
ਬੀਤੇ ਸ਼ਨਿੱਚਰਵਾਰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ ਵੋਟਿੰਗ ਹੋ ਚੁੱਕੀ ਹੈ ਜਿਸ ਦੇ ਨਤੀਜੇ 11 ਫਰਵਰੀ ਨੂੰ ਆਉਣੇ ਹਨ ਪਰ...
ਨਵੀਂ ਦਿੱਲੀ : ਬੀਤੇ ਸ਼ਨਿੱਚਰਵਾਰ ਦਿੱਲੀ ਵਿਧਾਨ ਸਭਾ ਦੀਆਂ 70 ਸੀਟਾਂ 'ਤੇ ਵੋਟਿੰਗ ਹੋ ਚੁੱਕੀ ਹੈ ਜਿਸ ਦੇ ਨਤੀਜੇ 11 ਫਰਵਰੀ ਨੂੰ ਆਉਣੇ ਹਨ ਪਰ ਚੋਣ ਨਤੀਜਿਆਂ ਤੋਂ ਪਹਿਲਾਂ ਐਗਜ਼ੀਟ ਪੋਲਾਂ ਦੇ ਰਿਜ਼ਲਟਾਂ ਵਿਚ ਆਮ ਆਦਮੀ ਪਾਰਟੀ ਨੂੰ ਭਾਰੀ ਬਹੁਮੱਤ ਮਿਲਦਾ ਨਜ਼ਰ ਆ ਰਿਹਾ ਹੈ ਜਦਕਿ ਭਾਜਪਾ ਅਤੇ ਕਾਂਗਰਸ ਜਿੱਤ ਦੇ ਨੇੜੇ-ਤੇੜੇ ਵੀ ਨਜ਼ਰ ਨਹੀਂ ਆ ਰਹੀਆਂ। ਇਨ੍ਹਾਂ ਸਭਨਾ ਦੇ ਬਾਵਜੂਦ ਕਾਂਗਰਸ ਐਗਜ਼ੀਟ ਪੋਲਾਂ ਨੂੰ ਨਿਕਾਰਦੇ ਹੋਏ ਪਾਰਟੀ ਦੇ ਵਧੀਆਂ ਪ੍ਰਦਰਸ਼ਨ ਕਰਨ ਦੀ ਗੱਲ ਕਹਿ ਰਹੀ ਹੈ।
PC Chacko, Congress on being asked about any possibility of Congress-AAP alliance: It depends on the results. Once results are out then only we can discuss it; I think the surveys are not correct. Congress is likely to do better than what surveys predict. #DelhiElections pic.twitter.com/0wmLSrIauI
— ANI (@ANI) February 9, 2020
ਸਾਰੇ ਐਗਜ਼ੀਟ ਪੋਲਾਂ ਵਿਚ ਆਮ ਆਦਮੀ ਪਾਰਟੀ ਨੂੰ ਦੋ ਤਿਹਾਈ ਬਹੁਮੱਤ ਮਿਲਦੀ ਨਜ਼ਰ ਆ ਰਹੀ ਹੈ। ਜਦਕਿ ਭਾਜਪਾ ਦੇ 10 ਤੋਂ 15 ਸੀਟਾਂ ਜਿੱਤਣ ਦਾ ਅਨੁਮਾਨ ਲਗਾਇਆ ਜਾ ਰਿਹਾ ਹੈ ਉੱਥੇ ਹੀ ਤੀਜੇ ਪਾਸੇ ਕਾਂਗਰਸ ਐਗਜ਼ੀਟ ਪੋਲ ਦੇ ਨਤੀਜਿਆਂ ਵਿਚ ਖਾਤਾ ਵੀ ਮਸਾ ਹੀ ਖੋਲ੍ਹਦੀ ਦਿਖਾਈ ਦੇ ਰਹੀ ਹੈ ਜਿਸ 'ਤੇ ਕਾਂਗਰਸ ਦੇ ਚੋਣ ਇਚਾਰਜ ਪੀਸੀ ਚਾਕੋ ਨੇ ਕਿਹਾ ਹੈ ਕਿ ਇਹ ਸਰਵੇਖਣ ਠੀਕ ਨਹੀਂ ਹਨ ਅਤੇ ਕਾਂਗਰਸ ਪਾਰਟੀ ਅਨੁਮਾਨ ਤੋਂ ਵਧੀਆਂ ਪ੍ਰਦਰਸ਼ਨ ਕਰੇਗੀ। ਕਾਂਗਰਸੀ ਆਗੂ ਨੇ ਕਾਂਗਰਸ ਦਾ ਆਪ ਨਾਲ ਗੱਠਜੋੜ ਕਰਨ ਵਾਲੇ ਸਵਾਲ 'ਤੇ ਕਿਹਾ ਕਿ ਇਹ ਸੱਭ ਕੁੱਝ ਨਤੀਜਿਆਂ 'ਤੇ ਨਿਰਭਰ ਕਰਦਾ ਹੈ ਇਕ ਵਾਰ ਨਤੀਜੇ ਆ ਜਾਣ ਤਾਂ ਫਿਰ ਅਸੀ ਗੱਲਬਾਤ ਕਰਾਂਗੇ।
AR Chowdhury, Congress on #DelhiElections2020: We
— ANI (@ANI) February 9, 2020
fought this election with all our strength. In this election, BJP put forth all the communal agendas,& Arvind Kejriwal Ji put forth developmental agendas. If Kejriwal wins, then it will be a victory of the developmental agendas. pic.twitter.com/DbwuodH9uf
ਉੱਥੇ ਹੀ ਦੂਜੇ ਪਾਸੇ ਕਾਂਗਰਸ ਦੇ ਸੰਸਦ ਮੈਂਬਰ ਅਧੀਰ ਰੰਜਨ ਚੋਧਰੀ ਨੇ ਕਿਹਾ ਹੈ ਕਿ ਪਾਰਟੀ ਨੇ ਇਹ ਵਿਧਾਨ ਸਭਾ ਚੋਣਾਂ ਪੂਰੀ ਤਾਕਤ ਨਾਲ ਲੜੀਆਂ ਹਨ। ਇਨ੍ਹਾਂ ਚੋਣਾਂ ਵਿਚ ਭਾਜਪਾ ਨੇ ਫਿਰਕੂ ਏਜੰਡੇ ਨੂੰ ਅੱਗੇ ਰੱਖਿਆ ਹੈ ਜਦਕਿ ਅਰਵਿੰਦ ਕੇਜਰੀਵਾਲ ਨੇ ਵਿਕਾਸ ਦੇ ਏਜੰਡੇ ਨੂੰ ਅੱਗੇ ਰੱਖਿਆ। ਜੇਕਰ ਕੇਜਰੀਵਾਲ ਜਿੱਤਦੇ ਹਨ ਤਾਂ ਇਹ ਵਿਕਾਸ ਦੇ ਏਜੰਡੇ ਦੀ ਜਿੱਤ ਹੋਵੇਗੀ।
File Photo
ਦੱਸ ਦਈਏ ਕਿ 2013 ਦੀਆਂ ਵਿਧਾਨ ਸਭਾ ਚੋਣਾਂ ਵਿਚ ਕਾਂਗਰਸ ਨੇ 8 ਸੀਟਾਂ 'ਤੇ ਜਿੱਤ ਹਾਸਲ ਕੀਤੀ ਸੀ ਅਤੇ ਆਪ ਨੇ ਕਾਂਗਰਸ ਨਾਲ ਗੱਠਜੋੜ ਕਰਕੇ ਲਗਭਗ 49 ਦਿਨ ਸਰਕਾਰ ਚਲਾਈ ਸੀ ਜਿਸ ਤੋਂ ਬਾਅਦ ਦੋਵਾਂ ਦਾ ਗੱਠਜੋੜ ਟੁੱਟ ਗਿਆ ਸੀ ਪਰ 2015 ਦੀਆਂ ਵਿਧਾਨ ਸਭਾ ਚੋਣਾਂ ਵਿਚ ਆਮ ਆਦਮੀ ਪਾਰਟੀ ਨੇ 70 ਸੀਟਾਂ ਵਿਚੋਂ 67 ਸੀਟਾਂ 'ਤੇ ਬਾਜੀ ਮਾਰੀ ਸੀ ਜਦਕਿ ਭਾਜਪਾ ਨੂੰ 3 ਸੀਟਾਂ ਪ੍ਰਾਪਤ ਹੋਈਆਂ ਸਨ ਉੱਥੇ ਹੀ ਕਾਂਗਰਸ ਖਾਤਾ ਵੀ ਨਹੀਂ ਖੋਲ੍ਹ ਪਾਈ ਸੀ।