
ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਕਿਸਾਨ ਮੋਰਚਾ ਡਟਿਆ
ਸੰਗਰੂਰ: ਝੋਨੇ ਦੀ ਕਟਾਈ ਅਤੇ ਕਣਕ ਦੀ ਬਿਜਾਈ ਦਾ ਸੀਜ਼ਨ ਸਿਖਰ ਤੇ ਹੋਣ ਦੇ ਬਾਵਜੂਦ ਅੱਜ ਵੀ ਰੇਲਵੇ ਸਟੇਸ਼ਨ ਦੀ ਪਾਰਕਿੰਗ ਵਿੱਚ ਕਿਸਾਨ ਮੋਰਚਾ ਆਪਾ ਖਹਿ ਰਿਹਾ ਤੇ ਵੱਡੀ ਪੱਧਰ ਤੇ ਬੀਬੀਆਂ ਨੇ ਮੋਰਚੇ ਵਿਚ ਹਾਜ਼ਰੀ ਲਵਾਈ । ਅੱਜ ਦੇ ਰੋਸ ਧਰਨੇ ਨੂੰ ਸੰਬੋਧਨ ਕਰਦਿਆਂ ਬੀਕੇਯੂ ਕਾਦੀਆਂ ਦੇ ਜਿਲ੍ਹਾ ਪ੍ਰੈੱਸ ਸਕੱਤਰ ਤਰਨਜੀਤਪਾਲ ਸਿੰਘ ਸੰਧੂ,ਕਿਰਤੀ ਕਿਸਾਨ ਯੂਨੀਅਨ ਦੇ ਯੂਥ ਵਿੰਗ ਦੇ ਆਗੂ ਬੱਗਾ ਸਿੰਘ ਬਹਾਦਰਪੁਰ,ਕੁੱਲ ਹਿੰਦ ਕਿਸਾਨ ਸਭਾ ਪੰਜਾਬ ਦੇ ਸੂਬਾ ਸਕੱਤਰ ਮੇਜਰ ਸਿੰਘ ਪੁੰਨਾਵਾਲ,ਕੁੱਲ ਹਿੰਦ ਕਿਸਾਨ ਫ਼ੈਡਰੇਸ਼ਨ ਦੇ ਜਿਲ੍ਹਾ ਆਗੂ ਹਰਮੇਲ ਸਿੰਘ ਮਹਿਰੋਕ ,
protest
ਬੀਕੇਯੂ ਡਕੌਦਾ ਦੇ ਬਲਾਕ ਪ੍ਰਧਾਨ ਕਰਮ ਸਿੰਘ ਬਲਿਆਲ,ਬੀਕੇਯੂ ਸਿੱਧੂਪੁਰ ਦੇ ਜਿਲ੍ਹਾ ਆਗੂ ਕਰਨੈਲ ਸਿੰਘ ਕਾਕੜਾ,ਕੁੱਲ ਹਿੰਦ ਕਿਸਾਨ ਸਭਾ ਅਜੇ ਭਵਨ ਦੇ ਆਗੂ ਨਿਰਮਲ ਸਿੰਘ ਬਟੜਿਆਣਾ,ਬੀਕੇਯੂ ਰਾਜੇਵਾਲ ਦੇ ਆਗੂ ਮਲਕੀਤ ਸਿੰਘ ਲਖਮੀਰਵਾਲਾ ਨੇ ਪੰਜਾਬ ਦੀ ਆਰਥਿਕ ਤੌਰ ਤੇ ਘੇਰਾਬੰਦੀ ਕਰਨ ਲਈ 12 ਨਵੰਬਰ ਤੱਕ ਮਾਲ ਗੱਡੀਆਂ ਨਾ ਚਲਾਉਣ ਦੇ ਫ਼ੈਸਲੇ ਤੇ ਕੇਂਦਰ ਸਰਕਾਰ ਦੀ ਸਖ਼ਤ ਸ਼ਬਦਾਂ ਵਿੱਚ ਨਿਖੇਧੀ ਕੀਤੀ ਅਤੇ ਮੋਦੀ ਸਰਕਾਰ ਨੂੰ ਕਿਸਾਨਾਂ ਦੇ ਨਾਲ ਨਾਲ ਵਪਾਰੀਆਂ ਦੀ ਵਿਰੋਧੀ ਵੀ ਗਰਦਾਨਿਆ।
Protest
ਆਗੂਆਂ ਨੇ ਕਿਹਾ ਕਿ ਵੇ 60 ਵੇਂ ਦਹਾਕੇ ਵਿੱਚ ਅੰਨ ਸੰਕਟ ਦਾ ਸਾਹਮਣਾ ਕਰ ਰਹੇ ਦੇਸ਼ ਨੂੰ ਪੰਜਾਬ ਦੇ ਲੋਕਾਂ ਨੇ ਆਪਣੀ ਸਖ਼ਤ ਮਿਹਨਤ ਨਾਲ ਅਨਾਜ ਦੇ ਖੇਤਰ ਵਿੱਚ ਆਤਮ ਨਿਰਭਰ ਬਣਾਇਆ ਅਤੇ ਦੇਸ਼ ਦੇ ਅੰਨ ਭੰਡਾਰ ਵਿੱਚ ਸਭ ਤੋਂ ਵੱਧ ਯੋਗਦਾਨ ਪੰਜਾਬ ਨੇ ਦਿੱਤਾ। ਪੰਜਾਬ ਦੇ ਕਿਸਾਨਾਂ ਦੀ ਪਿੱਠ ਥਾਪੜਨ ਦੀ ਬਜਾਏ ਅੱਜ ਕੇਂਦਰ ਸਰਕਾਰ ਦੇ ਮੂੰਹ ਫੱਟ ਮੰਤਰੀ ਕਿਸਾਨਾਂ ਨੂੰ ਦਲਾਲ ਅਤੇ ਸ਼ਹਿਰੀ ਨਕਸਲੀ ਕਹਿ ਕੇ ਕਿਸਾਨਾਂ ਦਾ ਅਪਮਾਨ ਕਰ ਰਹੇ ਹਨ ਅਤੇ ਆਪਣੀਆਂ ਮੰਗਾਂ
pm modiਮਸਲਿਆਂ ਤੇ ਸੰਘਰਸ਼ ਕਰ ਰਹੀਆਂ ਜਥੇਬੰਦੀਆਂ ਨਾਲ ਗੱਲਬਾਤ ਕਰਨ ਦੀ ਬਜਾਏ ਹੈਂਕੜਬਾਜ਼ ਨੀਤੀ ਰਾਹੀਂ ਸੰਘਰਸ਼ ਨੂੰ ਦੱਬਣ ਦੀ ਕੋਸ਼ਿਸ਼ ਕਰ ਰਹੇ ਹਨ । ਇਨ੍ਹਾਂ ਤੋਂ ਬਿਨਾਂ ਅੌਰਤ ਆਗੂ ਜਸਵਿੰਦਰ ਕੌਰ ਪੁੰਨਾਂਵਾਲ,ਮੱਖਣ ਸਿੰਘ ਅਕਬਰਪੁਰ,ਸੁਖਦੇਵ ਸਿੰਘ ਉਭਾਵਾਲ ,ਗੁਰਚਰਨ ਸਿੰਘ ,ਨਰੰਜਣ ਸਿੰਘ ਚੁਨਾਗਰਾ,ਵਰਿੰਦਰਪਾਲ ਸਿੰਘ ,ਨਰੰਜਣ ਸਿੰਘ ਦੋਹਲਾ,ਜਰਨੈਲ ਸਿੰਘ ਜਨਾਲ ਨੇ ਲੋਕਾਂ ਨੂੰ ਮੋਦੀ ਸਰਕਾਰ ਦੀ ਹੈਂਕੜ ਭੰਨਣ ਲਈ ਦਿੱਲੀ ਮੋਰਚੇ ਦੀ ਵੱਡੀ ਤਿਆਰੀ ਕਰਨ ਦਾ ਸੱਦਾ ਦਿੱਤਾਹੋ ਗਈ ਹੈ.