ਪੰਚਕੂਲਾ ਵਿਚ ਇਕ ਹੋਰ ਕੋਰੋਨਾ ਪਾਜ਼ੇਟਿਵ ਮਰੀਜ਼ ਮਿਲਿਆ, ਗਿਣਤੀ ਹੋਈ ਪੰਜ
Published : Apr 11, 2020, 8:21 am IST
Updated : Apr 11, 2020, 8:21 am IST
SHARE ARTICLE
File Photo
File Photo

ਪੰਚਕੂਲਾ ਦੇ ਪਿੰਜੋਰ ਬਲਾਕ ਦੇ ਪਿੰਡ ਖੁਦਾ ਬਖਸ਼ ਤੋਂ ਬਾਅਦ ਇਕ ਹੋਰ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਹ ਵਿਅਕਤੀ 37 ਸਾਲ ਦਾ ਹੈ।

ਪੰਚਕੂਲਾ  (ਪੀ.ਪੀ. ਵਰਮਾ) : ਪੰਚਕੂਲਾ ਦੇ ਪਿੰਜੋਰ ਬਲਾਕ ਦੇ ਪਿੰਡ ਖੁਦਾ ਬਖਸ਼ ਤੋਂ ਬਾਅਦ ਇਕ ਹੋਰ ਕੋਰੋਨਾ ਪਾਜ਼ੀਟਿਵ ਕੇਸ ਸਾਹਮਣੇ ਆਇਆ ਹੈ। ਇਹ ਵਿਅਕਤੀ 37 ਸਾਲ ਦਾ ਹੈ। ਇਹ ਵਿਅਕਤੀ ਰਾਜਸਥਾਨ ਮਰਕਸ ਵਿਚ ਤਬਲੀਗੀ ਜਮਾਤ ਦੇ ਪ੍ਰੋਗਰਾਮ ਵਿਚ ਗਿਆ ਹੋਇਆ ਸੀ ਅਤੇ ਜਿਹੜੇ ਬੀਤੀ ਕਲ ਇਸ ਦੇ ਦੋ ਸਾਥੀ ਕੋਰੋਨਾ ਪਾਜ਼ੀਟਿਵ ਆਏ ਹਨ ਇਹ ਵੀ ਉਨ੍ਹਾਂ ਨਾਲ ਹੀ ਗਿਆ ਹੋਇਆ ਸੀ। ਇਸ ਨੂੰ ਵੀ ਡਾਕਟਰਾਂ ਦੀ ਨਿਗਰਾਨੀ ਹੇਠ ਕੁੱਝ ਦਿਨ ਪਹਿਲਾਂ ਨਾਢਾ ਸਾਹਿਬ ਦੀ ਸਰ੍ਹਾਂ ਵਿਚ ਕੁਆਰਟੀਨ ਵਿਚ ਰਖਿਆ ਗਿਆ ਸੀ ਅਤੇ ਕੁੱਝ ਦਿਨ ਪਹਿਲਾਂ ਇਸ ਦੇ ਬਲੱਡ ਸੈਂਪਲ ਪੀਜੀਆਈ ਚੰਡੀਗੜ੍ਹ ਨੂੰ ਭੇਜੇ ਸਨ ਜਿਥੇ ਇਸ ਦੇ ਸੈਂਪਲ ਕੋਰੋਨਾ ਪਾਜੀਟਿਵ ਆਏ ਹਨ। ਪ੍ਰਸ਼ਾਸਨ ਅਤੇ ਸਿਹਤ ਵਿਭਾਗ ਨੇ ਇਸ ਦੇ ਪਿੰਡ ਖੁਦਾਬਖਸ਼ ਨੂੰ ਪੂਰੀ ਤਰ੍ਹਾਂ ਸੀਲ ਕਰ ਕੇ ਸੈਨੇਟਾਈਜ਼ ਕੀਤਾ ਹੈ।

ਦੂਜੇ ਪਾਸੇ ਰਾਹਤ ਦੀ ਖ਼ਬਰ ਇਹ ਹੈ ਕਿ ਪੰਚਕੂਲਾ ਦੇ ਸਰਕਾਰੀ ਜਨਰਲ ਹਸਪਤਾਲ ਵਿਚ ਜਿਹੜੀਆਂ ਦੋ ਔਰਤਾਂ ਜਿਨ੍ਹਾਂ ਵਿਚ ਖੜਗ ਮਗੌਲੀ ਇਲਾਕੇ ਦੀ ਇਕ ਮਸਾਜ ਕਰਨ ਵਾਲੀ ਕੋਰੋਨਾ ਪਾਜ਼ੀਟਿਵ ਮਹਿਲਾ ਜ਼ੇਰੇ ਇਲਾਜ ਹੈ ਅਤੇ ਇਸੇ ਮਹਿਲਾ ਦਾ ਇਲਾਜ ਕਰਨ ਵਾਲੀ ਸਟਾਫ਼ ਨਰਸ ਜੋ ਕੋਰੋਨਾ ਪਾਜ਼ੀਟਿਵ ਹੋ ਗਈ ਸੀ ਉਹ ਵੀ ਸਰਕਾਰੀ ਹਸਪਤਾਲ ਪੰਚਕੂਲਾ ਵਿਚ ਜ਼ੇਰੇ ਇਲਾਜ ਹੈ ਇਨ੍ਹਾਂ ਦੋਵਾਂ ਮਹਿਲਾਵਾਂ ਦੀਆਂ ਪੀਜੀਆਈ ਤੋਂ ਆਈਆਂ ਰੀਪੋਰਟਾਂ ਕੋਰੋਨਾ ਨੈਗੇਟਿਵ ਆਈਆਂ ਹਨ। ਜਿਥੋਂ ਪ੍ਰਸ਼ਾਸਨ ਨੂੰ ਸੁੱਖ ਦਾ ਸਾਹ ਮਿਲਿਆ ਹੈ ਪ੍ਰੰਤੂ ਹੁਣ ਜਦੋਂ ਬੀਤੇ ਦੋ ਦਿਨਾਂ ਵਿਚ ਤਿੰਨ  ਕੋਰੋਨਾ ਪਾਜ਼ੀਟਿਵ ਕੇਸ ਪੰਚਕੂਲਾ ਜ਼ਿਲ੍ਹੇ ਵਿਚ ਹੋਰ ਆ ਗਏ ਹਨ ਤਾਂ ਫਿਰ ਹੁਣ ਸਿਹਤ ਵਿਭਾਗ ਅਤੇ ਪ੍ਰਸ਼ਾਸਨ ਨੂੰ ਹੱਥਾਂ-ਪੈਰਾਂ ਦੀ ਪੈ ਗਈ ਹੈ।

File photoFile photo

ਪੰਚਕੂਲਾ ਦੇ ਮਿੰਨੀ ਸਕੱਤਰੇਤ ਵਿਚ ਇਸ ਮਾਲੇ ਨੂੰ ਲੈ ਕੇ ਪੰਚਕੂਲਾ ਵਿਧਾਇਕ ਅਤੇ ਵਿਧਾਨ ਸਭਾ ਦੇ ਸਪੀਕਰ ਗਿਆਨ ਚੰਦ ਗੁਪਤਾ ਨੇ ਉਚ ਪਧਰੀ ਮੀਟਿੰਗ ਕੀਤੀ। ਜਿਸ ਵਿਚ 60 ਤੋਂ ਵੱਧ ਅਧਿਕਾਰੀ ਤੇ ਮੁਲਾਜ਼ਮ ਸ਼ਾਮਲ ਹੋਏ। ਪੰਚਕੂਲਾ ਦੇ ਸਿਹਤ ਵਿਭਾਗ ਦੇ ਹੈੱਡਕੁਆਟਰ ਸੈਕਟਰ-6 ਤੋਂ ਕੋਰੋਨਾਵਾਇਰਸ ਬਾਰੇ ਮਿਲੀ ਜਾਣਕਾਰੀ ਅਨੁਸਾਰ ਅੱਜ ਸ਼ਾਮ ਤੱਕ ਹਰਿਆਣਾ ਵਿਚ 161 ਕੋਰੋਨਾ ਪੀੜਤ ਪਾਜ਼ੀਟਿਵ ਕੇਸ ਪਾਏ ਗਏ ਹਨ। ਜਦਕਿ 18 ਕੋਰੋਨਾ ਪੀੜਤ ਪੂਰੀ ਤਰ੍ਹਾਂ ਠੀਕ ਹੋ ਕੇ ਅਪਣੇ-ਅਪਣੇ ਘਰ ਪਹੁੰਚ ਗਏ ਹਨ। ਕੋਰੋਨਾ ਪੀੜਤਾਂ ਦੀ ਗਿਣਤੀ ਅੰਬਾਲਾ-6, ਭਿਵਾਨੀ-2, ਫਰੀਦਾਬਾਦ-28, ਗੁਰੂਗ੍ਰਾਮ-32, ਕਰਨਾਲ-5, ਨੂੰਹ 38, ਪਲਵਲ-28, ਪਾਨੀਪਤ-4, ਪੰਚਕੂਲਾ-5, ਸਿਰਸਾ-3, ਸੋਨੀਪਤ-3, ਕੈਥਲ-2, ਚਰਖੀ ਦਾਦਰੀ, ਫਤੇਹਾਬਾਦ, ਹਿਸਾਰ, ਜੀਂਦ ਅਤੇ ਰੋਹਤਕ ਵਿੱਚ 1-1 ਕੋਰੋਨਾ ਪੀੜਤ ਮਰੀਜ਼ ਹਨ। ਇਸ ਤੋਂ ਇਲਾਵਾ ਹਰਿਆਣਾ ਵਿਚ ਦੋ ਮੌਤਾਂ ਹੋਈਆਂ ਹਨ।

ਚੰਡੀਗੜ੍ਹ 'ਚ ਹਫ਼ਤੇ ਬਾਅਦ ਸਾਹਮਣੇ ਆਇਆ ਕੋਰੋਨਾ ਦਾ ਨਵਾਂ ਮਾਮਲਾ , ਕੁਲ ਗਿਣਤੀ 19
ਚੰਡੀਗੜ੍ਹ (ਤਰੁਣ ਭਜਨੀ) : ਸਿਟੀ ਬਿਊਟੀਫੁਲ ਵਿਚ ਕਰੀਬ ਇਕ ਹਫ਼ਤੇ ਬਾਅਦ ਕੋਰੋਨਾ ਵਾਇਰਸ ਦਾ ਇਕ ਪਾਜ਼ੀਟਿਵ ਕੇਸ ਆਉਣ ਨਾਲ ਲੋਕਾਂ ਸਮੇਤ ਪ੍ਰਸ਼ਾਸਨ ਦੀ ਚਿੰਤਾ ਵਧ ਗਈ ਹੈ। ਸ਼ਹਿਰ ਵਿਚ ਸਾਹਮਣੇ ਆਇਆ ਨਵਾਂ ਮਰੀਜ਼ ਸੈਕਟਰ-37 ਦਾ ਰਹਿਣ ਵਾਲਾ ਹੈ। ਸ਼ੁਕਰਵਾਰ ਨੂੰ ਨਵੇਂ ਪਾਜ਼ਿਟਿਵ ਮਰੀਜ਼ ਦੇ ਆਉਣ ਦੇ ਬਾਅਦ ਸ਼ਹਿਰ ਵਿਚ ਕੋਰੋਨਾ ਦੇ ਮਰੀਜ਼ਾਂ ਦੀ ਗਿਣਤੀ 19 ਹੋ ਚੁੱਕੀ ਹੈ।

ਹਾਲਾਂਕਿ ਇਨ੍ਹਾਂ ਵਿਚੋਂ 7 ਮਰੀਜ਼ ਠੀਕ ਹੋ ਕੇ ਘਰ ਵਾਪਸ ਜਾ ਚੁੱਕੇ ਹਨ। ਇਸ ਤੋਂ ਇਲਾਵਾ ਚੰਡੀਗੜ੍ਹ ਦੇ ਨਾਲ ਲਗਦੇ ਮੋਹਾਲੀ ਜ਼ਿਲ੍ਹੇ ਦੇ ਡੇਰਾਬਸੀ ਦੇ ਪਿੰਡ ਜਵਾਹਰਪੁਰ ਵਿਚ ਅੱਜ 10 ਹੋਰ ਲੋਕਾਂ ਦੀ ਰੀਪੋਰਟ ਪਾਜ਼ੀਟਿਵ ਆਈ ਹੈ। ਸੈਕਟਰ 37 ਦੇ 40 ਸਾਲਾ ਵਿਅਕਤੀ ਦੀ ਕੋਰੋਨਾ ਰੀਪੋਰਟ ਪਾਜ਼ੀਟਿਵ ਆਉਣ ਨਾਲ ਪ੍ਰਸ਼ਾਸਨ ਇਕ ਵਾਰ ਫਿਰ ਚੌਕਸ ਹੋ ਗਿਆ ਹੈ। ਇਸ ਵਿਅਕਤੀ ਨੂੰ ਸੈਕਟਰ 16 ਦੇ ਸਰਕਾਰੀ ਹਸਪਤਾਲ ਵਿਚ ਇਲਾਜ ਲਈ ਲਿਆਉਂਦਾ ਗਿਆ ਸੀ। ਸ਼ੱਕ ਹੋਣ 'ਤੇ ਉਸ ਦੇ ਸੈਂਪਲ ਪੀ.ਜੀ.ਆਈ. ਭੇਜਿਆ ਗਿਆ ਸੀ।

ਰੀਪੋਰਟ ਪਾਜ਼ੀਟਿਵ ਆਉਣ 'ਤੇ ਕੋਰੋਨਾ ਨਾਲ ਸਬੰਧਤ ਕਰਮਚਾਰੀ ਸਰਗਰਮ ਹੋ ਗਏ ਹਨ। ਸੈਕਟਰ 37 ਦੇ ਪੂਰੇ ਇਲਾਕੇ ਨੂੰ ਘੇਰੇ ਵਿਚ ਲੈ ਲਿਆ ਹੈ। ਮਰੀਜ਼ ਨੂੰ ਪੀ.ਜੀ.ਆਈ. ਭੇਜਿਆ ਗਿਆ ਹੈ। ਉਸ ਦੇ ਸੰਪਰਕ ਵਿਚ ਆਉਣ ਵਾਲਿਆਂ ਦੀ ਵੀ ਜਾਂਚ ਕੀਤੀ ਜਾ ਰਹੀ ਹੈ।
 

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Mandeep ਜਾਂ Harmeet ਜਿੱਤੇਗਾ ਕੌਣ TarnTaran By Election, Congress ਜਾਂ Akali, ਕਿੱਥੇ ਖੜ੍ਹੇਗੀ BJP ?

12 Nov 2025 10:47 AM

ਮਨਦੀਪ ਸਿੰਘ ਤੇ ਹਰਮੀਤ ਸੰਧੂ ਦਰਮਿਆਨ ਫ਼ਸਵੀਂ ਟੱਕਰ, ਪੰਥਕ ਹਲਕੇ ‘ਚ ਪੰਥਕ ਗੂੰਜ ਜਾਂ ਝਾੜੂ ਦੀ ਜੇਤੂ ਹੂੰਜ?

12 Nov 2025 10:46 AM

Chandigarh ਦੇ SSP ਮੈਡਮ ਵੀ ਨਹੀਂ ਰੋਕ ਸਕੇ ਵਿਦਿਆਰਥੀ ਨੂੰ Gate ਖੋਲ੍ਹਣ ਤੋਂ

10 Nov 2025 3:08 PM

ਅੱਗੋਂ ਪੁਲਿਸ ਨੇ ਰਾਹ ਰੋਕ ਕੇ ਛੇੜ ਲਿਆ ਵੱਡਾ ਪੰਗਾ, ਗਰਮਾਇਆ ਮਾਹੌਲ

10 Nov 2025 3:07 PM

ਪੰਜਾਬ ਯੂਨੀਵਰਸਿਟੀ ਦੇ ਗੇਟ ਨੰ: 1 'ਤੇ ਪੈ ਗਿਆ ਗਾਹ, ਦੇਖਦੇ ਹੀ ਰਹਿ ਗਏ ਪੁਲਿਸ

10 Nov 2025 3:07 PM
Advertisement