
ਨੌਜਵਾਨ ਦੇ ਪਰਿਵਾਰ ਦੀ ਖੁਸ਼ੀ ਦੀ ਕੋਈ ਸੀਮਾਂ ਨਹੀਂ ਸੀ
ਅਬੋਹਰ- ਫੇਸਬੁੱਕ ਤੇ ਵਾਪਰਦੀਆਂ ਘਟਨਾਵਾਂ ਬਾਰੇ ਤਾਂ ਤੁਸੀਂ ਸੁਣਿਆ ਹੀ ਹੋਵੇਗਾ ਪਰ ਇਹ ਖਬਰ ਸੁਣ ਕੇ ਤੁਸੀਂ ਹੈਰਾਨ ਹੋ ਜਾਵੋਗੇ ਕਿ 5 ਸਾਲ ਪਹਿਲਾਂ ਗਵਾਚਿਆ ਨੌਜਵਾਨ ਫੇਸਬੁੱਕ ਰਾਂਹੀ ਮਿਲਿਆ ਦੱਸ ਦਈਏ ਕਿ ਇਹ ਮਾਮਾਲਾ ਅਬੋਹਰ ਦਾ ਹੈ। ਦਰਅਸਲ ਸੋਸ਼ਲ ਮੀਡੀਆ ਸਾਈਟ ਫੇਸਬੁੱਕ ਨੇ ਪੰਜ ਸਾਲ ਪਹਿਲਾਂ ਗੁਆਚੇ ਨੌਜਵਾਨ ਨੂੰ ਉਸ ਦੇ ਪਰਿਵਾਰ ਨਾਲ ਮਿਲਾ ਦਿੱਤਾ।
Five Years Ago Lost Youngsters Found Through Facebook
ਜਾਣਕਾਰੀ ਦਿੰਦੇ ਹੋਏ ਨਵਮਿਤਰਾ ਸੇਵਾ ਸੰਮਤੀ ਪ੍ਰਮੁਖ ਸੇਵਾਦਾਰ ਜਗਦੀਸ਼ ਖੱਟਰ ਨੇ ਦੱਸਿਆ ਕਿ 8 ਜਨਵਰੀ 2019 ਨੂੰ ਉਨ੍ਹਾਂ ਨੂੰ ਸਰਕੂਲਰ ਰੋਡ ਮੰਦਰ ਕੋਲ ਇਕ ਨੌਜਵਾਨ ਠੰਡ ‘ਚ ਬਿਨਾਂ ਕੱਪੜਿਆਂ ਤੋਂ ਕੰਬਦਾ ਹੋਇਆ ਮਿਲਿਆ ਸੀ ਜਿਸ ਦੀ ਹਾਲਤ ਬਹੁਤ ਗੰਭੀਰ ਸੀ। ਇਸ ਕਰਕੇ ਉਸ ਸਮੇਂ ਉਹ ਆਪਣਾ ਨਾਂ ਪਤਾ ਦੱਸਣ ‘ਚ ਅਸਮਰਥ ਸੀ। ਇਸ ਗੱਲ ਦੀ ਸੂਚਨਾ ਉਸ ਵਲੋਂ ਆਪਣੇ ਫੇਸਬੁੱਕ ਪੇਜ ‘ਤੇ ਸ਼ੇਅਰ ਕਰਨ ‘ਤੇ ਉਸਦੇ ਪਰਿਵਾਰ ਵਾਲਿਆਂ ਨੇ ਉਸਨੂੰ ਪਛਾਣ ਲਿਆ ਅਤੇ ਉਸਨੂੰ ਲੈਣ ਲਈ ਸ਼੍ਰੀਗੰਗਾਨਗਰ ਪਹੁੰਚ ਗਏ।
Five Years Ago Lost Youngsters Found Through Facebook
ਆਸ਼ਰਮ ਵਲੋਂ ਪੂਰੀ ਕਾਨੂੰਨੀ ਕਾਰਵਾਈ ਕਰਨ ਤੋਂ ਬਾਅਦ ਨੌਜਵਾਨ ਨੂੰ ਪਰਿਵਾਰ ਦੇ ਹਵਾਲੇ ਕਰ ਦਿੱਤਾ ਗਿਆ ਜਦ ਨੌਜਵਾਨ ਨੂੰ ਪਰਿਵਾਰ ਦੇ ਹਵਾਲੇ ਕੀਤਾ ਗਿਆ ਤਾਂ ਨੌਜਵਾਨ ਦੇ ਪਰਿਵਾਰ ਦੀ ਖੁਸ਼ੀ ਦੀ ਕੋਈ ਸੀਮਾਂ ਨਹੀਂ ਸੀ। ਦੱਸ ਦਈਏ ਕਿ ਜਿੱਥੇ ਫੇਸਬੁੱਕ ਅੱਜ ਕੱਲ ਦੇ ਨੌਜਵਾਨਾਂ ਨੂੰ ਵਿਗਾੜ ਰਹੀ ਹੈ ਉੱਥੇ ਹੀ ਫੇਸਬੁੱਕ ਦੌਰਾਨ ਇੱਕ ਪਰਿਵਾਰ ਨੂੰ ਆਪਣਾ ਗਵਾਚਿਆ ਹੋਇਆ ਪੁੱਤਰ ਮਿਲ ਗਿਆ।