
ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਜਦੋਂ ਸਾਬਕਾ ....
ਬਠਿੰਡਾ (ਪੀਟੀਆਈ) : ਪੰਜਾਬ ਦਾ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ਦਾ ਮਾਮਲਾ ਸਾਹਮਣੇ ਆਇਆ ਹੈ। ਵੀਰਵਾਰ ਨੂੰ ਜਦੋਂ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਬਠਿੰਡਾ ਜਿਲ੍ਹੇ ਦੇ ਪਿੰਡ ਘੁੱਦਾ ਸਥਿਤ ਅਕਾਲੀ ਵਰਕਰ ਦੇ ਪਟਰੌਲ ਪੰਪ ‘ਤੇ ਆਏ ਸੀ ਤਾਂ ਉਥੇ ਡਿਊਟੀ ‘ਤੇ ਤਾਇਨਾਤ ਥਾਣਾ ਨੰਦਗੜ੍ਹ ਦੇ ਮੌਜੂਦਾ ਇੰਸਪੈਕਟਰ ਭੁਪਿੰਦਰ ਸਿੰਘ ਦਾ ਇਕ ਸਾਥੀ ਸਰਕਾਰੀ ਰਿਵਾਲਵਰ ਲੈ ਕੇ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਦੇ ਕਮਰੇ ਵਿਚ ਜਾ ਵੜਿਆ।
Parkash Singh Badal
ਪ੍ਰਕਾਸ਼ ਸਿੰਘ ਬਾਦਲ ਦੀ ਸੁਰੱਖਿਆ ‘ਚ ਤਾਇਨਾਤ ਪੁਲਿਸ ਅਧਿਕਾਰੀ ਹਰਮੀਕ ਸਿੰਘ ਦਿਓਲ ਨੇ ਪਾਲੀ ਨਾਮਕ ਇਸ ਵਿਅਕਤੀ ਨੂੰ ਰਿਵਾਲਵਰ ਸਮੇਤ ਫੜ ਕੇ ਪੁਲਿਸ ਦੇ ਹਵਾਲੇ ਕਰ ਦਿਤਾ ਹੈ। ਐਸਐਸਪੀ ਨਾਨਕ ਸਿੰਘ ਨੇ ਥਾਣਾ ਨੰਦਗੜ੍ਹ ਪ੍ਰਭਾਰੀ ਨੂੰ ਲਾਇਨ ਹਾਜਰ ਕਰ ਲਿਆ। ਖਾਸ ਗੱਲ ਇਹ ਹੈ ਕਿ ਰਿਵਾਲਵਰ ਸਮੇਤ ਬਾਦਲ ਦੇ ਕਮਰੇ ਵਿਚੋਂ ਫੜੇ ਗਏ ਪਾਲੀ ਉਤੇ ਕੋਈ ਮਾਮਲੇ ਦਰਜ ਨਹੀਂ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਹਰਮੀਕ ਸਿੰਘ ਦਿਓਲ ਨੇ ਦੱਸਿਆ ਕਿ ਵੀਰਵਾਰ ਨੂੰ ਅਪਣੇ ਦੌਰੇ ਦੇ ਤਹਿਤ ਬਾਦਲ ਅਕਾਲੀ ਨੇਤਾ ਦੇ ਪਟਰੌਲ ਪੰਪ ਉਤੇ ਪਹੁੰਚੇ ਸੀ।
Parkash singh badal
ਪੰਪ ਉਤੇ ਬਣੇ ਰੈਸਟ ਹਾਉਸ ਵਿਚ ਸਾਬਕਾ ਮੁੱਖ ਮੰਤਰੀ ਨੂੰ ਬੈਠਾਇਆ ਗਿਆ। ਇਸੇ ਅਧੀਨ ਇਕ ਵਿਅਕਤੀ ਅਪਣੀ ਲੱਕ ਉਤੇ ਰਿਵਾਲਵਰ ਲਗਾ ਕੇ ਕਮਰੇ ਦੇ ਅੰਦਰ ਵੜ ਗਿਆ। ਸ਼ੱਕ ਦੇ ਦਾਇਰੇ ਵਿਚ ਉਸ ਹਿਰਾਸਤ ਵਿਚ ਲੈ ਲਿਆ ਗਿਆ ਪਤਾ ਚੱਲਿਆ ਕਿ ਉਸਦਾ ਨਾਮ ਪਾਲੀ ਹੈ, ਉਹ ਥਾਣਾ ਨੰਦਗੜ੍ਹ ਪ੍ਰਭਾਰੀ ਇੰਸਪੈਕਟਰ ਭੁਪਿੰਦਰ ਸਿੰਘ ਦਾ ਲਾਂਗਰੀ ਹੈ। ਜਾਂਚ ਕਰਨ ਉਤੇ ਪਾਇਆ ਗਿਆ ਕਿ ਪਾਲੀ ਤੋਂ ਬਰਾਮਦ ਕੀਤੀ ਰਿਵਾਲਵਰ ਭੁਪਿੰਦਰ ਸਿੰਘ ਦੀ ਹੈ। ਥਾਣਾ ਪ੍ਰਭਾਰੀ ਇੰਸਪੈਕਟਰ ਭੁਪਿੰਦਰ ਸਿੰਘ ਨਾਲ ਸੰਪਰਕ ਕਰਨ ‘ਤੇ ਉਹਨਾਂ ਨੇ ਕਿਹਾ ਕਿ ਰਿਵਾਲਵਰ ਗੱਡੀ ਵਿਚ ਸੀ ਅਤੇ ਅਜਿਹਾ ਕੋਈ ਮਾਮਲਾ ਨਹੀਂ ਹੋਇਆ।