ਖ਼ਬਰਾਂ |

ਤਾਜ਼ਾ |

5 ਸਾਲਾਂ 'ਚ ਮੋਦੀ ਦੀਆਂ 31 ਵਿਦੇਸ਼ ਯਾਤਰਾਵਾਂ 'ਤੇ ਖ਼ਰਚ ਹੋਏ 239 ਕਰੋੜ
Published : Dec 10, 2022, 7:06 am IST
Updated : Dec 10, 2022, 7:06 am IST
SHARE ARTICLE
image
image

5 ਸਾਲਾਂ 'ਚ ਮੋਦੀ ਦੀਆਂ 31 ਵਿਦੇਸ਼ ਯਾਤਰਾਵਾਂ 'ਤੇ ਖ਼ਰਚ ਹੋਏ 239 ਕਰੋੜ


2019 ਦੀ ਅਮਰੀਕਾ ਯਾਤਰਾ 'ਤੇ ਖ਼ਰਚ ਹੋਏ ਸੱਭ ਤੋਂ ਵਧ 23 ਕਰੋੜ ਰੁਪਏ


ਨਵੀਂ ਦਿੱਲੀ, 9 ਦਸੰਬਰ : ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵਲੋਂ ਪਿਛਲੇ ਪੰਜ ਸਾਲਾਂ ਦੌਰਾਨ ਕੀਤੇ ਗਏ ਵੱਖ-ਵੱਖ ਵਿਦੇਸ਼ੀ ਦੌਰਿਆਂ 'ਤੇ ਕਰੀਬ 239 ਕਰੋੜ ਰੁਪਏ ਖ਼ਰਚ ਕੀਤੇ ਗਏ ਹਨ | ਇਹ ਜਾਣਕਾਰੀ ਰਾਜ ਸਭਾ 'ਚ ਸਰਕਾਰ ਵਲੋਂ ਪੇਸ਼ ਕੀਤੇ ਗਏ ਅੰਕੜਿਆਂ ਤੋਂ ਮਿਲੀ ਹੈ | ਵਿਦੇਸ਼ ਰਾਜ ਮੰਤਰੀ ਵੀ ਮੁਰਲੀਧਰਨ ਨੇ ਇਹ ਜਾਣਕਾਰੀ ਪ੍ਰਧਾਨ ਮੰਤਰੀ ਦੇ ਦੌਰਿਆਂ ਦੇ ਵੇਰਵਿਆਂ, ਉਨ੍ਹਾਂ ਦੇ ਨਤੀਜਿਆਂ ਅਤੇ ਪਿਛਲੇ ਪੰਜ ਸਾਲਾਂ ਵਿਚ ਦੌਰਿਆਂ 'ਤੇ ਹੋਏ ਖ਼ਰਚੇ ਬਾਰੇ ਪੁੱਛੇ ਗਏ ਇਕ ਸਵਾਲ ਦੇ ਲਿਖਤੀ ਜਵਾਬ ਵਿਚ ਦਿਤੀ | ਉਨ੍ਹਾਂ ਕਿਹਾ ਕਿ ਅਜਿਹੇ ਦੌਰੇ ਇਕ ਮਹੱਤਵਪੂਰਨ ਸਾਧਨ ਹਨ ਜਿਸ ਰਾਹੀਂ ਭਾਰਤ ਆਪਣੇ ਰਾਸ਼ਟਰੀ ਹਿਤਾਂ ਦੀ ਪੈਰਵੀ ਕਰਦਾ ਹੈ ਅਤੇ ਵਿਦੇਸ਼ ਨੀਤੀ ਦੇ ਉਦੇਸ਼ਾਂ ਨੂੰ ਲਾਗੂ ਕਰਦਾ ਹੈ |
ਮੰਤਰੀ ਨੇ ਨਵੰਬਰ 2017 ਵਿਚ ਪ੍ਰਧਾਨ ਮੰਤਰੀ ਦੀ ਫ਼ਿਲੀਪੀਨਜ਼ ਫੇਰੀ ਤੋਂ ਇਹ ਵੇਰਵੇ ਮੁਹਈਆ ਕਰਵਾਏ | ਉਨ੍ਹਾਂ ਨੇ ਪ੍ਰਧਾਨ ਮੰਤਰੀ ਨਾਲ 36 ਦੌਰਿਆਂ 'ਤੇ ਆਏ ਵਫ਼ਦਾਂ ਦੇ ਮੈਂਬਰਾਂ ਦਾ ਵੇਰਵਾ ਦਿਤਾ, ਜਦਕਿ 31 ਦੌਰਿਆਂ 'ਤੇ ਹੋਏ ਖ਼ਰਚੇ ਦਾ ਵੇਰਵਾ ਵੀ ਦਿਤਾ |
ਮੰਤਰੀ ਨੇ ਕਿਹਾ ਕਿ ਪ੍ਰਧਾਨ ਮੰਤਰੀ ਮੋਦੀ ਦੇ ਬੰਗਲਾਦੇਸ਼ (26-27 ਮਾਰਚ 2021), ਅਮਰੀਕਾ (22-26 ਸਤੰਬਰ 2021), ਇਟਲੀ ਅਤੇ ਬਿ੍ਟੇਨ (29 ਅਕਤੂਬਰ ਤੋਂ 2 ਨਵੰਬਰ 2021) ਦੇ ਦੌਰੇ ਦਾ ਖ਼ਰਚਾ ਗ੍ਰਹਿ ਮੰਤਰਾਲੇ ਦੇ ਬਜਟ ਤੋਂ ਪੂਰਾ ਕੀਤਾ ਗਿਆ ਸੀ | ਇਹ ਤਿੰਨ ਯਾਤਰਾਵਾਂ ਉਨ੍ਹਾਂ ਪੰਜ ਦੌਰਿਆਂ 'ਚ ਸ਼ਾਮਲ ਹਨ, ਜਿਨ੍ਹਾਂ 'ਤੇ ਹੋਏ ਖ਼ਰਚੇ ਦਾ ਵੇਰਵਾ ਸੂਚੀ 'ਚ ਨਹੀਂ ਸੀ | ਦੂਜੀਆਂ ਦੋ ਫੇਰੀਆਂ ਅਗੱਸਤ 2019 ਵਿਚ ਭੂਟਾਨ ਅਤੇ ਇਸ ਸਾਲ ਮਈ ਵਿਚ ਨੇਪਾਲ ਦੀ ਯਾਤਰਾ ਹਨ |
ਵੇਰਵਿਆਂ ਅਨੁਸਾਰ ਉਨ੍ਹਾਂ ਦੀਆਂ 31 ਯਾਤਰਾਵਾਂ 'ਤੇ ਕੁਲ 2,39,04,08,625 ਰੁਪਏ ਖ਼ਰਚ ਹੋਏ ਹਨ | ਪ੍ਰਧਾਨ ਮੰਤਰੀ ਦੀ 21 ਤੋਂ 28 ਸਤੰਬਰ 2019 ਤਕ ਦੀ ਅਮਰੀਕਾ ਫੇਰੀ 'ਤੇ ਸਭ ਤੋਂ ਵੱਧ 23,27,09,000 ਰੁਪਏ ਖਰਚੇ ਗਏ, ਜਦਕਿ ਇਸ ਸਾਲ 26 ਤੋਂ 28 ਸਤੰਬਰ ਤਕ ਜਾਪਾਨ ਦੇ ਦੌਰੇ 'ਤੇ ਸਭ ਤੋਂ ਘੱਟ 23,86,536 ਰੁਪਏ ਖ਼ਰਚੇ ਗਏ |
ਮੁਰਲੀਧਰਨ ਨੇ ਕਿਹਾ ਕਿ ਅਜਿਹੇ ਦੌਰਿਆਂ ਨੇ ਉੱਚ ਪੱਧਰ 'ਤੇ ਵਿਦੇਸ਼ੀ ਭਾਈਵਾਲਾਂ ਵਿਚਕਾਰ ਖੇਤਰੀ ਅਤੇ ਵਿਸ਼ਵ ਮੁੱਦਿਆਂ 'ਤੇ ਭਾਰਤ ਦੇ ਸਟੈਂਡ ਦੀ ਸਮਝ ਨੂੰ ਉਤਸ਼ਾਹਤ ਕੀਤਾ ਹੈ | ਉਨ੍ਹਾਂ ਕਿਹਾ ਕਿ ਪ੍ਰਧਾਨ ਮੰਤਰੀ ਦੇ ਵਿਦੇਸ਼ ਦੌਰਿਆਂ ਦਾ ਉਦੇਸ਼ ਦੂਜੇ ਦੇਸ਼ਾਂ ਨਾਲ ਨੇੜਲੇ ਸਬੰਧਾਂ ਨੂੰ ਵਧਾਉਣਾ ਅਤੇ ਖੇਤਰੀ ਅਤੇ ਵਿਸ਼ਵ ਪੱਧਰ 'ਤੇ ਭਾਰਤ ਦੀ ਸ਼ਮੂਲੀਅਤ ਨੂੰ ਉਤਸ਼ਾਹਿਤ ਕਰਨਾ ਹੈ | (ਏਜੰਸੀ)

 

SHARE ARTICLE

ਏਜੰਸੀ

Advertisement

ਕਿਸਾਨ ਨੂੰ ਲੁੱਟਣਾ, ਕੁੱਟਣਾ ਅਤੇ ਉਨ੍ਹਾਂ ਦੀ ਆਵਾਜ਼ ਦਬਾਉਣਾ ਇਨ੍ਹਾਂ ਦਾ ਕੰਮ ਹੋ ਗਿਆ': Jagjit Singh Dallewal

17 Aug 2026 3:23 PM

ਅਮਰੀਕਾ ਨਾਲ ਖੇਤੀ ਵਪਾਰ ਸਮਝੌਤਾ ਸਵਾਲਾਂ 'ਚ ਕਿਉਂ? | Global Market ਨਾਲ ਚਮਕੇਗਾ ਜਾਂ ਡੁੱਬੇਗਾ ਪੰਜਾਬ ਦਾ ਕਿਸਾਨ?

17 Aug 2026 3:22 PM

ਗੁਰਜੀਤ ਤੂਤ ਦੇ ਪਰਿਵਾਰ ਦੀ ਮਦਦ ਲਈ ਅੱਗੇ ਆਏ Gulab Sidhu | ਧੀ ਦੀ 12ਵੀਂ ਦੀ ਪੜ੍ਹਾਈ ਦੀ ਚੁੱਕੀ ਜ਼ਿੰਮੇਵਾਰੀ

16 Aug 2026 2:05 PM

“ਇਹ ਕੱਲ੍ਹ ਤੋਂ ਹੀ ਸੜਕਾਂ ਰੋਕੀ ਬੈਠੇ ਨੇ, ਤੇ ਹੁਣ ਕੰਡਿਆਲੀ ਤਾਰ ਲਗਾ ਦਿੱਤੀ”: ਕਿਸਾਨ ਆਗੂ Baldev Singh Sirsa

16 Aug 2026 2:03 PM

ਕੀ ਬੁਰੇ ਫਸੇ ਰਾਹੁਲ ਗਾਂਧੀ?, PM ਮੋਦੀ ਦੀ ਵਿਦੇਸ਼ ਨੀਤੀ 'ਤੇ ਚੁੱਕੇ ਸੀ ਸਵਾਲ!

14 Aug 2026 2:55 PM
Advertisement