
ਭੈਣ ਦੇ ਵਿਆਹ 'ਚ ਸ਼ਾਮਲ ਹੋਣ ਦੀ ਜਿੱਦ ਕਰ ਰਹੀ ਸੀ ਪਤਨੀ
ਹਰੀਕੇ ਪੱਤਣ : ਪੁਲਿਸ ਥਾਣਾ ਹਰੀਕੇ ਪੱਤਣ ਅਧੀਨ ਪੈਂਦੇ ਪਿੰਡ ਪਨਗੋਟਾ ਵਿਖੇ ਬੀਤੀ ਰਾਤ ਸ਼ਰਾਬੀ ਹਾਲਤ ਵਿਚ ਪਤੀ ਵਲੋਂ ਲੂਣ ਘੋਟਣੇ ਨਾਲ ਹਮਲਾ ਕਰ ਕੇ ਪਤਨੀ ਦਾ ਕਤਲ ਕਰ ਦਿੱਤਾ ਗਿਆ। ਪੁਲਿਸ ਨੇ ਘਟਨਾ ਦੀ ਜਾਂਚ ਪੜਤਾਲ ਤੋਂ ਬਾਅਦ ਪਤੀ ਵਿਰੁੱਧ ਮਾਮਲਾ ਦਰਜ ਕਰ ਕੇ ਉਸ ਨੂੰ ਜੇਲ ਭੇਜ ਦਿੱਤਾ ਹੈ।
Wife murdered by husband
ਇਸ ਸਬੰਧੀ ਥਾਣਾ ਹਰੀਕੇ ਪੱਤਣ ਦੇ ਥਾਣਾ ਮੁਖੀ ਅਮੋਲਕ ਸਿੰਘ ਨੇ ਦਸਿਆ ਕਿ ਮ੍ਰਿਤਕਾ ਪ੍ਰਵੀਨ ਕੌਰ ਦੀ ਮਾਤਾ ਸਵਿੰਦਰ ਕੌਰ ਦੇ ਬਿਆਨ ਮੁਤਾਬਕ ਉਸ ਦੀ ਸੱਭ ਤੋਂ ਛੋਟੀ ਲੜਕੀ ਦਾ ਵਿਆਹ 10 ਮਈ ਨੂੰ ਰੱਖਿਆ ਹੋਇਆ ਸੀ। ਉਹ ਸੋਮਵਾਰ ਨੂੰ ਚਾਟੀਵਿੰਡ ਅੰਮ੍ਰਿਤਸਰ ਤੋਂ ਆਪਣੀ ਬੇਟੀ ਪ੍ਰਵੀਨ ਕੌਰ ਦੇ ਘਰ ਵਿਆਹ 'ਚ ਸ਼ਾਮਲ ਹੋਣ ਲਈ ਸੱਦਾ ਪੱਤਰ ਦੇਣ ਆਈ ਸੀ ਅਤੇ ਰਾਤ ਨੂੰ ਉਨ੍ਹਾਂ ਕੋਲ ਹੀ ਠਹਿਰ ਗਈ ਸੀ। ਪ੍ਰਵੀਨ ਕੌਰ ਦਾ ਪਤੀ ਜਸਵੰਤ ਸਿੰਘ ਬੱਚਿਆਂ ਨੂੰ ਵਿਆਹ 'ਚ ਸ਼ਾਮਲ ਹੋਣ ਤੋਂ ਮਨ੍ਹਾ ਕੀਤਾ ਹੋਇਆ ਸੀ, ਜਦਕਿ ਪ੍ਰਵੀਨ ਕੌਰ ਵਿਆਹ 'ਚ ਸ਼ਾਮਲ ਹੋਣ ਲਈ ਜ਼ਿੱਦ ਕਰ ਰਹੀ ਸੀ।
Death
ਸਵਿੰਦਰ ਕੌਰ ਨੇ ਦੱਸਿਆ ਕਿ ਸੋਮਵਾਰ ਰਾਤ ਨੂੰ ਪਤੀ-ਪਤਨੀ ਦਾ ਆਪਸ 'ਚ ਝਗੜਾ ਹੋ ਗਿਆ। ਇਸੇ ਕਰ ਕੇ ਜਸਵੰਤ ਨੇ ਨਸ਼ੇ ਦੀ ਹਾਲਤ 'ਚ ਸੁੱਤੀ ਪਈ ਪਤਨੀ ਪ੍ਰਵੀਨ ਕੌਰ 'ਤੇ ਘੋਟਣੇ ਨਾਲ 2-3 ਵਾਰ ਕੀਤੇ, ਜਿਸ ਕਾਰਨ ਪ੍ਰਵੀਨ ਕੌਰ ਦੀ ਮੌਕੇ 'ਤੇ ਮੌਤ ਹੋ ਗਈ। ਘਟਨਾ ਮਗਰੋਂ ਜਸਵੰਤ ਮੌਕੇ ਤੋਂ ਫ਼ਰਾਰ ਹੋ ਗਿਆ। ਸੂਚਨਾ ਮਿਲਣ 'ਤੇ ਪੁੱਜੀ ਪੁਲਿਸ ਨੇ ਜਾਂਚ ਪੜਤਾਲ ਮਗਰੋਂ ਜਸਵੰਤ ਨੂੰ ਪਿੰਡ ਦੇ ਨੇੜਿਓਂ ਕਾਬੂ ਕਰ ਲਿਆ।