
ਖੰਨਾ ਵਿਚ ਇਕ ਪਤੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ।
ਖੰਨਾ: ਖੰਨਾ ਵਿਚ ਇਕ ਪਤੀ ਨੇ ਹੈਵਾਨੀਅਤ ਦੀਆਂ ਸਾਰੀਆਂ ਹੱਦਾਂ ਪਾਰ ਕਰ ਦਿੱਤੀਆਂ ਹਨ। ਗੁੱਸੇ ਵਿਚ ਆਏ ਪਤੀ ਨੇ ਅਪਣੀ ਪਤਨੀ ਨੂੰ ਗਲਾ ਘੁੱਟ ਕੇ ਮੌਤ ਦੇ ਘਾਟ ਉਤਾਰ ਦਿੱਤਾ ਹੈ। ਪਤੀ ਦੀ ਹੈਵਾਨੀਅਤ ਏਨੀ ਜ਼ਿਆਦਾ ਵਧ ਗਈ ਕਿ ਉਸਦੇ ਪਤਨੀ ਦਾ ਕਤਲ ਕਰਨ ਤੋਂ ਬਾਅਦ ਉਸਦੀ ਮ੍ਰਿਤਕ ਦੇਹ ਨੂੰ ਘਰ ਦੇ ਬਾਹਰ ਖਾਲੀ ਪਲਾਂਟ ਵਿਚ ਸੁੱਟ ਦਿੱਤਾ।
Husband killed his wife
ਇਹ ਘਟਨਾ ਖੰਨਾ ਦੇ ਬਸੰਤ ਨਗਰ ਇਲਾਕੇ ਵਿਚ ਰਾਤ ਢਾਈ ਵਜੇ ਵਾਪਰੀ। ਦੱਸਿਆ ਜਾ ਰਿਹਾ ਹੈ ਕਿ ਦੋਵਾਂ ਦਾ ਵਿਆਹ ਤਿੰਨ ਮਹੀਨੇ ਪਹਿਲਾਂ ਹੋਇਆ ਸੀ। ਮ੍ਰਿਤਕ ਦੀ ਪਹਿਚਾਣ ਰਵਿੰਦਰ ਕੌਰ ਦੱਸੀ ਜਾ ਰਹੀ ਹੈ। ਪੁਲਿਸ ਨੇ ਮ੍ਰਿਤਕ ਦੇ ਪਤੀ ਗੁਰਦੀਪ ਸਿੰਘ ਨੂੰ ਹਿਰਾਸਤ ਵਿਚ ਲੈ ਕੇ ਮਾਮਲਾ ਦਰਜ ਕਰ ਲਿਆ ਹੈ। ਇਹ ਸਾਰੀ ਘਟਨਾ ਘਰ ਦੇ ਬਾਹਰ ਲੱਗੇ ਸੀਸੀਟੀਵੀ ਕੈਮਰਿਆਂ ਵਿਚ ਕੈਦ ਹੋ ਗਈ। ਸੀਸੀਟੀਵੀ ਫੁਟੇਜ ਅਨੁਸਾਰ ਮ੍ਰਿਤਕ ਦੇ ਪਤੀ ਨੇ ਦੇਰ ਰਾਤ 2.26 ਮਿੰਟ ‘ਤੇ ਮ੍ਰਿਤਕ ਦੇਹ ਨੂੰ ਘਰ ਦੇ ਬਾਹਰ ਪਲਾਂਟ ਵਿਚ ਸੁੱਟ ਦਿੱਤਾ ਸੀ।
Husband killed his wife
ਮ੍ਰਿਤਕ ਦੀ ਮਾਂ ਨੇ ਦੱਸਿਆ ਕਿ ਉਹਨਾਂ ਦੇ ਜਵਾਈ ਨੂੰ ਉਹਨਾਂ ਦੀ ਲੜਕੀ ‘ਤੇ ਸ਼ੱਕ ਸੀ ਜਿਸ ਨੂੰ ਲੈ ਉਹਨਾਂ ਦੀ ਲੜਕੀ ਨੇ ਉਹਨਾਂ ਕੋਲ ਗੱਲ ਵੀ ਕੀਤੀ ਸੀ। ਲੜਕੀ ਦੀ ਮੌਤ ਤੋਂ ਬਾਅਦ ਉਸਦੇ ਸਹੁਰੇ ਨੇ ਲੜਕੀ ਦੇ ਘਰਦਿਆਂ ਨੂੰ ਇਸ ਘਟਨਾ ਬਾਰੇ ਜਾਣਕਾਰੀ ਦਿੱਤੀ। ਇਸ ਹਾਦਸੇ ਤੋਂ ਬਾਅਦ ਮ੍ਰਿਤਕ ਲੜਕੀ ਦਾ ਪਰਿਵਾਰ ਕਾਰਵਾਈ ਦੀ ਮੰਗ ਕਰ ਰਿਹਾ ਹੈ। ਸਥਾਨਕ ਐਸਐਚਓ ਦਵਿੰਦਰ ਸਿੰਘ ਨੇ ਦੱਸਿਆ ਕਿ ਸ਼ੁਰੂਆਤੀ ਜਾਂਚ ਵਿਚ ਪਤਾ ਚੱਲਿਆ ਸੀ ਕਿ ਲੜਕੀ ਨੂੰ ਉਸਦੇ ਪਤੀ ਨੇ ਮਾਰਿਆ ਹੈ। ਉਹਨਾਂ ਕਿਹਾ ਇਸ ਮਾਮਲੇ ਵਿਚ ਜਾਂਚ ਜਾਰੀ ਹੈ।