ਇਸ ਛੋਟੀ ਕੁੜੀ ਦੀਆਂ ਗੱਲਾਂ ਸੁਣ ਛਿੜ ਜਾਵੇਗੀ ਤੁਹਾਡੀ ਰੂਹ ਨੂੰ ਕੰਬਣੀ
Published : Mar 11, 2021, 1:39 pm IST
Updated : Mar 11, 2021, 2:39 pm IST
SHARE ARTICLE
Simranjot kaur
Simranjot kaur

ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵੱਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ...

ਨਵੀਂ ਦਿੱਲੀ (ਸੁਰਖਾਬ ਚੰਨ): ਦਿੱਲੀ ਦੀਆਂ ਸਰਹੱਦਾਂ ਉਤੇ ਕਿਸਾਨਾਂ ਵੱਲੋਂ ਦਿਨ-ਰਾਤ ਧਰਨਾ ਪ੍ਰਦਰਸ਼ਨ ਕੀਤਾ ਜਾ ਰਿਹਾ ਹੈ। ਇਹ ਧਰਨਾ ਪ੍ਰਦਰਸ਼ਨ ਕੇਂਦਰ ਸਰਕਾਰ ਵੱਲੋਂ ਬਣਾਏ ਗਏ ਤਿੰਨ ਖੇਤੀ ਬਿਲਾਂ ਦੇ ਖਿਲਾਫ਼ ਕੀਤਾ ਜਾ ਰਿਹਾ ਹੈ। ਕਿਸਾਨੀ ਅੰਦੋਲਨ ਨੂੰ ਹਰ ਵਰਗ ਤੋਂ ਭਰਪੂਰ ਸਮਰਥਨ ਮਿਲ ਰਿਹਾ ਹੈ। ਉਥੇ ਹੀ ਅੱਜ ਕਿਸਾਨ ਫਰੀਦਕੋਟ ਤੋਂ ਕਿਸਾਨੀ ਸੰਘਰਸ਼ ਵਿਚ ਪੁੱਜੀ 11ਵੀਂ ਜਮਾਤ ‘ਚ ਪੜ੍ਹਦੀ ਸਿਮਰਨਜੋਤ ਕੌਰ ਨੇ ਬੜੀ ਬੇਬਾਕੀ ਨਾਲ ਸਰਕਾਰ ਅਤੇ ਖੇਤੀ ਦੇ ਕਾਲੇ ਕਾਨੂੰਨਾਂ ਬਾਰੇ ਗੱਲਾਂ ਕੀਤੀਆਂ।

ਸਿਮਰਨ ਨੇ ਕਿਹਾ ਕਿ ਜਦੋਂ ਵੋਟਾਂ ਤੋਂ ਪਹਿਲਾਂ ਸਰਕਾਰਾਂ ਸਾਡੇ ਕੋਲ ਆਉਂਦੀਆਂ ਹਨ ਕਿ ਸਾਨੂੰ ਵੋਟਾਂ ਦਿਓ ਤੇ ਵੱਡੇ-ਵੱਡੇ ਵਾਅਦੇ ਕੀਤੇ ਜਾਂਦੇ ਹਨ ਕਿ ਨੌਜਵਾਨਾਂ ਨੂੰ ਨੌਕਰੀਆਂ ਮਿਲਣਗੀਆਂ ਪਰ ਜਿੱਤਣ ਤੋਂ ਬਾਅਦ ਕਿਸੇ ਨੂੰ ਨੌਕਰੀ ਨਹੀਂ ਮਿਲਦੀ। ਉਨ੍ਹਾਂ ਕਿਹਾ ਕਿ ਅਸੀਂ ਸਰਕਾਰ ਦੀਆਂ ਗੱਪਾਂ ਵਿਚ ਆ ਜਾਂਦੇ ਹਾਂ ਤੇ ਗੱਪ ਅਸੀਂ ਪਚਾ ਵੀ ਜਾਂਦੇ ਹਾਂ। ਉਨ੍ਹਾਂ ਕਿਹਾ ਕਿ ਸਾਡੇ ਨੌਜਵਾਨ ਬਾਹਰਲੇ ਦੇਸ਼ਾਂ ਨੂੰ ਜ਼ਿਆਦਾ ਜਾ ਰਹੇ ਕਿਉਂਕਿ ਇੱਥੇ ਬੇਰੁਜ਼ਗਾਰੀ ਬਹੁਤ ਹੈ, ਪਰ ਸਾਨੂੰ ਪਹਿਲਾਂ ਆਪਣੇ ਆਪ ਵਿਚ ਸੁਧਾਰ ਕਰਨਾ ਚਾਹੀਦਾ, ਫਿਰ ਦੂਜਿਆਂ ਨੂੰ ਵੀ ਸੁਧਾਰਿਆ ਜਾ ਸਕਦਾ ਹੈ।

KissanKissan

ਸਿਮਰਨ ਨੇ ਕਿਹਾ ਕਿ ਜਦੋਂ ਲੀਡਰ ਸਾਡੇ ਕੋਲ ਵੋਟਾਂ ਮੰਗਣ ਆਉਂਦੇ ਹਨ ਤਾਂ ਇਨ੍ਹਾਂ ਨੂੰ ਘੇਰਕੇ ਪੁਛਣਾ ਚਾਹੀਦਾ ਹੈ ਕਿ ਪਹਿਲਾਂ 5 ਸਾਲਾਂ ਵਿਚ ਤੁਸੀਂ ਕੁਝ ਕੀਤਾ ਨਹੀਂ ਤੇ ਹੁਣ ਤੁਸੀਂ ਕੀ ਕਰੋਗੇ। ਸਿਮਰਨ ਨੇ ਕਿਹਾ ਕਿ ਮੈਂ ਆਪਣਾ ਪੋਲੀਟੀਕਲ ਸਾਇੰਸ ਦਾ ਪੇਪਰ ਛੱਡਕੇ ਅੱਜ ਦਿੱਲੀ ਆਈ ਹਾਂ ਤੇ ਕਿਸਾਨੀ ਸੰਘਰਸ਼ ਨੂੰ ਜ਼ਿਆਦਾ ਜਰੂਰੀ ਮੰਨਦੀ ਹਾਂ ਕਿਉਂਕਿ ਜੇ ਸਾਡੀ ਖੇਤੀ ਚਲੀ ਗਈ ਤਾਂ ਸਾਡੀ ਰੋਜੀ ਰੋਟੀ ਚਲੇ ਜਾਵੇਗੀ।

KissanKissan

ਸਿਮਰਨ ਨੇ ਕਿਹਾ ਕਿ ਜਿਵੇਂ ਬੀ.ਐਡ ਕਰਨ ਤੋਂ ਬਾਅਦ ਵਿਦਿਆਰਥੀਆਂ ਨੂੰ ਕਈਂ ਹੋਰ ਵੀ ਟੈਸਟ ਪਾਸ ਕਰਨੇ ਸਰਕਾਰ ਵੱਲੋਂ ਜਰੂਰੀ ਕਰ ਦਿੱਤੇ ਗਏ ਤਾਂ ਕਿ ਨੌਜਵਾਨਾਂ ਨੂੰ ਨੌਕਰੀਆਂ ਤੋਂ ਦੂਰ ਕੀਤਾ ਜਾ ਸਕੇ ਤੇ ਨੌਜਵਾਨ ਨੌਕਰੀਆਂ ਵੱਲ ਮੂੰਹ ਹੀ ਨਾ ਕਰਨ। ਸਿਮਰਨ ਨੇ ਕਿਹਾ ਕਿ ਆਪਣੇ ਹੱਕਾਂ ਲਈ ਜਿੰਨਾ ਹੋ ਸਕੇ ਲੜੋ ਤੇ ਸੰਘਰਸ਼ ਕਰੋ ਕਿਉਂਕਿ ਅਸੀਂ ਉਸ ਕੌਮ ਚ ਆਉਂਦੇ ਹਾਂ ਜਿਹਰੇ ਘਰਾਂ ਵਿਚ ਮਰਨਾ ਨਹੀਂ ਚਾਹੁੰਦੇ ਪਰ ਸੰਘਰਸ਼ ਕਰਦਿਆਂ ਸੜਕਾਂ ਤੇ ਮਰਨਾ ਪਸੰਦ ਕਰਦੇ ਹਾਂ ਕਿਉਂਕਿ ਸਾਡਾ ਜਮੀਰ ਕਹਿੰਦਾ ਹੈ ਕਿ ਘਰਾਂ ਵਿਚ ਮਰਨ ਦੀ ਬਜਾਏ ਦਿੱਲੀ ਸੰਘਰਸ਼ ਵਿਚ ਜਾ ਕੇ ਆਪਣੇ ਹੱਕਾਂ ਲਈ ਮਰਿਆ ਜਾਵੇ।

Tikri borderTikri border

ਸਿਮਰਨ ਨੇ ਕਿਹਾ ਕਿ ਸਾਡੇ ਮਾਪੇ ਸਾਡੇ ਹੱਕਾਂ ਲਈ ਲੜ ਰਹੇ ਹਨ ਕਿਉਂਕਿ ਉਨ੍ਹਾਂ ਨੇ ਤਾਂ ਆਪਣੀ ਉਮਰ ਬਿਤਾ ਲਈ ਹੈ ਤਾਂ ਕਰਕੇ ਸਾਰੇ ਨੌਜਵਾਨਾਂ ਨੂੰ ਕਿਸਾਨਾਂ ਸੰਘਰਸ਼ ਲਈ ਵਧ-ਚੜ੍ਹ ਕੇ ਅੱਗੇ ਆਉਣਾ ਚਾਹੀਦਾ ਹੈ। ਸਿਮਰਨ ਨੇ ਕਿਹਾ ਕਿ ਇਹ ਅੰਦੋਲਨ ਇੰਨੀ ਜਲਦੀ ਖਤਮ ਨਹੀਂ ਹੋਵੇਗਾ ਪਰ ਅਸੀਂ ਡਟਕੇ ਬੈਠੇ ਹਾਂ ਜਿੰਨਾ ਮਰਜੀ ਅੰਦਲਨ ਨੂੰ ਲੰਮਾ ਚਲਾਉਣਾ ਪਵੇ।     

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਮਾਸਟਰ ਸਲੀਮ ਦੇ ਪਿਤਾ ਪੂਰਨ ਸ਼ਾਹ ਕੋਟੀ ਦਾ ਹੋਇਆ ਦੇਹਾਂਤ

22 Dec 2025 3:16 PM

328 Missing Guru Granth Sahib Saroop : '328 ਸਰੂਪ ਅਤੇ ਗੁਰੂ ਗ੍ਰੰਥ ਸਾਹਿਬ ਕਦੇ ਚੋਰੀ ਨਹੀਂ ਹੋਏ'

21 Dec 2025 3:16 PM

faridkot Rupinder kaur Case : 'ਪਤੀ ਨੂੰ ਮਾਰਨ ਵਾਲੀ Rupinder kaur ਨੂੰ ਜੇਲ੍ਹ 'ਚ ਵੀ ਕੋਈ ਪਛਤਾਵਾ ਨਹੀਂ'

21 Dec 2025 3:16 PM

Rana Balachauria: ਪ੍ਰਬਧੰਕਾਂ ਨੇ ਖੂਨੀ ਖ਼ੌਫ਼ਨਾਕ ਮੰਜ਼ਰ ਦੀ ਦੱਸੀ ਇਕੱਲੀ-ਇਕੱਲੀ ਗੱਲ,Mankirat ਕਿੱਥੋਂ ਮੁੜਿਆ ਵਾਪਸ?

20 Dec 2025 3:21 PM

''ਪੰਜਾਬ ਦੇ ਹਿੱਤਾਂ ਲਈ ਜੇ ਜ਼ਰੂਰੀ ਹੋਇਆ ਤਾਂ ਗਠਜੋੜ ਜ਼ਰੂਰ ਹੋਵੇਗਾ'', ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਦਾ ਬਿਆਨ

20 Dec 2025 3:21 PM
Advertisement