ਪਿਓ ਦਾ ਸ਼ਰਮਨਾਕ ਕਾਰਾ ਤਿੰਨ ਧੀਆਂ ਨਾਲ ਕਰਦਾ ਰਿਹਾ ਬਲਾਤਕਾਰ, ਹੋਈ ਉਮਰਕੈਦ
Published : Feb 2, 2019, 5:37 pm IST
Updated : Feb 2, 2019, 5:37 pm IST
SHARE ARTICLE
Rape Case
Rape Case

ਪੁਣੇ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਬਾਪ ਨੇ ਹੀ ਆਪਣੀਆਂ ਤਿੰਨ ਧੀਆਂ ਦਾ ਇੱਕ ਵਾਰ ਨਹੀਂ, ਬਲਕਿ ਕਈ-ਕਈ ਵਾਰ ਬਲਾਤਕਾਰ...

ਨਵੀਂ ਦਿੱਲੀ : ਪੁਣੇ ਤੋਂ ਰਿਸ਼ਤਿਆਂ ਨੂੰ ਤਾਰ-ਤਾਰ ਕਰ ਦੇਣ ਵਾਲੀ ਖ਼ਬਰ ਸਾਹਮਣੇ ਆਈ ਹੈ। ਇੱਥੇ ਇੱਕ ਬਾਪ ਨੇ ਹੀ ਆਪਣੀਆਂ ਤਿੰਨ ਧੀਆਂ ਦਾ ਇੱਕ ਵਾਰ ਨਹੀਂ, ਬਲਕਿ ਕਈ-ਕਈ ਵਾਰ ਬਲਾਤਕਾਰ ਕੀਤਾ। ਵਿਸ਼ੇਸ਼ ਅਦਾਲਤ ਨੇ 45 ਸਾਲਾ ਦੋਸ਼ੀ ਬਾਪ ਨੂੰ ਆਪਣੀਆਂ ਤਿੰਨ ਧੀਆਂ ਦੇ ਬਲਾਤਕਾਰ ਕਰਨ ਦੇ ਮਾਮਲੇ ਵਿੱਚ ਉਮਰ ਕੈਦ ਦੀ ਸਜ਼ਾ ਸੁਣਾਈ ਹੈ। ਤਿੰਨਾਂ ਲੜਕੀਆਂ ਵਿੱਚ ਇੱਕ ਨਾਬਾਲਗ ਵੀ ਸ਼ਾਮਲ ਸੀ। ਇਸ ਮਾਮਲੇ ਵਿੱਚ ਪੀੜਤ ਲੜਕੀਆਂ ਦੀ ਮਾਂ ਨੂੰ ਵੀ ਸੱਤ ਸਾਲਾਂ ਦੀ ਕੈਦ ਦੀ ਸਜ਼ਾ ਸੁਣਾਈ ਗਈ ਹੈ ਕਿਉਂਕਿ ਉਹ ਆਪਣੇ ਪਤੀ ਨੂੰ ਅਜਿਹਾ ਕਰਨ ਦੀ ਸ਼ਹਿ ਦਿੰਦੀ ਸੀ।

Rape CaseRape Case

ਮਾਂ ਨੂੰ ਇਸ ਸਭ ਬਾਰੇ ਪਤਾ ਸੀ ਪਰ ਉਸ ਨੇ ਕਦੀ ਇਸ ਦਾ ਵਿਰੋਧ ਨਹੀਂ ਕੀਤਾ। ਵਿਸ਼ੇਸ਼ ਜੱਜ ਆਰ.ਵੀ ਅਡੋਨ ਨੇ ਸਜ਼ਾ ਦੇ ਨਾਲ-ਨਾਲ ਪੀੜਤ ਧੀਆਂ ਦੇ ਪਿਉ ਨੂੰ 14 ਹਜ਼ਾਰ ਅਤੇ ਮਾਂ ਨੂੰ ਪੰਜ ਹਜ਼ਾਰ ਰੁਪਏ ਦਾ ਜ਼ੁਰਮਾਨਾ ਵੀ ਠੋਕਿਆ ਹੈ। ਇਸ ਮਾਮਲੇ ਸਬੰਧੀ ਕੋਂਡਵਾ ਪੁਲਿਸ ਥਾਣੇ ਵਿੱਚ ਐਫਆਈਆਰ ਦਰਜ ਕਰਵਾਈ ਗਈ ਸੀ। ਘਟਨਾ 2013 ਅਤੇ 22 ਅਪ੍ਰੈਲ, 2015 ਵਿਚਾਲੇ ਵਾਪਰੀ। ਕੁੜੀਆਂ ਦੀ ਉਮਰ 22, 19 ਅਤੇ 15 ਸਾਲ ਦੱਸੀ ਜਾ ਰਹੀ ਹੈ। ਦੋਸ਼ੀ ਬਾਪ ਉਸ ਸਮੇਂ ਆਪਣੀਆਂ ਕੁੜੀਆਂ ਦਾ ਬਲਾਤਕਾਰ ਕਰਦਾ ਸੀ ਜਦੋਂ ਉਹ ਘਰ ਵਿੱਚ ਇਕੱਲੀਆਂ ਹੁੰਦੀਆਂ ਸੀ।

Rape CaseRape Case

ਜਦੋਂ ਕੁੜੀਆਂ ਇਸ ਬਾਰੇ ਆਪਣੀ ਮਾਂ ਨੂੰ ਸ਼ਿਕਾਇਤ ਕਰਦੀਆਂ ਤਾਂ ਉਹ ਅੱਗੋਂ ਕਹਿੰਦੀ ਕਿ ਪਿਤਾ ’ਤੇ ਕਿਸੇ ਨੇ ਕਾਲਾ ਜਾਦੂ ਕੀਤਾ ਹੈ। ਮਾਮਲਾ ਉਦੋਂ ਸਾਹਮਣੇ ਆਇਆ ਜਦੋਂ ਨਾਬਾਲਗ ਧੀ ਨੇ ਇਸ ਬਾਰੇ ਆਪਣੀ ਕਿਸੇ ਰਿਸ਼ਤੇਦਾਰ ਨੂੰ ਦੱਸਿਆ। ਫਿਰ ਇਸ ਰਿਸ਼ਤੇਦਾਰ ਔਰਤ ਨੇ ਕੁੜੀਆਂ ਦੀ ਮਦਦ ਕੀਤੀ ਤੇ ਉਨ੍ਹਾਂ ਨੂੰ ਥਾਣੇ ਲੈ ਕੇ ਗਈ। ਇਸੇ ਤਰ੍ਹਾਂ ਦਾ ਇੱਕ ਹੋਰ ਮਾਮਲਾ ਗੁਜਰਾਤ ਦੇ ਸੂਰਤ ਵਿੱਚ ਵੀ ਸਾਹਮਣੇ ਆਇਆ ਹੈ ਜਿੱਥੇ ਇੱਕ HIV ਪ੍ਰਭਾਵਿਤ ਸ਼ਖ਼ਸ ਨੇ ਨੌਂ ਸਾਲਾਂ ਦੀ ਮਾਸੂਮ ਬੱਚੀ ਦਾ ਬਲਾਤਕਾਰ ਕੀਤਾ।

Rape CaseRape Case

35 ਸਾਲਾ ਮੁਲਜ਼ਮ ਪੀੜਤ ਲੜਕੀ ਦਾ ਗੁਆਂਢੀ ਹੈ। ਉਸ ਨੇ ਲੜਕੀ ਦੇ ਕੱਪੜਿਆਂ ਦਾ ਨਾਪ ਲੈਣ ਬਹਾਨੇ ਉਸ ਨੂੰ ਆਪਣੀ ਦੁਕਾਨ ’ਤੇ ਬੁਲਾਇਆ ਤੇ ਉਸ ਦਾ ਬਲਾਤਕਾਰ ਕੀਤਾ। ਪੁਲਿਸ ਨੇ ਮੁਲਜ਼ਮ ਖਿਲਾਫ ਪੋਕਸੋ ਐਕਟ ਦੇ ਤਹਿਤ ਮਾਮਲਾ ਦਰਜ ਕਰ ਲਿਆ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਫ਼ਰਜ਼ੀ ਇਮੀਗ੍ਰੇਸ਼ਨ ਮਾਫ਼ੀਆ 'ਤੇ ਮੋਹਾਲੀ ਪੁਲਿਸ ਦਾ ਵੱਡਾ ਐਕਸ਼ਨ, DSP ਹਰਸਿਮਰਨ ਸਿੰਘ ਬੱਲ ਨੇ ਦਿੱਤੀ ਜਾਣਕਾਰੀ

15 Feb 2026 2:04 PM

'ਮੈਂ 47 ਕਰੋੜ 26 ਲੱਖ ਦੀਆਂ ਵਿਕਾਸ ਯੋਜਵਨਾਵਾਂ ਦੇ ਕੀਤੇ ਉਦਘਾਟਨ' | Haryana CM Nayab Singh Saini LIVE

15 Feb 2026 2:03 PM

ਹਰੀਆਂ ਭਰੀਆਂ ਫਸਲਾਂ ਵਿੱਚ ਬਣ ਰਹੀ ਕਲੋਨੀ, ਧੜਾ ਧੜ ਹੋ ਰਹੀ ਹੈ ਮਕਾਨਾਂ ਦੀ ਉਸਾਰੀ

14 Feb 2026 2:05 PM

ਲਾਰੈਂਸ ਗੈਂਗ ਨੇ ਧੁਰੰਦਰ ਵਾਲੇ ਰਣਵੀਰ ਸਿੰਘ ਨੂੰ ਦਿੱਤੀ ਧਮਕੀ, ਸਲਮਾਨ ਖ਼ਾਨ ਤੋਂ ਬਾਅਦ ਹੋਰ ਕਈ ਅਦਾਕਾਰ ਗੈਂਗਸਟਰਾਂ ਦੇ ਨਿਸ਼ਾਨੇ 'ਤੇ

13 Feb 2026 1:42 PM

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM
Advertisement