ਲੁਧਿਆਣਾ ‘ਚ ਲੜਕੀ ਨੂੰ ਅਗਵਾਹ ਕਰ 12 ਬਦਮਾਸ਼ਾਂ ਨੇ ਕੀਤਾ ਬਲਾਤਕਾਰ
Published : Feb 11, 2019, 1:23 pm IST
Updated : Feb 11, 2019, 1:23 pm IST
SHARE ARTICLE
Twelve Youths Assaulted A Women In Ludhiana After Kidnaping Her
Twelve Youths Assaulted A Women In Ludhiana After Kidnaping Her

ਲੁਧਿਆਣਾ ਦੇ ਦਾਖਾ ਇਲਾਕੇ ਵਿਚ ਦੇਰ ਰਾਤ ਇਕ ਮੁਟਿਆਰ ਨੂੰ ਬੰਦੀ ਬਣਾ ਕੇ 12 ਨੌਜਵਾਨਾਂ ਨੇ ਕੁਕਰਮ ਕੀਤਾ। ਇਸ ਦੌਰਾਨ ਬਦਮਾਸ਼ਾਂ ਨੇ ਮੁਟਿਆਰ ਤੋਂ 14 ਹਜ਼ਾਰ...

ਲੁਧਿਆਣਾ : ਲੁਧਿਆਣਾ ਦੇ ਦਾਖਾ ਇਲਾਕੇ ਵਿਚ ਦੇਰ ਰਾਤ ਇਕ ਮੁਟਿਆਰ ਨੂੰ ਬੰਦੀ ਬਣਾ ਕੇ 12 ਨੌਜਵਾਨਾਂ ਨੇ ਕੁਕਰਮ ਕੀਤਾ। ਇਸ ਦੌਰਾਨ ਬਦਮਾਸ਼ਾਂ ਨੇ ਮੁਟਿਆਰ ਤੋਂ 14 ਹਜ਼ਾਰ ਰੁਪਏ, ਦੋ ਅੰਗੂਠੀਆਂ, ਦੋਵਾਂ ਦੇ ਪਰਸ ਅਤੇ ਮੋਬਾਇਲ ਖੋਹ ਲਏ। ਉਨ੍ਹਾਂ ਨੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਅਤੇ ਉਸ ਤੋਂ ਦੋ ਲੱਖ ਰੁਪਏ ਮੰਗਵਾਉਣ ਨੂੰ ਵੀ ਕਿਹਾ। ਬਦਮਾਸ਼ਾਂ ਦੋਵਾਂ ਦੀ ਕਾਰ ਦੇ ਸਟੀਰੀਓ ਅਤੇ ਸਪੀਕਰ ਵੀ ਲਾਹ ਕੇ ਲੈ ਗਏ। ਪੈਸੇ ਨਾ ਮਿਲਣ ਉਤੇ ਆਖ਼ਿਰਕਾਰ ਰਾਤ ਦੋ ਵਜੇ ਉਹ ਦੋਵਾਂ ਨੂੰ ਛੱਡ ਕੇ ਫ਼ਰਾਰ ਹੋ ਗਏ।

ਐਤਵਾਰ ਸ਼ਾਮ ਨੂੰ ਮੁੱਲਾਂਪੁਰ ਦਾਖਾ ਥਾਣਾ ਪੁਲਿਸ ਨੇ ਐਫਆਈਆਰ ਦਰਜ ਕਰ ਲਈ ਅਤੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿਤੀ ਹੈ। ਜਾਣਕਾਰੀ ਦੇ ਮੁਤਾਬਕ ਮਹਾਨਗਰ ਦੇ ਪਾਸ਼ ਇਲਾਕੇ ਦੇ ਨੌਜਵਾਨ ਅਤੇ ਮੁਟਿਆਰ ਸ਼ਨਿਚਰਵਾਰ ਰਾਤ ਸਾਢੇ ਅੱਠ ਵਜੇ ਕਾਰ ਵਿਚ ਸਵਾਰ ਹੋ ਕੇ ਸਾਉਥ ਸਿਟੀ ਵੱਲ ਨਿਕਲੇ। ਕਾਰ ਵਿਚ ਖਾਂਦੇ ਪੀਂਦੇ ਅਤੇ ਘੁੰਮਦੇ ਹੋਏ ਇੱਸੇਵਾਲ ਪਿੰਡ ਵਿਚ ਸੁੰਨਸਾਨ ਜਗ੍ਹਾ ‘ਤੇ ਪਹੁੰਚ ਗਏ। ਉੱਥੇ ਦੋ ਮੋਟਰਸਾਈਕਲਾਂ ਉਤੇ ਸਵਾਰ ਪੰਜ ਨੌਜਵਾਨਾਂ ਨੇ ਇੱਟਾਂ ਮਾਰ ਕੇ ਉਨ੍ਹਾਂ ਦੀ ਕਾਰ ਦੇ ਸ਼ੀਸ਼ੇ ਤੋੜ ਦਿਤੇ ਅਤੇ ਦੋਵਾਂ ਨੂੰ ਜ਼ਬਰਦਸਤੀ ਕਾਰ ਵਿਚੋਂ ਖਿੱਚ ਕੇ ਬਾਹਰ ਕੱਢ ਲਿਆ।

ਇਸ ਤੋਂ ਬਾਅਦ ਬਦਮਾਸ਼ ਦੋਵਾਂ ਨੂੰ ਅਗਵਾਹ ਕਰ ਕੇ ਪਿੰਡ ਦੇ ਇਕ ਫ਼ਾਰਮ ਹਾਊਸ ਵਿਚ ਲੈ ਗਏ। ਉੱਥੇ ਨੌਜਵਾਨ ਨੂੰ ਬੁਰੀ ਤਰ੍ਹਾਂ ਕੁੱਟਿਆ ਮਾਰਿਆ। ਉਨ੍ਹਾਂ ਨੇ ਰਾਤ ਸਾਢੇ ਦਸ ਵਜੇ ਦੇ ਕਰੀਬ ਨੌਜਵਾਨ ਨੂੰ ਕਿਹਾ ਕਿ ਉਹ ਫ਼ੋਨ ਕਰ ਕੇ ਦੋ ਲੱਖ ਰੁਪਏ ਮੰਗਵਾਏ। ਨੌਜਵਾਨ ਨੇ ਅਪਣੇ ਇਕ ਦੋਸਤ ਨੂੰ ਫ਼ੋਨ ਕੀਤਾ ਅਤੇ ਸਾਰੀ ਜਾਣਕਾਰੀ ਦੇ ਕੇ ਪੈਸੇ ਲੈ ਕੇ ਆਉਣ ਨੂੰ ਕਿਹਾ। ਨੌਜਵਾਨ ਨੇ ਪੁਲਿਸ ਨੂੰ ਦੱਸਿਆ ਕਿ ਇਸ ਦੌਰਾਨ ਬਦਮਾਸ਼ਾਂ ਨੇ ਅਪਣੇ ਸੱਤ ਹੋਰ ਸਾਥੀਆਂ ਨੂੰ ਸੱਦ ਲਿਆ। ਉਹ ਰਾਤ ਕਰੀਬ ਡੇਢ ਵਜੇ ਤੱਕ ਮੁਟਿਆਰ ਦੇ ਨਾਲ ਕੁਕਰਮ ਕਰਦੇ ਰਹੇ।

ਪੀੜਤ ਨੌਜਵਾਨ ਦਾ ਇਲਜ਼ਾਮ ਹੈ ਕਿ ਉਸ ਦਾ ਦੋਸਤ ਘਟਨਾ ਸਥਾਨ ਉਤੇ ਜਾਣ ਦੀ ਬਜਾਏ ਸਿੱਧਾ ਥਾਣਾ ਦਾਖਾ ਗਿਆ। ਉਸ ਨੇ ਉੱਥੇ ਮੌਜੂਦ ਪੁਲਿਸ ਮੁਲਾਜ਼ਮਾਂ ਨੂੰ ਘਟਨਾ ਦੀ ਸਾਰੀ ਜਾਣਕਾਰੀ ਦਿਤੀ ਪਰ ਕਰੀਬ ਡੇਢ ਘੰਟੇ ਤੱਕ ਪੁਲਿਸ ਉਸ ਦੇ ਨਾਲ ਨਹੀਂ ਗਈ। ਜਦੋਂ ਰਾਤ ਕਰੀਬ 12 ਵਜੇ ਪੁਲਿਸ ਵਾਲੇ ਗਏ ਪਰ ਉਹ ਘਟਨਾ ਸਥਾਨ ਤੱਕ ਨਹੀਂ ਪੁੱਜੇ ਅਤੇ ਖ਼ਾਲੀ ਹੱਥ ਵਾਪਸ ਪਰਤ ਆਏ। ਉੱਧਰ, ਦੇਰ ਰਾਤ ਕਰੀਬ ਢਾਈ ਵਜੇ ਦੋ ਬਦਮਾਸ਼ਾਂ ਨੂੰ ਛੱਡ ਕੇ ਬਾਕੀ ਉੱਥੋਂ ਚਲੇ ਗਏ। ਉਹ ਦੋਵੇਂ ਬਦਮਾਸ਼ ਤੱਦ ਗਏ ਜਦੋਂ ਨੌਜਵਾਨ ਨੇ ਕੋਲ ਪਈ ਸ਼ਰਾਬ ਦੀ ਖ਼ਾਲੀ ਬੋਤਲ ਇਕ ਬਦਮਾਸ਼ ਦੇ ਸਿਰ ਉਤੇ ਮਾਰ ਦਿਤੀ।

ਐਤਵਾਰ ਦੁਪਹਿਰ ਪੀੜਤ ਨੌਜਵਾਨ ਅਪਣੇ ਨਾਲ ਦੇਰ ਰਾਤ ਕੁੱਟਮਾਰ ਅਤੇ ਲੁੱਟ ਦੀ ਰਿਪੋਰਟ ਲਿਖਵਾਉਣ ਥਾਣੇ ਪਹੁੰਚਿਆ ਤਾਂ ਪੁਲਿਸ ਮੁਲਾਜ਼ਮਾਂ ਨੂੰ ਰਾਤ ਦੀ ਸੂਚਨਾ ਦੀ ਯਾਦ ਆਈ। ਦੇਰ ਸ਼ਾਮ ਪੁਲਿਸ ਅਧਿਕਾਰੀਆਂ ਨੂੰ ਘਟਨਾ ਦੀ ਜਾਣਕਾਰੀ ਦਿਤੀ ਗਈ। ਇਸ ਤੋਂ ਬਾਅਦ ਮੁਟਿਆਰ ਨੂੰ ਮੈਡੀਕਲ ਜਾਂਚ ਲਈ ਹਸਪਤਾਲ ਲਿਜਾਇਆ ਗਿਆ ਪਰ ਮਹਿਲਾ ਡਾਕਟਰ ਦੇ ਨਾ ਹੋਣ ਦੇ ਕਾਰਨ ਹੁਣ ਸੋਮਵਾਰ ਸਵੇਰੇ ਮੈਡੀਕਲ ਕਰਵਾਇਆ ਗਿਆ। ਉੱਧਰ, ਦੇਰ ਰਾਤ ਨੌਜਵਾਨ-ਮੁਟਿਆਰ ਨੂੰ ਘਟਨਾ ਸਥਾਨ ਉਤੇ ਲਿਜਾਇਆ ਗਿਆ, ਪੁਲਿਸ ਉੱਥੋਂ ਸਬੂਤ ਇਕੱਠਾ ਕਰ ਰਹੀ ਹੈ।

ਸ਼ਨਿਚਰਵਾਰ ਰਾਤ ਨੂੰ ਕੌਣ ਕਿਹੜੇ ਪੁਲਿਸ ਕਰਮਚਾਰੀ ਡਿਊਟੀ ਉਤੇ ਸਨ ਇਸ ਦੀ ਜਾਂਚ ਕਰਵਾਈ ਜਾਵੇਗੀ ਫਿਰ ਉਨ੍ਹਾਂ ਦੇ ਵਿਰੁਧ ਕਾਰਵਾਈ ਕੀਤੀ ਜਾਵੇਗੀ।

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement