
ਕਾਂਗਰਸ ਪਾਰਟੀ ਡੇਰਾਬੱਸੀ ਵੱਲੌਂ ਕਰਫਿੂੳ ਦੋਰਾਨ ਗਰੀਬ ਲੋਕਾਂ ਦੀ ਮਦਦ ਲਗਾਤਾਰ ਕੀਤੀ ਜਾ ਰਹੀ ਹੈ। ਪੁਰਵਾਂਚਲ ਮਹਾਂ ਸਭਾ ਡੇਰਾਬੱਸੀ ਨੂੰ ਕਾਂਗਰਸੀ ਆਗੂ
ਡੇਰਾਬੱਸੀ, 10 ਮਈ (ਗੁਰਜੀਤ ਸਿੰਘ ਈਸਾਪੁਰ) : ਕਾਂਗਰਸ ਪਾਰਟੀ ਡੇਰਾਬੱਸੀ ਵੱਲੌਂ ਕਰਫਿੂੳ ਦੋਰਾਨ ਗਰੀਬ ਲੋਕਾਂ ਦੀ ਮਦਦ ਲਗਾਤਾਰ ਕੀਤੀ ਜਾ ਰਹੀ ਹੈ। ਪੁਰਵਾਂਚਲ ਮਹਾਂ ਸਭਾ ਡੇਰਾਬੱਸੀ ਨੂੰ ਕਾਂਗਰਸੀ ਆਗੂ ਰਣਜੀਤ ਸਿੰਘ ਰੈਡੀ ਅਤੇ ਸਾਬਕਾ ਕੌਸਲਰ ਜਰਪ੍ਰੀਤ ਸਿੰਘ ਲੱਕੀ ਨੇ 100 ਰਾਸ਼ਨ ਦੀਆਂ ਕਿੱਟਾਂ ਵੰਡੀਆਂ।
ਇਸ ਮੌਕੇ ਰਣਜੀਤ ਸਿੰਘ ਰੈਡੀ ਨੇ ਕਿਹਾ ਕਿ ਕਾਂਗਰਸ ਪਾਰਟੀ ਦੇ ਹਲਕਾ ਇੰਚਰਾਜ ਦੀਪਇੰਦਰ ਢਿੱਲੋਂ ਦੇ ਨਿਰਦੇਸ਼ਾ ਹੇਠ ਹਲਕਾ ਡੇਰਾਬੱਸੀ ਵਿੱਚ ਲੋੜਵੰਦ ਗਰੀਬ ਪਰਿਵਾਰਾਂ ਅਤੇ ਮਜਦੂਰਾਂ ਨੂੰ ਰਾਸ਼ਨ ਵੰਡਿਆ ਜਾ ਰਿਹਾ ਹੈ। ਪੁਰਵਾਂਚਲ ਮਹਾਂ ਸਭਾ ਡੇਰਾਬੱਸੀ ਨੂੰ ਇਸ ਲੜੀ ਤਹਿਤ 100 ਰਾਸ਼ਨ ਦੀਆਂ ਕਿੱਟਾਂ ਵੱਡੀਆਂ ਗਈਆਂ ਹਨ। ਸ਼ਹਿਰ ਵਿੱਚ ਕਈਂ ਜਗ੍ਹਾ ਲੰਗਰ ਦੇ ਪ੍ਰਬੰਧ ਕੀਤੇ ਹੋਏ ਹਨ ਅਤੇ ਦੂਰ ਦੁਰਾਡੇ ਇਲਾਕੇ ਵਿੱਚ ਸੁੱਕਾ ਰਾਸ਼ਨ ਦਿੱਤਾ ਜਾ ਰਿਹਾ ਹੈ।
File photo
ਰਾਸ਼ਨ ਵੰਡਣ ਦੌਰਾਨ ਉਚਿੱਤ ਦੂਰੀ ਦਾ ਪੂਰਾ ਧਿਆਨ ਰੱਖਿਆ ਜਾ ਰਿਹਾ ਹੈ। ਇਲਾਕੇ ਵਿੱਚ ਜਿਥੇ ਵੀ ਜਰੂਰਤ ਹੁੰਦੀ ਹੈ, ਉਥੇ ਕਾਂਗਰਸ ਪਾਰਟੀ ਦੇ ਅਹੁਦੇਦਾਰ ਮੌਕੇ ਤੇ ਪੁੱਜਕੇ ਰਾਸ਼ਨ ਮੁਹੱਈਆਂ ਕਰਵਾਏ ਰਹੇ ਹਨ। ਰੈਡੀ ਨੇ ਕਿਹਾ ਕਿ ਸੂਬਾ ਸਰਕਾਰ ਨੇ ਪ੍ਰਵਾਈ ਲੋਕਾਂ ਦੇ ਜਾਣ ਲਈ ਪ੍ਰਬੰਧ ਕਰ ਦਿੱਤੇ ਹਨ ਪਰ ਜੇਕਰ ਕੋਈ ਪ੍ਰਵਾਈ ਇਥੇ ਰਹਿਣਾ ਚਹੁੰਦਾ ਹੈ ਤਾਂ ਕਾਂਗਰਸ ਪਾਰਟੀ ਡੇਰਾਬੱਸੀ ਵੱਲੋਂ ਉਨਾਂ ਦੇ ਖਾਣ ਪੀਣ ਦਾ ਪੂਰਾ ਧਿਆਨ ਰੱਖਿਆ ਜਾਵੇਗਾ. ਉਨਾਂ ਕਿਹਾ ਕਿ ਪੰਜਾਬ ਵਿੱਚ ਹੁਣ ਫੈਕਟਰੀਆਂ ਅਤੇ ਕੰਮਕਾਰ ਖੁੱਲ ਰਹੇ ਹਨ। ਇਸ ਲਈ ਉਨ੍ਹਾਂ ਅਪੀਲ ਕੀਤੀ ਕਿ ਪ੍ਰਵਾਸੀ ਲੋਕ ਇਥੇ ਰਹਿਣ ਅਤੇ ਆਪਣੇ ਕੰਮਾਂ ਤੇ ਵਾਪਸ ਜਾਣ।