Punjab News: ਜੀਵਨਜੋਤ ਕੌਰ ਚਾਹਲ ਬਣੀ ਫ਼ਲਾਈਂਗ ਅਫ਼ਸਰ, ਪਿੰਡ ਵਾਸੀਆਂ ਵਲੋਂ ਨਿੱਘਾ ਸਵਾਗਤ
Published : Dec 10, 2023, 2:09 pm IST
Updated : Dec 10, 2023, 2:09 pm IST
SHARE ARTICLE
Jeevanjot Kaur
Jeevanjot Kaur

ਡਿਗਰੀ ਹਾਸਲ ਕਰਨ ਤੋਂ ਬਾਅਦ ਜੀਵਨਜੋਤ ਕੌਰ ਨੇ ਅਪਣੀ ਪੜ੍ਹਾਈ ਦੇ ਨਾਲ-ਨਾਲ ਬਿਜਨਸ ਸ਼ੁਰੂ ਕੀਤਾ।

Punjab News : ਜੀਵਨਜੋਤ ਕੌਰ ਚਾਹਲ ਏਅਰ ਫ਼ੋਰਸ ਵਿਚ ਫ਼ਲਾਈਗ ਅਫ਼ਸਰ ਬਣੀ। ਅੱਜ ਉਸ ਦਾ ਜੱਦੀ ਪਿੰਡ ਹਰਚੋਵਾਲ ਪਹੁੰਚਣ ’ਤੇ ਨਿੱਘਾ ਸਵਾਗਤ ਕੀਤਾ ਗਿਆ। ਪ੍ਰਾਪਤ ਜਾਣਕਾਰੀ ਅਨੁਸਾਰ ਕਸਬਾ ਹਰਚੋਵਾਲ ਜੀਵਨਜੋਤ ਕੌਰ ਪੁੱਤਰੀ ਸੂਬੇਦਾਰ ਬਲਜਿੰਦਰ ਸਿੰਘ ਮਾਤਾ ਪਰਮਜੀਤ ਕੌਰ 14/1/1998 ਨੂੰ ਪੈਦਾ ਹੋਈ, ਜਿਸ ਨੇ ਮੁਢਲੀ ਵਿਦਿਆ ਆਰ ਡੀ ਖੋਸਲਾ ਸਕੂਲ ਬਟਾਲਾ ਤੋਂ ਕੀਤੀ।

ਇਸ ਤੋਂ ਬਾਅਦ ਕੰਪਿਊਟਰ ਵਿਚ ਚੰਡੀਗੜ੍ਹ ਯੂਨੀਵਰਸਿਟੀ ਤੋਂ ਡਿਗਰੀ ਹਾਸਲ ਕੀਤੀ ਗਈ। ਡਿਗਰੀ ਹਾਸਲ ਕਰਨ ਤੋਂ ਬਾਅਦ ਜੀਵਨਜੋਤ ਕੌਰ ਨੇ ਅਪਣੀ ਪੜ੍ਹਾਈ ਦੇ ਨਾਲ-ਨਾਲ ਬਿਜਨਸ ਸ਼ੁਰੂ ਕੀਤਾ। ਭਰਾ ਅਰਸ਼ਦੀਪ ਸਿੰਘ ਵਲੋਂ ਅਪਣੀ ਭੈਣ ਨੂੰ ਏਅਰ ਫੋਰਸ ਵਿਚ ਫ਼ਲਾਈਗ ਅਫ਼ਸਰ ਬਣਨ ਵਾਸਤੇ ਇਮਤਿਹਾਨ ਦੇਣ ਵਾਸਤੇ ਕਿਹਾ ਗਿਆ। ਜੀਵਨਜੋਤ ਕੌਰ ਫ਼ਲਾਇੰਗ ਅਫ਼ਸਰ ਇਮਤਿਹਾਨ ਪਾਸ ਕਰਨ ਉਪਰੰਤ ਬੰਗਲੋਰ ਅਕੈਡਮੀ ’ਚ ਟ੍ਰੇਨਿੰਗ ਲਈ ਗਈ।

ਅੱਜ ਟ੍ਰੇਨਿੰਗ ਪੂਰੀ ਕਰਨ ਤੋਂ ਬਾਅਦ ਅਪਣੇ ਜੱਦੀ ਪਿੰਡ ਹਰਚੋਵਾਲ ਪਹੁੰਚਣ ’ਤੇ ਪਿੰਡ ਵਾਸੀਆਂ ਤੇ ਪ੍ਰਵਾਰ ਨੇ ਉਸ ਦਾ ਨਿੱਘਾ ਸਵਾਗਤ ਕੀਤਾ। ਇਸ ਮੌਕੇ ਉਸ ਦੇ ਮਾਤਾ-ਪਿਤਾ ਤੋਂ ਇਲਾਵਾ ਭਰਾ ਅਰਸ਼ਦੀਪ ਸਿੰਘ ਚਾਹਲ, ਚਾਚਾ ਸੁਖਵਿੰਦਰ ਸਿੰਘ ਚਾਹਲ, ਚਾਚੀ ਅਮਨਦੀਪ ਕੌਰ, ਮੁੱਖਵਿੰਦਰ ਸਿੰਘ, ਸਮਸੇਰ ਸਿੰਘ, ਰਮਨਦੀਪ ਕੌਰ, ਪਰਮਜੀਤ ਕੌਰ, ਆਲ ਇੰਡੀਆ ਸਿੱਖ ਸਟੂਡੈਂਟਸ ਫ਼ੈਡਰੇਸ਼ਨ ਦੇ ਜਨਰਲ ਸਕੱਤਰ ਭਾਈ ਗਗਨਦੀਪ ਸਿੰਘ ਰਿਆੜ ਵਲੋਂ ਜੀਵਨਜੋਤ ਕੌਰ ਚਾਹਲ ਨੂੰ ਸਿਰੋਪਾ ਦੇ ਕੇ ਨਿੱਘਾ ਸਵਾਗਤ ਕੀਤਾ ਗਿਆ। 

(For more news apart from Punjab News, stay tuned to Rozana Spokesman)
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Panchayat Election ਨੂੰ ਲੈ ਕੇ ਇੱਕ ਹੋਰ Big Update

11 Oct 2024 1:16 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:22 PM

Sarpanch ਦੀ ਚੋਣ ਲੜਣ ਲਈ Canada ਤੋਂ ਆਪਣੇ ਪਿੰਡ ਸੱਕਾਂਵਾਲੀ ਵਾਪਿਸ ਆਇਆ ਨੌਜਵਾਨ, ਕਿਹਾ "ਮਿੱਟੀ ਦੇ ਮੋਹ ਕਾਰਨ ਵਾਪਸ

10 Oct 2024 1:20 PM

ਸਰਕਾਰੀ ਸਕੂਲ ਦੇ ਵਿਦਿਆਰਥੀ ਨੇ ਕੀਤੀ ਕਮਾਲ,,ਬਿਜਲੀ ਬਣਾਉਣ ਵਾਲਾ ਛੋਟਾ ਜਿਹਾ ਜੈਨਰੇਟਰ ਕੀਤਾ ਤਿਆਰ,

10 Oct 2024 1:17 PM

ਅੱਜ ਦੀਆਂ ਮੁੱਖ ਖ਼ਬਰਾ, ਦੇਖੋ ਕੀ ਕੁੱਝ ਹੈ ਖ਼ਾਸ

09 Oct 2024 12:43 PM
Advertisement