ਖ਼ਬਰਾਂ |

ਤਾਜ਼ਾ |

ਕਿਸਾਨ ਹੋ ਜਾਣ ਸਾਵਧਾਨ, 13 ਅਤੇ 14 ਫਰਵਰੀ ਨੂੰ ਫਿਰ ਗੜ੍ਹੇਮਾਰੀ ਦੀ ਸੰਭਾਵਨਾ 
Published : Feb 12, 2019, 11:05 am IST
Updated : Feb 12, 2019, 11:07 am IST
SHARE ARTICLE
Hailstorm
Hailstorm

ਪਹਿਲਾਂ ਹੋਈ ਗੜ੍ਹੇਮਾਰੀ ਅਤੇ ਬਾਰਿਸ਼ ਨਾਲ ਖੇਤਾਂ 'ਚ ਪਾਣੀ ਭਰ ਚੁੱਕਿਆ ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹੁਣ ਫਿਰ 13-14 ਫਰਵਰੀ ਨੂੰ ...

ਨਵੀਂ ਦਿੱਲੀ - ਪਹਿਲਾਂ ਹੋਈ ਗੜ੍ਹੇਮਾਰੀ ਅਤੇ ਬਾਰਿਸ਼ ਨਾਲ ਖੇਤਾਂ 'ਚ ਪਾਣੀ ਭਰ ਚੁੱਕਿਆ ਅਤੇ ਫ਼ਸਲਾਂ ਦਾ ਭਾਰੀ ਨੁਕਸਾਨ ਹੋਇਆ ਹੈ। ਹੁਣ ਫਿਰ 13-14 ਫਰਵਰੀ ਨੂੰ ਗੜ੍ਹੇਮਾਰੀ ਦੀ ਸੰਭਾਵਨਾ ਹੈ। ਜੇਕਰ ਇਸ ਤਰ੍ਹਾਂ ਹੁੰਦਾ ਹੈ ਤਾਂ ਕਿਸਾਨਾਂ ਨੂੰ ਬਹੁਤ ਨੁਕਸਾਨ ਝੇਲਣਾ ਪਵੇਗਾ। ਦਿੱਲੀ-ਐਨਸੀਆਰ ਅਤੇ ਉੱਤਰੀ ਭਾਰਤ ਦੇ ਕਈ ਇਲਾਕਿਆਂ 'ਚ ਇਕ ਵਾਰ ਫੇਰ ਬਾਰਸ਼ ਤੇ ਗੜ੍ਹੇਮਾਰੀ ਦੀ ਸੰਭਾਵਨਾ ਜਤਾਈ ਗਈ ਹੈ।

HailstormHailstorm

ਮੌਸਮ ਵਿਭਾਗ ਦਾ ਕਹਿਣਾ ਹੈ 13-14 ਫਰਵਰੀ ਨੂੰ ਦਿੱਲੀ ਸਮੇਤ ਉੱਤਰੀ ਭਾਰਤ 'ਚ ਮੀਂਹ ਨਾਲ ਗੜ੍ਹੇਮਾਰੀ ਹੋ ਸਕਦੀ ਹੈ। ਮੌਸਮ ਵਿਭਾਗ ਦਾ ਕਹਿਣਾ ਹੈ ਕਿ ਇਸ ਦਿਨ ਦਿੱਲੀ 'ਚ ਗੜ੍ਹੇਮਾਰੀ ਹੋਵੇਗੀ। ਪੰਜਾਬ ਅਤੇ ਹਰਿਆਣਾ ਵਿਚ ਵੀ ਮੌਸਮ ਵਿਗੜਣ ਦੀ ਸੰਭਾਵਨਾ ਹੈ। ਵਿਭਾਗ ਮੁਤਾਬਕ 15 ਨੂੰ ਵੀ ਗੜ੍ਹੇਮਾਰੀ ਹੋ ਸਕਦੀ ਹੈ ਪਰ 16 ਨੂੰ ਮੌਸਮ ਸਾਫ ਹੋ ਜਾਵੇਗਾ। ਇਸ ਨਾਲ ਠੰਢ 'ਚ ਵਾਧਾ ਹੋ ਜਾਵੇਗਾ। ਇਸ ਤੋਂ ਪਹਿਲਾਂ ਦਿੱਲੀ 'ਚ 7 ਫਰਵਰੀ ਨੂੰ ਗੜ੍ਹੇਮਾਰੀ ਹੋਈ। ਇਸ ਕਾਰਨ ਦਿੱਲੀ ਦੀਆਂ ਸੜਕਾਂ ਚਿੱਟੀਆਂ ਹੋ ਗਈਆਂ ਸੀ।

ਪੰਜਾਬ ਅਤੇ ਹਰਿਆਣਾ ਵਿਚ ਵੀ ਗੜ੍ਹੇਮਾਰੀ ਨਾਲ ਫਸਲਾਂ ਦੀ ਨੁਕਸਾਨ ਹੋਇਆ ਸੀ। ਮੌਸਮ ਵਿਭਾਗ ਦੇ ਮੁਖੀ ਮ੍ਰਿਤਯੂੰਜੈ ਮਹਾਪਾਤਰਾ ਮੁਤਾਬਕ ਦਿੱਲੀ ਐਨਸੀਆਰ 'ਚ ਇਹ ਗੜ੍ਹੇਮਾਰੀ ਵੈਸਟਰਨ ਡਿਸਟਰਬੈਂਸ ਕਰਕੇ ਹੋਈ ਸੀ। ਉਂਝ ਪਹਾੜਾਂ 'ਤੇ ਹੋਣ ਵਾਲੀ ਬਰਫਬਾਰੀ ਵੀ ਇਸ ਦਾ ਮੁੱਖ ਕਾਰਨ ਹੈ। ਗੜ੍ਹੇਮਾਰੀ ਨਾਲ ਕਈ ਥਾਂਵਾਂ 'ਤੇ ਕੱਚੇ ਮਕਾਨ ਵੀ ਡਿੱਗ ਗਏ ਸਨ।

ਲੋਕਾਂ ਨੂੰ ਕਾਫੀ ਪ੍ਰੇਸ਼ਾਨੀ ਦਾ ਸਾਹਮਣਾ ਕਰਨਾ ਪਿਆ ਸੀ। ਗੁਰਦਾਸਪੁਰ 'ਚ ਭਾਰੀ ਮੀਂਹ ਪੈਂਣ ਕਾਰਨ ਕਿਸਾਨਾਂ ਦੀ ਫ਼ਸਲ ਦਾ ਭਾਰੀ ਨੁਕਸਾਨ ਹੋਇਆ ਹੈ। ਖੇਤਾਂ ਵਿਚ ਪਾਣੀ ਭਰ ਗਿਆ ਅਤੇ ਫ਼ਸਲ ਪੂਰੀ ਤਰ੍ਹਾਂ ਪਾਣੀ 'ਚ ਡੁੱਬ ਚੁੱਕੀ ਹੈ। ਜਿਸ ਕਾਰਨ ਹੁਣ ਕਿਸਾਨਾਂ ਨੂੰ ਫ਼ਸਲ ਦਾ ਝਾੜ ਘੱਟ ਨਿਕਲਣ ਦਾ ਡਰ ਸਤਾ ਰਿਹਾ ਹੈ। ਕਿਸਾਨ ਪਹਿਲਾ ਹੀ ਕਰਜੇ ਤੋਂ ਪਰੇਸ਼ਾਨ ਹਨ। ਜਿਸ ਕਾਰਨ ਖੁਦਕੁਸ਼ੀਆਂ ਦੇ ਸ਼ਿਕਾਰ ਹੋ ਰਹੇ ਹਨ। ਹੁਣ ਕੁਦਰਤ ਦੀ ਮਾਰ ਝੱਲਣੀ ਪੈ ਰਹੀ ਤੇ ਸਰਕਾਰ ਅੱਗੇ ਮਦਦ ਦੀ ਗੁਹਾਰ ਲਗਾਈ ਜਾ ਰਹੀ ਹੈ।

Location: India, Delhi, New Delhi

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

DM ਗਗਨਦੀਪ ਰੰਧਾਵਾ ਦੇ ਪਰਿਵਾਰਿਕ ਮੈਂਬਰਾਂ ਦੀ ਪੁਲਿਸ ਨਾਲ ਤਿੱਖੀ ਬਹਿਸ

22 Mar 2026 2:53 PM

'DM ਗਗਨ ਰੰਧਾਵਾ ਦੀ ਘਰ ਬੁਲਾ ਕੇ ਕੀਤੀ ਸੀ ਕੁੱਟਮਾਰ, ਇਹ ਘਟਨਾ ਉਨ੍ਹਾਂ ਦੇ ਦਿਲ 'ਤੇ ਲੱਗ ਗਈ'

21 Mar 2026 4:40 PM

ਚਰਨਪ੍ਰੀਤ ਸਿੰਘ ਦਾ ਹੋਇਆ ਅੰਤਮ ਸਸਕਾਰ, ਭੁੱਬਾਂ ਮਾਰ ਰੋਏ ਪਰਿਵਾਰਕ ਮੈਂਬਰ

21 Mar 2026 4:39 PM

ਨਸ਼ੇ ਦੀ ਖੇਪ ਨਾਲ਼ ਫੜੇ ਕਥਿਤ ਸਰਪੰਚ ਮਾਮਲੇ 'ਤੇ ਤਲਬੀਰ ਗਿੱਲ ਨੇ ਘੇਰੇ ਅਕਾਲੀ

20 Mar 2026 3:01 PM

ਜਲੰਧਰ 'ਚ ਜ਼ਬਰਦਸਤ ਹੰਗਾਮਾ, ਪੁਲਿਸ ਤੇ ਪਰਿਵਾਰ ਵਿਚਾਲੇ ਝੜਪ, CCTV ਆਈ ਸਾਹਮਣੇ

20 Mar 2026 3:00 PM
Advertisement