ਵਿੱਚੋ ਸਸਪੈਂਡ ਕਰ ਦਿੱਤਾ ਗਿਆ ਹੈ। ਪ੍ਰੰਤੂ ਜਦੋ ਅਧਿਆਪਕ ਤੇ ਕੋਈ ਐਕਸ਼ਨ ਲੈਣ ਬਾਰੇ ਪੁੱਛਿਆ ਗਿਆ ਤਾਂ ਉਹ ਕੁਝ ਵੀ ਬੋਲਣ ਤੋਂ ਕਤਰਾਉਂਦੇ ਹੋਏ ਵਿਖਾਈ ਦਿੱਤੇ ਇਥੋਂ ਤਕ ਕਿ ਓਹਨਾ ਨੇ ਨਾ ਤਾ ਵਿਦਿਆਰਥੀ ਦਾ ਨਾਮ ਦੱਸਿਆ ਤੇ ਨਾ ਹੀ ਸਕੂਲ ਅਧਿਆਪਕ ਦਾ।

ਬਸ ਕਾਰਵਾਈ ਕੀਤੀ ਜਾਵੇਗੀ ਦਾ ਭਰੋਸਾ ਹੀ ਦਿੱਤਾ। ਦਰਅਸਲ, ਗਲਤੀ ਤਾਂ ਅਧਿਆਪਕ ਦੀ ਵੀ ਸੀ ਕਿਓਂਕਿ ਉਸ ਦੀ ਮੌਜੂਦਗੀ ਵਿਚ ਵਿਦਿਆਰਥੀ ਵਲੋਂ ਮੋਬਾਈਲ ਫੋਨ ਵਰਤਿਆ ਗਿਆ ਪ੍ਰੰਤੂ ਸਕੂਲ ਪ੍ਰਸ਼ਾਸ਼ਨ ਨੇ ਵਿਦਿਆਰਥੀ ਤੇ ਤਾਂ ਐਕਸ਼ਨ ਲਿਆ ਪ੍ਰੰਤੂ ਅਧਿਆਪਕ ਤੇ ਨਹੀਂ ਜੋ ਕਿ ਸਕੂਲ ਦੇ ਪੱਖਪਾਤੀ ਰਵਈਏ ਨੂੰ ਜਾਗ ਜਾਹਿਰ ਕਰ ਰਿਹਾ ਹੈ ਕਿਓਂਕਿ ਗਲਤੀ ਦੋਹਾਂ ਦੀ ਹੈ ਇਸ ਲਈ ਐਕਸ਼ਨ ਵੀ ਦੋਹਾਂ ਧਿਰਾਂ ਤੇ ਹੀ ਲੈਣਾ ਬਣਦਾ ਸੀ। ਹੁਣ ਵੇਖਣਾ ਹੋਵੇਗਾ ਕਿ ਅਖੀਰ ਭਵਿੱਖ ਵਿਚ ਅਧਿਆਪਕ ਤੇ ਕੋਈ ਐਕਸ਼ਨ ਲਿਆ ਜਾਂਦਾ ਹੈ ਜਾਂ ਨਹੀਂ।

Punjabi News  ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ  Facebook ਤੇ ਲਾਈਕ Twitter  ਤੇ follow ਕਰੋ।

Location: India, Punjab

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM

ਮੁਅੱਤਲ DIG ਹਰਚਰਨ ਭੁੱਲਰ ਮਾਮਲੇ 'ਚ ਅਦਾਲਤ ਦਾ ਵੱਡਾ ਫੈਸਲਾ! ਪੇਸ਼ੀ 'ਚ ਆਇਆ ਹੈਰਾਨੀਜਨਕ ਮੋੜ

31 Oct 2025 3:24 PM
Advertisement