ਕਿਸਾਨੀ ਸੰਘਰਸ਼ ਨੇ ਬਦਲੀ ਪੰਜਾਬ ਦੀ ਸਿਆਸੀ ਫ਼ਿਜ਼ਾ, ਸਿਆਸੀ ਰਾਹਾਂ ਖੁਦ ਤਲਾਸ਼ਣ ਲੱਗੇ ਨੌਜਵਾਨ
Published : Dec 10, 2020, 4:40 pm IST
Updated : Dec 10, 2020, 4:40 pm IST
SHARE ARTICLE
Farmers Protest
Farmers Protest

ਕਿਸਾਨੀ ਸੰਘਰਸ਼ ਕਾਰਨ ਇਕਜੁਟ ਹੋਏ ਨੌਜਵਾਨ, ਰਵਾਇਤੀ ਪਾਰਟੀਆਂ ਦੀ ਵੁਕਤ ਘਟਣ ਦੇ ਚਰਚੇ

ਚੰਡੀਗੜ੍ਹ : ਕਿਸਾਨੀ ਸੰਘਰਸ਼ ਨਿਤ ਨਵੀਆਂ ਉਚਾਈਆਂ ਛੂਹਦਾ ਹੁਣ ਫ਼ੈਸਲਾਕੁੰਨ ਦੌਰ ’ਚ ਪਹੁੰਚ ਚੁੱਕਾ ਹੈ। ਇਸ ਨੇ ਕਈ ਅਣਗੌਲੀਆਂ ਸ਼ਖ਼ਸੀਅਤਾਂ ਨੂੰ ਲੋਕਾਂ ਸਾਹਮਣੇ ਆਉਣ ਦਾ ਮੌਕਾ ਦਿਤਾ ਹੈ। ਸੰਘਰਸ਼ੀ ਲਹਿਰਾਂ ਵਿਚੋਂ ਕਈ ਆਗੂਆਂ ਦਾ ਆਗਮਨ ਹੋਣ ਦੇ ਪ੍ਰਕਰਣ ਇਤਿਹਾਸ ਵਿਚ ਮੌਜੂਦ ਹਨ। 1907 ਵਿਚ ਸ਼ੁਰੂ ਹੋਈ ‘ਪੱਗੜੀ ਸੰਭਾਲ ਜੱਟਾ’ ਲਹਿਰ ਵੀ ਦੇਸ਼ ਨੂੰ ਕਈ ਵੱਡੇ ਆਗੂ ਦੇ ਗਈ ਸੀ ਜਿਨ੍ਹਾਂ ਨੇ ਬਾਅਦ ’ਚ ਦੇਸ਼ ਦੀ ਆਜ਼ਾਦੀ ’ਚ ਅਹਿਮ ਭੂਮਿਕਾ ਨਿਭਾਈ ਸੀ। ਸ਼ਹੀਦ ਭਗਤ ਸਿੰਘ ਦਾ ਪਰਵਾਰ ਵੀ ਇਸ ਲਹਿਰ ਦਾ ਗਵਾਹ ਬਣਿਆ ਸੀ। 

Youth LeadersYouth Leaders

ਇਸੇ ਤਰ੍ਹਾਂ ਦਿੱਲੀ ਵਿਚ ਭਿ੍ਰਸ਼ਟਾਚਾਰ ਖਿਲਾਫ਼ ਅੰਨਾ ਹਜ਼ਾਰੇ ਵਲੋਂ ਵਿੱਢੀ ਮੁਹਿੰਮ ਵੀ ਕਈ ਆਗੂਆਂ ਦੀ ਜਨਮਦਾਤੀ ਸਾਬਤ ਹੋਈ ਸੀ ਜਿਨ੍ਹਾਂ ’ਚ ਅਰਵਿੰਦ ਕੇਜਰੀਵਾਲ ਦਾ ਨਾਮ ਵਰਨਣਯੋਗ ਹੈ। ਆਮ ਆਦਮੀ ਪਾਰਟੀ ਦਾ ਜਨਮ ਵੀ ਇਸੇ ਸੰਘਰਸ਼ ਵਿਚੋਂ ਹੋਇਆ ਜੋ ਦਿੱਲੀ ਵਿਚ ਲਗਾਤਾਰ ਦੂਜੀ ਵਾਰ ਕਾਬਜ਼ ਹੋਣ ’ਚ ਸਫ਼ਲ ਰਹੀ ਹੈ। ਭਗਵੰਤ ਮਾਨ ਸਮੇਤ ਪਾਰਟੀ ਦੇ ਕਈ ਆਗੂ ਹਨ ਜੋ ਰਵਾਇਤੀ ਪਾਰਟੀਆਂ ਨੂੰ ਵੱਡੀ ਟੱਕਰ ਦੇ ਰਹੇ ਹਨ।

Youth LeadersYouth Leaders

ਖੇਤੀ ਕਾਨੂੰਨਾਂ ਖਿਲਾਫ਼ ਸ਼ੁਰੂ ਹੋਏ ਮੌਜੂਦਾ ਕਿਸਾਨੀ ਸੰਘਰਸ਼ ਵਿਚੋਂ ਵੀ ਵੱਡੀ ਗਿਣਤੀ ਨੌਜਵਾਨਾਂ ਦੇ ਅੱਗੇ ਆਉਣ ਦੀਆਂ ਸੰਭਾਵਨਾਵਾਂ ਵਿਖਾਈ ਦੇ ਰਹੀਆਂ ਹਨ। ਭਾਵੇਂ ਅੱਜ ਕਿਸਾਨ ਯੂਨੀਅਨਾਂ ਦੇ ਆਗੂ ਮੂਹਰਲੀਆਂ ਸਫ਼ਾ ’ਚ ਸੰਘਰਸ਼ ਦੀ ਅਗਵਾਈ ਕਰ ਰਹੇ ਹਨ ਪਰ ਇਸ ਸੰਘਰਸ਼ ਨੂੰ ਇੱਥੋਂ ਤਕ ਪਹੁੰਚਾਉਣ ਵਿਚ ਨੌਜਵਾਨ ਵਰਗ ਦੀ ਵੱਡੀ ਭੂਮਿਕਾ ਹੈ। ਪੰਜਾਬ ’ਚ ਸ਼ੰਭੂ ਬੈਰੀਅਰ ਤੋਂ ਇਲਾਵਾ ਹੋਰ ਕਈ ਥਾਈ ਨੌਜਵਾਨ ਬੁਲਾਰਿਆਂ ਵਲੋਂ ਦਿਤੇ ਗਏ ਭਾਸ਼ਨਾਂ ਅਤੇ ਸੁਝਾਏ ਨੁਕਤਿਆਂ ਨੇ ਲੋਕਾਂ ਨੂੰ ਕਿਸਾਨੀ ਸੰਘਰਸ਼ ਨਾਲ ਜੁੜਣ ’ਚ ਵੱਡੀ ਭੂਮਿਕਾ ਨਿਭਾਈ ਹੈ।

Youth LeadersYouth Leaders

ਕਿਸਾਨੀ ਸੰਘਰਸ਼ ਵਿਚ ਅਹਿਮ ਭੂਮਿਕਾ ਨਿਭਾਅ ਰਹੇ ਨੌਜਵਾਨਾਂ ਤੋਂ ਲੋਕਾਂ ਨੂੰ ਵੱਡੀਆਂ ਉਮੀਦਾਂ ਹਨ। ਕਿਸਾਨੀ ਸੰਘਰਸ਼ ’ਚ ਇਨ੍ਹਾਂ ਨੌਜਵਾਨਾਂ ਦੀ ਸ਼ਮੂਲੀਅਤ ਅਤੇ ਸਮਝ ਨੂੰ ਵੇਖਦਿਆਂ ਰਵਾਇਤੀ ਪਾਰਟੀਆਂ ਅੰਦਰੋਂ-ਅੰਦਰ ਡਰੀਆਂ ਹੋਈਆਂ ਹਨ। ਇਹ ਕਿਸਾਨ ਜਥੇਬੰਦੀਆਂ ਦੀ ਲਾਮਬੰਦੀ ਅਤੇ ਨੌਜਵਾਨਾਂ ਦੀ ਸੁਚੱਜੀ ਰੂਪ-ਰੇਖਾ ਦਾ ਹੀ ਕਮਾਲ ਹੈ ਕਿ ਅੱਜ ਕਿਸਾਨਾਂ ਦੇ ਮਨ੍ਹਾ ਕਰਨ ਦੇ ਬਾਵਜੂਦ ਸਿਆਸੀ ਧਿਰਾਂ ਕਿਸਾਨਾਂ ਦੀ ਪਿੱਠ ’ਤੇ ਖਲੋਣ ਦਾ ਹਰ ਹੀਲਾ ਵਰਤ ਰਹੀਆਂ ਹਨ। 

Youth LeadersYouth Leaders

ਕਿਸਾਨ ਜਥੇਬੰਦੀਆਂ ਦੇ ਦਿੱਲੀ ਕੂਚ ਦੌਰਾਨ ਨੌਜਵਾਨਾਂ ਵਲੋਂ ਵਿਖਾਈ ਸਰਗਰਮੀ ਕਾਰਨ ਹੀ ਕਿਸਾਨੀ ਸੰਘਰਸ਼ ਦਿੱਲੀ ਦੀਆਂ ਬਰੂਹਾਂ ’ਤੇ ਪਹੁੰਚ ਸਰਕਾਰ ਦੀ ਬਾਂਹ ਮਰੋੜਣ ਦੇ ਸਮਰੱਥ ਹੋ ਸਕਿਆ ਹੈ। ਕਿਸਾਨ ਯੂਨੀਅਨ ਦੇ ਵਡੇਰੀ ਉਮਰ ਦੇ ਆਗੂ ਜਿੱਥੇ ਰੋਕਿਆ ਜਾਵੇਗਾ, ਉਥੇ ਹੀ ਧਰਨੇ ’ਤੇ ਬੈਠਣ ਦੇ ਹਾਮੀ ਸਨ, ਜਦਕਿ ਨੌਜਵਾਨਾਂ ਦੇ ਜੋਸ਼ ਅਤੇ ਹੋਸ਼ ਸਾਹਮਣੇ ਸਰਕਾਰਾਂ ਦੀਆਂ ਵੱਡੀਆਂ ਰੋਕਾਂ ਵੀ ਤਹਿਸ-ਨਹਿਸ਼ ਹੋ ਗਈਆਂ। ਇਸ ਤੋਂ ਬਾਅਦ ਕਿਸਾਨ ਆਗੂਆਂ ਨੂੰ ਵੀ ਅਪਣੀ ਰਣਨੀਤੀ ’ਚ ਤਬਦੀਲੀ ਕਰਦਿਆਂ ਦਿੱਲੀ ਨੂੰ ਸੀਲ ਕਰਨ ਵਰਗੇ ਫ਼ੈਸਲੇ ਲੈਣੇ ਪਏ ਹਨ। 

Youth LeadersYouth Leaders

ਦੇਸ਼ ਦੀਆਂ ਜ਼ਿਆਦਾਤਰ ਸਿਆਸੀ ਧਿਰਾਂ ਅਪਣੀ ਭਰੋਸੇਯੋਗਤਾ ਗੁਆ ਚੁੱਕੀਆਂ ਹਨ। ਅੱਜ ਜੇਕਰ ਭਾਜਪਾ ਦੀ ਅਗਵਾਈ ਵਾਲੀ ਕੇਂਦਰ ਸਰਕਾਰ ਨੇ ਖੇਤੀ ਕਾਨੂੰਨਾਂ ਜ਼ਰੀਏ ਕਿਸਾਨੀ ’ਤੇ ਵੱਡਾ ਹਮਲਾ ਕੀਤਾ ਹੈ ਤਾਂ ਕਾਂਗਰਸ ਵੀ ਕੋਈ ਦੁੱਧ ਧੋਤੀ ਨਹੀਂ ਹੈ। ਦੇਸ਼ ’ਤੇ ਲੰਮਾ ਅਰਸਾ ਰਾਜ ਕਰਨ ਦੇ ਬਾਵਜੂਦ ਕਾਂਗਰਸ ਨੇ ਕਿਸਾਨਾਂ ਦੇ ਮਸਲਿਆਂ ਨੂੰ ਅਣਗੌਲਿਆ ਕਰੀ ਰੱਖਿਆ ਹੈ। ਕਾਂਗਰਸ ਸਵਾਮੀਨਾਥਨ ਦੀ ਰਿਪੋਰਟ ਲਾਗੂ ਕਰਨ ’ਚ ਵੀ ਅਸਫ਼ਲ ਸਾਬਤ ਹੋਈ ਸੀ। ਖੇਤੀ ਕਾਨੂੰਨ ਕੋਈ ਰਾਤੋ-ਰਾਤ ਹੋਂਦ ਵਿਚ ਨਹੀਂ ਆ ਗਏ। ਇਸ ਪਿਛੇ ਲੰਮੀ ਤਿਆਰੀ ਅਤੇ ਲਾਮਬੰਦੀ ਕੰਮ ਕਰ ਰਹੀ ਹੈ। ਪੰਜਾਬ ਅੰਦਰ ਕਾਰਪੋਰੇਟ ਘਰਾਣਿਆਂ ਦੇ ਬਣੇ ਵੱਡੇ-ਵੱਡੇ ਸੈਲੋ ਅਤੇ ਪ੍ਰਾਈਵੇਟ ਰੇਲ ਪਟੜੀਆ ਇਸ ’ਚ ਸਿਆਸੀ ਧਿਰਾਂ ਦੀ ਸ਼ਮੂਲੀਅਤ ਵੱਲ ਇਸ਼ਾਰਾ ਕਰਦੇ ਹਨ।

Youth LeadersYouth Leaders

ਇਹੀ ਕਾਰਨ ਹੈ ਕਿ ਕਿਸਾਨੀ ਸੰਘਰਸ਼ ਦੇ ਸ਼ੁਰੂ ਤੋਂ ਹੀ ਕਿਸਾਨ ਆਗੂ ਸਿਆਸਤਦਾਨਾਂ ਤੋਂ ਦੂਰੀ ਬਣਾ ਕੇ ਚੱਲ ਰਹੇ ਹਨ। ਇਸ ਵੇਲੇ ਭਾਜਪਾ ਨੂੰ ਛੱਡ ਕੇ ਲਗਭਗ ਸਾਰੀਆਂ ਸਿਆਸੀ ਧਿਰਾਂ ਕਿਸਾਨਾਂ ਦੇ ਹੱਕ ’ਚ ਨਿਤਰ ਚੁੱਕੀਆਂ ਹਨ। ਇਸ ਦੇ ਬਾਵਜੂਦ ਕਿਸਾਨ ਜਥੇਬੰਦੀਆਂ ਸਿਆਸਤਦਾਨਾਂ ਤੋਂ ਦੂਰੀ ਬਣਾ ਕੇ ਚੱਲ ਰਹੀਆਂ ਹਨ। ਲੋਕਾਂ ਦੇ ਮਿਲ ਰਹੇ ਭਾਰੀ ਸਮਰਥਨ ਤੋਂ ਬਾਅਦ ਕਿਸਾਨ ਆਗੂਆਂ ਦੇ ਹੌਂਸਲੇ ਬੁਲੰਦ ਹਨ। ਕਿਸਾਨੀ ਸੰਘਰਸ਼ ’ਚ ਅਹਿਮ ਭੂਮਿਕਾ ਨਿਭਾਅ ਰਹੇ ਨੌਜਵਾਨਾਂ ਅੰਦਰ ‘ਸਿਆਸੀ ਇੱਛਾ’ ਇਸ ਵੇਲੇ ਚਰਮ ਸੀਮਾ ’ਤੇ ਪਹੁੰਚ ਚੁੱਕੀ ਹੈ। ਨੌਜਵਾਨਾਂ ਅੰਦਰ ਅਪਣੀ ਕਿਸਮਤ ਖੁਦ ਸਵਾਰਨ ਦਾ ਜਜ਼ਬਾ ਠਾਠਾ ਮਾਰ ਰਿਹਾ ਹੈ। ਪੰਜਾਬ ਅੰਦਰ 2022 ’ਚ ਹੋਣ ਵਾਲੀਆਂ ਵਿਧਾਨ ਸਭਾ ਚੋਣਾਂ ਦਾ ਮੂੰਹ-ਮੁਹਾਦਰਾ ਹੁਣ ਤੋਂ ਹੀ ਬਦਲਦਾ ਵਿਖਾਈ ਦੇ ਰਿਹਾ ਹੈ।   

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਕਿਉਂ ਪੰਜਾਬੀਆਂ 'ਚ ਸਭ ਤੋਂ ਵੱਧ ਵਿਦੇਸ਼ ਜਾਣ ਦਾ ਜਨੂੰਨ, ਕਿਵੇਂ ਘਟੇਗੀ ਵੱਧਦੀ ਪਰਵਾਸ ਦੀ ਪਰਵਾਜ਼ ?

06 Aug 2025 9:27 PM

Donald Trump ਨੇ India 'ਤੇ ਲੱਗਾ ਦਿੱਤਾ 50% Tariff, 24 ਘੰਟਿਆਂ 'ਚ ਲਗਾਉਣ ਦੀ ਦਿੱਤੀ ਸੀ ਧਮਕੀ

06 Aug 2025 9:20 PM

Punjab Latest Top News Today | ਦੇਖੋ ਕੀ ਕੁੱਝ ਹੈ ਖ਼ਾਸ | Spokesman TV | LIVE | Date 03/08/2025

03 Aug 2025 1:23 PM

ਸ: ਜੋਗਿੰਦਰ ਸਿੰਘ ਦੇ ਸ਼ਰਧਾਂਜਲੀ ਸਮਾਗਮ ਮੌਕੇ ਕੀਰਤਨ ਸਰਵਣ ਕਰ ਰਹੀਆਂ ਸੰਗਤਾਂ

03 Aug 2025 1:18 PM

Ranjit Singh Gill Home Live Raid :ਰਣਜੀਤ ਗਿੱਲ ਦੇ ਘਰ ਬਾਹਰ ਦੇਖੋ ਕਿੱਦਾਂ ਦਾ ਮਾਹੌਲ.. Vigilance raid Gillco

02 Aug 2025 3:20 PM
Advertisement