7 ਸਾਲਾ ਬੱਚੀ ਦਾ ਬਲਾਤਕਾਰ ਕਰਕੇ ਬਾਅਦ ‘ਚ ਕੀਤਾ ਕਤਲ, ਖੰਨਾ ਪੁਲਿਸ ਵੱਲੋਂ 2 ਦੋਸ਼ੀ ਗ੍ਰਿਫ਼ਤਾਰ
Published : Mar 11, 2019, 11:21 am IST
Updated : Mar 11, 2019, 11:22 am IST
SHARE ARTICLE
SSP, Khanna
SSP, Khanna

ਸ਼੍ਰੀ ਧਰੁਵ ਦਹਿਆ ਆਪੀਐਸ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸ਼੍ਰੀ ਦਿਨਕਰ ਗੁਪਤਾ...

ਖੰਨਾ : ਸ਼੍ਰੀ ਧਰੁਵ ਦਹਿਆ ਆਈਪੀਐਸ ਸੀਨੀਅਰ ਪੁਲਿਸ ਕਪਤਾਨ, ਖੰਨਾ ਨੇ ਪ੍ਰੈਸ ਕਾਂਨਫਰੰਸ ਰਾਂਹੀ ਜਾਣਕਾਰੀ ਦਿੰਦੇ ਹੋਏ ਦੱਸਿਆ ਕਿ ਮਾਨਯੋਗ ਸ਼੍ਰੀ ਦਿਨਕਰ ਗੁਪਤਾ, ਆਈਪੀਐਸ ਡਾਇਰੈਕਟਰ ਜਨਰਲ ਪੁਲਿਸ ਪੰਜਾਬ, ਚੰਡੀਗੜ੍ਹ, ਸ਼੍ਰੀ ਰਣਬੀਰ ਸਿੰਘ ਖੱਟੜਾ ਆਈਪੀਐਸ ਡਿਪਟੀ ਇੰਸਪੈਕਟਰ ਲੁਧਿਆਣਾ, ਰੇਂਜ਼ ,ਲੁਧਿਆਣਾ ਦੇ ਦਿਸ਼ਾਂ ਨਿਰਦੇਸ਼ਾਂ ਅਨੁਸਾਰ ਮੁਕੱਦਮਾ ਨੰਬਰ 37 ਮਿਤੀ 10/03/2019 ਅ/ਧ 302/376-ਏ ਭ/ਦ 3/4/8 ਪ੍ਰੋਟੈਕਸ਼ਨ ਆਫ਼ ਚਿਲਡਰਨ ਸੈਕਸੁਅਲ ਐਕਟ 2012 ਥਾਣਾ ਦੋਰਾਹਾ ਦੀ ਤਫ਼ਤੀਸ਼ ਬਹੁਤ ਹੀ ਡੂੰਘਾਈ ਅਤੇ ਮਿਹਨਤ ਨਾਲ ਕਰਦੇ ਹੋਏ

Rape CaseRape Case

ਖੰਨਾ ਪੁਲਿਸ ਕਪਤਾਨ, ਪਾਇਲ, ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫ਼ਸਰ ਥਾਣਾ ਦੋਰਾਹਾ ਦੇ ਸਹਾਇਕ ਥਾਣੇਦਾਰ ਮਹਿੰਦਰਪਾਲ ਸਿੰਘ ਜੋ ਥਾਣਾ ਦੋਰਾਹਾ ਕੋਲ ਇਤਲਾਹ ਮਿਲਣ ‘ਤੇ ਲੱਕੜ ਮੰਡੀ ਗੁਦਾਮ ਰੋਡ ਪਰ ਕਿਸੇ ਨਾਮਲੂਮ ਬੱਚੀ ਦੀ ਲਾਸ਼ ਪਈ ਹੋਣ ਬਾਰੇ ਮੌਕਾ ਪਰ ਪੁੱਜ ਕੇ ਲਾਸ਼ ਕਬਜ਼ਾ ਪੁਲਿਸ ਵਿਚ ਲੈ ਕੇ ਸਿਵਲ ਹਸਪਤਾਲ ਲੁਧਿਆਣਾ ਵਿਖੇ ਭੇਜਕੇ, ਤਫ਼ਤੀਸ਼ ਕਰਦੇ ਹੋਏ ਇਸ ਪੀੜਤ ਬੱਚੀ ਦੀ ਉਮਰ ਲਗਪਗ 7 ਸਾਲ 6 ਮਹੀਨੇ ਦੇ ਨਾਲ ਹੋਏ ਅਗਵਾ, ਬਲਾਤਕਾਰ, ਅਤੇ ਕਤਲ ਨਾਲ ਸਬੰਧਤ ਦੋਸ਼ੀਆਂ ਵਿਨੋਦ ਸ਼ਾਹ (ਉਮਰ 20,21 ਸਾਲ) ਪੁੱਤਰ ਸੁਭ ਨਰਾਇਣ ਵਾਸੀ ਬਨੂਆ ਜ਼ਿਲ੍ਹਾ ਦੁਮਰੀਆ ਯੂ.ਪੀ ਅਤੇ ਉਸਦੇ ਸਾਥੀ ਰੋਹਿਤ ਕੁਮਾਰ (ਉਮਰ 18,19 ਸਾਲ) ਨੂੰ ਰੇਲਵੇ ਸਟੇਸ਼ਨ ਦੋਰਾਹਾ ਤੋਂ ਗ੍ਰਿਫ਼ਤਾਰ ਕੀਤਾ ਗਿਆ।

Rape CaseRape Case

ਜੋ ਰੇਲ ਰਾਹੀਂ ਦੋਰਾਹਾ ਤੋਂ ਭੱਜਣ ਦੀ ਤਾਕ ਵਿਚ ਸਨ, ਜਿਨ੍ਹਾਂ ਨੇ ਅਪਣੀ ਪੁੱਛਗਿਛ ਦੌਰਾਨ ਮੰਨਿਆ ਕਿ ਉਨਹਾਂ ਨੇ ਪੀੜਿਤ ਬੱਚੀ ਦੇ ਪਿਤਾ ਮੁਨਾ ਸ਼ਾਹ ਜੋ ਦੋਰਾਹਾ ਵਿਖੇ ਕਿਰਾਏ ਦੇ ਮਕਾਨ ਵਿਚ ਰਹਿੰਦਾ ਹੈ, ਦੇ ਘਰ ਜਾ ਕੇ ਉਸਨੂੰ ਅਤੇ ਆਪ ਸ਼ਰਾਬ ਪੀਕੇ ਉਸਦੀ ਪੀੜਿਤ ਲੜਕੀ ਨੂੰ ਟੋਫ਼ੀਆਂ ਦੇਣ ਦੇ ਬਹਾਨੇ ਘਰੋਂ ਲਿਜਾਕੇ ਰੇਲਵੇ ਲਾਇਨ ਦੋਰਾਹਾ ਕੋਲ ਖਾਲੀ ਗੁਦਾਮ ਵਿਚ ਲਿਜਾਕੇ ਉਸ ਨਾਲ ਦੋਨਾਂ ਜਣਿਆਂ ਨੇ ਅਗਵਾ ਕਰਕੇ ਉਸ ਦਾ ਬਲਾਤਕਾਰ ਕੀਤਾ ਅਤੇ ਬਾਅਦ ਵਿਚ ਉਸ ਦਾ ਕਤਲ ਕਰ ਦਿੱਤਾ।

Rape CaseRape Case

ਇੰਸਪੈਕਟਰ ਕਰਨੈਲ ਸਿੰਘ ਮੁੱਖ ਅਫ਼ਸਰ ਥਾਣਾ ਦੋਰਾਹਾ ਸਮੇਤ ਪੁਲਿਸ ਪਾਰਟੀ ਵੱਲੋਂ ਤਕਨੀਕੀ ਅਤੇ ਡੂੰਘਾਈ ਨਾਲ ਤਫ਼ਤੀਸ਼ ਕਰਕੇ ਇਸ ਅਗਵਾ/ਅਨ੍ਹੇ ਕਤਲ/ਬਲਾਤਕਾਰ ਦੀ ਗੁੱਥੀ ਨੂੰ 2 ਘੰਟੇ ਦੌਰਾਨ ਸੁਲਝਾਉਣ ਵਿਚ ਸਫ਼ਲਤਾ ਹਾਂਸਲ ਕੀਤੀ ਹੈ। ਉਕਤ ਮੁਕੱਦਮਾ ਨੂੰ ਟਰੇਸ ਕਰਕੇ ਦੋਨਾਂ ਦੋਸ਼ੀਆਂ ਨੂੰ ਗ੍ਰਿਫ਼ਤਾਰ ਕੀਤਾ ਜਾ ਚੁੱਕਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM

Rana balachauria Murder Case : Rana balachauria ਦੇ ਘਰ ਜਾਣ ਦੀ ਥਾਂ ਪ੍ਰਬੰਧਕ Security ਲੈਣ ਤੁਰ ਪਏ

19 Dec 2025 3:12 PM

Rana balachauria Father Interview : Rana balachauria ਦੇ ਕਾਤਲ ਦੇ Encounter ਮਗਰੋਂ ਖੁੱਲ੍ਹ ਕੇ ਬੋਲੇ ਪਿਤਾ

19 Dec 2025 3:11 PM

Balachauria ਦੇ ਅਸਲ ਕਾਤਲ ਪੁਲਿਸ ਦੀ ਗ੍ਰਿਫ਼ਤ ਤੋਂ ਦੂਰ,ਕਾਤਲਾਂ ਦੀ ਮਦਦ ਕਰਨ ਵਾਲ਼ਾ ਢੇਰ, ਰੂਸ ਤੱਕ ਜੁੜੇ ਤਾਰ

18 Dec 2025 3:13 PM
Advertisement