
ਵਰਤਮਾਨ ਸਮੇਂ ਵਿਚ ਕਈ ਤਰ੍ਹਾਂ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਜਿਹੜੇ ਮੁਕਾਬਲੇ ਬਾਰੇ ਦੱਸ ਰਹੇ ਹਾਂ
ਵਾਸ਼ਿੰਗਟਨ : ਵਰਤਮਾਨ ਸਮੇਂ ਵਿਚ ਕਈ ਤਰ੍ਹਾਂ ਦੇ ਮੁਕਾਬਲਿਆਂ ਦਾ ਆਯੋਜਨ ਕੀਤਾ ਜਾਂਦਾ ਹੈ। ਅੱਜ ਅਸੀਂ ਤੁਹਾਨੂੰ ਜਿਹੜੇ ਮੁਕਾਬਲੇ ਬਾਰੇ ਦੱਸ ਰਹੇ ਹਾਂ ਉਸ ਬਾਰੇ ਜਾਣ ਕੇ ਤੁਹਾਨੂੰ ਹੈਰਾਨੀ ਜ਼ਰੂਰ ਹੋਵੇਗੀ। ਨਿਊਯਾਰਕ 'ਚ 'ਟਾਇਲਟ ਪੇਪਰ' ਨਾਲ ਵੈਡਿੰਗ ਡਰੈੱਸ ਬਣਾਉਣ ਦੀ ਪ੍ਰਤੀਯੋਗਤਾ ਆਯੋਜਿਤ ਕੀਤੀ। ਸ਼ੁਰੂ ਵਿਚ 1500 ਭਾਗੀਦਾਰਾਂ ਨੇ ਇਸ ਵਿਚ ਆਪਣੀਆਂ ਐਂਟਰੀਜ਼ ਭੇਜੀਆਂ।
Toilet paper wedding dress
30 ਸਤੰਬਰ ਨੂੰ ਹੋਏ ਇਸ ਮੁਕਾਬਲੇ ਦੇ ਫਾਈਨਲ ਰਾਊਂਡ ਵਿਚ 15 ਭਾਗੀਦਾਰਾਂ ਦੀ ਚੋਣ ਹੋਈ। ਮੁਕਾਬਲੇ ਵਿਚ ਡਰੈੱਸ ਬਣਾਉਣ ਲਈ ਸਿਰਫ ਟਾਇਲਟ ਪੇਪਰ, ਟੇਪ, ਧਾਗੇ ਅਤੇ ਗਲੂ ਦੀ ਵਰਤੋਂ ਕੀਤੀ ਗਈ। ਸਾਊਥ ਕੈਰੋਲੀਨਾ ਦੀ ਮਿਤੋਜ਼ਾ ਹਾਸਕਾ ਦੀ ਪਹਿਨੀ ਡਰੈੱਸ ਨੂੰ ਸਭ ਤੋਂ ਸ਼ਾਨਦਾਰ ਐਲਾਨਿਆ ਗਿਆ। ਇਸ ਨੂੰ ਬਣਾਉਣ ਲਈ ਉਨ੍ਹਾਂ ਨੇ 48 ਰੋਲ ਟਾਇਲਟ ਪੇਪਰ ਵਰਤੇ।
Toilet paper wedding dress
ਇਸ ਡਰੈੱਸ ਨੂੰ ਬਣਾਉਣ ਵਿਚ 400 ਘੰਟੇ ਦਾ ਸਮਾਂ ਲੱਗਾ।ਮੁਕਾਬਲੇ ਵਿਚ ਜੇਤੂ ਰਹੀ ਮਿਤੋਜ਼ਾ ਹਾਸਕਾ ਨੂੰ 7 ਲੱਖ ਰੁਪਏ (10,000 ਡਾਲਰ) ਦੀ ਰਾਸ਼ੀ ਇਨਾਮ ਦੇ ਤੌਰ 'ਤੇ ਕੀਤੀ ਗਈ। ਮੁਕਾਬਲੇ ਦਾ ਪ੍ਰਸਾਰਣ ਅਮਰੀਕਾ ਦੇ ਨੈਸ਼ਨਲ ਟੀਵੀ 'ਤੇ ਕੀਤਾ ਗਿਆ।
Punjabi News ਨਾਲ ਜੁੜੀ ਹੋਰ ਅਪਡੇਟ ਲਗਾਤਾਰ ਹਾਸਲ ਕਰਨ ਲਈ ਸਾਨੂੰ Facebook ਤੇ ਲਾਈਕ Twitter ਤੇ follow ਕਰੋ।