
Bathinda Firing: 3 ਦੀ ਹੋਈ ਮੌਤ
Bathinda Firing: ਬਠਿੰਡੇ 'ਚ ਚੜ੍ਹਦੀ ਸਵੇਰ ਵੱਡੀ ਵਾਰਦਾਤ ਵਾਪਰੀ ਹੈ। ਇਥੇ ਪਿੰਡ ਕੋਠਾ ਗੁਰੂ 'ਚ ਅੰਨ੍ਹੇਵਾਹ ਗੋਲੀਆਂ ਚੱਲੀਆਂ ਹਨ। ਜਾਣਕਾਰੀ ਅਨੁਸਾਰ ਚਾਚੇ-ਤਾਏ ਦੇ ਪ੍ਰਵਾਰਾਂ ਵਿਚ ਤਕਰਾਰ ਹੋ ਗਈ। ਤਕਰਾਰ ਇੰਨੀ ਜ਼ਿਆਦਾ ਵੱਧ ਗਈ ਕੇ ਕਰੀਬ 30-35 ਰਾਊਂਡ ਫਾਇਰ ਕੀਤੇ ਗਏ। ਹਾਦਸੇ ਵਿਚ 3 ਦੀ ਮੌਤ ਹੋ ਗਈ। ਦੋ ਜਾਣਿਆਂ ਦਾ ਕਤਲ ਕਰਨ ਤੋਂ ਬਾਅਦ ਮੁਲਜ਼ਮ ਨੇ ਆਪਣੇ ਆਪ ਨੂੰ ਵੀ ਗੋਲੀ ਮਾਰ ਕੇ ਖ਼ੁਦਕੁਸ਼ੀ ਕਰ ਲਈ
ਇਹ ਵੀ ਪੜ੍ਹੋ: Latest Lifestyle News: ਜੇਕਰ ਤੁਹਾਡੀ ਸਰਦੀਆਂ ਵਿਚ ਚਮੜੀ ਹੋ ਗਈ ਹੈ ਖ਼ੁਸ਼ਕ ਤਾਂ ਅਪਣਾਉ ਇਹ ਘਰੇਲੂ ਨੁਸਖ਼ੇ
ਜਾਣਕਾਰੀ ਅਨੁਸਾਰ ਗੋਲੀਬਾਰੀ ਸਵੇਰੇ ਕਰੀਬ 8 ਵਜੇ ਤੋਂ ਹੋ ਰਹੀ ਹੈ। ਫਾਇਰਿੰਗ ਦਾ ਕਾਰਨ ਪੁਰਾਣੀ ਰੰਜਿਸ਼ ਦੱਸਿਆ ਜਾ ਰਿਹਾ ਹੈ। ਪਿੰਡ ਵਾਸੀਆਂ ਅਨੁਸਾਰ ਗੁਰਸ਼ਾਂਤ ਸਿੰਘ ਆਪਣੇ ਪਿਤਾ ਦੀ ਬਰਸੀ ਮਨਾਉਣ ਲਈ ਆਪਣੇ ਪਿੰਡ ਵਾਲੇ ਘਰ ਵਿਚ ਆਇਆ ਸੀ।
ਇਹ ਵੀ ਪੜ੍ਹੋ: Punjab Rain Today: ਪੰਜਾਬ ਵਿਚ ਕਈ ਥਾਵਾਂ ਤੇ ਪੈ ਰਿਹਾ ਭਾਰੀ ਮੀਂਹ, ਵਧੀ ਠੰਢ
ਇਸ ਦੌਰਾਨ ਹੀ ਉਹਨਾਂ ਦੇ ਗੁਆਂਢੀ ਸਵਰਨਜੀਤ ਸਿੰਘ ਨੇ ਰੰਜਿਸ਼ ਦੇ ਚਲਦਿਆਂ ਗੋਲੀਆਂ ਚਲਾ ਦਿੱਤੀਆਂ ਜਿਸ ਕਾਰਨ ਗੁਰਸ਼ਾਂਤ ਸਿੰਘ, ਉਸ ਦੇ ਦੋਸਤ ਤੇ ਮੁਲਜ਼ਮ ਦੀ ਮੌਤ ਹੋ ਗਈ।