
ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਬੀਐਸਐਫ ਅਤੇ ਐਸਟੀਐਫ ਨੂੰ ਇਕ ਸਾਂਝੇ ਆਪਰੇਸ਼ਨ ਤਹਿਤ ਵੱਡੀ ਸਫਲਤਾ ਮਿਲੀ ਹੈ।
ਫਾਜ਼ਿਲਕਾ: ਭਾਰਤ-ਪਾਕਿ ਕੌਮਾਂਤਰੀ ਸਰਹੱਦ ’ਤੇ ਬੀਐਸਐਫ ਅਤੇ ਐਸਟੀਐਫ ਨੂੰ ਇਕ ਸਾਂਝੇ ਆਪਰੇਸ਼ਨ ਤਹਿਤ ਵੱਡੀ ਸਫਲਤਾ ਮਿਲੀ ਹੈ। ਦਰਅਸਲ ਖ਼ੁਫ਼ੀਆ ਜਾਣਕਾਰੀ ਤਹਿਤ ਕੀਤੇ ਸਾਂਝੇ ਅਪ੍ਰੇਸ਼ਨ ਦੌਰਾਨ ਸਰਹੱਦੀ ਚੌਂਕੀ ਸ਼ਮਸੇਕੇ ਤੋਂ ਜ਼ੀਰੋ ਲਾਈਨ ਨੇੜਿਉਂ ਵੱਡੀ ਮਾਤਰਾ ਵਿਚ ਹਥਿਆਰਾਂ ਦਾ ਜ਼ਖ਼ੀਰਾ ਬਰਾਮਦ ਕੀਤਾ ਗਿਆ ਹੈ। ਬਰਾਮਦ ਕੀਤੇ ਗਏ ਹਥਿਆਰਾਂ ਵਿਚ ਪਾਕਿਸਤਾਨ ਦੀਆਂ ਬਣੀਆਂ 5 ਏ.ਕੇ-47 ਰਾਈਫਲਾਂ ਸਮੇਤ 10 ਮੈਗਜ਼ੀਨ, ਅਮਰੀਕਾ ਦੀਆਂ ਬਣੀਆਂ 3 ਕੋਲਟ-08 ਰਾਈਫਲਾਂ ਸਮੇਤ 6 ਮੈਗਜ਼ੀਨ ਅਤੇ ਚੀਨ ਦੇ ਬਣੇ 5 ਪਿਸਤੌਲ ਸਮੇਤ 10 ਮੈਗਜ਼ੀਨ ਅਤੇ ਵੱਡੀ ਗਿਣਤੀ ਵਿਚ ਗੋਲੀ ਸਿੱਕਾ ਸ਼ਾਮਲ ਹਨ। ਫਿਲਹਾਲ ਇਸ ਸਬੰਧੀ ਜਾਂਚ ਜਾਰੀ ਹੈ।