ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੰਗੀਤ ਵਿਭਾਗ ਦੀ ਪ੍ਰੋ. ਦੇ ਸਰੀਰਕ ਸ਼ੋਸ਼ਣ ਦਾ ਮਸਲਾ ਗਰਮਾਇਆ
Published : Apr 11, 2018, 12:27 am IST
Updated : Apr 11, 2018, 12:27 am IST
SHARE ARTICLE
GNDU
GNDU

ਜਥੇਦਾਰ ਨੂੰ ਮਿਲੀ ਪੀੜਤਾ, ਕਾਰਵਾਈ ਲਈ ਦਿਤਾ ਯਾਦ ਪੱਤਰ

ਗੁਰੂ ਨਾਨਕ ਦੇਵ ਯੂਨੀਵਰਸਿਟੀ ਦੀ ਸੰਗੀਤ ਵਿਭਾਗ ਦੀ ਪ੍ਰੋ. ਡਾ. ਗੁਰਪ੍ਰੀਤ ਕੌਰ ਨੇ ਅੱਜ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿ. ਗੁਰਬਚਨ ਸਿੰਘ ਨੂੰ ਮਿਲ ਕੇ ਸਰੀਰਕ ਸੋਸਣ ਦੇ ਦੋਸ਼, ਉਪ ਕੁਲਪਤੀ ਡਾ ਜਸਪਾਲ ਸਿੰਘ ਸੰਧੂ ਵਿਰੁਧ ਲਾਏ ਹਨ ਤੇ ਇਨਸਾਫ਼ ਦੀ ਮੰਗ ਕਰਦਿਆਂ ਬੇਨਤੀ ਕੀਤੀ ਹੈ ਕਿ ਨਿਰਪੱਖ ਜਾਂਚ ਲਈ ਇਸ ਨੂੰ ਮੁਅੱਤਲ ਕਰਵਾਉਣ ਅਤੇ ਤਖ਼ਤਾਂ ਦੇ ਜਥੇਦਾਰਾਂ ਦੀ ਬੈਠਕ ਚ ਸੁੰੋਚਾ ਸਿੰਘ ਲੰਗਾਹ ਤੇ ਚਰਨਜੀਤ ਚੱਢਾ ਵਾਂਗ ਵਿਚਾਰਿਆ ਜਾਵੇ। ਇਸ ਨੇ ਪਹਿਲੇ ਪਾਤਸ਼ਾਹ ਗੁਰੂ ਨਾਨਕ ਦੇਵ ਜੀ ਦੇ ਨਾਮ ਹੇਠ ਬਣੀ ਹੋਈ ਯੂਨੀਵਰਸਿਟੀ ਨੂੰ ਬਦਨਾਮ ਕੀਤਾ ਹੈ। ਪ੍ਰਭਾਵਿਤ  ਡੀ ਹਰਪ੍ਰੀਤ ਕੌਰ ਨੇ ਪੱਤਰਕਾਰਾਂ ਨੂੰ ਦਸਿਆ ਕਿ ਉਹ ਸਮਾਂ ਲੈ ਕੇ  ਚਾਂਸਲਰ ਵੀ ਪੀ ਸਿੰਘ ਬਦਨੌਰ ਰਾਜਪਾਲ ਪੰਜਾਬ ਨੂੰ ਵੀ ਮਿਲੀ ਹੈ। ਚਾਂਸਲਰ ਨੇ ਇਨਸਾਫ ਤੇ ਨਿਰਪੱਖ ਜਾਂਚ ਦਾ ਭਰੋਸਾ ਦਿਤਾ ਹੈ।  ਮਾਨਯੋਗ ਹਾਈ ਕੋਰਟ ਨੇ ਕੇਸ ਦਾਖ਼ਲ ਕਰ ਕੇ ਅਗਲੀ ਸੁਣਵਾਈ 24 ਮਈ ਨਿਸ਼ਚਿਤ ਕੀਤੀ ਹੈ । ਡਾ .ਹਰਪ੍ਰੀਤ ਕੌਰ ਨੂੰ ਉਪ ਕੁਲਪਤੀ ਵਲੋ ਦਿਤੀਆਂ ਗਈਆ ਧਮਕੀਆਂ ਤੇ ਉਨ੍ਹਾਂ ਦੀ ਮਾਤਾ ਸਥਾਨਕ ਕਚਹਿਰੀ ਰੋਡ 'ਤੇ ਸਥਿਤ ਇਕ ਹਸਪਤਾਲ ਦੇ ਆਈ ਸੀ ਯੂ 'ਚ ਜ਼ੇਰੇ ਇਲਾਜ ਹੈ । ਉਨ੍ਹਾਂ ਦਸਿਆ ਕਿ ਉਹ 22 ਸਾਲਾਂ ਦੀ ਨੌਕਰੀ ਤੋਂ ਬਾਅਦ ਜਦੋਂ ਉਸਨੇ ਚੰਡੀਗੜ੍ਹ ਵਿਚ ਕੀਤੀ, ਤੋਂ ਬਾਅਦ ਅਪਣੀ ਉਚੀ ਮੈਰਿਟ ਦੇ ਅਧਾਰ 'ਤੇ ਸ੍ਰੀ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਸੰਗੀਤ ਵਿਭਾਗ ਵਿਚ ਪ੍ਰੋਫ਼ੈਸਰ ਦੇ ਪਦ 'ਤੇ 11 ਜੁਲਾਈ 2011 ਨੂੰ ਜੁਆਇਨ ਕੀਤਾ। ਉਸਦੀ ਸੀਨੀਅਰਤਾ ਦੇ ਅਧਾਰ 'ਤੇ ਯੂਨੀਵਰਸਿਟੀ ਪ੍ਰਸ਼ਾਸਨ ਨੇ ਉਸ ਨੂੰ ਵਿਭਾਗ ਮੁਖੀ ਡੀਨ ਫ਼ੈਕਲਟੀ, ਬੋਰਡ ਦੇ ਚੇਅਰਮੈਨ, ਡਾਇਰੈਕਟਰ ਸੈਨੇਟ, ਸਿੰਡੀਕੇਟ ਕੌਂਸਲ ਆਦਿ ਵੱਖ-ਵੱਖ ਪਦਾਂ 'ਤੇ ਸਮੇਂ-ਸਮੇਂ ਸ਼ੁਸ਼ੋਭਿਤ ਕੀਤਾ ਅਤੇ ਨਿਮਨ ਹਸਤਾਖ਼ਰੀ ਨੇ ਪੂਰੀ ਤਨਦੇਹੀ ਨਾਲ ਕੰਮ ਕਰ ਕੇ ਉਸ ਨੂੰ ਉਚੇ ਰੈਂਕ 'ਤੇ ਲਿਜਾਉਣ ਲਈ ਅਪਣੀ ਵਿਸ਼ੇਸ਼ ਦੇਣ ਦਿਤੀ ਜੋ ਕਿ ਯੂਨੀਵਰਸਿਟੀ ਦੇ ਰਿਕਾਰਡ ਵਿਚ ਪ੍ਰਸੰਸਾ ਸਹਿਤ ਰਿਕਾਰਡ ਕੀਤੀ ਗਈ ਹੈ। ਉਨਾਂ ਕਿਹਾ ਕਿ ਜਦੋਂ ਉਨ੍ਹਾਂ ਯੂਨੀਵਰਸਿਟੀ ਵਿਚ ਜੁਆਇਨ ਕੀਤਾ ਉਦੋਂ ਤੋਂ ਡਾ. ਜਸਪਾਲ ਸਿੰਘ ਸੰਧੂ, ਜੋ ਸਮੇਂ ਪ੍ਰੋਫੈਸਰ ਚੇਅਰਪਰਸਨ ਡੀਨ ਅਤੇ ਡਾਇਰੈਕਟਰ ਦੇ ਪਦਾਂ 'ਤੇ ਸ਼ੁਸ਼ੋਭਿਤ ਸਨ, ਨੇ ਪਦਾਂ ਦਾ ਗ਼ਲਤ ਉਪਯੋਗ ਕਰਦਿਆਂ ਹੋਇਆਂ ਉਨਾਂ  ਨੂੰ ਸੈਕਸ ਲਈ ਦਬਾਅ ਹੇਠ ਭੱਦੀਆਂ ਟਿਪਣੀਆਂ ਤੇ ਆਪਣੇ ਨਾਲ ਇਕੱਲਿਆਂ ਦੂਰ ਘੁੰਮਣ ਜਾਣ ਲਈ ਮਜਬੂਰ ਕੀਤਾ, ਜੋ ਕਿ ਮੇਰੇ ਵਲੋਂ ਨਾਮਨਜ਼ੂਰ ਕੀਤੀ ਗਈ।

GNDUGNDU

ਬਦਲੇ ਦੀ ਹਾਲਤ ਵਿਚ ਡਾ. ਜਸਪਾਲ ਸਿੰਘ ਨੇ ਮੈਨੂੰ ਧਮਕੀਆਂ, ਉਚੇ ਪਦ ਦੇ ਲਾਲਚ ਦਿਤੇ ਪਰ ਉਨ੍ਹਾਂ ਨੇ ਅਪਣਾ ਸਹੀ ਰਸਤਾ ਅਖ਼ਤਿਆਰ ਕਰਦਿਆਂ ਹਰ ਮੁਸ਼ਕਿਲ ਦਾ ਡੱਟ ਕੇ ਸਾਹਮਣਾ ਕੀਤਾ। 2014 ਵਿਚ ਡਾ. ਜਸਪਾਲ ਸਿੰਘ ਦਿੱਲੀ ਚਲੇ ਗਏ ਜਿਸ ਨਾਲ ਮੈਨੂੰ ਕੁਝ ਰਾਹਤ ਮਿਲੀ ਪਰ ਬੇਨਾਮੀ ਸ਼ਿਕਾਇਤਾਂ ਦਾ ਸਿਲਸਿਲਾ ਚਲਦਾ ਰਿਹਾ। ਹੁਣ 2017 ਵਿਚ ਡਾ. ਜਸਪਾਲ ਸਿੰਘ ਨੇ ਵੀ.ਸੀ ਦਾ ਪਦ ਦੁਬਾਰਾ ਗ੍ਰਹਿਣ ਕੀਤਾ ਤਾਂ ਬਦਲੇ ਦੀ ਭਾਵਨਾ ਹੋਰ ਵੀ ਤੀਵਰ ਹੋ ਚੁੱਕੀ ਸੀ ਅਗਸਤ ਤੋਂ ਲੈ ਕੇ ਦਸੰਬਰ ਤਕ ਮੈਨੂੰ ਵੱਖ-ਵੱਖ ਤਰੀਕਿਆਂ ਨਾਲ ਡਰਾਇਆ, ਜਿਸ ਨਾਲ ਵਿਭਾਗ ਦਾ ਰੋਜ਼ ਮਰਾਂ ਦਾ ਕੰਮ ਕਰਨਾ ਵੀ ਮੁਸ਼ਕਲ ਹੋ ਗਿਆ। ਵਿਭਾਗ ਦੀ ਹੀ ਇਕ ਅਧਿਆਪਕਾ ਦੀ ਸਹਾਇਤਾ ਨਾਲ ਕੁਝ ਵਿਦਿਆਰਥੀਆਂ ਵੱਲੋਂ ਮੇਰੇ ਵਿਰੁਧ ਸ਼ਿਕਾਇਤਾਂ ਲਿਖਵਾ ਕੇ ਇਕ ਮੀਟਿੰਗ ਕਰਨ ਉਪਰੰਤ ਮੈਨੂੰ ਮੇਰੇ ਸਾਰੇ ਪਦਾਂ ਤੋਂ ਫ਼ਾਰਗ ਕਰ ਦਿਤਾ ਗਿਆ, ਜਿਸ ਵਾਸਤੇ ਨਾ ਕੋਈ ਮੀਮੋ, ਨਾ ਚਾਰਜਸ਼ੀਟ, ਨਾ ਇਨਕੁਆਰੀ, ਨਾ ਜਵਾਬ/ਸਪੱਸ਼ਟੀਕਰਨ, ਬਸ ਇਕ ਸਰਲ ਚਿੱਠੀ ਰਾਹੀਂ ਮੈਨੂੰ ਪਦ ਛੱਡਣ 'ਤੇ ਮਜਬੂਰ ਕਰ ਦਿਤਾ ਗਿਆ। ਅਪਣੀ ਹੀ ਯੂਨੀਵਰਸਿਟੀ ਵਿਚ ਮੇਰੀ ਕੋਈ ਸ਼ਿਕਾਇਤ ਪੱਤਰ ਲੈਣ ਤੋਂ ਇਨਕਾਰ ਕਰ ਦਿਤਾ ਗਿਆ ਜਿਸ ਦੇ ਨਤੀਜੇ ਮੈਨੂੰ ਮੁੱਖ ਮੰਤਰੀ ਪੰਜਾਬ, ਡੀ.ਜੀ.ਪੀ ਪੰਜਾਬ, ਮਹਿਲਾ ਕਮਿਸ਼ਨ ਆਦਿ ਨੂੰ ਅਪਣੀ ਵੇਦਨਾਂ ਦਾ ਇਜਹਾਰ ਕਰਨਾ ਪਿਆ। ਉਨ੍ਹਾਂ ਕਿਹਾ ਕਿ ਅਗਸਤ 2017 ਵਿਚ ਜਦੋਂ ਡਾ ਜਸਪਾਲ ਸਿੰਘ ਸੰਧੂ ਵਾਈਸ ਚਾਂਸਲਰ ਬਣ ਕੇ ਆਏ ਤਾਂ ਉਹਨਾਂ ਨੇ ਅਪਣੀਆਂ ਪੁਰਾਣੀਆਂ ਹਰਕਤਾਂ ਫਿਰ ਸ਼ੁਰੂ ਕਰ ਦਿਤੀਆਂ ਤੇ ਕੁਝ ਦੋ ਚਾਰ ਅਜਿਹੇ ਬੱਚਿਆਂ ਨੂੰ ਉਹਨਾਂ ਦੇ ਵਿਰੁਧ ਖੜੇ ਕਰ ਦਿਤਾ ਜਿਹਨਾਂ ਨੂੰ ਉਸ ਨੇ ਅਸ਼ਲੀਲ ਹਾਲਤ ਵਿੱਚ ਬਾਥ ਰੂਮ ਵਿੱਚ ਪਕੜਿਆ ਸੀ। ਉਹਨਾਂ ਕਿਹਾ ਕਿ ਉਹਨਾਂ ਨੇ ਨਾ ਚਾਹੁੰਦਿਆ ਵੀ ਮਜਬੂਰਨ ਅਪਣੀ ਸ਼ਿਕਾਇਤ ਉਸ ਵੇਲੇ ਮੁੱਖ ਮੰਤਰੀ ਪੰਜਾਬ, ਯੂਨੀਵਰਸਿਟੀ ਦੇ ਚਾਂਸਲਰ ਤੇ ਪੰਜਾਬ ਦੇ ਰਾਜਪਾਲ, ਡੀ ਜੀ ਪੀ ਪੰਜਾਬ ਤੇ  ਮਹਿਲਾ ਕਮਿਸ਼ਨ ਨੂੰ ਭੇਜੀ ਜਿਹਨਾਂ ਦੀ ਜਾਂਚ ਚੱਲ ਰਹੀ ਹੈ। ਜ਼ਿਲ੍ਹਾ ਪੁਲਿਸ ਕਮਿਸ਼ਨਰ ਨੂੰ ਵੀ ਤਿੰਨ ਸ਼ਕਾਇਤਾਂ ਵੀ ਭੇਜੀਆ ਹਨ ਜਿਨ੍ਹਾਂ ਦੀ ਜਾਂਚ ਹੋ ਰਹੀ ਹੈ ਪਰ ਹਾਲੇ ਤਕ ਕੋਈ ਸ਼ਿਕਾਇਤ ਦਰਜ ਨਹੀ ਹੋਈ। ਪੀੜਤ ਮਹਿਲਾਂ ਨੇ ਜਥੇਦਾਰ ਅਕਾਲ ਤਖਤ ਸਾਹਿਬ ਨੂੰ ਪੱਤਰ ਲਿਖ ਕੇ ਮੰਗ ਕੀਤੀ ਹੈ ਕਿ ਉਸ ਨੂੰ ਇਨਸਾਫ਼ ਦਿਵਾਇਆ ਜਾਵੇ ਤੇ ਦੋਸ਼ੀ ਦੇ ਖਿਲਾਫ ਕਾਰਵਾਈ ਕਰ ਕੇ ਉਸ ਨੂੰ ਇਨਸਾਫ ਦਿੱਤਾ ਜਾਵੇ। ਉਹਨਾਂ ਕਿਹਾ ਕਿ ਵਾਈਸ ਚਾਂਸਲਰ ਸੰਧੂ ਤÎਾਂ ਇਥੋਂ ਤਕ ਧਮਕੀਆਂ ਤੇ ਉਤਰ ਆਇਆ ਹੈ ਕਿ ਉਹਨਾਂ ਦੇ ਪਰਵਾਰ ਦੀ ਗ਼ੈਰ ਹਾਜ਼ਰੀ ਵਿਚ ਉਹਨਾਂ ਦਾ ਸੇਵਾ ਮੁਕਤ ਹੋਈ ਪ੍ਰਿੰਸੀਪਲ ਮਾਤਾ ਨੂੰ ਜਾਨੋ ਮਾਰਨ ਦੀਆ ਧਮਕੀਆਂ ਦਿਵਾਈਆਂ ਜਿਸ ਨਾਲ ਉਹ ਨੂੰ ਅਧਰੰਗ ਦਾ ਅਟੈਕ ਹੋ ਗਿਆ ਹੈ ਤੇ ਉਹ ਉਪਲ ਹਸਪਤਾਲ ਵਿਚ ਜ਼ੇਰੇ ਇਲਾਜ ਹੈ। ਉਹਨਾਂ ਕਿਹਾ ਕਿ ਜੇਕਰ ਉਨ੍ਹਾਂ ਦੀ ਮਾਤਾ ਨੂੰ ਕੁਝ ਹੋ ਜਾਂਦਾ ਹੈ ਤਾਂ ਇਸ ਲਈ ਡਾ ਜਸਪਾਲ ਸਿੰਘ ਸੰਧੂ ਜਿੰਮੇਵਾਰ ਹੋਵੇਗਾ। ਇਸ ਸਬੰਧੀ ਜਥੇਦਾਰ ਅਕਾਲ ਤਖ਼ਤ ਗਿਆਨੀ ਗੁਰਬਚਨ ਸਿੰਘ ਨੇ ਤਸਲੀਮ ਕੀਤਾ ਕਿ ਯੂਨੀਵਰਸਿਟੀ ਦੇ ਇਕ ਵਿਭਾਗ ਦੀ ਮੁਖੀ ਉਹਨਾਂ ਕੋਲ ਅਪਣੀ ਫ਼ਰਿਆਦ ਲੈ ਕੇ ਆਈ ਸੀ ਤੇ ਇਕ ਚਾਰ ਸਫਿਆਂ ਦਾ ਪੱਤਰ ਦੇ ਕੇ ਗਈ ਹੈ ਜਿਸ ਉਪਰ ਮਰਿਆਦਾ ਅਨੁਸਾਰ ਕਾਰਵਾਈ ਕੀਤੀ ਜਾਵੇਗੀ ਤੇ ਪੀੜਤਾ ਨੂੰ ਇਨਸਾਫ਼ ਦਿਵਾਇਆ ਜਾਵੇਗਾ। 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement