ਰੈਨਬੈਕਸੀ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਨੇ ਕੀਤਾ ਗ੍ਰਿਫ਼ਤਾਰ
Published : Oct 10, 2019, 7:51 pm IST
Updated : Oct 10, 2019, 7:51 pm IST
SHARE ARTICLE
Shivinder Singh arrested in fraud case by Delhi Police
Shivinder Singh arrested in fraud case by Delhi Police

ਰੈਲੀਗੇਅਰ ਨੇ ਲਗਾਇਆ ਸੀ 740 ਕਰੋੜ ਰੁਪਏ ਦੀ ਧੋਖਾਧਰੀ ਦਾ ਦੋਸ਼

ਨਵੀਂ ਦਿੱਲੀ : ਫਾਰਮਾ ਕੰਪਨੀ ਰੈਨਬੈਕਸੀ ਅਤੇ ਫ਼ੋਰਟਿਜ਼ ਹੈਲਥਕੇਅਰ ਦੇ ਸਾਬਕਾ ਪ੍ਰਮੋਟਰ ਸ਼ਿਵਿੰਦਰ ਸਿੰਘ ਨੂੰ ਦਿੱਲੀ ਪੁਲਿਸ ਦੀ ਆਰਥਕ ਅਪਰਾਧ ਸ਼ਾਖਾ (ਈ.ਓ.ਡਬਲਿਊ.) ਨੇ ਵੀਰਵਾਰ ਨੂੰ ਗ੍ਰਿਫ਼ਤਾਰ ਕਰ ਲਿਆ। ਸ਼ਿਵਿੰਦਰ ਤੋਂ ਇਲਾਵਾ ਕਵੀ ਅਰੋੜਾ, ਸੁਨੀਲ ਗੋਧਵਾਨੀ ਅਤੇ ਅਨਿਲ ਸਕਸੈਨਾ ਨੂੰ ਵੀ ਗ੍ਰਿਫ਼ਤਰ ਕੀਤਾ ਗਿਆ ਹੈ। ਰੈਲੀਗੇਅਰ ਫਿਨਵੈਸਟ ਲਿਮਟਿਡ ਦੀ ਸ਼ਿਕਾਇਤ 'ਤੇ ਇਹ ਕਾਰਵਾਈ ਕੀਤੀ ਗਈ। ਸ਼ਿਵਿੰਦਰ ਰੈਲੀਏਗਰ ਫਿਨਵੈਸਟ ਦੇ ਸਾਬਕਾ ਪ੍ਰਮੋਟਰ ਹਨ। ਬਾਕੀ ਲੋਕ ਵੀ ਕੰਪਨੀ ਨਾਲ ਜੁੜੇ ਹੋਏ ਸਨ। ਸ਼ਿਕਾਇਤ ਮੁਤਾਬਕ ਸ਼ਿਵਿੰਦਰ ਸਿੰਘ ਅਤੇ ਹੋਰ ਲੋਕਾਂ 'ਤੇ 740 ਕਰੋੜ ਰੁਪਏ ਦੀ ਧੋਖਾਧੜੀ ਦਾ ਦੋਸ਼ ਹੈ। ਇਸ ਮਾਮਲੇ 'ਚ ਸ਼ਿਵਿੰਦਰ ਦੇ ਭਰਾ ਮਲਵਿੰਦਰ ਸਿੰਘ ਵੀ ਮੁਲਜ਼ਮ ਹਨ। ਮੀਡੀਆ ਰਿਪੋਰਟ ਮੁਤਾਬਕ ਮਲਵਿੰਦਰ ਸਿੰਘ ਦੀ ਵੀ ਪੁਲਿਸ ਵਲੋਂ ਤਲਾਸ਼ ਕੀਤੀ ਜਾ ਰਹੀ ਹੈ। ਰੈਲੀਗੇਅਰ ਨੇ ਪਿਛਲੇ ਸਾਲ ਦਸੰਬਰ 'ਚ ਸ਼ਿਵਿੰਦਰ ਅਤੇ ਮਲਵਿੰਦਰ ਵਿਰੁਧ ਸ਼ਿਕਾਇਤ ਦਰਜ ਕਰਵਾਈ ਸੀ।

Shivinder Singh arrested in fraud case by Delhi PoliceShivinder Singh arrested in fraud case by Delhi Police

ਜ਼ਿਕਰਯੋਗ ਹੈ ਕਿ ਸਾਲ 2016 'ਚ ਦੋਵੇਂ ਭਰਾਵਾਂ ਸ਼ਿਵਿੰਦਰ ਅਤੇ ਮਲਵਿੰਦਰ ਸਿੰਘ ਨੇ ਫ਼ੋਰਬਜ਼ ਦੀ 100 ਅਮੀਰ ਭਾਰਤੀਆਂ ਦੀ ਸੂਚੀ 'ਚ 92ਵਾਂ ਨੰਬਰ ਪ੍ਰਾਪਤ ਕੀਤਾ ਸੀ। ਉਸ ਸਮੇਂ ਦੋਹਾਂ ਦੀ ਜਾਇਦਾਦ 8864 ਕਰੋੜ ਰੁਪਏ ਸੀ। ਪਿਛਲੇ ਸਾਲ ਸ਼ਿਵਿੰਦਰ ਅਤੇ ਮਲਵਿੰਦਰ ਸਿੰਘ 'ਤੇ ਦੋਸ਼ ਲੱਗੇ ਸਨ ਕਿ ਉਨ੍ਹਾਂ ਨੇ ਫ਼ੋਰਟਿਜ਼ ਦੇ ਬੋਰਡ ਦੀ ਮਨਜੂਰੀ ਤੋਂ ਬਗੈਰ 500 ਕਰੋੜ ਰੁਪਏ ਕਢਵਾ ਲਏ। ਫ਼ਰਵਰੀ 2018 ਤਕ ਮਲਵਿੰਦਰ ਫ਼ੋਰਟਿਜ਼ ਦੇ ਐਗਜ਼ੀਕਿਊਟਿਵ ਚੇਅਰਮੈਨ ਅਤੇ ਸ਼ਿਵਿੰਦਰ ਨਾਨ-ਐਗਜ਼ੀਕਿਊਟਿਵ ਵਾਈਸ ਚੇਅਰਮੈਨ ਸਨ। ਫੰਡ ਡਾਇਵਰਟ ਕਰਨ ਦੇ ਦੋਸ਼ਾਂ ਤੋਂ ਬਾਅਦ ਦੋਹਾਂ ਨੂੰ ਬੋਰਡ ਤੋਂ ਕੱਢ ਦਿੱਤਾ ਗਿਆ ਸੀ। ਸ਼ਿਵਿੰਦਰ ਅਤੇ ਮਲਵਿੰਦਰ ਸਿੰਘ ਨੇ ਸਾਲ 1996 'ਚ ਫ਼ੋਰਟਿਜ਼ ਹੈਰਥਕੇਅਰ ਦੀ ਸ਼ੁਰੂਆਤ ਕੀਤੀ ਸੀ।

Shivinder Singh arrested in fraud case by Delhi PoliceShivinder Singh arrested in fraud case by Delhi Police

ਦੱਸ ਦਈਏ ਕਿ 43 ਸਾਲਾ ਸ਼ਿਵਿੰਦਰ ਆਪਣੇ ਵੱਡੇ ਭਰਾ ਮਾਲਵਿੰਦਰ ਤੋਂ ਤਿੰਨ ਸਾਲ ਛੋਟੇ ਹਨ। ਦੋਵੇਂ ਭਰਾਵਾਂ ਕੋਲ ਫ਼ੋਰਟਿਜ਼ ਹੈਲਥ ਕੇਅਰ ਦੇ ਕਰੀਬ 70 ਫ਼ੀ ਸਦੀ ਹਿੱਸੇਦਾਰੀ ਸੀ। ਉਨ੍ਹਾਂ ਦੇ ਦੇਸ਼ ਚ 2 ਦਰਜਨ ਤੋਂ ਵੀ ਜ਼ਿਆਦਾ ਹਸਪਤਾਲ ਹਨ। ਡਿਯੂਕ ਯੂਨੀਵਰਸਿਟੀ ਤੋਂ ਬਿਜ਼ਨੈੱਸ ਐਡਮਨਿਸਟ੍ਰੇਸ਼ਨ ਦੀ ਡਿਗਰੀ ਹਾਸਲ ਕਰਨ ਤੋਂ ਬਾਅਦ ਸ਼ਿਵਿੰਦਰ ਨੇ 18 ਸਾਲ ਪਹਿਲਾਂ ਕਾਰੋਬਾਰ ਦੀ ਦੁਨੀਆ 'ਚ ਕਦਮ ਰੱਖਿਆ ਸੀ। ਸ਼ਿਵਿੰਦਰ ਨੇ ਗਣਿਤ ਵਿਚ ਡਿਗਰੀ ਵੀ ਹਾਸਲ ਕੀਤੀ ਹੈ।

Shivinder Singh arrested in fraud case by Delhi PoliceShivinder Singh arrested in fraud case by Delhi Police

ਅੰਕੜਿਆਂ ਚ ਉਨ੍ਹਾਂ ਨੂੰ ਬਹੁਤ ਤੇਜ਼ ਮੰਨਿਆ ਜਾਂਦਾ ਹੈ। ਉਹ ਦੂਨ ਸਕੂਲ ਤੇ ਸੇਂਟ ਸਟੀਫਨ ਕਾਲਜ ਤੋਂ ਪੜ੍ਹਾਈ ਕਰ ਚੁੱਕੇ ਹਨ। ਸ਼ਿਵਿੰਦਰ ਸਿੰਘ ਦੇ ਦਾਦਾ ਮੋਹਨ ਸਿੰਘ ਨੇ 1950 ਵਿਚ ਰਨਬੈਕਸੀ ਦੀ ਕਮਾਨ ਸਾਂਭੀ ਸੀ, ਜਿਸ ਦੀ ਵਿਰਾਸਤ ਉਨ੍ਹਾਂ ਦੇ ਬੇਟੇ ਪਰਵਿੰਦਰ ਸਿੰਘ ਨੂੰ ਮਿਲੀ। ਪਰਵਿੰਦਰ ਦੇ ਬੇਟੇ ਮਾਲਵਿੰਦਰ ਤੇ ਸ਼ਿਵਿੰਦਰ ਨੂੰ ਮਿਲੀ ਅਤੇ ਉਨ੍ਹਾਂ ਨੇ ਇਸ ਨੂੰ ਵੇਚ ਕੇ ਕੁਝ ਸਾਲ ਪਹਿਲਾਂ ਹਸਪਤਾਲ, ਟੈਸਟ ਲੈਬੋਰੇਟਰੀ, ਫਾਈਨਾਂਸ ਤੇ ਹੋਰ ਖੇਤਰਾਂ ਚ ਨਿਵੇਸ਼ ਕੀਤਾ। ਦੋਹਾਂ ਭਰਾਵਾਂ ਨੇ ਰੈਨਬੈਕਸੀ ਨੂੰ 10 ਹਜ਼ਾਰ ਕਰੋੜ 'ਚ ਜਪਾਨੀ ਕੰਪਨੀ ਨੂੰ ਵੇਚਿਆ ਸੀ। ਅੱਜ ਗਰੁੱਪ ਤੇ 13 ਹਜ਼ਾਰ ਕਰੋੜ ਦਾ ਕਰਜ਼ਾ ਚੜ੍ਹ ਚੁਕਿਆ ਹੈ।

Location: India, Delhi, New Delhi

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement