Batala News : ਸੁਨਿਆਰੇ ਦੀ ਦੁਕਾਨ ’ਤੇ ਬਦਮਾਸ਼ਾਂ ਨੇ 13 ਤੋਲੇ ਸੋਨਾ ਅਤੇ 5 ਹਜ਼ਾਰ ਰੁਪਏ ਦੀ ਲੁੱਟ ਨੂੰ ਦਿੱਤਾ ਅੰਜਾਮ  

By : BALJINDERK

Published : Apr 6, 2024, 6:21 pm IST
Updated : Apr 6, 2024, 6:21 pm IST
SHARE ARTICLE
ਲੁੱਟ ਤੋਂ ਬਾਅਦ ਦੁਕਾਨਦਾਰ ਤੋਂ ਪੁੱਛਗਿੱਛ ਕਰਦੇ ਹੋਏ ਪੁਲਿਸ ਅਧਿਕਾਰੀ 
ਲੁੱਟ ਤੋਂ ਬਾਅਦ ਦੁਕਾਨਦਾਰ ਤੋਂ ਪੁੱਛਗਿੱਛ ਕਰਦੇ ਹੋਏ ਪੁਲਿਸ ਅਧਿਕਾਰੀ 

Batala News : ਬੰਦੂਕ ਦੀ ਨੋਕ ’ਤੇ ਤਿੰਨ ਬਦਮਾਸ਼ ਮੁੰਦਰੀਆਂ ਕੱਢ ਹੋਏ ਫ਼ਰਾਰ, ਪੁਲਿਸ ਜਾਂਚ ਵਿੱਚ ਜੁਟੀ

Batala News : ਬਟਾਲਾ ਦੇ ਮਾਨ ਨਗਰ ’ਚ ਦਿਨ ਦਿਹਾੜੇ ਲੁਟੇਰਿਆਂ ਨੇ ਬੱਬਰ ਜਵੈਲਰ ਨੂੰ ਬੰਦੂਕ ਦੀ ਨੋਕ ’ਤੇ ਨਿਸ਼ਾਨਾ ਬਣਾ ਕੇ 13 ਤੋਲੇ ਸੋਨਾ ਅਤੇ 5 ਹਜ਼ਾਰ ਰੁਪਏ ਦੀ ਨਕਦੀ ਲੁੱਟ ਲਈ। ਪੁਲਿਸ ਟੀਮ ਵੱਲੋਂ ਜਾਂਚ ਸ਼ੁਰੂ ਕਰ ਦਿੱਤੀ ਗਈ ਹੈ। ਆਸਪਾਸ ਦੇ ਸੀਸੀਟੀਵੀ ਵੀ ਚੈੱਕ ਕੀਤੇ ਜਾ ਰਹੇ ਹਨ। ਇਲਾਕੇ ਵਿੱਚ ਨਿੱਤ ਦਿਨ ਵਾਪਰ ਰਹੀਆਂ ਘਟਨਾਵਾਂ ’ਤੇ ਕਾਬੂ ਨਾ ਹੋਣ ਕਾਰਨ ਲੋਕਾਂ ਵਿੱਚ ਰੋਸ ਹੈ।

ਇਹ ਵੀ ਪੜੋ:IND vs AUS: ਭਾਰਤੀ ਹਾਕੀ ਟੀਮ ਨੂੰ ਪਹਿਲੇ ਟੈਸਟ ਮੈਚ ’ਚ ਮਿਲੀ ਕਰਾਰੀ ਹਾਰ, ਮੇਜ਼ਬਾਨ ਆਸਟਰੇਲੀਆ ਨੇ 1-5 ਨਾਲ ਹਰਾਇਆ 

ਜਾਣਕਾਰੀ ਅਨੁਸਾਰ ਦਿਨ ਦਿਹਾੜੇ ਤਿੰਨ ਲੁਟੇਰਿਆਂ ਨੇ ਵੱਡੀ ਯੋਜਨਾਬੰਦੀ ਅਤੇ ਹਿੰਮਤ ਨਾਲ ਬਟਾਲਾ ਦੇ ਮਾਨ ਨਗਰ ਇਲਾਕੇ ’ਚ ਇਕ ਸੁਨਿਆਰੇ ਦੀ ਦੁਕਾਨ ’ਤੇ ਲੁੱਟ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ। ਜਿਸ ਵਿਚ ਇਕ-ਦੋ ਵਾਰ ਆ ਕੇ ਰੇਕੀ ਕੀਤੀ ਜਾਂਦੀ ਹੈ, ਫਿਰ ਵਿਉਂਤਬੰਦੀ ਅਨੁਸਾਰ ਪਹਿਲਾਂ ਦੋ ਵਿਅਕਤੀ ਆਉਂਦੇ ਹਨ ਅਤੇ ਕਾਊਂਟਰ ’ਤੇ ਮਰਦਾਂ ਦੀਆਂ ਮੁੰਦਰੀਆਂ ਦੇ ਨਾਲ-ਨਾਲ ਔਰਤਾਂ ਦੀਆਂ ਮੁੰਦਰੀਆਂ ਲੈਣ ਦੀ ਗੱਲ ਕਰਕੇ ਕਾਫੀ ਸੋਨਾ ਕਢਵਾ ਲੈਂਦੇ ਹਨ। ਇਸ ਤੋਂ ਬਾਅਦ ਅਚਾਨਕ ਤੀਜਾ ਲੁਟੇਰਾ ਆ ਗਿਆ। ਜਿਸ ਨੇ ਲਗਭਗ ਨਿਹੰਗ ਸਿੰਘਾਂ ਵਰਗੇ ਕੱਪੜੇ ਪਾਏ ਹੋਏ ਸਨ, ਨੇ ਆ ਕੇ ਤੇਜ਼ਧਾਰ ਹਥਿਆਰ ਕੱਢ ਲਏ। ਫਿਰ ਪਹਿਲਾਂ ਤੋਂ ਮੌਜੂਦ ਦੋ ਲੁਟੇਰਿਆਂ ਵਿੱਚੋਂ ਇੱਕ ਨੇ ਪਿਸਤੌਲ ਕੱਢ ਕੇ, ਬੰਦੂਕ ਦੀ ਨੋਕ ’ਤੇ ਗਹਿਣੇ ਖੋਹ ਲਏ ਅਤੇ ਸਾਰਾ ਸੋਨਾ ਲੈ ਕੇ ਭੱਜ ਗਏ।

ਇਹ ਵੀ ਪੜੋ:Delhi News : ਸੀਬੀਆਈ ਨੇ ਬਾਲ ਤਸਕਰੀ ਗਿਰੋਹ ਦੇ ਸੱਤ ਮੈਂਬਰਾਂ ਨੂੰ ਗ੍ਰਿਫ਼ਤਾਰ ਕੀਤਾ, ਦੋ ਬੱਚੇ ਹੋਏ ਬਰਾਮਦ  

ਇਸ ਸਬੰਧੀ ਜਾਣਕਾਰੀ ਦਿੰਦਿਆਂ ਬੱਬਰ ਜਵੈਲਰ ਦੇ ਮਾਲਕ ਸੁਵਿੰਦਰ ਸਿੰਘ ਨੇ ਦੱਸਿਆ ਕਿ ਦੁਪਹਿਰ ਸਮੇਂ ਤਿੰਨ ਵਿਅਕਤੀ ਨਿਹੰਗ ਸਿੰਘਾਂ ਦੇ ਬਾਣੇ ’ਚ ਮੋਟਰਸਾਈਕਲ ’ਤੇ ਸਵਾਰ ਹੋ ਕੇ ਦੁਕਾਨ ’ਤੇ ਆਏ, ਇਨ੍ਹਾਂ ’ਚੋਂ ਇਕ ਨੇ ਰਿਵਾਲਵਰ ਕੱਢ ਲਿਆ ਅਤੇ ਦੂਜੇ ਨੇ ਤੇਜ਼ਧਾਰ ਚਾਕੂ ਕੱਢ ਕੇ ਸੋਨਾ ਲੁੱਟ ਲਿਆ। ਪੀੜਤ ਸੁਵਿੰਦਰ ਸਿੰਘ ਨੇ ਦੱਸਿਆ ਕਿ ਇਕ ਵਿਅਕਤੀ ਪਹਿਲਾਂ ਵੀ ਦੋ ਵਾਰ ਦੁਕਾਨਦਾਰ ਕੋਲ ਆ ਕੇ ਸੋਨੇ ਬਾਰੇ ਪੁੱਛ-ਪੜਤਾਲ ਕਰ ਚੁੱਕਾ ਹੈ ਅਤੇ ਅੱਜ ਉਸ ਨੇ ਇਸ ਨੂੰ ਲੁੱਟ ਲਿਆ।

ਇਹ ਵੀ ਪੜੋ:Pseb Board News: ਪੰਜਾਬ ਸਰਕਾਰ ਨੇ ਸਾਰੇ ਸਕੂਲਾਂ ਨੂੰ ਜਾਰੀ ਕੀਤੇ ਸਖ਼ਤ ਹੁਕਮ, ਵਿਦਿਆਰਥੀਆਂ ਦੇ ਆਧਾਰ ਡਾਟਾ ਨੂੰ ਜਨਤਕ ਨਾ ਕੀਤਾ ਜਾਵੇ  

ਘਟਨਾ ਸਬੰਧੀ ਜਾਣਕਾਰੀ ਦਿੰਦਿਆਂ ਡੀ.ਐਸ.ਪੀ ਆਜ਼ਾਦ ਦਵਿੰਦਰ ਸਿੰਘ ਨੇ ਦੱਸਿਆ ਕਿ ਪੀੜਤ ਦੁਕਾਨਦਾਰ ਦੇ ਬਿਆਨ ਦਰਜ ਕਰ ਲਏ ਗਏ ਹਨ, ਆਸ-ਪਾਸ ਲੱਗੇ ਸੀ.ਸੀ.ਟੀ.ਵੀ. ਦੀ ਜਾਂਚ ਕੀਤੀ ਜਾ ਰਹੀ ਹੈ। ਜਲਦੀ ਹੀ ਲੁਟੇਰਿਆਂ ਨੂੰ ਕਾਬੂ ਕਰ ਲਿਆ ਜਾਵੇਗਾ।

ਇਹ ਵੀ ਪੜੋ:Abohar Accident News : ਅਣਪਛਾਤੇ ਵਾਹਨ ਦੀ ਟੱਕਰ ’ਚ ਪਿੱਕਅੱਪ ਸਵਾਰ ਦੀ ਹੋਈ ਮੌਤ, ਇੱਕ ਜ਼ਖ਼ਮੀ  

 (For more news apart from Miscreants looted 13 tolas gold and 5 thousand rupees a goldsmith's shop in Batala.       News in Punjabi, stay tuned to Rozana Spokesman)

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement