
ਗੋਦੀ ਮੀਡੀਆ ਨੂੰ ਨੱਥ ਪਾਉਣੀ ਜ਼ਰੂਰੀ, ਸਾਂਝ ਪਾਉਣ ਵਾਲੇ ਗਾਇਕਾਂ ਦਾ ਬਾਈਕਾਟ ਕਰੇਗੀ ਹਰਿਆਣਾ ਸਿੱਖ ਸੰਗਤ
ਕਿਹਾ ਯੂ.ਏ.ਪੀ.ਏ ਤੋਂ ਨਹÄ ਡਰਦੇ, ਖੇਤੀ ਕਾਨੂੰਨਾਂ ਦਾ ਵਿਰੋਧ ਜਾਰੀ ਰਹੇਗਾ
ਚੰਡੀਗੜ੍ਹ, 10 ਫ਼ਰਵਰੀ (ਸੁਰਜੀਤ ਸਿੰਘ ਸੱਤੀ): ਹਰਿਆਣਾ ਦੀ ਸਿੱਖ ਸੰਗਤ ਨੇ ਅਜਿਹੇ ਗਾਇਕਾਂ ਦੇ ਬਾਈਕਾਟ ਦਾ ਐਲਾਨ ਕੀਤਾ ਹੈ, ਜਿਹੜੇ ਗੋਦੀ ਮੀਡੀਆ ਨਾਲ ਸਾਂਝ ਪਾਉਣਗੇ। ਹਰਿਆਣਾ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਮੈਂਬਰ ਹਰਪਾਲ ਸਿੰਘ, ਐਡਵੋਕੇਟ ਅੰਗਰੇਜ ਸਿੰਘ ਪੰਨੂ, ਰਾਜਿੰਦਰ ਸਿੰਘ ਖਾਲਸਾ, ਕੇਂਦਰੀ ਸਿੰਘ ਸਭਾ ਦੇ ਸਕੱਤਰ ਡਾਕਟਰ ਖ਼ੁਸ਼ਹਾਲ ਸਿੰਘ, ਪੱਤਰਕਾਰ ਜਸਪਾਲ ਸਿੰਘ ਸਿੱਧੂ, ਬੁੱਧੀਜੀਵੀ ਪ੍ਰੋਫ਼ੈਸਰ ਮਨਜੀਤ ਸਿੰਘ, ਗੁਰਨਾਮ ਸਿੰਘ, ਭਗਵਾਨ ਸਿੰਘ, ਪਿਆਰੇ ਲਾਲ ਗਰਗ, ਬਾਬਾ ਬਲਵਿੰਦਰ ਸਿੰਘ, ਸੁਖਵਿੰਦਰ ਸਿੰਘ, ਅਪਾਰ ਸਿੰਘ ਤੇ ਸਤਕਾਰ ਸਿੰਘ ਆਦਿ ਨੇ ਇਥੇ ਪ੍ਰੈੱਸ ਕਾਨਫ਼ਰੰਸ ਕਰ ਕੇ ਕਿਹਾ ਹੈ ਕਿ ਇਲੈਕਟ੍ਰਾਨਿਕ ਮੀਡੀਆ ਦਾ ਇਕ ਵਿਸ਼ੇਸ਼ ਹਿੱਸਾਂ ਸਿੱਖਾਂ ਬਾਰੇ ਅਜਿਹਾ ਪ੍ਰਚਾਰ ਕਰ ਰਿਹਾ ਹੈ ਜਿਸ ਨਾਲ ਆਪਸੀ ਭਾਈਚਾਰਕ ਸਾਂਝ ਖ਼ਤਮ ਹੋ ਸਕਦੀ ਹੈ ਪਰ ਇਹ ਹਰਿਆਣਾ ਤੇ ਪੰਜਾਬ ਦੇ ਲੋਕਾਂ ਦੀ ਆਪਸੀ ਸਾਂਝ ਉਤੇ ਸਮਝ ਹੈ ਕਿ ਅਜਿਹੇ ਮਨਸੂਬੇ ਕਾਮਯਾਬ ਨਹÄ ਹੋ ਸਕੇ।
ਬੁਲਾਰਿਆਂ ਨੇ ਕਿਹਾ ਕਿ ਭਾਜਪਾ ਤੇ ਆਰਐਸਐਸ ਵਾਲੇ ਕਿਸਾਨਾਂ ਨੂੰ ਖ਼ਾਲਿਸਤਾਨੀ ਤੇ ਵੱਖਵਾਦੀ ਕਹਿ ਰਹੇ ਹਨ ਪਰ ਅਸਲੀਅਤ ਇਹ ਹੈ ਕਿ ਸਿੱਖ ਕੌਮ ਇੰਨੀ ਉਦਾਰ ਹੈ ਕਿ ਭਾਰਤ-ਪਾਕਿ ਵੰਡ ਵੇਲੇ ਵੀ ਤੱਤਕਾਲੀ ਰਖਿਆ ਮੰਤਰੀ ਬਲਦੇਵ ਸਿੰਘ ਨੇ ਅੰਗਰੇਜ਼ਾਂ ਨੂੰ ਸਾਫ਼ ਨਾਂਹ ਕਰ ਦਿਤੀ ਸੀ ਕਿ ਵੱਖਰਾ ਸੂਬਾ ਨਹÄ ਚਾਹੀਦਾ, ਜਦੋਂਕਿ ਅੰਗਰੇਜ਼ਾਂ ਨੇ ਸਿੱਖਾਂ ਲਈ ਵੱਖਰਾ ਸੂਬਾ ਹੋਣ ਦੀ ਲੋੜ ਮਹਿਸੂਸ ਕੀਤੀ ਸੀ। ਬੁੱਧੀਜੀਵੀਆਂ ਨੇ ਕਿਹਾ ਕਿ ਸਿੱਖ ਕੌਮ ਵਿਚ ਅਪਣੇ ਦੇਸ਼ ਲਈ ਅਥਾਹ ਪਿਆਰ ਹੈ ਤੇ ਕਿਸਾਨਾਂ ਦੀ ਟਰੈਕਟਰ ਰੈਲੀ ਦੇ ਅਸਲ ਰੂਟ ’ਤੇ ਜਿਹੜਾ ਟਰੈਕਟਰ ਸਭ ਤੋਂ ਮੂਹਰੇ ਸੀ, ਉਸ ’ਤੇ ਇਕ ਵੱਡਾ ਤਿਰੰਗਾ ਲਗਿਆ ਹੋਇਆ ਸੀ ਪਰ ਗੋਦੀ ਮੀਡੀਆ ਨੇ ਯੋਜਨਾਬੱਧ ਤਰੀਕੇ ਨਾਲ ਸਿਰਫ਼ ਲਾਲ ਕਿਲ੍ਹੇ ਦੀ ਘਟਨਾ ’ਤੇ ਹੀ ਫ਼ੋਕਸ ਰਖਿਆ।
ਬੁੱਧੀਜੀਵੀਆਂ ਨੇ ਕਿਹਾ ਕਿ ਲਾਲਕਿਲੇ ’ਤੇ ਹੋਈ ਘਟਨਾ ਕਾਰਨ ਭਾਵੇਂ ਯੂ.ਏ.ਪੀ.ਏ ਦੇ ਕੇਸ ਦਰਜ ਕਰ ਲਏ ਗਏ ਹਨ ਪਰ ਕਿਸਾਨ ਤੇ ਪੰਜਾਬੀ ਯੂ.ਏ.ਪੀ.ਏ ਤੋਂ ਨਹÄ ਡਰਦੇ ਤੇ ਕਾਲੇ ਖੇਤੀ ਕਾਨੂੰਨਾਂ ਦਾ ਵਿਰੋਧ ਉਦੋਂ ਤਕ ਜਾਰੀ ਰਹੇਗਾ, ਜਦੋਂ ਤਕ ਇਹ ਰੱਦ ਨਹÄ ਹੁੰਦੇ। ਸਿੱਖ ਸੰਗਤ ਨੇ ਲਾਲ ਕਿਲੇ੍ਹ ਦੀ ਘਟਨਾ ਦੀ ਨਿਆਇਕ ਜਾਂਚ ਹੋਣੀ ਚਾਹੀਦੀ ਹੈ ਤੇ ਦਰਜ ਕੇਸ ਰੱਦ ਹੋਣੇ ਚਾਹੀਦੇ ਹਨ। ਰਾਸ਼ਟਰੀ ਸਿੱਖ ਸੰਗਤ ਨੇ ਮਜ਼ਦੂਰਾਂ ਦੀ ਅਵਾਜ਼ ਚੁੱਕਣ ਵਾਲੀ ਨੌਦੀਪ ਕੌਰ ਵਿਰੁਧ ਦਰਜ ਮਾਮਲਿਆਂ ਨੂੰ ਵੀ ਗ਼ਲਤ ਕਰਾਰ ਦਿਤਾ ਤੇ ਕਿਹਾ ਕਿ ਇਨ੍ਹਾਂ ਮਾਮਲਿਆਂ ਦੀ ਵੀ ਉੱਚ ਪਧਰੀ ਜਾਂਚ ਹੋਣੀ ਚਾਹੀਦੀ ਹੈ।
-ਫੋਟੋ ਸੰਤੋਖ ਸਿੰਘ-ਪੀ-1 ਤੇ ਪੀ-2