ਸਿਮਰਜੀਤ ਸਿੰਘ ਬੈਂਸ ਨੇ ਚਿੱਟਾ ਖ਼ਰੀਦਣ ਦੀ ਵੀਡੀਓ ਫ਼ੇਸਬੁੱਕ ਲਾਈਵ ਕੀਤੀ
Published : Mar 11, 2019, 4:13 pm IST
Updated : Mar 11, 2019, 8:23 pm IST
SHARE ARTICLE
Heroin
Heroin

ਲੁਧਿਆਣਾ : ਆਪਣੇ ਬੇਬਾਕ ਅਤੇ ਧਾਕੜ ਸੁਭਾਅ ਲਈ ਜਾਣੇ ਜਾਂਦੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਪੰਜਾਬ 'ਚ ਚੱਲ ਰਹੇ ਨਸ਼ੇ ਦੇ ਕਾਰੋਬਾਰ ਨੂੰ ਸਾਹਮਣੇ ਲਿਆਉਣ ਲਈ ਇੱਕ...

ਲੁਧਿਆਣਾ : ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਅਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਨੇ ਸਿੱਧੇ ਤੌਰ 'ਤੇ ਕਾਂਗਰਸ ਸਰਕਾਰ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਸਮੇਤ ਸੂਬੇ ਦੀ ਪੁਲਿਸ ਨੂੰ ਕਟਿਹਰੇ ਵਿਚ ਖੜਾ ਕਰਦਿਆਂ ਦੋਸ਼ ਲਾਇਆ ਕਿ ਕੈਪਟਨ ਵਲੋਂ ਨਸ਼ਿਆਂ ਦੇ ਖ਼ਾਤਮੇ ਲਈ ਝੂਠੀ ਸਹੁੰ ਖਾਧੀ ਗਈ ਸੀ ਅਤੇ ਪਿਛਲੇ ਦਿਨੀਂ ਕੈਪਟਨ ਅਮਰਿੰਦਰ ਨੇ ਸਾਫ਼ ਕਿਹਾ ਸੀ ਕਿ ਨਸ਼ਾ ਤਸਕਰਾਂ ਦੀ ਕਮਰ ਤੋੜ ਦਿਤੀ ਗਈ ਹੈ, ਪਰ ਅੱਜ ਵੀ ਪੰਜਾਬ ਵਿਚ ਸ਼ਰੇਆਮ ਚਿੱਟਾ ਵਿਕ ਰਿਹਾ ਹੈ। ਵਿਧਾਇਕ ਬੈਂਸ ਅੱਜ ਪੁਲਿਸ ਕਮਿਸ਼ਨਰ ਸੁਖਚੈਨ ਸਿੰਘ ਗਿੱਲ ਦੇ ਦਫ਼ਤਰ ਦੇ ਬਾਹਰ ਪੱਤਰਕਾਰਾਂ ਨੂੰ ਸੰਬੋਧਨ ਕਰ ਰਹੇ ਸਨ। 

ਬੈਂਸ ਨੇ ਦਸਿਆ ਕਿ ਅੱਜ ਸਵੇਰੇ ਉਨ੍ਹਾਂ ਅਪਣੇ ਇਕ ਦੋਸਤ ਨੂੰ ਅਪਣੇ ਫੇਸਬੁੱਕ ਪੇਜ 'ਤੇ ਸਿੱਧੀ ਪ੍ਰਸਾਰਤ ਕਰ ਕੇ ਚਿੱਟਾ ਲੈਣ ਲਈ ਭੇਜਿਆ। ਉਨ੍ਹਾਂ ਦਾ ਦੋਸਤ ਚੀਮਾ ਚੌਕ ਅਤੇ ਟਰਾਂਸਪੋਰਟ ਨਗਰ ਨੇੜਲੇ ਇਲਾਕੇ ਵਿਚ ਗਿਆ ਅਤੇ ਉਸ ਨੇ ਵੇਖਿਆ ਕਿ ਜਿਸ ਤਰ੍ਹਾਂ ਸਬਜ਼ੀ ਵਾਲੇ ਆਲੂ ਵੇਚਦੇ ਹੁੰਦੇ ਹਨ, ਉਸੇ ਤਰ੍ਹਾਂ ਸ਼ਰੇਆਮ ਚਿੱਟਾ ਨਸ਼ਾ ਵਿਕ ਰਿਹਾ ਸੀ। ਬੈਂਸ ਅਨੁਸਾਰ ਉਨ੍ਹਾਂ ਦਾ ਦੋਸਤ ਚਿੱਟੇ ਦੀਆਂ ਦੋ ਪੁੜੀਆਂ ਖ਼ਰੀਦ ਲਿਆਇਆ ਅਤੇ ਬੈਂਸ ਨੇ ਥੋੜ੍ਹੀ ਹੀ ਦੇਰ ਬਾਅਦ ਦੋ ਪੁੜੀਆਂ ਹੋਰ ਖ਼ਰੀਦਣ ਲਈ ਭੇਜਿਆ ਤਾਂ ਉਨ੍ਹਾਂ ਦਾ ਦੋਸਤ ਦੁਬਾਰਾ ਉਸੇ ਵਿਅਕਤੀ ਕੋਲੋਂ ਚਿੱਟਾ ਖ਼ਰੀਦ ਕਰ ਕੇ ਲਿਆਇਆ। ਇਸ ਦੌਰਾਨ ਵਿਧਾਇਕ ਨੇ ਦਸਿਆ ਉਨ੍ਹਾਂ ਚੀਮਾ ਚੌਕ ਤੋਂ ਹੀ ਫੇਸਬੁੱਕ 'ਤੇ ਲਾਈਵ ਹੁੰਦੇ ਹੋਏ ਨਸ਼ੇ ਦੀਆਂ ਚਾਰੋਂ ਪੁੜੀਆਂ ਲੈ ਕੇ ਪੁਲਿਸ ਕਮਿਸ਼ਨਰ ਕੋਲ ਪੁੱਜੇ ਅਤੇ ਉਹ ਚਾਰੋਂ ਪੁੜੀਆਂ ਪੁਲਿਸ ਕਮਿਸ਼ਨਰ ਨੂੰ ਦਿਖਾਈਆਂ।

pic-2Simarjit Singh Bains

ਵਿਧਾਇਕ ਬੈਂਸ ਨੇ ਦਸਿਆ ਕਿ ਉਨ੍ਹਾਂ ਤਿੰਨ ਪੁੜੀਆਂ ਪੁਲਿਸ ਕਮਿਸ਼ਨਰ ਨੂੰ ਦੇ ਦਿੱਤੀਆਂ ਜੋ ਇਸ ਦੀ ਸਰਕਾਰੀ ਲੈਬ ਤੋਂ ਜਾਂਚ ਕਰਵਾਉਣਗੇ ਜਦੋਂ ਕਿ ਪੁਲਿਸ ਕਮਿਸ਼ਨਰ ਦੀ ਮੌਜੂਦਗੀ ਵਿਚ ਇਕ ਪੁੜੀ ਉਨ੍ਹਾਂ ਅਪਣੇ ਕੋਲ ਰੱਖ ਲਈ ਜਿਸ ਦੀ ਪ੍ਰਾਈਵੇਟ ਲੈਬ ਤੋਂ ਜਾਂਚ ਕਰਵਾਈ ਜਾਵੇਗੀ। ਉਨ੍ਹਾਂ ਲਿਖਤੀ ਸ਼ਿਕਾਇਤ  ਕਰਦੇ ਹੋਏ ਮੰਗ ਕੀਤੀ ਕਿ ਇਹ ਨਸ਼ਾ ਪੁਲਿਸ ਚੌਂਕੀ ਅਤੇ ਸਬੰਧਤ ਪੁਲਿਸ ਥਾਣੇ ਦੇ ਐਸਐਚਓ ਦੀ ਸਹਿਮਤੀ ਤੋਂ ਬਿਨਾਂ ਨਹੀਂ ਵਿਕ ਸਕਦਾ। ਇਸ ਲਈ ਸਬੰਧਤ ਥਾਣੇ ਤੇ ਚੌਕੀ ਦੇ ਐਸਐਚਓ ਨੂੰ ਤੁਰਤ ਨੌਕਰੀ ਤੋਂ ਬਰਖ਼ਾਸਤ ਕੀਤਾ ਜਾਵੇ, ਤਾਂ ਜੋ ਸੂਬੇ ਵਿਚ ਹੋਰ ਪੁਲਿਸ ਅਧਿਕਾਰੀਆਂ ਅਤੇ ਸਾਰੇ ਥਾਣਿਆਂ ਦੇ ਐਸਐਚਓ ਨੂੰ ਨਸੀਹਤ ਮਿਲ ਸਕੇ ਤੇ ਉਹ ਅਪਣੇ ਇਲਾਕਿਆਂ ਵਿਚ ਵਿਕ ਰਹੇ ਨਸ਼ੇ 'ਤੇ ਕਾਬੂ ਪਾਉਣ ਲਈ ਮਜਬੂਰ ਹੋ ਜਾਣ।

ਇਸ ਦੌਰਾਨ ਪੰਜਾਬ ਦੇ ਬਾਹਰਲੇ ਰਾਜਾਂ ਅਤੇ ਸ਼ਹਿਰਾਂ ਤੋਂ ਇਲਾਵਾ ਲੋਕਾਂ ਨੇ ਇਸ ਕਾਰਵਾਈ ਦੀ ਸ਼ਲਾਘਾ ਕੀਤੀ ਅਤੇ ਵਿਧਾਇਕ ਬੈਂਸ ਨੂੰ ਫ਼ੋਨ 'ਤੇ ਗੱਲ ਕਰਨ ਦੇ ਨਾਲ ਨਾਲ ਕੁਮੈਂਟ ਅਤੇ ਲਾਈਕ ਕੀਤਾ ਉਥੇ ਲੁਧਿਆਣਾ ਸਮੇਤ ਸੂਬੇ ਭਰ ਦੀ ਪੁਲਿਸ ਅਤੇ ਪੁਲਿਸ ਅਧਿਕਾਰੀਆਂ ਨੂੰ ਕੁੱਝ ਵੀ ਪਤਾ ਨਾ ਲੱਗਾ। 

Location: India, Punjab, Ludhiana

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement