
ਪਿੰਡ ਈਸੇਵਾਲ ਵਿਚ ਸਮੂਹਿਕ ਬਲਾਤਕਾਰ ਦੇ ਮਾਮਲੇ ਵਿਚ ਗ੍ਰਿਫਤਾਰ ਛੇ ਮੁਲਜ਼ਮਾਂ ਨੇ ਪੁਲਿਸ ਰਿਮਾਂਡ ਵਿਚ ਸਨਸਨੀਖੇਜ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਪੁਛਗਿੱਛ ਵਿਚ ...
ਲੁਧਿਆਣਾ : ਪਿੰਡ ਈਸੇਵਾਲ ਵਿਚ ਸਮੂਹਿਕ ਬਲਾਤਕਾਰ ਦੇ ਮਾਮਲੇ ਵਿਚ ਗ੍ਰਿਫਤਾਰ ਛੇ ਮੁਲਜ਼ਮਾਂ ਨੇ ਪੁਲਿਸ ਰਿਮਾਂਡ ਵਿਚ ਸਨਸਨੀਖੇਜ ਖੁਲਾਸਾ ਕੀਤਾ ਹੈ। ਉਨ੍ਹਾਂ ਨੇ ਪੁਛਗਿੱਛ ਵਿਚ ਦੱਸਿਆ ਕਿ ਛੇ ਮਹੀਨੇ ਵਿਚ 15 ਲੁੱਟ ਅਤੇ ਸਮੂਹਿਕ ਬਲਾਤਕਾਰ ਦੀ ਵਾਰਦਾਤ ਨੂੰ ਅੰਜਾਮ ਦੇ ਚੁੱਕੇ ਹਨ। ਸੂਤਰਾਂ ਮੁਤਾਬਕ ਲੁਧਿਆਣਾ ਦੇ ਈਸੇਵਾਲ ਦੀ ਘਟਨਾ ਤੋਂ ਇਲਾਵਾ ਮੁਲਜ਼ਮ ਚਾਰ ਹੋਰ ਲੜਕੀਆਂ ਨਾਲ ਸਮੂਹਿਕ ਬਲਾਤਕਾਰ ਕਰ ਚੁੱਕੇ ਹਨ।
Rape Case
ਹੈਰਾਨੀ ਵਾਲੀ ਗੱਲ ਇਹ ਹੈ ਕਿ ਇਹ ਪੰਜ ਵਾਰਦਾਤਾਂ ਇੱਕ ਤੋਂ 9 ਫਰਵਰੀ ਦੀ ਰਾਤ ਵਿਚਾਲੇ ਕੀਤੀਆਂ ਗਈਆਂ। ਈਸੇਵਾਲ ਵਿਚ 9 ਫਰਵਰੀ ਦੀ ਰਾਤ ਹੀ ਇਨ੍ਹਾਂ ਨੇ ਪ੍ਰੇਮੀ ਜੋੜਿਆਂ ਨੂੰ ਨਿਸ਼ਾਨਾ ਬਣਾਇਆ। ਉਨ੍ਹਾਂ ਨੇ ਸਾਰਿਆਂ ਨਾਲ ਲੁੱਟਖੋਹ ਵੀ ਕੀਤੀ। ਪਿਛਲੇ ਮਾਮਲਿਆਂ ਵਿਚ ਕੋਈ ਵਿਅਕਤੀ ਪੁਲਿਸ ਦੇ ਕੋਲ ਸ਼ਿਕਾਇਤ ਕਰਨ ਨਹੀਂ ਪੁੱਜਿਆ ਸੀ। ਇਸ ਦਾ ਨਤੀਜਾ ਇਹ ਨਿਕਲਿਆ ਕਿ ਮੁਲਜ਼ਮਾਂ ਦੇ ਹੌਸਲੇ ਬੁਲੰਦ ਹੋ ਗਏ ਅਤੇ ਉਹ ਇੱਕ ਤੋਂ ਬਾਅਦ ਇੱਕ ਘਟਨਾ ਨੂੰ ਅੰਜਾਮ ਦਿੰਦੇ ਰਹੇ।
Rape Case
ਪੁਲਿਸ ਮੁਤਾਬਕ ਇਸ ਦੀ ਜਾਂਚ ਚਲ ਰਹੀ ਹੈ ਕਿ ਅਜੇ ਹੋਰ ਕਿੰਨੇ ਮੁਲਜ਼ਮ ਅਜਿਹੇ ਮਾਮਲਿਆਂ ਵਿਚ ਸ਼ਾਮਲ ਹਨ। ਪੁਲਿਸ ਜਾਂਚ ਵਿਚ ਖੁਲਾਸਾ ਹੋਇਆ ਕਿ ਇਹ ਛੇ ਮੁਲਜ਼ਮ ਸ਼ਾਮ ਢਲਦੇ ਹੀ ਈਸੇਵਾਲ ਦੇ ਆਸ ਪਾਸ ਖੇਤਰ ਵਿਚ ਸਰਗਰਮ ਹੋ ਜਾਂਦੇ ਸਨ। ਇਨ੍ਹਾਂ ਦਾ ਟਾਰਗੈਟ ਹੁੰਦਾ ਸੀ ਕਿ ਰਾਤ ਦੇ ਹਨ੍ਹੇਰੇ ਵਿਚ ਕਿਹੜਾ ਜੋੜਾ ਸੁੰਨਸਾਨ ਖੇਤਰ ਵੱਲ ਜਾਂਦਾ ਹੈ। ਜਿਵੇਂ ਹੀ ਕੋਈ ਉਸ ਵੱਲ ਨਿਕਲਦਾ ਮੁਲਜ਼ਮ ਮਿਲ ਕੇ ਉਸ ਨੂੰ ਅਪਣੇ ਟਾਰਗੈਟ 'ਤੇ ਲੈਂਦੇ ਸਨ।
Rape Case
9 ਫਰਵਰੀ ਰਾਤ ਨੂੰ ਪਹਿਲਾਂ ਵੇਰਵਾ ਮਿਲਕ ਪਲਾਂਟ ਕੋਲ ਇਕੱਠੇ ਹੋਏ। ਸ਼ਾਮ ਢਲਣ ਤੋਂ ਬਾਅਦ ਇਹ ਗਿਰੋਹ ਸਰਗਰਮ ਹੋ ਗਿਆ। ਉਸ ਦਿਨ ਉਨ੍ਹਾਂ ਦੇ ਟਾਰਗੈਟ 'ਤੇ ਲੜਕੀ ਅਤੇ ਉਸ ਦਾ ਦੋਸਤ ਆ ਗਏ। ਉਸ ਨਾਲ ਲੁੱਟਖੋਹ ਤੋਂ ਬਾਅਦ ਮੁਲਜ਼ਮਾਂ ਨੇ ਸਮੂਹਿਕ ਬਲਾਤਕਾਰ ਨੂੰ ਅੰਜਾਮ ਦਿੱਤਾ। ਆਖਰਕਾਰ ਸਾਰੇ ਮੁਲਜ਼ਮ ਪੁਲਿਸ ਦੇ ਅੜਿੱਕੇ ਆ ਗਏ।