
ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਬੈਠਕ ਨੂੰ ਟਾਲ ਦਿੱਤਾ ਗਿਆ । ਪੰਜਾਬ ਕੈਬਨਿਟ ਦੀ ਹੁਣ ਇਹ ਮੀਟਿੰਗ...
ਚੰਡੀਗੜ੍ਹ (ਭਾਸ਼ਾ) : ਕੈਪਟਨ ਅਮਰਿੰਦਰ ਸਿੰਘ ਦੀ ਅਗਵਾਈ ਹੇਠ ਪੰਜਾਬ ਕੈਬਨਿਟ ਦੀ ਅੱਜ ਹੋਣ ਵਾਲੀ ਬੈਠਕ ਨੂੰ ਟਾਲ ਦਿੱਤਾ ਗਿਆ । ਪੰਜਾਬ ਕੈਬਨਿਟ ਦੀ ਹੁਣ ਇਹ ਮੀਟਿੰਗ 11 ਦਸੰਬਰ ਨੂੰ ਹੋਵੇਗੀ। ਜਾਣਕਾਰੀ ਮੁਤਾਬਿਕ ਇਹ ਬੈਠਕ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਦੀ ਖ਼ਰਾਬ ਸਿਹਤ ਦੇ ਚੱਲਦਿਆਂ ਮੁਲਤਵੀ ਕੀਤੀ ਗਈ ਹੈ ।
ਜ਼ਿਕਰਯੋਗ ਹੈ ਕਿ ਕੈਪਟਨ ਅਮਰਿੰਦਰ ਸਿੰਘ ਪਿਛਲੇ ਦਿਨਾਂ ਤੋਂ ਵਾਇਰਲ ਬੁਖਾਰ ਤੋਂ ਪੀੜਤ ਹਨ। ਬੀਤੇ ਐਤਵਾਰ ਕੈਪਟਨ ਅਮਰਿੰਦਰ ਸਿੰਘ ਨੇ ਪੀ.ਜੀ.ਆਈ. ਵਿਖੇ ਸਾਰੇ ਟੈਸਟ ਕਰਵਾਏ ਸਨ, ਸਭ ਟੈਸਟ ਸਹੀ ਹਨ ਪਰ ਵਾਇਰਲ ਕਾਰਨ ਕੈਪਟਨ ਅਮਰਿੰਦਰ ਸਿੰਘ ਨੂੰ ਕਾਫੀ ਕਮਜ਼ੋਰੀ ਆ ਗਈ ਹੈ, ਜਿਸ ਦੇ ਚੱਲਦਿਆਂ ਡਾਕਟਰਾਂ ਨੇ ਉਨ੍ਹਾਂ ਨੂੰ ਆਰਾਮ ਕਰਨ ਲਈ ਸਲਾਹ ਦਿੱਤੀ ਹੈ।