ਦਲਿਤ ਸਮਾਜ ਦੇ ਪੰਜਾਬ ਬੰਦ ਦੇ ਸੱਦੇ ਨੂੰ ਮਿਲ ਰਿਹਾ ਭਰਵਾਂ ਹੁੰਗਾਰਾ

By : GAGANDEEP

Published : Oct 10, 2020, 12:04 pm IST
Updated : Oct 10, 2020, 4:13 pm IST
SHARE ARTICLE
Punjab Band
Punjab Band

ਇਨਸਾਫ਼ ਪਸੰਦ ਜਥੇਬੰਦੀਆਂ ਦੇ ਆਗੂ ਵੀ ਹੋਏ ਸ਼ਾਮਿਲ

ਚੰਡੀਗੜ੍ਹ : ਪੋਸਟ ਮੈਟ੍ਰਿਕ ਸਕਾਲਰਸ਼ਿਪ ਘੁਟਾਲੇ ਨੂੰ ਲੈ ਕੇ ਵਿਵਾਦਾਂ ਵਿਚ ਘਿਰੀ ਪੰਜਾਬ ਸਰਕਾਰ ਦੀਆਂ ਮੁਸ਼ਕਲਾਂ ਵਧਦੀਆਂ ਜਾ ਰਹੀਆਂ ਹਨ। ਦੱਸ ਦੇਈਏ ਕਿ ਉੱਤਰ ਪ੍ਰਦੇਸ਼ ਦੇ ਹਾਥਰਸ ਵਿਚ ਇਕ ਦਲਿਤ ਲੜਕੀ ਨਾਲ ਹੋਏ ਬਲਾਤਕਾਰ ਤੋਂ ਬਾਅਦ ਹੋਈ ਮੌਤ ਦੀ ਘਟਨਾ ਅਤੇ ਪੋਸਟ ਮੈਟ੍ਰਿਕ ਸਕਾਲਰਸ਼ਿਪ ਨੂੰ ਲੈ ਕੇ ਦਲਿਤ ਜਥੇਬੰਦੀਆਂ ਵਲੋਂ ਪੰਜਾਬ ਬੰਦ ਦੇ ਸੱਦੇ 'ਤੇ ਰਾਏਕੋਟ ਸ਼ਹਿਰ ਦੇ ਲੋਕਾਂ ਵੱਲੋਂ ਭਰਵਾਂ ਹੁੰਗਾਰਾ ਮਿਲ ਰਿਹਾ ਹੈ।

Punjab BandPunjab Band

ਸ਼ਹਿਰ ਦੇ ਲੋਕਾਂ ਨੇ ਬਜ਼ਾਰਾਂ ਨੂੰ 12 ਵਜੇ ਤੱਕ ਪੂਰਨ ਰੂਪ ਵਿੱਚ ਬੰਦ ਕਰਨ ਦਾ ਫੈਸਲਾ ਕੀਤਾ ਹੈ। ਇਸ ਦੌਰਾਨ ਦਲਿਤ ਭਾਈਚਾਰੇ ਵਲੋਂ ਸ਼ਹਿਰ ਦੇ ਤਲਵੰਡੀ ਗੇਟ ਸਾਹਮਣੇ ਇਕ ਰੋਸ ਪ੍ਰਦਰਸ਼ਨ ਕੀਤਾ ਗਿਆ। ਜਿਸ 'ਚ ਹੋਰ ਇਨਸਾਫ਼ ਪਸੰਦ ਜਥੇਬੰਦੀਆਂ ਦੇ ਆਗੂ ਵੀ ਸ਼ਾਮਿਲ ਹੋਏ। 

Punjab BandPunjab Band

 ਇਸਦੇ ਨਾਲ ਹੀ ਜੰਡਿਆਲਾ ਗੁਰੂ ਵਿਖੇ ਸਿਹਤ ਸੇਵਾਵਾਂ ਨੂੰ ਛੱਡ ਕੇ ਦੁਕਾਨਾਂ ਅਤੇ ਹੋਰ ਸਾਰੇ ਕਾਰੋਬਾਰ ਮੁਕੰਮਲ ਤੌਰ ਤੇ ਬੰਦ ਕੀਤੇ ਗਏ। ਇਸ ਦੌਰਾਨ ਦਲਿਤ ਸਮਾਜ ਵਲੋਂ ਵਾਲਮੀਕਿ ਚੌਕ ਵਿਖੇ ਬਲਵਿੰਦਰ ਗਿੱਲ ਦੀ ਅਗਵਾਈ ਹੇਠ ਧਰਨਾ ਦਿੱਤਾ ਗਿਆ ਹੈ।

ShopsShops

ਜ਼ਿਕਰਯਗ ਹੈ ਕਿ ਇਸ ਮਾਮਲੇ ਨੂੰ ਲੈ ਕੇ ਸੰਤ ਸਮਾਜ ਵੱਲੋਂ ਵੀ ਪੰਜਾਬ ਬੰਦ ਦਾ ਸੱਦਾ ਦਿਤਾ  ਗਿਆ ਹੈ। ਇਸ ਬੰਦ ਦੇ ਸਮਰਥਨ ਵਿਚ ਆਮ ਆਦਮੀ ਪਾਰਟੀ ਤੋਂ ਇਲਾਵਾ ਭਾਰਤੀ ਜਨਤਾ ਪਾਰਟੀ ਸਮੇਤ ਸ਼ਡਿਊਲ ਕਾਸਟ ਅਲਾਇੰਸ ਨੇ ਵੀ ਸਾਥ ਦਿਤਾ ਹੈ।

ਇਥੇ ਹੀ ਬਸ ਨਹੀਂ ਘੁਟਾਲੇ ਨੂੰ ਲੈ ਕੇ ਸਾਬਕਾ ਆਈ.ਏ.ਐਸ. ਅਧਿਕਾਰੀ ਐੱਸ. ਆਰ. ਲੱਧੜ ਵੀ ਇਸ ਮੁੱਦੇ ’ਤੇ ਸਰਕਾਰ ਵਿਰੁਧ ਮੋਰਚਾ ਖੁਲ੍ਹ ਚੁੱਕੇ ਹਨ। ਸਿਆਸੀ ਪਾਰਟੀਆਂ ਅਤੇ ਸਮਾਜਕ ਜਥੇਬੰਦੀਆਂ ਮੰਤਰੀ ਸਾਧੂ ਸਿੰਘ ਧਰਮਸੋਤ ਨੂੰ ਕੈਬਨਿਟ ’ਚੋਂ ਬਰਖਾਸਤ ਕਰਨ ਦੀ ਮੰਗ ਕਰ ਰਹੀਆਂ ਹਨ। ਇਸ ਤੋਂ ਇਲਾਵਾ ਭਗਵਾਨ ਵਾਲਮੀਕਿ ਟਾਈਗਰ ਫ਼ੋਰਸ ਵਲੋਂ ਵੀ 10 ਅਕਤੂਬਰ ਨੂੰ ਪੰਜਾਬ ਬੰਦ ਦੀ ਕਾਲ ਦਿਤੀ ਗਈ ਹੈ। 

ਜਲੰਧਰ ਦੇ ਲੋਕਾਂ ਵੱਲੋਂ ਵੀ ਪੰਜਾਬ ਬੰਦ ਦੇ ਸੱਦੇ ਨੂੰ ਮਿਲਿਆ ਭਰਵਾਂ ਹੁੰਗਾਰਾ 
 ਜਲੰਧਰ ਸ਼ਹਿਰ 'ਚ ਇਕ ਪਾਸੇ ਜਿੱਥੇ ਵੱਖ-ਵੱਖ ਜਥੇਬੰਦੀਆਂ ਵੱਲੋਂ ਰੋਸ ਪ੍ਰਦਰਸ਼ਨ ਕੀਤੇ ਜਾ ਰਹੇ ਹਨ, ਉਥੇ ਹੀ ਬਾਜ਼ਾਰ ਬੰਦ ਕੀਤੇ ਗਏ ਸਨ। ਸੜਕਾਂ 'ਤੇ  ਚੁੱਪੀ ਛਾਈ ਹੋਈ ਸੀ। ਕਿਸੇ ਅਣਹੋਣੀ ਘਟਨਾ ਨੂੰ ਵਾਪਰਨ ਤੋਂ ਰੋਕਣ ਲਈ ਜੋਤੀ ਚੌਕ ਵਿਖੇ  ਵੱਡੀ ਗਿਣਤੀ 'ਚ ਪੁਲਸ ਮੁਲਾਜ਼ਮਾਂ  ਤਾਇਨਾਤ ਕੀਤੇ ਗਏ ਹਨ। 

ਪ੍ਰਦਰਸ਼ਨਕਾਰੀਆਂ ਵੱਲੋਂ ਨਕੋਦਰ ਦੇ ਰਵਿਦਾਸ ਚੌਕ ਵੱਲ ਜਾਂਦੇ ਰਸਤੇ 'ਚ ਟਾਇਰ ਫੂਕ ਕੇ ਪ੍ਰਦਰਸ਼ਨ ਕੀਤਾ ਗਿਆ। ਪਿੰਡਾਂ ਦੇ ਮੋਹਤਵਰ ਰੱਖੀਆਂ ਵੱਲੋਂ  ਪੰਜਾਬ ਬੰਦ ਦੇ ਸੰਬੰਧ ਵਿਚ ਧਰਨਾ ਲਗਾ ਕੇ ਚੱਕਾ ਜਾਮ ਕੀਤਾ ਗਿਆ।

ਭੋਗਪੁਰ 'ਚ  ਮੋਦੀ ਤੇ ਯੋਗੀਨਾਥ ਦਾ ਸਾੜਿਆ ਪੁਤਲਾ
ਵਾਲਮੀਕਿ ਸੰਗਠਨਾਂ ਵੱਲੋਂ ਭੋਗਪੁਰ ਸ਼ਹਿਰ 'ਚ ਰੋਸ ਮਾਰਚ ਕੱਢਿਆ । ਇਥੇ ਨੌਜਵਾਨਾਂ ਵੱਲੋਂ  ਨਾਅਰੇਬਾਜ਼ੀ ਕਰਦੇ ਹੋਏ ਪੀਐਮ ਮੋਦੀ ਅਤੇ ਯੋਗੀ ਆਦਿਤਿਆ ਨਾਥ ਦਾ ਪੁਤਲਾ ਫੂਕਿਆ ਗਿਆ। 

ਦਲਿਤ ਜਥੇਬੰਦੀਆਂ ਵਲੋਂ ਬੰਗਾ ਸ਼ਹਿਰ ਵਿਚ ਦਿੱਤਾ ਗਿਆ ਵਿਸ਼ਾਲ ਧਰਨਾ
ਬੰਗਾ ਸ਼ਹਿਰ ਵਿਚ ਵੀ ਵੱਖ-ਵੱਖ ਜਥੇਬੰਦੀਆਂ ਵਲੋਂ ਸ਼ਹਿਰ ਦੇ ਬੱਸ ਸਟੈਂਡ ਦੇ ਕੋਲ ਧਰਨਾ ਲਗਾਇਆ ਗਿਆ ਅਤੇ ਨਾਲ ਹੀ ਰੋਸ ਮਾਰਚ ਕੱਢਿਆ ਗਿਆ। ਧਰਨੇ ਲੱਗੇ ਦੌਰਾਨ ਜਦੋਂ ਅਕਾਲੀ ਦਲ ਦੇ ਜ਼ਿਲ੍ਹਾ ਪ੍ਰਧਾਨ ਬੋਲਣ ਲੱਗੇ ਤਾਂ ਕਾਂਗਰਸੀ ਆਗੂ ਸਚਿਨ ਘਈ ਦੁਆਰਾ ਕੀਤੇ ਗਏ ਵਿਰੋਧ ਤੇ ਕਾਫੀ ਹੰਗਾਮਾ ਹੋਇਆ। 

 ਧਰਨਾਕਾਰੀਆਂ ਵੱਲੋਂ ਜੰਡਿਆਲਾ ਗੁਰੂ 'ਚ ਧਰਮਸੋਤ ਖ਼ਿਲਾਫ਼ ਪ੍ਰਦਰਸ਼ਨ
ਅੰਮ੍ਰਿਤਸਰ ਦੇ ਜੰਡਿਆਲਾ ਗੁਰੂ ਸ਼ਹਿਰ ਦੇ ਵਾਲਮੀਕ ਚੌਕ ਵਿਖੇ ਧਰਨਾ ਲਗਾਇਆ ਗਿਆ। ਧਰਨਾ ਦੌਰਾਨ ਪ੍ਰਦਰਸ਼ਨਕਾਰੀਆਂ ਵਲੋਂ ਕੈਬਨਿਟ ਮੰਤਰੀ ਸਾਧੂ ਸਿੰਘ ਧਰਮਸੋਤ ਖ਼ਿਲਾਫ਼ ਰੱਜ ਕੇ ਨਾਅਰੇਬਾਜ਼ੀ ਕੀਤੀ ਗਈ।

ਬੁਢਲਾਡਾ ਸ਼ਹਿਰ ਦੇ ਵਾਸੀਆਂ ਵੱਲੋਂ ਵੀ ਪੰਜਾਬ ਬੰਦ ਨੂੰ ਮਿਲਿਆ ਪੂਰਨ ਸਹਿਯੋਗ
ਬੁਢਲਾਡਾ ਸ਼ਹਿਰ ਦੇ ਵਾਸੀਆਂ ਵੱਲੋਂ ਸ਼ਹਿਰ  ਵਿੱਚ ਰੋਸ ਮਾਰਚ ਕੱਢਿਆ ਗਿਆ। ਰੋਸ ਮਾਰਚ ਵਿੱਚ ਪ੍ਰਦਰਸ਼ਨਕਾਰੀਆਂ  ਵੱਲੋਂ ਕੈਪਟਨ ਸਰਕਾਰ  ਅਤੇ ਉੱਤਰ ਪ੍ਰਦੇਸ਼ ਦੀ ਸਰਕਾਰ ਵਿਰੁੱਧ ਨਾਅਰੇਬਾਜ਼ੀ ਕੀਤੀ ਗਈ। ਪ੍ਰਦਰਸ਼ਨ ਕਰ ਰਹੇ ਲੋਕਾਂ ਨੇ ਉੱਤਰ ਪ੍ਰਦੇਸ਼  ਵਿਚ ਵਾਪਰੀ ਘਿਣਾਉਣੀ ਘਟਨਾ ਦੀ ਜਿੱਥੇ ਨਿੰਦਾ ਕੀਤੀ, ਉੱਥੇ ਇਸ ਦੀ ਜਾਂਚ ਮਾਨਯੋਗ ਸੁਪਰੀਮ ਕੋਰਟ ਤੋਂ ਕਰਵਾਉਣ ਦੀ ਮੰਗ ਵੀ ਕੀਤੀ।

ਬੀਜੇਪੀ ਦੀ ਐਸ ਸੀ ਸ਼ਾਖਾ ਵਲੋਂ ਧਰਮਸੋਤ ਖਿਲਾਫ ਪ੍ਰਦਰਸ਼ਨ 

ਪਟਿਆਲਾ ਰਾਜਪੁਰਾ ਰੋਡ ਤੇ ਬੀਜੇਪੀ ਦੀ ਐਸ ਸੀ ਸ਼ਾਖਾ ਵਲੋਂ ਮੰਤਰੀ ਸਾਧੂ ਸਿੰਘ ਧਰਮਸੋਤ ਵਲੋਂ ਕੀਤੇ ਗਏ ਸਕਾਲਰਸ਼ਿਪ ਘੋਟਾਲੇ ਦੇ ਖਿਲਾਫ ਸੜਕ ਤੇ ਬੈਠ ਕੇ ਸੀਬੀਆਈ ਜਾਂਚ ਕਰਨ ਦੀ ਮੰਗ ਕੀਤੀ ਗਈ। ਇਸ ਮੌਕੇ ਉਹਨਾਂ ਵਲੋਂ ਕਿਹਾ ਗਿਆ ਕਿ  ਮੰਤਰੀ ਜੀ ਨਾਮ ਦੇ ਸਾਧੂ ਹਨ ਲੇਕਿਨ ਕੰਮ ਸਾਧੂਆਂ ਵਾਲਾ ਨਹੀਂ ਕੀਤਾ।

ਉਹਨਾਂ ਵਲੋਂ 64 ਕਰੋੜ ਦੀ ਰਾਸ਼ੀ ਦਾ ਘੋਟਾਲਾ ਕੀਤਾ  ਗਿਆ ਹੈ ਉਹ ਦਲਿਤ ਭਾਈਚਾਰੇ ਨਾਲ ਸਭਦਿਤ ਵਿਦਿਆਰਥੀਆਂ ਦੇ ਵਜੀਫੇ ਦੇ ਪੈਸੇ ਹਨ, ਜਦੋ ਅਸੀਂ ਇਸ ਪੂਰੇ ਮਾਮਲੇ ਦੀ ਜਾਂਚ ਸੀਬੀਆਈ ਕਰਨ ਤੋਂ ਮੰਗ ਕੀਤੀ ਤਾਂ ਪੰਜਾਬ ਸਰਕਾਰ ਵੱਲੋਂ ਆਪਣੀ ਹੀ ਜਾਂਚ ਕਮੇਟੀ ਬਣਾਕੇ ਜਾਂਚ ਕੀਤੀ ਗਈ। ਜਾਂਚ ਚ ਮੰਤਰੀ ਜੀ ਨੂੰ ਕਲੀਨ ਚਿੱਟ ਦੇ ਦਿਤੀ ,ਜਿਸ ਤੋਂ ਪਤਾ ਲਗਦਾ ਹੈ ਕੇ ਸਰਕਾਰ ਦਲਿਤ ਭਾਈ ਚਾਰੇ ਨਾਲ ਜੁੜੇ ਲੋਕਾਂ ਦੇ ਨਾਲ ਨਹੀਂ ਖੜੀ। ਇਸ ਮੌਕੇ ਬੀਜੇਪੀ ਦੇ ਕਾਰੀਕਰਤਾ ਤੇ ਲੋਕਲ ਲੀਡਰਾਂ ਨੇ ਵੀ ਸ਼ਮੂਲੀਅਤ ਕੀਤੀ ਤੇ ਜ਼ੋਰਦਾਰ ਪ੍ਰਦਰਸ਼ਨ ਕੀਤਾ।
 

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement