ਗੜ੍ਹਸ਼ੰਕਰ ਹਾਈਵੇਅ 'ਤੇ ਵਾਪਰਿਆ ਦਰਦਨਾਕ ਹਾਦਸਾ ਸੇਲੇਰੀਓ ਕਾਰ ਨੇ ਸਵਿੱਫਟ ਕਾਰ ਨੂੰ ਮਾਰੀ ਟੱਕਰ, ਨੌਜਵਾਨ ਦੀ ਮੌਕੇ ’ਤੇ ਮੌਤ
Published : Dec 10, 2022, 5:53 pm IST
Updated : Dec 10, 2022, 5:53 pm IST
SHARE ARTICLE
A painful accident happened on Garhshankar highway, Celerio car hit a Swift car, the youth died on the spot.
A painful accident happened on Garhshankar highway, Celerio car hit a Swift car, the youth died on the spot.

ਧਾਰਾ 279 ਅਤੇ 304-ਏ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ

 

ਨੂਰਪੁਰਬੇਦੀ- ਨੂਰਪੁਰਬੇਦੀ-ਗੜ੍ਹਸ਼ੰਕਰ ਹਾਈਵੇਅ ’ਤੇ ਪੈਂਦੇ ਬਸ ਅੱਡਾ ਕਲਵਾਂ ਨੇੜੇ ਇਕ ਗਲਤ ਸਾਈਡ ਤੋਂ ਕਰਾਸ ਕਰਦੀ ਸੇਲੇਰਿਓ ਕਾਰ ਦੇ ਚਾਲਕ ਵੱਲੋਂ ਫੇਟ ਮਾਰਨ ’ਤੇ ਸਵਿੱਫਟ ਕਾਰ ਦਰੱਖ਼ਤ ਨਾਲ ਟਕਰਾ ਗਈ, ਜਿਸ ’ਤੇ ਉਸ ’ਚ ਸਵਾਰ ਨੌਜਵਾਨ ਚਾਲਕ ਦੀ ਮੌਕੇ ’ਤੇ ਹੀ ਮੌਤ ਹੋ ਗਈ।
ਪੁਲਿਸ ਕੋਲ ਦਰਜ ਕਰਵਾਈ ਸ਼ਿਕਾਇਤ ’ਚ ਸਾਬਕਾ ਫ਼ੌਜੀ ਭਾਗ ਸਿੰਘ ਪੁੱਤਰ ਭਗਤ ਸਿੰਘ ਨਿਵਾਸੀ ਪਿੰਡ ਭਨੂੰਹਾਂ, ਥਾਣਾ ਨੂਰਪੁਰਬੇਦੀ ਨੇ ਦੱਸਿਆ ਕਿ ਉਹ ਆਪਣਾ ਨਿਜੀ ਕੰਮ ਕਰ ਕੇ ਆਪਣੇ ਮੋਟਰਸਾਈਕਲ ’ਤੇ ਸਵਾਰ ਹੋ ਕੇ ਝੱਜ ਚੌਂਕ ਤੋਂ ਆਪਣੇ ਪਿੰਡ ਨੂੰ ਜਾ ਵਾਪਸ ਰਿਹਾ ਸੀ। ਜਦੋਂ ਉਹ ਬੱਸ ਸਟੈਂਡ ਕਲਵਾਂ ਲਾਗੇ ਪਹੁੰਚਿਆਂ ਤਾਂ ਉਸ ਦੇ ਪਿੱਛੇ ਇਕ ਸਵਿੱਫਟ ਕਾਰ ਨੰਬਰ ਪੀ. ਬੀ.-32ਟੀ 2532 ਆ ਰਹੀ ਸੀ, ਜਿਸ ਦੇ ਪਿੱਛੇ ਇਕ ਹੋਰ ਕਾਰ ਆ ਰਹੀ ਸੀ।
ਉਸ ਨੇ ਬਿਆਨਾਂ ’ਚ ਅੱਗੇ ਦੱਸਿਆ ਕਿ ਮੇਰੇ ਵੇਖਦੇ ਹੀ ਵੇਖਦੇ ਲਾਪਰਵਾਹੀ ਨਾਲ ਚਲਾ ਰਹੇ ਤੇਜ਼ ਰਫ਼ਤਾਰ ਕਾਰ ਦੇ ਚਾਲਕ ਨੇ ਅਣਗਹਿਲੀ ਨਾਲ ਗਲਤ ਸਾਈਡ ਤੋਂ ਕਰਾਸ ਕਰਦੇ ਸਮੇਂ ਸਵਿੱਫਟ ਕਾਰ ਨੂੰ ਫੇਟ ਮਾਰੀ, ਜਿਸ ਨਾਲ ਕਾਰ ਉਕਤ ਦੂਜੀ ਸਾਈਡ ਖੜ੍ਹੇ ਦਰੱਖ਼ਤ ਨਾਲ ਟਕਰਾ ਗਈ। ਇਸ ਦੌਰਾਨ ਕਾਰ ਦਾ ਭਾਰੀ ਨੁਕਸਾਨ ਹੋਇਆ ਅਤੇ ਉਸ ਦਾ ਚਾਲਕ ਵੀ ਕਾਰ ’ਚ ਫਸ ਗਿਆ। ਇਸ ਦੌਰਾਨ ਫੇਟ ਮਾਰਨ ਵਾਲੇ ਉਕਤ ਕਾਰ ਦੇ ਚਾਲਕ ਨੇ ਵੀ ਬਰੇਕ ਲਗਾਈ ਅਤੇ ਗੱਡੀ ਤੋਂ ਥੱਲੇ ਉਤਰ ਆਇਆ। ਜਦੋਂ ਹਾਦਸੇ ਦਾ ਪਤਾ ਚੱਲਣ ’ਤੇ ਲੋਕ ਇਕੱਠੇ ਹੋਣ ਲੱਗ ਪਏ ਤਾਂ ਸੇਲੇਰਿਓ ਕਾਰ ਨੰਬਰ ਪੀ. ਬੀ.-16ਜੀ 2663 ਦਾ ਚਾਲਕ ਆਪਣੀ ਕਾਰ ਭਜਾ ਕੇ ਲੈ ਗਿਆ, ਜਿਸ ਨੂੰ ਸਾਹਮਣੇ ਆਉਣ ’ਤੇ ਉਹ ਪਛਾਣ ਸਕਦਾ ਹੈ। ਉਸ ਨੇ ਦੱਸਿਆ ਕਿ ਭਾਵੇਂ ਤੁਰੰਤ ਲੋਕਾਂ ਦੀ ਸਹਾਇਤਾ ਨਾਲ ਕਾਰ ’ਚ ਫਸੇ ਚਾਲਕ ਨੂੰ ਬਾਹਰ ਕੱਢਿਆ ਗਿਆ ਪਰ ਗੰਭੀਰ ਜ਼ਖ਼ਮੀ ਹੋਣ ਕਾਰਨ ਉਸ ਦੀ ਮੌਤ ਹੋ ਚੁੱਕੀ ਸੀ।

ਚੌਂਕੀ ਇੰਚਾਰਜ ਕਲਵਾਂ ਏ. ਐੱਸ. ਆਈ. ਹਰਮੇਸ਼ ਕੁਮਾਰ ਨੇ ਦੱਸਿਆ ਮ੍ਰਿਤਕ ਨੌਜਵਾਨ ਦੀ ਪਛਾਣ ਗੁਰਦੀਪ ਸਿੰਘ ਉਰਫ਼ ਲਾਡੀ ਪੁੱਤਰ ਮਹਿੰਦਰ ਸਿੰਘ ਨਿਵਾਸੀ ਪਿੰਡ ਸੈਦਪੁਰ, ਥਾਣਾ ਨੂਰਪੁਰਬੇਦੀ ਵਜੋਂ ਹੋਈ ਹੈ। ਉਨ੍ਹਾਂ ਦੱਸਿਆ ਕਿ ਉਕਤ ਬਿਆਨਾਂ ’ਤੇ ਸੇਲੇਰਿਓ ਕਾਰ ਦੇ ਨਾਮਲੂਮ ਚਾਲਕ ਖ਼ਿਲਾਫ਼ ਧਾਰਾ 279 ਅਤੇ 304-ਏ ਆਈ. ਪੀ. ਸੀ. ਤਹਿਤ ਮਾਮਲਾ ਦਰਜ ਕਰ ਲਿਆ ਗਿਆ ਹੈ ਅਤੇ ਲਾਸ਼ ਨੂੰ ਪੋਸਟਮਾਰਟਮ ਲਈ ਭਾਈ ਜੈਤਾ ਜੀ ਸਿਵਲ ਹਪਸਤਾਲ ਸ੍ਰੀ ਅਨੰਦਪੁਰ ਸਾਹਿਬ ਵਿਖੇ ਭੇਜ ਦਿੱਤਾ ਗਿਆ ਹੈ।

SHARE ARTICLE

ਏਜੰਸੀ

Advertisement

Bittu Balial Death News : ਵੱਡੇ ਹਾਦਸੇ ਤੋਂ ਬਾਅਦ ਵੀ ਇਸ Kabaddi player ਨੇ ਨਹੀਂ ਛੱਡੀ ਸੀ ਕੱਬਡੀ | Last Raid

08 Nov 2025 3:01 PM

Wrong E challan : ਘਰ ਖੜ੍ਹੇ ਮੋਟਰਸਾਈਕਲ ਦਾ ਕੱਟਿਆ ਗਿਆ ਚਲਾਨ, ਸਾਰੀ ਕਹਾਣੀ ਸੁਣ ਤੁਹਾਡੇ ਵੀ ਉੱਡ ਜਾਣਗੇ ਹੋਸ਼

08 Nov 2025 3:00 PM

Bathinda married couple Suicide Case : BlackMail ਕਰ ਕੇ ਗੁਆਂਢਣ ਨਾਲ਼ ਬਣਾਉਂਦਾ ਸੀ ਸਰੀਰਕ ਸਬੰਧ | Bathinda

07 Nov 2025 3:08 PM

Raja warring Gangster Controversy : ਇੱਕ ਹੋਰ ਬਿਆਨ ਦੇ ਕੇ ਕਸੂਤੇ ਫ਼ਸੇ Raja warring

07 Nov 2025 3:08 PM

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM
Advertisement