
ਲੱਕੜ ਦੀ ਬੱਲੀ ਨੂੰ ਸਹੀ ਕਰਦੇ ਸਮੇਂ ਡਿੱਗਿਆ ਸਾਰਾ ਲੈਂਟਰ
ਮਜੀਠਾ : ਹਲਕਾ ਮਜੀਠਾ ਤੋਂ ਮੰਦਭਾਗੀ ਖਬਰ ਸਾਹਮਣੇ ਆਈ ਹੈ। ਇਥੇ ਪਿੰਡ ਰਾਮਦੀਵਾਲੀ ਵਿਖੇ ਨਵੇਂ ਪੈ ਰਹੇ ਲੈਂਟਰ ਅਚਾਨਕ ਡਿੱਗ ਗਿਆ। ਮਲਬੇ ਹੇਠ ਦੱਬ ਕੇ ਤਿੰਨ ਵਿਅਕਤੀਆਂ ਦੀ ਮੌਕੇ ’ਤੇ ਮੌਤ ਹੋ ਗਈ।
ਇਹ ਵੀ ਪੜ੍ਹੋ: ਸੋਨੀਪਤ 'ਚ ਸ਼ਰੇਆਮ ਗੁੰਡਾਗਰਦੀ, ਜ਼ਮਾਨਤ 'ਤੇ ਬਾਹਰ ਆਏ ਨੌਜਵਾਨ ਨੂੰ ਗੋਲੀਆਂ ਨਾਲ ਭੁੰਨਿਆ
ਜਾਣਕਾਰੀ ਦਿੰਦੇ ਹੋਏ ਥਾਣਾ ਮੱਤੇਵਾਲ ਦੇ ਐੱਸ. ਐੱਚ. ਓ. ਗੁਰਪ੍ਰੀਤ ਸਿੰਘ ਨੇ ਦੱਸਿਆ ਕਿ ਰਾਮਦੀਵਾਲੀ ਦੇ ਕਿਸੇ ਜ਼ਿਮੀਂਦਾਰ ਦੇ ਘਰ ਲੈਂਟਰ ਪਾਉਣ ਦਾ ਕੰਮ ਖ਼ਤਮ ਹੋਣ ਤੋਂ ਬਾਅਦ ਹੇਠਾਂ ਨਿਗਰਾਨੀ ਦੌਰਾਨ ਇਕ ਮਿਸਤਰੀ ਤੇ ਦੋ ਮਜ਼ਦੂਰ ਸ਼ਟਰਿੰਗ ਹੇਠਾਂ ਦਿੱਤੀ ਗਈ ਇਕ ਲੱਕੜ ਦੀ ਬੱਲੀ ਨੂੰ ਸਹੀ ਕਰਨ ਲੱਗ ਪਏ ਪਰ ਮਾੜੀ ਕਿਸਮਤ ਨਾਲ ਬੱਲੀ ਠੀਕ ਕਰਨ ਮੌਕੇ ਸਾਰੀ ਸ਼ਟਰਿੰਗ ਹਿੱਲ ਗਈ ਤੇ ਲੈਂਟਰ ਹੇਠਾਂ ਡਿੱਗ ਗਿਆ।
ਇਹ ਵੀ ਪੜ੍ਹੋ: ਲੁਧਿਆਣਾ 'ਚ ਕਾਰੋਬਾਰੀ ਦਾ ਤੇਜ਼ਧਾਰ ਹਥਿਆਰਾਂ ਨਾਲ ਕੀਤਾ ਕਤਲ
ਇਸ ਹਾਦਸੇ ਦੌਰਾਨ ਮਲਬੇ ਹੇਠਾਂ ਆਉਣ ਨਾਲ ਇਕ ਮਿਸਤਰੀ ਸਮੇਤ ਦੋ ਮਜ਼ਦੂਰਾਂ ਦੀ ਦਰਦਨਾਕ ਮੌਤ ਹੋ ਗਈ। ਮ੍ਰਿਤਕਾਂ ਦੀ ਪਛਾਣ ਬਲਕਾਰ ਸਿੰਘ ਪੁੱਤਰ ਗੁਲਜ਼ਾਰ ਸਿੰਘ, ਹਰਜਿੰਦਰ ਸਿੰਘ ਪੁੱਤਰ ਕਸ਼ਮੀਰ ਸਿੰਘ ਦੋਵੇਂ ਵਾਸੀ ਪਿੰਡ ਮੱਤੇਵਾਲ ਕਾਲੋਨੀਆਂ ਤੇ ਜਸਪਾਲ ਸਿੰਘ ਪੁੱਤਰ ਸੋਖਾ ਸਿੰਘ ਵਾਸੀ ਪਿੰਡ ਰਾਮਦੀਵਾਲੀ ਵਜੋਂ ਹੋਈ ਹੈ।