
Abohar News: ਗੰਭੀਰ ਜ਼ਖ਼ਮੀ ਹਾਲਤ ਵਿਚ ਹਸਪਤਾਲ ਭਰਤੀ
A young man was beaten in marriage in Abohor : ਅਬੋਹਰ ਦੇ ਪਿੰਡ ਭਾਗਸਰ ਵਿਚ ਇਕ ਵਿਆਹ ਵਿੱਚ ਗਏ ਇੱਕ ਨੌਜਵਾਨ ਦੀ ਬੁਰੀ ਤਰ੍ਹਾਂ ਕੁੱਟਮਾਰ ਕਰਕੇ ਜ਼ਖਮੀ ਕਰ ਦਿੱਤਾ ਗਿਆ। ਨੌਜਵਾਨ 'ਤੇ ਬਿਨਾਂ ਬੁਲਾਏ ਵਿਆਹ 'ਚ ਜਾਣ ਦਾ ਦੋਸ਼ ਹੈ। ਜ਼ਖ਼ਮੀਆਂ ਨੂੰ ਇਥੋਂ ਦੇ ਸਰਕਾਰੀ ਹਸਪਤਾਲ ਵਿਚ ਦਾਖ਼ਲ ਕਰਵਾਇਆ ਗਿਆ ਹੈ।
ਇਹ ਵੀ ਪੜ੍ਹੋ: Mansa News: ਮਾਨਸਾ ਵਿਚ ਲਾੜਾ-ਲਾੜੀ ਨਾਲ ਵਾਪਰਿਆ ਵੱਡਾ ਹਾਦਸਾ, ਥਾਰ ਨਾਲ ਟੱਕਰ ਤੋਂ ਬਾਅਦ ਪਲਟੀ ਫੁੱਲਾਂ ਵਾਲੀ ਕਾਰ
ਜਾਣਕਾਰੀ ਮੁਤਾਬਕ ਸੋਮਨਾਥ ਪਿੰਡ 'ਚ ਇਕ ਵਿਆਹ 'ਚ ਗਿਆ ਹੋਇਆ ਸੀ, ਜਿਥੇ ਉਥੇ ਮੌਜੂਦ ਕੁਝ ਲੋਕਾਂ ਨੇ ਉਸ ਨੂੰ ਦੇਖ ਕੇ ਪੁੱਛਿਆ ਕਿ ਉਹ ਲੜਕੇ ਵਾਲੇ ਪਾਸੇ ਤੋਂ ਆਇਆ ਹੈ ਜਾਂ ਲੜਕੀ ਵਾਲੇ, ਜਿਸ ਦਾ ਉਹ ਕੋਈ ਤਸੱਲੀਬਖਸ਼ ਜਵਾਬ ਨਹੀਂ ਦੇ ਸਕਿਆ ਤਾਂ ਉਥੇ ਮੌਜੂਦ ਲੋਕਾਂ ਨੇ ਉਸ ਨੂੰ ਬੁਰੀ ਤਰ੍ਹਾਂ ਕੁੱਟਿਆ।
ਇਹ ਵੀ ਪੜ੍ਹੋ: Mumbai News: ਮੁੰਬਈ ਹਵਾਈ ਅੱਡੇ ਤੋਂ ਵਿਦੇਸ਼ੀ ਮਹਿਲਾ ਯਾਤਰੀ 2.45 ਕਰੋੜ ਦੇ ਨਸ਼ੀਲੇ ਪਦਾਰਥ ਸਮੇਤ ਕਾਬੂ
ਜਿਸ ਨੂੰ ਜ਼ਖ਼ਮੀ ਹਾਲਤ ਵਿਚ ਇਥੋਂ ਦੇ ਸਰਕਾਰੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ। ਮਾਮਲੇ ਦੀ ਜਾਂਚ ਥਾਣਾ ਬਹਾਵਾਲਾ ਦੇ ਏਐਸਆਈ ਗਿਰੀਸ਼ ਕੁਮਾਰ ਕਰ ਰਹੇ ਹਨ। ਉਨ੍ਹਾਂ ਕਿਹਾ ਕਿ ਨੌਜਵਾਨਾਂ ਦੇ ਬਿਆਨ ਦਰਜ ਕਰਕੇ ਕਾਰਵਾਈ ਕੀਤੀ ਜਾਵੇਗੀ।