
26 ਜਨਵਰੀ ਦੇ ਟਰੈਕਟਰ ਮਾਰਚ ਦੌਰਾਨ ਰਸਤੇ ਤੋਂ ਭਟਕਣ ਲਈ ਸੁਰਜੀਤ ਸਿੰਘ ਫੂਲ ਅਤੇ ਹਰਪਾਲ ਸੰਘਾ ਨੂੰ ਕੀਤਾ ਸੀ ਸਸਪੈਂਡ
ਦਿੱਲੀ : ਸੰਯੁਕਤ ਕਿਸਾਨ ਮੋਰਚੇ ਵਲੋਂ 26 ਜਨਵਰੀ ਦੇ ਘਟਨਾਕ੍ਰਮ ਤੋਂ ਬਾਅਦ ਹਰਪਾਲ ਸਿੰਘ ਸੰਘਾ ਪ੍ਰਧਾਨ ਆਜ਼ਾਦ ਕਿਸਾਨ ਕਮੇਟੀ ਦੋਆਬਾ ਨੂੰ ਮੁਅੱਤਲ ਕਰ ਦਿੱਤਾ ਗਿਆ ਸੀ ਅਤੇ ਹੁਣ ਉਨ੍ਹਾਂ ਵਲੋਂ ਦਿੱਤੇ ਗਏ ਸਪਸ਼ਟੀਕਰਨ ਉਪਰੰਤ ਉਨ੍ਹਾਂ ਨੂੰ ਮੁੜ ਬਹਾਲ ਕਰ ਦਿੱਤਾ ਗਿਆ ਹੈ । ਸੰਘਾ ਨੇ ਦੱਸਿਆ ਕਿ ਉਹ ਅਣਜਾਣਪੁਣੇ 'ਚ ਦਿੱਲੀ ਦੇ ਉਕਤ ਰੂਟ 'ਤੇ ਚਲੇ ਗਏ ਸਨ ਪਰ ਜਦੋਂ ਉਨ੍ਹਾਂ ਨੂੰ ਗਲਤ ਰੂਟ ਸਬੰਧੀ ਪਤਾ ਲੱਗਾ ਸੀ ਤਾਂ ਉਹ ਤੁਰੰਤ ਵਾਪਸ ਆ ਗਏ ਸਨ ।
Farmer Protestਉਨ੍ਹਾਂ ਦੱਸਿਆ ਕਿ ਉਸ ਸਮੇਂ ਉਹ ਸੰਯੁਕਤ ਕਿਸਾਨ ਮੋਰਚੇ ਦੀ ਗੱਡੀ 'ਚ ਹੀ ਸਨ ਅਤੇ ਉਨ੍ਹਾਂ ਨਾਲ ਹੋਰ ਕਿਸਾਨ ਜਥੇਬੰਦੀਆਂ ਦੇ ਆਗੂ ਵੀ ਹਾਜ਼ਰ ਸਨ । ਜ਼ਿਕਰਯੋਗ ਹੈ ਕਿ ਸਯੁੰਕਤ ਕਿਸਾਨ ਮੋਰਚਾ (ਐਸਕੇਐਮ) ਨੇ ਐਤਵਾਰ ਨੂੰ ਦੋ ਕਿਸਾਨ ਯੂਨੀਅਨ ਨੇਤਾਵਾਂ - ਅਜ਼ਾਦ ਕਿਸਾਨ ਕਮੇਟੀ (ਦੋਆਬਾ) ਦੇ ਪ੍ਰਧਾਨ ਹਰਪਾਲ ਸੰਘਾ ਅਤੇ ਭਾਰਤੀ ਕਿਸਾਨ ਯੂਨੀਅਨ ਦੇ ਸੁਰਜੀਤ ਸਿੰਘ ਫੂਲ (ਕ੍ਰਾਂਤੀਕਾਰੀ) ਨੂੰ ਮੁਅੱਤਲ ਕਰ ਦਿੱਤਾ ਸੀ । 26 ਜਨਵਰੀ ਨੂੰ ਗਣਤੰਤਰ ਦਿਵਸ ਦੇ ਟਰੈਕਟਰ ਮਾਰਚ ਦੌਰਾਨ ਨਿਰਧਾਰਤ ਰਸਤੇ ਤੋਂ ਭਟਕਣ ਲਈ ਸੁਰਜੀਤ ਸਿੰਘ ਫੂਲ ਅਤੇ
farmer protestਹਰਪਾਲ ਸੰਘਾ 'ਤੇ ਦੋਸ਼ ਲਗਾਇਆ ਗਿਆ ਕਿ ਉਹ ਰਿੰਗ ਰੋਡ'ਤੇ ਟਰੈਕਟਰ ਮਾਰਚ ਕੱਢਣ ਲਈ ਅਤੇ ਕਿਸਾਨ ਯੂਨੀਅਨਾਂ ਦੁਆਰਾ ਦਿੱਲੀ ਪੁਲਿਸ ਨਾਲ ਸਹਿਮਤ ਹੋਏ ਨਿਰਧਾਰਤ ਰਸਤੇ ਦੀ ਪਾਲਣਾ ਨਹੀਂ ਕੀਤੀ ਸੀ । ਆਗੂਆਂ ‘ਤੇ ਦੋਸ਼ ਸੀ ਕਿ ਇਨ੍ਹਾਂ ਦੋਵਾਂ ਨੇਤਾਵਾਂ ਦੀ ਅਗਵਾਈ ਹੇਠ ਟਰੈਕਟਰ ਮਾਰਚ ਲਾਲ ਕਿਲ੍ਹੇ ‘ਤੇ ਪਹੁੰਚਿਆ ਸੀ ਅਤੇ ਜੇ ਉਨ੍ਹਾਂ ਦੇ ਸਮਰਥਕ ਹਿੰਸਾ ਵਿੱਚ ਸ਼ਾਮਲ ਹੋਏ ਸਨ ।