
ਸ਼ਾਰਜਾਹ ਤੋਂ ਆ ਰਹੀ ਇੰਡੀਗੋ ਦੀ ਫਲਾਈਟ ਵਿਚ ਤਲਾਸ਼ੀ ਦੌਰਾਨ ਹੋਈ ਬਰਾਮਦਗੀ
Punjab News: ਸ੍ਰੀ ਗੁਰੂ ਰਾਮ ਦਾਸ ਜੀ ਅੰਤਰਰਾਸ਼ਟਰੀ ਹਵਾਈ ਅੱਡੇ ’ਤੇ ਪਹੁੰਚੀ ਫਲਾਈਟ ਵਿਚੋਂ 700 ਗ੍ਰਾਮ ਸੋਨਾ ਬਰਾਮਦ ਹੋਇਆ ਹੈ। ਮਿਲੀ ਜਾਣਕਾਰੀ ਅਨੁਸਾਰ ਸ਼ਾਰਜਾਹ ਤੋਂ ਆ ਰਹੀ ਇੰਡੀਗੋ ਦੀ ਫਲਾਈਟ ਨੰਬਰ 6E1428 ਦੀ ਛਾਣਬੀਣ ਦੌਰਾਨ, ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਇੰਡੀਗੋ ਦੇ ਸਟਾਫ ਦੀ ਮਦਦ ਨਾਲ ਇਕ ਪੈਕੇਟ ਬਰਾਮਦ ਕੀਤਾ ਹੈ।
ਇਸ ਵਿਚ 6 ਸੋਨੇ ਦੇ ਬਿਸਕੁਟ ਸਨ। ਇਨ੍ਹਾਂ ਦੇ ਨਾਲ ਇਕ ਇਲੈਕਟ੍ਰਾਨਿਕ ਟਰੈਕਰ ਡਿਵਾਈਸ ਵੀ ਅੰਸ਼ਕ ਤੌਰ 'ਤੇ ਲਪੇਟਿਆ ਹੋਇਆ ਸੀ। ਮਿਲੀ ਜਾਣਕਾਰੀ ਅਨੁਸਾਰ ਉਕਤ ਰਿਕਵਰੀ ਜਹਾਜ਼ ਦੇ ਅਗਲੇ ਬਾਥਰੂਮ ਦੇ ਫਰਸ਼ ਤੋਂ ਕੀਤੀ ਗਈ ਸੀ ਅਤੇ ਉਕਤ ਪੈਕਟ ਨੂੰ ਸਿੰਕ ਖੇਤਰ ਦੇ ਹੇਠਾਂ ਛੁਪਾਇਆ ਗਿਆ ਸੀ।
ਸੋਨੇ ਦੀਆਂ ਪੱਟੀਆਂ ਦਾ ਕੁੱਲ ਵਜ਼ਨ 700 ਗ੍ਰਾਮ ਪਾਇਆ ਗਿਆ। ਉਕਤ ਸੋਨੇ ਦੀ ਬਾਜ਼ਾਰੀ ਕੀਮਤ 51,45,000 ਰੁਪਏ ਹੈ। ਇਸ ਨੂੰ ਕਸਟਮ ਐਕਟ, 1962 ਦੀ ਧਾਰਾ 110 ਤਹਿਤ ਜ਼ਬਤ ਕੀਤਾ ਗਿਆ ਹੈ। ਅਗਲੇਰੀ ਜਾਂਚ ਪ੍ਰਕਿਰਿਆ ਅਧੀਨ ਹੈ।
(For more Punjabi news apart from 700 grams gold recovered at Amritsar airport, stay tuned to Rozana Spokesman)