
-ਕਿਹਾ ਕੋਈ ਵੀ ਮਾਈ ਦਾ ਲਾਲ ਜੰਮਿਆ ਨਹੀਂ ਸਾਨੂੰ ਹਰਾਉਣ ਵਾਲਾ ।
ਜਗਰਾਉਂ :ਜਗਰਾਉਂ ਦੀ ਮਹਾਂ ਪੰਚਾਇਤ ਵਿਚ ਜੋਗਿੰਦਰ ਉਗਰਾਹਾਂ ਨੇ ਦਹਾੜਦਿਆਂ ਕਿਹਾ ਕੋਈ ਮਾਈ ਦਾ ਲਾਲ ਜੰਮਿਆ ਨਹੀਂ ਸਾਨੂੰ ਹਰਾਉਣ ਵਾਲਾ , ਜੋਗਿੰਦਰ ਸਿੰਘ ਉਗਰਾਹਾਂ ਨੇ ਸੰਬੋਧਨ ਕਰਦਿਆਂ ਕਿਹਾ ਕਿ ਸਾਡੀ ਲੜਾਈ ਵੱਡੀ ਅਤੇ ਲੰਬੀ ਹੈ , ਕੇਂਦਰ ਸਰਕਾਰ ਦੇ ਖ਼ਿਲਾਫ਼ ਸਾਨੂੰ ਇਕਜੁੱਟ ਹੋ ਕੇ ਲੜਨਾ ਹੋਵੇਗਾ , ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਬਹੁਤ ਚੁਸਤ ਹੈ ਜੋ ਕਿਸਾਨੀ ਅੰਦੋਲਨ ਨੂੰ ਖਤਮ ਕਰਨ ਲਈ ਸਾਜ਼ਿਸ਼ਾਂ ਰੱਚ ਰਹੀ ਹੈ ।
photoਉਗਰਾਹਾਂ ਨੇ ਕਿਹਾ ਕਿ ਤੁਸੀਂ ਬਹੁਤ ਹਿੰਮਤ ਵਾਲੇ ਹੋ, ਜਿਨ੍ਹਾਂ ਦੀ ਬਦੌਲਤ ਅੱਜ ਦੇਸ਼ ਦਾ ਬੱਚਾ-ਬੱਚਾ ਕਿਸਾਨੀ ਅੰਦੋਲਨ ਵਿਚ ਹੈ , ਉਨ੍ਹਾਂ ਕਿਹਾ ਕਿ ਦੇਸ਼ ਦਾ ਕੋਈ ਅਜਿਹਾ ਸਮਾਜਿਕ ਸਮਾਗਮ ਨਹੀਂ ਜਿੱਥੇ ਕਿਸਾਨੀ ਅੰਦੋਲਨ ਦੀ ਗੱਲ ਨਾ ਕੀਤੀ ਜਾਂਦੀ ਹੋਵੇ । ਇਸ ਲਈ ਕਿਸਾਨੀ ਅੰਦੋਲਨ ਹੁਣ ਸਮੁੱਚੇ ਦੇਸ਼ ਦੀ ਲੋਕਾਂ ਦਾ ਬਣ ਗਿਆ ਹੈ । ਜਿਸ ਦੇ ਚਰਚੇ ਦੁਨਿਆ ਪੱਧਰ ‘ਤੇ ਹਨ ।
farmer protestਜੋਗਿੰਦਰ ਸਿੰਘ ਉਗਰਾਹਾਂ ਨੇ ਕਿਹਾ ਕਿ ਅਸੀਂ ਪੰਦਰਾਂ ਸਾਲਾਂ ਤੋਂ ਅਸੀਂ ਸੋਚਦੇ ਆ ਰਹੇ ਸੀ ਕਿ ਕਦੇ ਪੰਜਾਬ ਦਾ ਨੌਜਵਾਨ ਵਿਚੋਂ ਨਸ਼ਾ ਅਤੇ ਲੱਚਰ ਸੱਭਿਆਚਾਰ ਤੋਂ ਦੂਰ ਹੋ ਜਾਵੇਗਾ ਪਰ ਇਸ ਕਿਸਾਨੀ ਅੰਦੋਲਨ ਨੇ ਸਭ ਕੁਝ ਬਦਲ ਕੇ ਰੱਖ ਦਿੱਤਾ ਹੈ, ਅੱਜ ਦੇਸ਼ ਦੇ ਕਿਸਾਨਾਂ ਦੇ ਨਾਲ ਨੌਜਵਾਨ ਮੋਢੇ ਨਾਲ ਜੋੜ ਕੇ ਸੰਘਰਸ਼ ਕਰ ਰਿਹਾ ਹੈ । ਉਗਰਾਹਾਂ ਨੇ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੀ ਗਏ ਕਾਲੇ ਕਾਨੂੰਨਾਂ ਨਾਲ ਦੇਸ਼ ਦੇ 80 ਫੀਸਦੀ ਛੋਟੇ ਕਿਸਾਨ ਆਪਣੀਆਂ ਜ਼ਮੀਨਾਂ ਤੋਂ ਵਿਹਲੇ ਹੋ ਜਾਣਗੇ ।
Farmer protest ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵੱਲੋਂ ਲਿਆਂਦੇ ਗਏ ਕਾਨੂੰਨ ਅਡਾਨੀ ਅੰਬਾਨੀਆਂ ਪੱਖੀ ਹਨ, ਇਨ੍ਹਾਂ ਕਾਨੂੰਨਾਂ ਦੇ ਖ਼ਿਲਾਫ਼ ਦੇਸ਼ ਦੀ ਕਿਸਾਨ ਇਕਜੁੱਟ ਹੋ ਕੇ ਲੜ ਰਹੇ ਹਨ । ਉਨ੍ਹਾਂ ਕਿਹਾ ਕਿ ਕਿਸਾਨੀ ਧੰਦਾ ਪਹਿਲਾਂ ਹੀ ਘਾਟੇ ਵਾਲਾ ਸੌਦਾ ਬਣਦਾ ਜਾ ਰਿਹਾ ਹੈ , ਜਦੋਂ ਪ੍ਰਾਈਵੇਟ ਮੰਡੀਆਂ ਆ ਗਈਆਂ, ਉਸ ਵਕਤ ਸਰਕਾਰੀ ਮੰਡੀਆਂ ਖ਼ਤਮ ਹੋ ਜਾਣਗੀਆਂ, ਜਿਸ ਨਾਲ ਕਿਸਾਨਾਂ ਦੀ ਲੁੱਟ ਕਈ ਗੁਣਾ ਵਧ ਜਾਵੇਗੀ ਅਤੇ ਦੇਸ਼ ਦੇ ਕਿਸਾਨ ਜ਼ਮੀਨ ਤੋਂ ਵਿਰਵੇ ਕਰ ਦਿੱਤੇ ਜਾਣਗੇ ।