PSEB Class 8th Result 2024: 8ਵੀਂ ਜਮਾਤ ਦੇ ਨਤੀਜਿਆਂ 'ਚ ਹੋ ਸਕਦੀ ਹੈ ਦੇਰੀ, ਸਕੂਲਾਂ 'ਤੇ ਲਾਪਰਵਾਹੀ ਦਾ ਇਲਜ਼ਾਮ!
Published : Apr 11, 2024, 10:48 am IST
Updated : Apr 11, 2024, 10:48 am IST
SHARE ARTICLE
File Photo
File Photo

ਹਦਾਇਤਾਂ ਦੇ ਬਾਵਜੂਦ ਸਕੂਲਾਂ ਨੇ ਆਨਲਾਈਨ ਅੰਕ ਨਹੀਂ ਕੀਤੇ ਅਪਲੋਡ

PSEB Class 8th Result 2024: ਚੰਡੀਗੜ੍ਹ  - ਪੰਜਾਬ ਦੇ 8ਵੀਂ ਜਮਾਤ ਦੇ ਵਿਦਿਆਰਥੀਆਂ ਨੂੰ ਲੈ ਕੇ ਵੱਡੀ ਖ਼ਬਰ ਸਾਹਮਣੇ ਆਈ ਹੈ ਕਿ ਪੰਜਾਬ ਸਕੂਲ ਸਿੱਖਿਆ ਬੋਰਡ ਦੇ ਕਈ ਯਤਨਾਂ ਦੇ ਬਾਵਜੂਦ ਵੀ 8ਵੀਂ ਦਾ ਨਤੀਜਾ ਆਉਣ ਵਿਚ ਅਜੇ ਕੁਝ ਸਮਾਂ ਹੋਰ ਲੱਗ ਸਕਦਾ ਹੈ। ਇਸ ਦਾ ਕਾਰਨ ਹੈ ਕਿ ਬੋਰਡ ਵੱਲੋਂ ਵਾਰ-ਵਾਰ ਮੰਗੇ ਜਾਣ ਦੇ ਬਾਵਜੂਦ ਸੂਬੇ ਦੇ ਕਰੀਬ 800 ਸਕੂਲ ਅਜਿਹੇ ਹਨ, ਜਿਨ੍ਹਾਂ ਨੇ ਅਜੇ ਤੱਕ ਪ੍ਰੈਕਟੀਕਲ ਪ੍ਰੀਖਿਆ ਅਤੇ ਸੀ.ਸੀ.ਈ. ਅੰਕ ਆਨਲਾਈਨ ਅਪਲੋਡ ਨਹੀਂ ਕੀਤੇ ਹਨ।  

ਹਾਲਾਂਕਿ 8ਵੀਂ ਕਲਾਸ ਦੀ ਬੋਰਡ ਦੀਆਂ ਪ੍ਰੀਖਿਆਂਵਾਂ ਨੂੰ ਖ਼ਤਮ ਹੋਇਆਂ ਨੂੰ ਲਗਭਗ 2 ਹਫ਼ਤੇ ਹੋ ਚੁੱਕੇ ਹਨ ਪਰ ਬੋਰਡ ਦਾ ਨਤੀਜਾ ਅਜੇ ਤੱਕ ਕਈ ਸਕੂਲਾਂ ਦੀ ਵਜ੍ਹਾ ਕਰ ਕੇ ਲਟਕਿਆ ਹੋਇਆ ਹੈ। ਪਹਿਲਾਂ ਪੀ.ਐੱਸ.ਈ.ਬੀ. ਨੇ ਅੰਕ ਅਪਲੋਡ ਕਰਨ ਲਈ 9 ਅ੍ਰਪੈਲ ਦੀ ਤਰੀਕ ਨਿਰਧਾਰਤ ਕੀਤੀ ਸੀ ਪਰ ਵੱਡੀ ਗਿਣਤੀ ’ਚ ਸਕੂਲਾਂ ਵੱਲੋਂ ਸਮੇਂ ’ਤੇ ਕੰਮ ਪੂਰਾ ਨਾ ਕਰਨ ਕਰ ਕੇ ਨਤੀਜੇ ਲਟਕੇ ਪਏ ਹਨ। 

ਬੋਰਡ ਨੇ ਯੋਗਤਾ ਵਾਲੀ ਪ੍ਰੀਖਿਆ ’ਚ ਲਗਾਤਾਰ ਹੋ ਰਹੀ ਦੇਰੀ ’ਤੇ ਸਖ਼ਤ ਨੋਟਿਸ ਲਿਆ ਹੈ ਕਿਉਂਕਿ ਇਸ ਨਾਲ ਨਤੀਜਾ ਐਲਾਨਣ ’ਚ ਦੇਰ ਹੋ ਸਕਦੀ ਹੈ। ਬੋਰਡ ਨੇ ਉਕਤ ਕੰਮ ਨੂੰ ਪੂਰਾ ਕਰਨ ਦੀ ਆਖ਼ਰੀ ਤਰੀਕ ਨੂੰ ਵਧਾਉਂਦੇ ਹੋਏ ਸਾਰੇ ਸਕੂਲਾਂ ਨੂੰ 12 ਅਪ੍ਰੈਲ ਤੱਕ ਹਰ ਹਾਲ ’ਚ ਇਹ ਕੰਮ ਪੂਰਾ ਕਰਨ ਦਾ ਨਿਰਦੇਸ਼ ਦਿੱਤਾ ਹੈ। ਬੋਰਡ ਨੇ ਬਾਕਾਇਦਾ ਸਰਕਾਰੀ ਅਤੇ ਨਿੱਜੀ ਸਕੂਲਾਂ ਦੀ ਲਿਸਟ ਜਾਰੀ ਕਰ ਕੇ ਕਿਹਾ ਹੈ ਕਿ ਇਸ ਤੋਂ ਬਾਅਦ ਪ੍ਰੀਖਿਆਰਥੀਆਂ ਦੇ ਅੰਕ ਆਨਲਾਈਨ ਅਪਲੋਡ ਕਰਨ ਦੀ ਤਰੀਕ ਨਹੀਂ ਵਧਾਈ ਜਾਵੇਗੀ। 

ਬੋਰਡ ਨੇ ਵੀ ਇਹ ਗੱਲ ਸਪੱਸ਼ਟ ਕਰ ਦਿੱਤੀ ਹੈ ਕਿ ਜੇਕਰ ਆਨਲਾਈਨ ਮਾਰਕਸ ਅਪਲੋਡ ਨਾ ਕਰਨ ਕਰ ਕੇ ਪ੍ਰੀਖਿਆਰਥੀਆਂ ਦੇ ਨਤੀਜੇ ’ਤੇ ਕੋਈ ਅਸਰ ਪੈਂਦਾ ਹੈ ਤਾਂ ਇਸ ਦੀ ਪੂਰੀ ਜ਼ਿੰਮੇਵਾਰੀ ਸਬੰਧਤ ਸਕੂਲ ਮੁਖੀਆਂ ਦੀ ਹੋਵੇਗੀ। 

 (For more Punjabi news apart from PSEB Class 8th Result 2024: There may be a delay in the 8th class results, stay tuned to Rozana Spokesman)

SHARE ARTICLE

ਏਜੰਸੀ

Advertisement

ਦੇਖੋ ਆਖਰ ਕਿਹੜੀ ਦੁਸ਼ਮਣੀ ਬਣੀ ਵਾਰਦਾਤ ਦੀ ਵਜ੍ਹਾ?| Ludhiana

05 Nov 2025 3:27 PM

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM
Advertisement