
ਗੁਰਦਾਸਪੁਰ ਪਹੁੰਚੇ ਬਾਲੀਵੁੱਡ ਅਦਾਕਾਰ ਧਰਮਿੰਦਰ
ਗੁਰਦਾਸਪੁਰ: ਲੋਕ ਸਭਾ ਹਲਕਾ ਗੁਰਦਾਸਪੁਰ ਭਾਜਪਾ ਪਾਰਟੀ ਦੇ ਉਮੀਦਵਾਰ ਸੰਨੀ ਦਿਓਲ ਦੇ ਪ੍ਰਚਾਰ ਲਈ ਉਹਨਾਂ ਦਾ ਸਾਥ ਦੇਣ ਲਈ ਧਰਮਿੰਦਰ ਵੀ ਆਏ। ਉਹਨਾਂ ਦੇ ਪਿਤਾ ਨੇ ਗੁਰਦਾਸਪੁਰ ਵਿਖੇ ਪਹੁੰਚਣ ’ਤੇ ਪੱਤਰਕਾਰਾਂ ਨਾਲ ਕੀਤੀ। ਮੁਲਾਕਾਤ ਵਿਚ ਉਹਨਾਂ ਕਿਹਾ ਕਿ ਉਹਨਾਂ ਦੇ ਪੁੱਤਰ ਦੇ ਵਿਰੁੱਧ ਸੁਨੀਲ ਜਾਖੜ ਹਨ।
Dharmendra
ਇਸ ਬਾਰੇ ਉਹਨਾਂ ਨੂੰ ਪਹਿਲਾਂ ਪਤਾ ਨਹੀਂ ਸੀ ਪਰ ਹੁਣ ਪਤਾ ਲੱਗਣ ਤੋਂ ਬਾਅਦ ਉਹ ਵਾਪਿਸ ਨਹੀਂ ਜਾਣ ਵਾਲੇ ਅਤੇ ਉਹ ਪੂਰੇ ਜ਼ੋਰ ਨਾਲ ਲੜਣਗੇ। ਧਰਮਿੰਦਰ ਨੇ ਕਿਹਾ ਕਿ ਉਹ ਜਦ ਚੋਣ ਲੜੇ ਸਨ ਤਾਂ ਪਟਿਆਲਾ ,ਲੁਧਿਆਣਾ ਅਤੇ ਰਾਜਸਥਾਨ ਤੋਂ ਬਲਰਾਮ ਜੱਖੜ ਦੇ ਵਿਰੁੱਧ ਚੋਣ ਨਹੀਂ ਸਨ ਲੜੇ। ਬਲਕਿ ਮੁੜ ਭਾਜਪਾ ਨੇ ਬੀਕਾਨੇਰ ਤੋਂ ਚੋਣ ਲੜੀ ਸੀ ਉਹਨਾਂ ਨੂੰ ਉਥੋਂ ਪਿਆਰ ਮਿਲਿਆ ਸੀ।
Voting
ਪਰ ਕੇਂਦਰ ਵਿਚ ਭਾਜਪਾ ਨਹੀਂ ਸੀ ਇਸ ਲਈ ਉਹਨਾਂ ਜੋ ਵਾਅਦੇ ਕੀਤੇ ਸਨ ਉਸ ਮੁਤਾਬਕ ਉਹ ਪੂਰੇ ਨਹੀਂ ਹੋਏ। ਧਰਮਿੰਦਰ ਆਖਦੇ ਹਨ ਕਿ ਉਸ ਦੇ ਬਾਵਜੂਦ ਉਹਨਾਂ ਜੋ ਵਾਅਦੇ ਲੋਕਾਂ ਨਾਲ ਕੀਤੇ ਸਨ ਉਸ ਮੁਤਾਬਕ ਕੰਮ ਕੀਤਾ ਗਿਆ ਅਤੇ ਜੋ ਪਿਆਰ ਉਹਨਾਂ ਦੇ ਪੁੱਤਰ ਸੰਨੀ ਦਿਓਲ ਨੂੰ ਲੋਕ ਦੇ ਰਹੇ ਹਨ ਉਹਨਾਂ ਦਾ ਉਹ ਧੰਨਵਾਦ ਕਰਦੇ ਹਨ। ਜੇਕਰ ਉਸ ਦੀ ਜਿੱਤ ਹੁੰਦੀ ਹੈ ਤਾਂ ਉਹ ਜਿੱਤ ਉਹਨਾਂ ਦੀ ਨਹੀਂ ਬਲਕਿ ਗੁਰਦਾਸਪੁਰ ਦੇ ਲੋਕਾਂ ਦੀ ਜਿੱਤ ਹੈ।
ਇਸ ਦੇ ਨਾਲ ਹੀ ਧਰਮਿੰਦਰ ਦਿਓਲ ਨੂੰ ਜਦ ਸਵਾਲ ਪੁੱਛੇ ਗਏ ਤਾਂ ਉਹਨਾਂ ਕਿਹਾ ਕਿ ਹੁਣ ਕਿ ਅਸੀਂ ਭੱਜ ਜਾਈਏ ਇਹ ਨਹੀਂ ਹੋ ਸਕਦਾ। ਜੋ ਹੈ ਉਸ ਦਾ ਸਾਹਮਣਾ ਕਰਾਂਗਾ ਅਤੇ ਜਿੱਤ ਹਾਸਲ ਕਰਾਂਗੇ।