ਭਾਖੜਾ ਨਹਿਰ ‘ਚੋਂ ਮਾਂ ਸਮੇਤ ਦੋ ਲੜਕੀਆਂ ਦੀ ਲਾਸ਼ ਬਰਾਮਦ
Published : Apr 11, 2019, 4:31 pm IST
Updated : Apr 10, 2020, 9:43 am IST
SHARE ARTICLE
Suicide
Suicide

ਸ਼ਹਿਰ ਕੋਲੋਂ ਗੁਜ਼ਰਦੀ ਭਾਖੜਾ ਨਹਿਰ ਵਿਚੋਂ ਇਕ ਔਰਤ ਸਮੇਤ 2 ਲੜਕੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ।

ਖਨੌਰੀ: ਸ਼ਹਿਰ ਕੋਲੋਂ ਗੁਜ਼ਰਦੀ ਭਾਖੜਾ ਨਹਿਰ ਵਿਚੋਂ ਇਕ ਔਰਤ ਸਮੇਤ 2 ਲੜਕੀਆਂ ਦੀਆਂ ਲਾਸ਼ਾਂ ਬਰਾਮਦ ਹੋਈਆਂ ਹਨ। ਪੁਲਿਸ ਨੇ ਲਾਸ਼ਾਂ ਨੂੰ ਕਬਜ਼ੇ ਵਿਚ ਲੈ ਕੇ ਕਾਰਵਾਈ ਸ਼ੁਰੂ ਕਰ ਦਿੱਤੀ ਹੈ। ਜਾਣਕਾਰੀ ਮੁਤਾਬਿਕ ਮ੍ਰਿਤਕ ਔਰਤ ਅਤੇ ਲੜਕੀਆਂ ਲੁਧਿਆਣਾ ਜ਼ਿਲ੍ਹੇ ਦੇ ਕੋਟ ਸੇਖੋਂ ਪਿੰਡ ਦੀਆਂ ਰਹਿਣ ਵਾਲੀਆਂ ਸਨ। ਗੁਰੂ ਨਾਨਕ ਕਾਲਜ ਲੁਧਿਆਣਾ ਵਿਚ ਸਕਿਉਰੀਟੀ ਗਾਰਡ ਦੀ ਡਿਊਟੀ ਕਰ ਰਹੇ ਨਰਿੰਦਰ ਸਿੰਘ ਨੇ ਦੱਸਿਆ ਕਿ ਉਹ 4 ਅਪ੍ਰੈਲ ਨੂੰ ਆਪਣੀ ਡਿਊਟੀ ‘ਤੇ ਸੀ।

ਉਸਦੀ ਪਤਨੀ ਚਰਨਜੀਤ ਕੌਰ ਆਪਣੀ ਸੱਸ ਨੂੰ ਦੱਸ ਕੇ ਆਪਣੀਆਂ ਦੋ ਲੜਕੀਆਂ ਅਮਨਪ੍ਰੀਤ ਕੌਰ (15) ਤੇ ਅਰਪਣਪ੍ਰੀਤ ਕੌਰ (6)ਅਤੇ ਲੜਕੇ ਜਸਨੂਰ ਸਿੰਘ (ਡੇਢ ਸਾਲ) ਨੂੰ ਨਾਲ ਲੈ ਕੇ ਆਪਣੇ ਪੇਕੇ ਪਿੰਡ ਸਮਰਾਲੇ ਜਾ ਰਹੀ ਹੈ, ਪਰ ਉਹ ਉੱਥੇ ਨਹੀਂ ਪਹੁੰਚੀ। ਉਸਨੇ ਦੱਸਿਆ ਕਿ ਉਹ ਪਹਿਲਾਂ 2-3 ਦਿਨ ਤੱਕ ਉਹਨਾਂ ਨੂੰ ਲੱਭਦਾ ਰਿਹਾ ਅਤੇ ਨਾ ਮਿਲਣ ਤੋਂ ਬਾਅਦ ਉਸ ਨੇ ਫਿਰ 8 ਅਪ੍ਰੈਲ ਨੂੰ ਪੁਲਿਸ ਚੌਂਕੀ ਕੋਟ ਸੇਖੋਂ ਵਿਚ ਆਪਣੀ ਪਤਨੀ ਅਤੇ ਬੱਚਿਆਂ ਦੀ ਗੁੰਮਸ਼ੁਦਗੀ ਦੀ ਰਿਪੋਰਟ ਲਿਖਵਾਈ ਸੀ।

ਇਸ ਤੋਂ ਬਾਅਦ 9 ਅਪ੍ਰੈਲ ਨੂੰ ਉਸਦੇ ਬੱਚੇ ਜਸਨੂਰ ਦੀ ਲਾਸ਼ ਪਸਿਆਣਾ ਜ਼ਿਲ੍ਹਾ ਪਟਿਆਲਾ ਦੀ ਨਹਿਰ ਤੋਂ ਬਰਾਮਦ ਕੀਤੀ ਗਈ, ਜੋ ਕਿ ਪੋਸਟਮਾਰਟਮ ਦੇ ਲਈ ਪਟਿਆਲਾ ਦੇ ਰਾਜਿੰਦਰਾ ਹਸਪਤਾਲ ਵਿਚ ਭੇਜੀ ਗਈ ਹੈ। ਅੱਜ ਸ਼ਹਿਰ ਤੋਂ ਗੁਜ਼ਰਦੀ ਭਾਖੜਾ ਨਹਿਰ ਤੋਂ ਉਸਦੀ ਪਤਨੀ ਅਤੇ ਦੋ ਲੜਕੀਆਂ ਦੀਆਂ ਲਾਸ਼ਾਂ ਵੀ ਬਰਾਮਦ ਹੋ ਗਈਆਂ ਹਨ। ਪੁਲਿਸ ਚੌਂਕੀ ਕੋਟ ਸੇਖੋਂ ਦੇ ਇੰਚਾਰਜ ਥਾਣੇਦਾਰ ਜਗਜੀਤ ਸਿੰਘ ਨੇ ਦੱਸਿਆ ਕਿ ਨਰਿੰਦਰ ਸਿੰਘ ਦੇ ਬਿਆਨਾਂ ਦੇ ਅਧਾਰ ‘ਤੇ ਅਗਲੀ ਕਾਰਵਾਈ ਸ਼ੁਰੂ ਕੀਤੀ ਜਾਵੇਗੀ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

ਹਾਈਡ੍ਰੌਲਿਕ ਜੈੱਕਾਂ ਨਾਲ ਕੋਠੀ ਸ਼ਿਫਟ ਹੋਵੇਗੀ 250 ਫੁੱਟ ਦੂਰ, ਭਾਰਤ ਮਾਲਾ ਹਾਈਵੇਅ ਪ੍ਰਾਜੈਕਟ ਰੂਟ ਵਿਚਾਲੇ ਆਈ ਸੀ ਕੋਠੀ

12 Feb 2026 2:59 PM

'ਮੋਹਾਲੀ ਦੇ ਕਈ ਸਕੂਲਾਂ ਨੂੰ ਧਮਕੀ ਦਿੱਤੀ ਗਈ, ਸਕੂਲ ਕਰਵਾਏ ਗਏ ਖ਼ਾਲੀ',

11 Feb 2026 3:13 PM

ਰੋਂਦੇ ਹੋਏ ਛੋਟੇ ਸਿੱਧੂ ਨਾਲ ਧਰਨੇ 'ਤੇ ਬੈਠੇ ਸਿੱਧੂ ਮੂਸੇਵਾਲਾ ਦੇ ਮਾਤਾ-ਪਿਤਾ

11 Feb 2026 3:11 PM

ਮੰਤਰੀ ਹਰਭਜਨ ਸਿੰਘ ETO ਦਾ ਬਾਜਵਾ ਨੂੰ ਮੋੜਵਾਂ ਜਵਾਬ

09 Feb 2026 3:29 PM

ਡੇਢ ਸਾਲ ਮਗਰੋਂ ਦੁਬਈ ਤੋਂ ਪਰਤੇ ਸ਼ਖ਼ਸ ਨੇ ਪਤਨੀ ਅਤੇ ਸਾਲ਼ੀ ਨਾਲ਼ ਆਹ ਕੀ ਕੀਤਾ ?

08 Feb 2026 2:08 PM
Advertisement