
ਬੀ.ਟੈਕ. ਕਰ ਰਹੇ ਵਿਦਿਆਰਥੀ ਨੇ ਫਾਹਾ ਲੈ ਕੇ ਕੀਤੀ ਆਤਮ ਹਤਿਆ
ਕਾਹਨੂੰਵਾਨ, 10 ਜਨਵਰੀ (ਆਲਮਬੀਰ ਸਿੰਘ/ਦੀਪਕ): ਕਸਬਾ ਕਾਹਨੂੰਵਾਨ ਦੇ ਵਾਸੀ ਇਕ ਨÏਜਵਾਨ ਵਲੋਂ ਫਾਹਾ ਲੈ ਕੇ ਆਤਮ ਹਤਿਆ ਕਰ ਲਏ ਜਾਣ ਦੀ ਖ਼ਬਰ ਮਿਲੀ ਹੈ¢ ਮਿ੍ਤਕ ਪਰਵਾਰ ਵਲੋਂ ਮਿਲੀ ਜਾਣਕਾਰੀ ਅਨੁਸਾਰ ਮਿ੍ਤਕ ਨÏਜਵਾਨ ਗੋਰਵ ਠਾਕਰ (20) ਪੁੱਤਰ ਠਾਕਰ ਪਵਨ ਸਿੰਘ ਵਾਸੀ ਕਾਹਨੂੰਵਾਨ ਜੋ ਕਿ ਸਰਕਾਰੀ ਬੇਅੰਤ ਕਾਲਜ ਗੁਰਦਾਸਪੁਰ ਵਿਖੇ ਬੀਟੈਕ ਦੀ ਪੜ੍ਹਾਈ ਕਰ ਰਿਹਾ ਸੀ ਅਤੇ ਹਰ ਰੋਜ਼ ਦੀ ਤਰ੍ਹਾਂ ਸ਼ਾਮ ਦੇ ਵਕਤ ਬੀਤੀ 9 ਜਨਵਾਦੀ ਨੂੰ ਘਰੋਂ ਸਹੀ ਸਲਾਮਤ ਦੋੜਨ ਗਿਆ ਸੀ ਪਰ ਰਾਤ ਘਰ ਵਾਪਸ ਨਹੀਂ ਆਇਆ¢ ਮਿ੍ਤਕ ਨੌਜਵਾਨ ਦੇ ਵਾਰਸਾਂ ਨੇ ਸਾਰੀ ਰਾਤ ਭਾਲ ਕੀਤੀ ਕੀਤੇ ਵੀ ਪਤਾ ਨਾ ਲਗਾ ਅਜ ਸਵੇਰੇ ਕੱੁਝ ਨੌਜਵਾਨ ਬਾਹਰ ਖੇਤਾਂ ਵਲ ਗਏ ਤਾਂ ਖੇਤਾਂ ਵਿਚ ਸਥਿਤ ਬਾਬਾ ਜੀਰਾ ਦੀ ਜਗ੍ਹਾ ਨਜ਼ਦੀਕ ਬੇਰੀ ਦੇ ਦਰੱਖ਼ਤ ਨਾਲ ਲਟਕਦੀ ਲਾਸ਼ ਵੇਖੀ ਤਾਂ ਪਤਾ ਚਲਿਆ ਕਿ ਮਿ੍ਤਕ ਗੋਰਵ ਠਾਕਰ ਕਾਹਨੂੰਵਾਨ ਸੀ ਸੋ ਬੀਤੀ ਕਲ ਸ਼ਾਮ ਨੂੰ ਘਰੋਂ ਦੋੜਨ ਗਿਆ ਸੀ ਤੇ ਘਰ ਵਾਪਸ ਨਹੀਂ ਪਰਤਿਆ¢ ਥਾਣਾ ਕਾਹਨੂੰਵਾਨ ਦੀ ਪੁਲਿਸ ਨੇ ਮਿ੍ਤਕ ਦੀ ਲਾਸ਼ ਨੂੰ ਕਬਜ਼ੇ ਵਿਚ ਲੈ ਕੇ 174 ਦੀ ਕਾਰਵਾਈ ਤਹਿਤ ਪੋਸਟ ਮਾਰਟਮ ਲਈ ਸਿਵਲ ਹਸਪਤਾਲ ਗੁਰਦਾਸਪੁਰ ਵਿਖੇ ਭੇਜ ਦਿਤੀ ਗਈ ਹੈ¢
ਫੋਟੋ---ਮਿਰਤਕ ਨੋਜਵਾਨ ਦੀ ਫੋਟੋ ਫਾਈਲ¢image