
ਹੇਮਾ ਮਾਲਿਨੀ ਨੇ ਐਤਵਾਰ ਨੂੰ ਇੱਕ ਤਸਵੀਰ ਦੇ ਨਾਲ ਟਵੀਟ ਕੀਤਾ ਕਿ ਅੱਜ ਦਾ ਦਿਨ ਮੇਰੇ ਲਈ ਖਾਸ ਦਿਨ ਹੈ
ਮਥੁਰਾ- ਅਦਾਕਾਰ ਅਤੇ ਮਥੁਰਾ ਤੋਂ ਭਾਰਤੀ ਜਨਤਾ ਪਾਰਟੀ (ਭਾਜਪਾ) ਸਾਂਸਦ ਹੇਮਾ ਮਾਲਿਨੀ ਆਪਣੇ ਪਤੀ ਅਤੇ ਮਸ਼ਹੂਰ ਐਕਟਰ ਧਰਮੇਂਦਰ ਦੁਆਰਾ ਆਪਣੇ ਚੋਣ ਖੇਤਰ ਵਿਚ ਇੱਕ ਦਿਨ ਲਈ ਚੋਣ ਪ੍ਰਚਾਰ ਕੀਤੇ ਜਾਣ ਨੂੰ ਲੈ ਕੇ ਬੇਹੱਦ ਖੁਸ਼ ਹਨ। ਹੇਮਾ ਮਾਲਿਨੀ ਨੇ ਐਤਵਾਰ ਨੂੰ ਇੱਕ ਤਸਵੀਰ ਦੇ ਨਾਲ ਟਵੀਟ ਕੀਤਾ ਕਿ ਅੱਜ ਦਾ ਦਿਨ ਮੇਰੇ ਲਈ ਖਾਸ ਦਿਨ ਹੈ। ਧਰਮ ਜੀ ਪੂਰਾ ਦਿਨ ਮੇਰੇ ਲਈ ਪ੍ਰਚਾਰ ਕਰਨ ਲਈ ਮਥੁਰਾ ਵਿਚ ਹਨ। ਜਨਤਾ ਉਨ੍ਹਾਂ ਦੀ ਇਕ ਝਲਕ ਪਾਉਣ ਦਾ ਬੇਸਬਰੀ ਨਾਲ ਇੰਤਜਾਰ ਕਰ ਰਹੀ ਹੈ।
Hema Malini Tweet
ਹੇਮਾ ਮਾਲਿਨੀ ਨੇ ਲਿਖਿਆ, ਚੋਣ ਪ੍ਰਚਾਰ ਲਈ ਤੁਰਨ ਤੋਂ ਠੀਕ ਪਹਿਲਾਂ ਮਥੁਰਾ ਵਿਚ ਸਾਡੇ ਘਰ ਵਿਚ ਲਈ ਗਈ ਤਸਵੀਰ। ਮਥੁਰਾ ਵਿਚ ਹੇਮਾ ਮਾਲਿਨੀ ਨੂੰ ਇਸ ਵਾਰ ਮਹਾਂਗਠਬੰਧਨ ਵਲੋਂ ਕੜੀ ਚੁਣੋਤੀ ਮਿਲ ਰਹੀ ਹੈ। ਐਸਪੀ-ਬੀਐਸਪੀ ਅਤੇ ਆਰਐਲਡੀ ਨੇ ਇਸ ਸੀਟ ਤੋਂ ਰਾਜ ਕੁਮਾਰ ਨਰੇਂਦਰ ਸਿੰਘ ਨੂੰ ਮੈਦਾਨ ਵਿਚ ਉਤਾਰਿਆ ਹੈ। ਉਥੇ ਹੀ ਕਾਂਗਰਸ ਨੇ ਮਥੁਰਾ ਸੀਟ ਤੋਂ ਮਹੇਸ਼ ਪਾਠਕ ਨੂੰ ਟਿਕਟ ਦਿੱਤੀ ਹੈ। ਦੱਸ ਦਈਏ ਕਿ ਹੇਮਾ ਮਾਲਿਨੀ ’ਤੇ ਇਕ ਚੋਣ ਸਭਾ ਕਰਵਾਉਣ ਦੇ ਮਾਮਲੇ ਵਿਚ ਜ਼ਾਬਤੇ ਦੀ ਉਲੰਘਣਾ ਦਾ ਕੇਸ ਦਰਜ ਹੈ।