ਕਿਸਾਨਾਂ 'ਤੇ ਕੁਦਰਤ ਦੀ ਮਾਰ, ਪੱਕਣ 'ਤੇ ਆਈ ਫਸਲ 'ਤੇ ਹੋਈ ਗੜੇਮਾਰੀ , ਹੋਰ ਮੀਂਹ ਦੀ ਚਿਤਾਵਨੀ
Published : Mar 11, 2021, 4:31 pm IST
Updated : Mar 11, 2021, 4:52 pm IST
SHARE ARTICLE
Hail and rain
Hail and rain

11 ਤੋਂ 14 ਤਕ ਪੰਜਾਬ ਦੇ ਕਈ ਹਿੱਸਿਆਂ ਵਿਚ ਮੁੜ ਬਾਰਸ਼ ਦੀ ਚਿਤਾਵਨੀ

ਚੰਡੀਗੜ੍ਹ : ਮੌਸਮ ਵਿਚ ਗਰਮੀ ਵਧਣ ਦੇ ਨਾਲ-ਨਾਲ ਫ਼ਸਲਾਂ ਪਕਾ ਵੱਲ ਵੱਧ ਰਹੀਆਂ ਹਨ। ਦੂਜੇ ਪਾਸੇ ਮੌਸਮ ਵਿਚ ਆਏ ਅਚਾਨਕ ਬਦਲਾਅ ਕਾਰਨ ਕਿਸਾਨਾਂ ਵਿਚ ਡਰ ਦਾ ਮਾਹੌਲ ਪਾਇਆ ਜਾ ਰਿਹਾ ਹੈ। ਬੀਤੇ ਸਾਲ ਵੀ ਇਨ੍ਹੀਂ ਦਿਨੀਂ ਆ ਕੇ ਪੰਜਾਬ ਦੇ ਕਈ ਇਲਾਕਿਆਂ ਵਿਚ ਹੋਈ ਗੜੇਮਾਰੀ ਅਤੇ ਹਨੇਰੀ ਕਾਰਨ ਕਣਕਾਂ ਦਾ ਭਾਰੀ ਨੁਕਸਾਨ ਹੋਇਆ ਸੀ। ਇਸ ਸਾਲ ਵੀ ਉਹੋ ਜਿਹੇ ਹੀ ਹਾਲਾਤ ਬਣਦੇ ਵਿਖਾਈ ਦੇ ਰਹੇ ਹਨ।

Hail and rainHail and rain

ਭਾਵੇਂ ਇਸ ਵਾਰ ਸਰਦੀਆਂ ਵਿਚ ਮੀਂਹ ਪਿਛਲੇ ਵਰ੍ਹੇ ਵਾਂਗ ਨਹੀਂ ਪਏ, ਪਰ ਫਰਵਰੀ, ਮਾਰਚ ਮਹੀਨਾ ਆਉਂਦੇ-ਆਉਂਦੇ ਮੌਸਮ ਨੇ ਪਿਛਲੇ ਸਾਲ ਵਾਲਾ ਰੰਗ ਵਿਖਾਉਣਾ ਸ਼ੁਰੂ ਕਰ ਦਿੱਤਾ ਹੈ। ਇਸ ਦੀ ਝਲਕ ਬੀਤੇ ਕੱਲ੍ਹ ਬੁੱਧਵਾਰ ਨੂੰ ਸਮਾਣਾ ਦੇ ਕਈ ਪਿੰਡਾਂ ਵਿਚ ਵੇਖਣ ਨੂੰ ਮਿਲੀ ਹੈ, ਜਿੱਥੇ ਅੱਧੇ ਘੰਟੇ ਲਈ ਮੀਂਹ ਦੇ ਨਾਲ-ਨਾਲ ਹੋਈ ਗੜੇਮਾਰੀ ਨੇ ਪੱਕਣ 'ਤੇ ਆਈਆਂ ਫ਼ਸਲਾਂ ਨੂੰ ਭਾਰੀ ਨੁਕਸਾਨ ਪਹੁੰਚਾਇਆ ਹੈ। 

Hail and rainHail and rain

ਕਈ ਪਿੰਡਾਂ ਵਿਚ ਹੋਈ ਗੜੇਮਾਰੀ ਅਤੇ ਮੀਂਹ ਕਾਰਨ ਕਿਸਾਨਾਂ ਦੀ ਕਣਕ ਅਤੇ ਸਰ੍ਹੋਂ ਦੀ ਫ਼ਸਲ ਧਰਤੀ 'ਤੇ ਵਿੱਛ ਗਈ ਹੈ। ਸੰਗਰੂਰ ਦੇ ਭਵਾਨੀਗੜ 'ਚ ਵੀ 10 ਮਿੰਟ ਹਲਕੀ ਬਾਰਸ਼ ਹੋਈ ਅਤੇ ਕਪੂਰਥਲਾ ਵਿਚ ਵੀ ਹਲਕੇ ਮੀਂਹ ਦੇ ਛਰਾਟੇ ਵੇਖਣ ਨੂੰ ਮਿਲੇ ਹਨ। ਉਥੇ ਹੀ ਮਾਰਚ ਮਹੀਨੇ ਦੌਰਾਨ ਦੂਜਾ ਪੱਛਮੀ ਗੜਬੜੀ ਚੱਕਰ ਮੁੜ ਸਰਗਰਮ ਹੁੰਦਾ ਦਿਖਾਈ ਦੇ ਰਿਹਾ ਹੈ। ਇਸ ਨਾਲ ਮੁੜ ਮੀਂਹ, ਹਨੇਰੀ ਅਤੇ ਗੜੇਮਾਰੀ ਦੇ ਹਾਲਾਤ ਬਣ ਸਕਦੇ ਹਨ।

Hail and rainHail and rain

ਮੌਸਮ ਵਿਭਾਗ ਨੇ ਅਗਲੇ ਦੋ ਦਿਨਾਂ ਤਕ ਕਈ ਸੂਬਿਆਂ 'ਚ ਤੂਫਾਨ ਦਾ ਅਲਰਟ ਜਾਰੀ ਕੀਤਾ ਹੈ। ਹਿਮਾਚਲ, ਕਸ਼ਮੀਰ, ਲੱਦਾਖ ਸਮੇਤ ਦੇਸ਼ ਦੇ ਕਈ ਭਾਗਾਂ ਵਿਚ ਭਾਰੀ ਮੀਂਹ ਦੀ ਸੰਭਾਵਨਾ ਪ੍ਰਗਟਾਈ ਗਈ ਹੈ। ਇਸ ਤੋਂ ਇਲਾਵਾ ਪੰਜਾਬ ਦੇ ਕਈ ਇਲਾਕਿਆਂ ਵਿਚ ਵੀ 11 ਤੋਂ 14 ਮਾਰਚ ਤਕ ਮੀਂਹ ਪੈ ਸਕਦਾ ਹੈ।

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਡਿਪਰੈਸ਼ਨ 'ਚ ਚਲੇ ਗਏ ਰਾਜਾ ਵੜਿੰਗ, ਹਾਈ ਕਮਾਨ ਦੇ ਦਬਾਅ ਹੇਠ ਨੇ ਰਾਜਾ | The Spokesman Debate

16 Dec 2025 2:55 PM

Rana balachaur Murder News : Kabaddi Coach ਦੇ ਕਤਲ ਦੀ Bambiha gang ਨੇ ਲਈ ਜ਼ਿੰਮੇਵਾਰੀ !

16 Dec 2025 2:54 PM

2 Punjabi youths shot dead in Canada : ਇੱਕ ਦੀ ਗੋ.ਲੀ.ਆਂ ਲੱਗਣ ਨਾਲ ਤੇ ਦੂਜੇ ਦੀ ਸਦਮੇ ਕਾਰਨ ਹੋਈ ਮੌਤ

15 Dec 2025 3:03 PM

Punjabi Gurdeep Singh shot dead in Canada: "ਆਜਾ ਸੀਨੇ ਨਾਲ ਲੱਗਜਾ ਪੁੱਤ, ਭੁੱਬਾਂ ਮਾਰ ਰੋ ਰਹੇ ਟੱਬਰ

15 Dec 2025 3:02 PM

Adv Ravinder Jolly : ਪੰਜਾਬ ਦੇ ਮੁੱਦੇ ਛੱਡ ਘੋੜਿਆਂ ਦੀ ਹਾਰ ਜਿੱਤ ਦੇ ਕੰਮ ਲੱਗੇ ਲੋਕਾਂ ਨੂੰ ਸਿੱਖ ਵਕੀਲ ਦੀ ਲਾਹਨਤ

15 Dec 2025 3:02 PM
Advertisement