
ਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ।
ਚੰਡੀਗੜ੍ਹ: ਪੰਜਾਬ ਕਾਂਗਰਸ ਪ੍ਰਧਾਨ ਨਵਜੋਤ ਸਿੰਘ ਸਿੱਧੂ ਨੇ ਖੇਤੀ ਕਾਨੂੰਨਾਂ ਨੂੰ ਲੈ ਕੇ ਸ਼੍ਰੋਮਣੀ ਅਕਾਲੀ ਦਲ ਅਤੇ ਕੇਂਦਰ ਦੀ ਮੋਦੀ ਸਰਕਾਰ 'ਤੇ ਹਮਲਾ ਬੋਲਿਆ ਹੈ। ਉਹਨਾਂ ਨੇ ਮੋਦੀ ਸਰਕਾਰ ਅਤੇ ਅਕਾਲੀ ਦਲ ਨੂੰ ਇਕ ਸਿੱਕੇ ਦੇ ਦੋ ਪਹਿਲੂ ਅਤੇ ਜੁੜਵਾ ਭਰਾ ਦੱਸਿਆ ਹੈ।
Navjot Sidhu
ਹੋਰ ਪੜ੍ਹੋ: ਉਪ ਮੁੱਖ ਮੰਤਰੀ ਵੱਲੋਂ ਪੰਜਾਬ ਰਾਜ ਖੇਤੀਬਾੜੀ ਵਿਕਾਸ ਬੈਂਕ ਦੇ ਦਸਤਾਵੇਜ਼ਾਂ ਦਾ ਸੰਗ੍ਰਹਿ ਜਾਰੀ
ਨਵਜੋਤ ਸਿੱਧੂ ਨੇ ਟਵੀਟ ਕਰਦਿਆਂ ਕਿਹਾ, “ਕੇਂਦਰ ਦੇ 3 ਕਾਲੇ ਕਾਨੂੰਨ ਅਕਾਲੀ ਦਲ ਦੇ 2013 ਦੇ ਕੰਟਰੈਕਟ ਫਾਰਮਿੰਗ ਐਕਟ ਦੁਆਰਾ ਰੱਖੀ ਗਈ ਨੀਂਹ 'ਤੇ ਬਣੀ ਇਮਾਰਤ ਹੈ ... ਇਕੋ ਸਿੱਕੇ ਦੇ ਦੋ ਪਹਿਲੂ, ਜੁੜਵਾ ਭਰਾ !!”
Tweet
ਹੋਰ ਪੜ੍ਹੋ: ਕਿਸਾਨਾਂ ਅਤੇ ਕਾਂਗਰਸੀਆਂ ਵਲੋਂ ਹਰਸਿਮਰਤ ਕੌਰ ਬਾਦਲ ਦਾ ਵਿਰੋਧ, ਮਾਹੌਲ ਹੋਇਆ ਤਣਾਅਪੂਰਨ
ਦੱਸ ਦਈਏ ਕਿ ਇਸ ਤੋਂ ਪਹਿਲਾਂ ਵੀ ਨਵਜੋਤ ਸਿੱਧੂ ਨੇ ਕਿਹਾ ਸੀ ਕਿ ਕੇਂਦਰ ਸਰਕਾਰ ਨੇ ਬਾਦਲਾਂ ਤੋਂ ਸੇਧ ਲੈ ਕੇ ਤਿੰਨ ਕਾਲੇ ਕਾਨੂੰਨ ਬਣਾਏ ਹਨ। ਉਹਨਾਂ ਕਿਹਾ ਸੀ ਕਿ ਬਾਦਲ ਤੇ ਮੋਦੀ ਸਰਕਾਰ ਇਕ ਮੂੰਹ ਦੋ ਅੱਖਾਂ ਹਨ।