ਸ੍ਰੀ ਅਨੰਦਪੁਰ ਸਾਹਿਬ 'ਚ ਮਾਰੇ ਗਏ ਨਿਹੰਗ ਸਿੰਘ ਦੀ ਮੌਤ ਦਾ ਦੋਸ਼ੀ ਅੰਮ੍ਰਿਤਪਾਲ ਸਿੰਘ ਹੈ- ਰਵਨੀਤ ਬਿੱਟੂ
Published : Mar 11, 2023, 12:04 pm IST
Updated : Mar 11, 2023, 12:05 pm IST
SHARE ARTICLE
Ravneet Bittu
Ravneet Bittu

“ਬਜਟ 'ਚ 'ਬਜਟ' ਨਾਂਅ ਦੀ ਕੋਈ ਚੀਜ਼ ਨਹੀਂ, ਸੱਤਾ ਮਿਲ ਗਈ, ਗੱਡੀਆਂ ਮਿਲ ਗਈਆਂ, ਆਮ ਲੋਕਾਂ ਨਾਲ ਸਰਕਾਰ ਨੂੰ ਕੋਈ ਲੈਣਾ-ਦੇਣਾ ਨਹੀਂ”

 

ਚੰਡੀਗੜ੍ਹ:  ਸ੍ਰੀ ਅਨੰਦਪੁਰ ਸਾਹਿਬ ਵਿਖੇ ਹੋਲੇ ਮੁਹੱਲੇ ਦੌਰਾਨ ਐਨਆਰਆਈ ਪ੍ਰਦੀਪ ਸਿੰਘ ਦੇ ਕਤਲ ਮਾਮਲੇ ’ਤੇ ਸੰਸਦ ਮੈਂਬਰ ਰਵਨੀਤ ਸਿੰਘ ਬਿੱਟੂ ਨੇ ਕਿਹਾ ਕਿ ਨਿਹੰਗ ਸਿੰਘ ਦੀ ਮੌਤ ਦਾ ਦੋਸ਼ੀ ਅੰਮ੍ਰਿਤਪਾਲ ਸਿੰਘ ਹੈ। ਉਹਨਾਂ ਕਿਹਾ ਕਿ ਜਦੋਂ ਅੰਮ੍ਰਿਤਪਾਲ ਸਿੰਘ ਬੰਦੂਕਾਂ ਅਤੇ ਤਲਵਾਰਾਂ ਲੈ ਕੇ ਤੁਰਦਾ ਹੈ ਤਾਂ ਹੀ ਬੱਚੇ ਪਿੱਛੇ ਲੱਗਦੇ ਹਨ। ਉਹਨਾਂ ਕਿਹਾ ਕਿ ਸਰਕਾਰ ਇੰਨੀ ਜ਼ਿਆਦਾ ਕਮਜ਼ੋਰ ਹੋ ਗਈ ਹੈ ਕਿ ਨੌਜਵਾਨ ਅੰਮ੍ਰਿਤਪਾਲ ਵਰਗੇ ਲੋਕਾਂ ਦੇ ਮਗਰ ਲੱਗ ਰਹੇ ਹਨ।

ਇਹ ਵੀ ਪੜ੍ਹੋ: ਡਿਵਾਈਡਰ ਨਾਲ ਟਕਰਾਈ ਬੱਸ, 2 ਦੀ ਮੌਤ: ਡਰਾਈਵਰ ਨੂੰ ਨੀਂਦ ਆਉਣ ਕਾਰਨ ਵਾਪਰਿਆ ਹਾਦਸਾ

ਉਹਨਾਂ ਕਿਹਾ ਕਿ ਅਜਿਹੇ ਹਾਲਾਤ ਉਦੋਂ ਪੈਦਾ ਹੁੰਦੇ ਹਨ ਜਦੋਂ ਸਰਕਾਰ ਕਮਜ਼ੋਰ ਹੋ ਜਾਵੇ ਅਤੇ ਜਨਤਾ ਸਰਕਾਰ ਨੂੰ ਮੰਨਣ ਤੋਂ ਇਨਕਾਰੀ ਹੋ ਜਾਂਦੀ ਹੈ। ਉਹਨਾਂ ਕਿਹਾ ਕਿ ਜਦੋਂ ਗੁੰਡਾਗਰਦੀ ਦਾ ਖੁੱਲ੍ਹਾ ਨਾਚ ਨੱਚਿਆ ਜਾਵੇਗਾ ਤਾਂ ਅਜਿਹੇ ਹਾਲਾਤ ਹੀ ਪੈਦਾ ਹੋਣਗੇ। ਨਿਹੰਗ ਸਿੰਘ ਨੂੰ ਜਿਨ੍ਹਾਂ ਨੇ ਮਾਰਿਆ ਉਹ ਵੀ ਪੰਜਾਬੀ ਅਤੇ ਸਿੱਖ ਹਨ, ਇਹ ਭਰਾ ਮਾਰੂ ਜੰਗ ਬਣ ਗਈ ਹੈ। ਇਹ ਹਥਿਆਰਾਂ ਨੂੰ ਪ੍ਰਮੋਟ ਕਰਨ ਦਾ ਨਤੀਜਾ ਹੈ। ਬਿੱਟੂ ਨੇ ਕਿਹਾ ਕਿ ਗੋਲੀ, ਬੰਦੂਕ ਅਤੇ ਕਿਰਪਾਨਾਂ ਦਾ ਹੋਰ ਕੋਈ ਕੰਮ ਨਹੀਂ, ਇਹ ਸਿਰਫ਼ ਖੂਨ ਮੰਗਦੀਆਂ ਹਨ। ਉਹਨਾਂ ਕਿਹਾ ਕਿ ਜਦੋਂ ਕਾਨੂੰਨ ਵਿਵਸਥਾ ਦੇ ਰਾਖੇ ਆਪਣੀ ਡਿਊਟੀ ਨੂੰ ਭੱਜਦੇ ਹਨ ਤਾਂ ਅਜਿਹੇ ਕੰਮ ਹੀ ਹੋਣਗੇ। ਸਰਕਾਰ ਨੇ ਪੁਲਿਸ ਦਾ ਮਨੋਬਲ ਘਟਾਇਆ ਹੈ, ਇਸ ਲਈ ਪੁਲਿਸ ਪਿੱਛੇ ਹਟ ਗਈ ਅਤੇ ਅਜਿਹੀਆਂ ਘਟਨਾਵਾਂ ਵਾਪਰ ਰਹੀਆਂ ਹਨ।

ਇਹ ਵੀ ਪੜ੍ਹੋ: ਮਨੀਸ਼ਾ ਗੁਲਾਟੀ ਨੂੰ ਦਿੱਤੀ Extension ਸਰਕਾਰ ਨੇ ਲਈ ਵਾਪਸ, ਨੋਟੀਫਿਕੇਸ਼ਨ ਜਾਰੀ 

ਅੰਮ੍ਰਿਤਪਾਲ ਸਿੰਘ ਦੇ ਸੋਸ਼ਲ ਮੀਡੀਆ ਹੈਂਡਲਰ ਨੂੰ ਹਿਰਾਸਤ ਵਿਚ ਲੈਣ ਸਬੰਧੀ ਸੰਸਦ ਮੈਂਬਰ ਨੇ ਕਿਹਾ ਕਿ ਅੰਮ੍ਰਿਤਪਾਲ ਇਕ ਨੂੰ ਤਾਂ ਦਬਾਅ ਪਾ ਕੇ ਛੁਡਵਾ ਸਕਦੇ ਹਨ, ਹੋਰ ਕਿੰਨਿਆ ਨੂੰ ਛੁਡਵਾਉਣਗੇ। ਇਹਨਾਂ ਨੂੰ ਫੜਿਆ ਜਾਵੇਗਾ, ਜੇਲ੍ਹਾਂ ਵੀ ਹੋਣਗੀਆਂ ਅਤੇ ਲਾਇਸੈਂਸ ਵੀ ਰੱਦ ਹੋਣਗੇ। ਰਵਨੀਤ ਬਿੱਟੂ ਨੇ ਕਿਹਾ ਕਿ ਅਜਿਹੇ ਲੋਕ ਸਾਨੂੰ ਗੁੰਮਰਾਹ ਕਰ ਰਹੇ ਹਨ। ਉਹਨਾਂ ਕਿਹਾ ਕਿ ਅਸੀਂ ਆਪਸ ਵਿਚ ਹੀ ਲੜ ਰਹੇ ਹਾਂ, ਤੀਜੇ ਬੰਦੇ ਦੀ ਲੋੜ ਹੀ ਨਹੀਂ। ਅੰਮ੍ਰਿਤਪਾਲ ਸਿੰਘ ਹੀ ਅਜਿਹੇ ਅਪਰਾਧੀਆਂ ਨੂੰ ਪਨਾਹ ਦੇ ਰਿਹਾ ਹੈ।  

ਇਹ ਵੀ ਪੜ੍ਹੋ: ਭਾਖੜਾ 'ਚ ਡੁੱਬੇ ਦੋਵੇਂ ਨੌਜਵਾਨਾਂ ਦੀਆਂ ਮਿਲੀਆਂ ਲਾਸ਼ਾਂ : ਸੈਲਫੀ ਲੈਂਦੇ ਸਮੇਂ ਪੈਰ ਫ਼ਿਸਲਮ ਕਾਰਨ ਵਾਪਰਿਆ ਸੀ ਹਾਦਸਾ 

ਇਹ ਲੋਕ ਸਾਡੀ ਪੱਗ ਨੂੰ ਰੋਲਣਗੇ। ਇਹਨਾਂ ਕਰਕੇ ਹਵਾਈ ਅੱਡਿਆਂ ’ਤੇ ਪੱਗ ਨੂੰ ਸ਼ੱਕ ਦੀ ਨਜ਼ਰ ਨਾਲ ਦੇਖਿਆ ਜਾਵੇਗਾ। ਇਸ ਨਾਲ ਆਮ ਲੋਕਾਂ ਨੂੰ ਬਹੁਤ ਪਰੇਸ਼ਾਨੀ ਹੋਵੇਗੀ। ਅਸਲਾ ਲਾਇਸੈਂਸ ਰੱਦ ਹੋਣ 'ਤੇ ਉਹਨਾਂ ਕਿਹਾ ਕਿ ਇਸ ਨਾਲ ਅੰਮ੍ਰਿਤਪਾਲ ਸਿੰਘ ਦਾ ਕੋਈ ਨੁਕਸਾਨ ਨਹੀਂ ਹੋਵੇਗਾ, ਸਿਰਫ਼ ਆਮ ਲੋਕਾਂ ਦਾ ਨੁਕਸਾਨ ਹੋਵੇਗਾ।

ਇਹ ਵੀ ਪੜ੍ਹੋ: ਹੱਜ ਦੀ ਪਵਿੱਤਰ ਯਾਤਰਾ 'ਤੇ ਜਾਣ ਲਈ 20 ਮਾਰਚ ਤੱਕ ਭਰੇ ਜਾ ਸਕਣਗੇ ਫਾਰਮ

ਬਜਟ ''ਬਜਟ' ਨਾਂਅ ਦੀ ਕੋਈ ਚੀਜ਼ ਨਹੀਂ

ਰਵਨੀਤ ਸਿੰਘ ਬਿੱਟੂ ਨੇ ਬਜਟ 'ਤੇ ਕਿਹਾ ਕਿ ‘ਬਜਟ’ ਨਾਂਅ ਦੀ ਕੋਈ ਚੀਜ਼ ਨਹੀਂ ਹੈ। ਉਹਨਾਂ ਕਿਹਾ ਕਿ ਇਹ ਬਜਟ ਤਾਂ ਸਰਕਾਰਾਂ ਨੇ ਪੇਸ਼ ਕਰਨਾ ਹੀ ਹੁੰਦਾ ਹੈ ਪਰ ਇਸ ਵਿਚ ਨਵਾਂ ਕੁਝ ਨਹੀਂ ਸੀ। ਸਰਕਾਰ ਨੇ ਬਜਟ ਵਿਚ ਇਹੀ ਦੱਸਿਆ ਕਿ ਅਸੀਂ ਪੰਜਾਬ ਸਿਰ ਕਿੰਨਾ ਕਰਜ਼ਾ ਚੜ੍ਹਾਇਆ ਹੈ। ਉਹਨਾਂ ਕਿਹਾ ਕਿ ਕੇਜਰੀਵਾਲ ਜਾਂ ਦਿੱਲੀ ਦੇ ਹੋਰ ਆਗੂਆਂ ਨੇ ਵੀ ਬਜਟ ’ਤੇ ਕੋਈ ਟਵੀਟ ਨਹੀਂ ਕੀਤਾ। ਉਹਨਾਂ ਕਿਹਾ ਕਿ ਸਰਕਾਰ ਨੇ ਬੋਰਡ ਲਗਾਏ ਕਿ ਅਸੀਂ ਸਿਰਫ਼ ਰੇਤੇ ਤੋਂ 20,000 ਕਰੋੜ ਰੁਪਏ ਕਮਾ ਕੇ ਦੇਵਾਂਗੇ ਪਰ 2006-07 ਤੋਂ 2023 ਤੱਕ ਪੰਜਾਬ ਸਰਕਾਰ ਨੇ ਕਰੀਬ ਕੁੱਲ 1100 ਕਰੋੜ ਰੁਪਏ ਇਕੱਠੇ ਕੀਤੇ ਹਨ। ਉਹਨਾਂ ਕਿਹਾ ਕਿ ਸਰਕਾਰ ਨੇ ਲੋਕਾਂ ਨਾਲ ਮਖੌਲ ਕੀਤਾ ਹੈ। ਸਰਕਾਰ ਦੇ ਮੰਤਰੀਆਂ ਨੂੰ ਘੇਰ ਕੇ ਇਸ ਬਾਰੇ ਪੁੱਛਣਾ ਚਾਹੀਦਾ ਹੈ। ਉਹਨਾਂ ਕਿਹਾ ਕਿ ਕਿਸੇ ਸਮੇਂ ਮੰਡੀ ਬੋਰਡ ਸਭ ਤੋਂ ਚੰਗਾ ਮਹਿਕਮਾ ਸੀ ਪਰ ਅੱਜ ਉਸ ਨੂੰ ਵੀ ਕਰਜ਼ਦਾਰ ਬਣਾ ਦਿੱਤਾ ਗਿਆ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਸਿੰਘ ਦੇ Bodyguards ’ਤੇ ਜੰਮੂ-ਕਸ਼ਮੀਰ ਸਰਕਾਰ ਦੀ ਕਾਰਵਾਈ, ਅਸਲਾ ਲਾਇਸੈਂਸ ਕੀਤੇ ਰੱਦ 

ਰਵਨੀਤ ਬਿੱਟੂ ਨੇ ਕਿਹਾ ਕਿ ਕੈਪਟਨ ਵੇਲੇ ਭਰੇ ਗਏ ਝੂਠੇ ਫਾਰਮਾਂ ਦੀ ਸਜ਼ਾ ਉਹਨਾਂ ਨੂੰ ਮਿਲੀ ਹੈ ਪਰ ਹੁਣ ਆਮ ਆਦਮੀ ਪਾਰਟੀ ਨੇ ਹਰੇਕ ਔਰਤ ਨੂੰ 1000 ਰੁਪਏ ਦੇਣ ਦੇ ਫਾਰਮ ਭਰਵਾਏ ਸਨ। ਅੱਜ ਮਾਵਾਂ-ਭੈਣਾਂ 1000 ਰੁਪਏ ਉਡੀਕ ਰਹੀਆਂ ਹਨ। ਉਹਨਾਂ ਕਿਹਾ ਕੈਬਨਿਟ ਮੰਤਰੀ ਅਨਮੋਲ ਗਗਨ ਮਾਨ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੇ ਖੁਦ ਔਰਤਾਂ ਦੇ ਘਰ-ਘਰ ਜਾ ਕੇ ਫਾਰਮ ਭਰੇ। ਉਹਨਾਂ ਕਿਹਾ ਕਿ ਹੁਣ ਜਦੋਂ ਸੱਤਾ ਮਿਲ ਗਈ, ਗੱਡੀਆਂ ਮਿਲ ਗਈਆਂ, ਆਮ ਲੋਕਾਂ ਨਾਲ ਸਰਕਾਰ ਨੂੰ ਕੋਈ ਲੈਣਾ-ਦੇਣਾ ਨਹੀਂ। ਉਹਨਾਂ ਕਿਹਾ ਕਿ ਇਹ ‘ਕੱਟੜ ਇਮਾਨਦਾਰ’ ਨਹੀਂ ਸਗੋਂ ‘ਕੱਟੜ ਝੂਠੇ’ ਹਨ।

SHARE ARTICLE

ਏਜੰਸੀ

ਸਬੰਧਤ ਖ਼ਬਰਾਂ

Advertisement

Anandpur Sahib News : ਪੰਜਾਬ ਦਾ ਉਹ ਪਿੰਡ ਜਿੱਥੇ 77 ਸਾਲਾਂ 'ਚ ਨਸੀਬ ਨਹੀਂ ਹੋਇਆ ਸਾਫ਼ ਪਾਣੀ

25 Apr 2024 3:59 PM

Ludhiana News : ਹੱਦ ਆ ਯਾਰ, ਪੂਜਾ ਕਰਦੇ ਵਪਾਰੀ ਦੇ ਮੂੰਹ 'ਚ ਦੂਜੀ ਵਪਾਰੀ ਨੇ ਪਾ ਦਿੱਤੀ ਰਿਵਾਲਰ!

25 Apr 2024 1:36 PM

Simranjit Maan Interview : ਕੀ ਸਿੱਖ ਕੌਮ ਨੇ ਲਾਹ ਦਿੱਤਾ ਮਾਨ ਦਾ ਉਲਾਂਭਾ?

25 Apr 2024 12:56 PM

'10 ਸਾਲ ਰੱਜ ਕੇ ਕੀਤਾ ਨਸ਼ਾ, ਘਰ ਵੀ ਕਰ ਲਿਆ ਬਰਬਾਦ, ਅੱਕ ਕੇ ਘਰਵਾਲੀ ਵੀ ਛੱਡ ਗਈ ਸਾਥ'ਪਰ ਇੱਕ ਘਟਨਾ ਨੇ ਬਦਲ ਕੇ ਰੱਖ

25 Apr 2024 12:31 PM

Today Punjab News: Moosewale ਦੇ Father ਦੀ ਸਿਆਸਤ 'ਚ ਹੋਵੇਗੀ Entry ! ਜਾਣੋ ਕਿਸ ਸੀਟ ਤੋਂ ਲੜ ਸਕਦੇ ਚੋਣ

25 Apr 2024 10:50 AM
Advertisement