Russia-Ukraine War: ਯੂਕਰੇਨ ਨੂੰ 35 ਕਰੋੜ ਡਾਲਰ ਦੇ ਹਥਿਆਰ ਦੇਵੇਗਾ ਅਮਰੀਕਾ, ਮਦਦ ਲਈ ਹੋਰ ਪੱਛਮੀ ਦੇਸ਼ ਵੀ ਆਏ ਅੱਗੇ
Published : Feb 27, 2022, 1:25 pm IST
Updated : Feb 27, 2022, 1:25 pm IST
SHARE ARTICLE
US Announces $350 Million In Military Aid To Ukraine
US Announces $350 Million In Military Aid To Ukraine

ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਜੰਗ ਪ੍ਰਭਾਵਿਤ ਯੂਕਰੇਨ ਨੂੰ ਅਮਰੀਕੀ ਹਥਿਆਰ ਭੰਡਾਰ ਵਿਚੋਂ 350 ਮਿਲੀਅਨ ਡਾਲਰ ਦੇ ਵਾਧੂ ਹਥਿਆਰ ਭੇਜਣ ਦੇ ਨਿਰਦੇਸ਼ ਦਿੱਤੇ ਹਨ।


ਕੀਵ: ਅਮਰੀਕੀ ਰਾਸ਼ਟਰਪਤੀ ਜੋਅ ਬਿਡੇਨ ਨੇ ਜੰਗ ਪ੍ਰਭਾਵਿਤ ਯੂਕਰੇਨ ਨੂੰ ਅਮਰੀਕੀ ਹਥਿਆਰ ਭੰਡਾਰ ਵਿਚੋਂ 350 ਮਿਲੀਅਨ ਡਾਲਰ ਦੇ ਵਾਧੂ ਹਥਿਆਰ ਭੇਜਣ ਦੇ ਨਿਰਦੇਸ਼ ਦਿੱਤੇ ਹਨ। ਵਿਦੇਸ਼ ਮੰਤਰੀ ਐਂਟਨੀ ਬਲਿੰਕਨ ਨੇ ਕਿਹਾ ਕਿ ਇਸ ਮਨਜ਼ੂਰੀ ਦੇ ਤਹਿਤ ਐਂਟੀ-ਆਰਮਰ, ਛੋਟੇ ਹਥਿਆਰ, ਬਖਤਰਬੰਦ ਕਵਚ ਅਤੇ ਹੋਰ ਕਈ ਹਥਿਆਰ ਭੇਜੇ ਜਾਣਗੇ। ਯੂਕਰੇਨ ਨੇ ਪੱਛਮੀ ਦੇਸ਼ਾਂ ਤੋਂ ਜੈਵਲਿਨ ਐਂਟੀ-ਟੈਂਕ ਸਿਸਟਮ ਅਤੇ ਸਟਿੰਗਰ ਮਿਜ਼ਾਈਲਾਂ ਦੀ ਮੰਗ ਕੀਤੀ ਹੈ।

Joe BidenJoe Biden

ਇਸ ਮੰਗ 'ਤੇ ਜਰਮਨੀ ਦੇ ਚਾਂਸਲਰ ਓਲਾਫ ਸਕੋਲਜ਼ ਨੇ ਯੂਕਰੇਨ ਨੂੰ 1000 ਐਂਟੀ-ਟੈਂਕ ਸਿਸਟਮ ਅਤੇ 500 ਸਟਿੰਗਰ ਮਿਜ਼ਾਈਲਾਂ ਦੀ ਸਪਲਾਈ ਕਰਨ ਦਾ ਐਲਾਨ ਕੀਤਾ ਹੈ। ਫਰਾਂਸ, ਬੈਲਜੀਅਮ, ਪੋਲੈਂਡ, ਚੈੱਕ ਗਣਰਾਜ ਅਤੇ ਨੀਦਰਲੈਂਡ ਨੇ ਵੀ ਯੂਕਰੇਨ ਦੀ ਅਪੀਲ 'ਤੇ ਤੁਰੰਤ ਹਥਿਆਰਾਂ ਦੀ ਸਪਲਾਈ ਦਾ ਐਲਾਨ ਕੀਤਾ ਹੈ। ਬਿਡੇਨ ਪ੍ਰਸ਼ਾਸਨ ਨੇ ਅਮਰੀਕੀ ਸੰਸਦ ਤੋਂ ਰੂਸੀ ਹਮਲੇ ਦੇ ਵਿਰੁੱਧ ਸ਼ੁਰੂਆਤੀ ਸਹਾਇਤਾ ਲਈ 6.4 ਬਿਲੀਅਨ ਡਾਲਰ ਦੀ ਮੰਗ ਕੀਤੀ ਹੈ। ਦੱਸਿਆ ਜਾ ਰਿਹਾ ਹੈ ਕਿ ਇਹ ਰਕਮ ਵੱਡੇ ਪੱਧਰ 'ਤੇ ਫੌਜੀ ਅਤੇ ਮਨੁੱਖੀ ਸਹਾਇਤਾ ਲਈ ਵਰਤੀ ਜਾਵੇਗੀ।

Russia-Ukraine crisis highlights: 137 dead after first day of fightingRussia-Ukraine crisis

ਸਰਕਾਰ ਰੱਖਿਆ ਵਿਭਾਗ ਲਈ 3.5 ਬਿਲੀਅਨ ਡਾਲਰ ਅਤੇ ਯੂਕਰੇਨ, ਪੋਲੈਂਡ ਅਤੇ ਹੋਰ ਪੂਰਬੀ ਯੂਰਪੀਅਨ ਦੇਸ਼ਾਂ ਵਿਚ ਅਮਰੀਕੀ ਸਹਾਇਤਾ ਅਤੇ ਹੋਰ ਪ੍ਰੋਗਰਾਮਾਂ ਲਈ 2.9 ਬਿਲੀਅਨ ਡਾਲਰ ਚਾਹੁੰਦੀ ਹੈ। ਇਸ ਰਕਮ ਦੀ ਵਰਤੋਂ ਮਨੁੱਖੀ, ਊਰਜਾ ਅਤੇ ਆਰਥਿਕ ਸਹਾਇਤਾ ਅਤੇ ਰੂਸੀ ਸਾਈਬਰ ਹਮਲਿਆਂ ਨੂੰ ਨਾਕਾਮ ਕਰਨ ਲਈ ਵੀ ਕੀਤੀ ਜਾਵੇਗੀ। ਹਾਲਾਂਕਿ ਪਹਿਲਾਂ ਇਹ ਸਹਾਇਤਾ 10 ਬਿਲੀਅਨ ਡਾਲਰ ਦੇ ਕਰੀਬ ਦੱਸੀ ਜਾ ਰਹੀ ਸੀ।

US Announces $350 Million In Military Aid To UkraineUS Announces $350 Million In Military Aid To Ukraine

ਚੈੱਕ ਰੱਖਿਆ ਮੰਤਰਾਲੇ ਨੇ ਕਿਹਾ ਕਿ ਯੂਕਰੇਨ ਨੂੰ ਭੇਜੇ ਗਏ ਫੌਜੀ ਉਪਕਰਣਾਂ ਵਿਚ ਮਸ਼ੀਨ ਗਨ, ਅਸਾਲਟ ਰਾਈਫਲਾਂ ਅਤੇ ਹੋਰ ਹਲਕੇ ਹਥਿਆਰ ਸ਼ਾਮਲ ਹਨ। ਭਵਿੱਖ ਵਿਚ ਵੀ ਫੌਜੀ ਸਹਾਇਤਾ ਜਾਰੀ ਰਹੇਗੀ। ਨੀਦਰਲੈਂਡ ਜਲਦ ਤੋਂ ਜਲਦ ਯੂਕਰੇਨ ਦੀ ਹਵਾਈ ਰੱਖਿਆ ਨੂੰ ਮਜ਼ਬੂਤ ​​ਕਰੇਗਾ। ਸ਼ਨੀਵਾਰ ਨੂੰ ਸਰਕਾਰ ਨੇ ਸੰਸਦ ਨੂੰ ਦੱਸਿਆ ਕਿ ਨੀਦਰਲੈਂਡ ਯੂਕਰੇਨ ਦੀ ਬੇਨਤੀ ਤੋਂ ਬਾਅਦ ਉਸ ਨੂੰ 200 ਹਵਾਈ ਰੱਖਿਆ ਰਾਕੇਟ ਪ੍ਰਦਾਨ ਕਰਨ ਜਾ ਰਿਹਾ ਹੈ।

Russia-Ukraine crisisRussia-Ukraine crisis

ਇਸ ਤੋਂ ਪਹਿਲਾਂ ਕੀਵ ਦੀ ਮਦਦ ਲਈ ਰਾਈਫਲਾਂ, ਰਾਡਾਰ ਸਿਸਟਮ, ਮਾਈਨ ਡਿਟੈਕਸ਼ਨ ਰੋਬੋਟ ਸਮੇਤ ਕਈ ਹੋਰ ਉਪਕਰਨ ਅਤੇ ਹਥਿਆਰ ਭੇਜੇ ਜਾ ਚੁੱਕੇ ਹਨ। ਫਰਾਂਸ ਸਰਕਾਰ ਨੇ ਹਮਲੇ ਨੂੰ ਰੋਕਣ ਲਈ ਫੌਜੀ ਸਾਮਾਨ ਮੁਹੱਈਆ ਕਰਵਾਉਣ ਦਾ ਵਾਅਦਾ ਕੀਤਾ ਹੈ। ਇਸ ਦੇ ਨਾਲ ਹੀ ਅਸਾਲਟ ਹਥਿਆਰ ਭੇਜਣ 'ਤੇ ਵੀ ਵਿਚਾਰ ਕੀਤਾ ਜਾ ਰਿਹਾ ਹੈ। ਫਰਾਂਸ ਦੇ ਫੌਜੀ ਮੁਖੀ ਦੇ ਬੁਲਾਰੇ ਨੇ ਕਿਹਾ ਕਿ ਇਸ ਸਮੇਂ ਯੂਕਰੇਨ ਨੂੰ ਹਥਿਆਰ ਅਤੇ ਫੌਜੀ ਸਮਾਨ ਦੀ ਸਪਲਾਈ ਕਰਨ ਵਿਚ ਬਹੁਤ ਮੁਸ਼ਕਲ ਹੋ ਰਹੀ ਹੈ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

ਚੱਲ ਰਹੇ Bulldozer 'ਚ Police ਵਾਲਿਆਂ ਲਈ Ladoo ਲੈ ਆਈ ਔਰਤ ਚੀਕ ਕੇ ਬੋਲ ਰਹੀ, ਮੈਂ ਬਹੁਤ ਖ਼ੁਸ਼ ਹਾਂ ਜੀ ਮੂੰਹ ਮਿੱਠਾ

02 May 2025 5:50 PM

India Pakistan Tensions ਵਿਚਾਲੇ ਸਰਹੱਦੀ ਪਿੰਡਾਂ ਦੇ ਲੋਕਾਂ ਨੇ ਆਪਣੇ ਘਰ ਖ਼ਾਲੀ ਕਰਨੇ ਕਰ 'ਤੇ ਸ਼ੁਰੂ, ਦੇਖੋ LIVE

02 May 2025 5:49 PM

ਦੇਖੋ ਕਿਵੇਂ ਮਾਂ ਹੋਈ ਆਪਣੇ ਬੱਚੇ ਤੋਂ ਦੂਰ, ਕੈਮਰੇ ਸਾਹਮਣੇ ਦੇਖੋ ਕਿੰਝ ਬਿਆਨ ਕੀਤਾ ਦਰਦ ?

30 Apr 2025 5:54 PM

Patiala 'ਚ ਢਾਅ ਦਿੱਤੀ drug smuggler ਦੀ ਆਲੀਸ਼ਾਨ ਕੋਠੀ, ਘਰ ਦੇ ਬਾਹਰ Police ਹੀ Police

30 Apr 2025 5:53 PM

Pehalgam Attack ਵਾਲੀ ਥਾਂ ਤੇ ਪਹੁੰਚਿਆ Rozana Spokesman ਹੋਏ ਅੰਦਰਲੇ ਖੁਲਾਸੇ, ਕਿੱਥੋਂ ਆਏ ਤੇ ਕਿੱਥੇ ਗਏ ਹਮਲਾਵਰ

26 Apr 2025 5:49 PM
Advertisement