
ਬਿਲਡਰ ਨੇ ਫਲੈਟ ਦੇ ਨਾਂ ’ਤੇ 10 ਲੱਖ ਰੁਪਏ ਦੀ ਠੱਗੀ ਮਾਰੀ
ਖਰੜ: ਖਰੜ ਪੁਲਿਸ ਨੇ 15 ਮਾਰਚ 2023 ਨੂੰ ਖਰੜ ਪੁਲਿਸ ਸਟੇਸ਼ਨ ਵਿਚ ਦਰਜ ਹੋਏ ਇਕ ਧੋਖਾਧੜੀ ਦੇ ਮਾਮਲੇ ਵਿਚ ਰੀਅਲ ਬਿਲਡਰਜ਼ ਦੇ ਮਾਲਕ ਅਰਵਿੰਦ ਵਿਜ ਨੂੰ ਗ੍ਰਿਫ਼ਤਾਰ ਕਰ ਲਿਆ ਹੈ। ਪੁਲਿਸ ਨੇ ਮੁਲਜ਼ਮ ਨੂੰ ਅਦਾਲਤ ਵਿਚ ਪੇਸ਼ ਕੀਤਾ, ਜਿਥੋਂ ਉਸ ਨੂੰ 1 ਦਿਨ ਦੇ ਪੁਲਿਸ ਰਿਮਾਂਡ 'ਤੇ ਭੇਜ ਦਿਤਾ ਗਿਆ।
ਇਹ ਵੀ ਪੜ੍ਹੋ: ਮੰਗਾਂ ਪੂਰੀਆਂ ਨਾ ਹੋਣ ਮਗਰੋਂ ਬ੍ਰਿਜਿੰਦਰਾ ਕਾਲਜ ’ਚ BSC ਖੇਤੀਬਾੜੀ ਦਾ ਕੋਰਸ ਬੰਦ
ਐਸ.ਐਚ.ਓ. ਜਗਜੀਤ ਸਿੰਘ ਨੇ ਦਸਿਆ ਕਿ ਖਰੜ ਦੀ ਰਹਿਣ ਵਾਲੀ ਇਕ ਨੌਜੁਆਨ ਲੜਕੀ ਨੇ ਐਸ.ਐਸ.ਪੀ. ਨੂੰ ਸ਼ਿਕਾਇਤ ਦਿਤੀ ਸੀ ਕਿ ਬਿਲਡਰ ਨੇ ਫਲੈਟ ਦੇ ਨਾਂ ’ਤੇ 10 ਲੱਖ ਰੁਪਏ ਦੀ ਠੱਗੀ ਮਾਰੀ ਹੈ। ਸਮਝੌਤੇ ਤੋਂ ਬਾਅਦ ਉਸ ਨੇ ਸਾਰੀ ਰਕਮ ਵਾਪਸ ਨਹੀਂ ਕੀਤੀ ਅਤੇ 3.5 ਲੱਖ ਦਾ ਹੜੱਪ ਲਏ। ਸ਼ਿਕਾਇਤਕਰਤਾ ਦੇ ਬਿਆਨ ਅਨੁਸਾਰ ਉਸ ਨੇ ਅਰਵਿੰਦ ਵਿੱਜ ਰਾਹੀਂ ਔਰਾ ਐਵੀਨਿਊ ਲੁਧਿਆਣਾ-ਚੰਡੀਗੜ੍ਹ ਰੋਡ ਸਥਿਤ ਇਕ ਸੁਸਾਇਟੀ ਵਿਚ ਫਲੈਟ ਨੰਬਰ 114 ਬੁੱਕ ਕਰਵਾਇਆ ਸੀ।
ਇਹ ਵੀ ਪੜ੍ਹੋ: ਬ੍ਰਿਟੇਨ: ਸਿੱਖ ਨੌਜੁਆਨ ਦੀ ਹਤਿਆ ਦੇ ਮਾਮਲੇ ’ਚ ਦੋ ਲੜਕਿਆਂ ਨੂੰ ਉਮਰ ਕੈਦ
ਇਸ ਦੌਰਾਨ ਅਰਵਿੰਦ ਵਿਜ ਨੇ ਉਸ ਨੂੰ ਦਸਿਆ ਕਿ ਸੁਸਾਇਟੀ ਵਿਚ ਫਲੈਟ ਵੇਚਣ ਦਾ ਅਧਿਕਾਰ ਉਸ ਕੋਲ ਹੈ। ਇਸ ਫਲੈਟ ਦੇ ਸਬੰਧ ਵਿਚ, 15 ਦਸੰਬਰ 2021 ਨੂੰ, ਸ਼ਿਕਾਇਤਕਰਤਾ ਦੀ ਮਾਂ ਅਤੇ ਔਰਾ ਐਵੇਨਿਊ ਦੇ ਐਮਡੀ ਅਭਿਸ਼ੇਕ ਸੂਦ ਵਿਚਕਾਰ ਇਕ ਸਮਝੌਤਾ ਹੋਇਆ ਸੀ। ਇਹ ਸਮਝੌਤਾ ਖ਼ੁਦ ਅਰਵਿੰਦ ਵਿਜ ਨੇ ਰੀਅਲ ਬਿਲਡਰਜ਼ ਆਫ਼ ਅਰਵਿੰਦ ਵਿੱਜ ਨਾਂ ਦੇ ਦਫ਼ਤਰ ਵਿਚ ਕੀਤਾ ਸੀ।
ਇਹ ਵੀ ਪੜ੍ਹੋ: ਮੁਹਾਲੀ : ਫੇਜ਼-9 ਦੇ ਇਕ ਹੋਟਲ ’ਚ ਪੰਜਾਬ ਪੁਲਿਸ ਦੇ ਕਾਂਸਟੇਬਲ ਨੇ ਖ਼ੁਦ ਨੂੰ ਮਾਰੀ ਗੋਲੀ, ਮੌਤ
ਸਮਝੌਤੇ ਦੌਰਾਨ ਅਰਵਿੰਦ ਨੂੰ ਬਿਆਨਾ ਰਾਸ਼ੀ ਵਜੋਂ 2 ਲੱਖ ਅਤੇ ਉਸ ਤੋਂ ਬਾਅਦ 10 ਲੱਖ ਹੋਰ ਦਿੱਤੇ ਗਏ। ਸਮਝੌਤੇ ਅਨੁਸਾਰ ਫਲੈਟ ਦਾ ਕਬਜ਼ਾ 25 ਦਸੰਬਰ 2021 ਨੂੰ ਦਿਤਾ ਜਾਣਾ ਸੀ, ਪਰ ਜਦ ਉਹ ਕਬਜ਼ਾ ਲੈਣ ਸਮੇਂ ਕੰਪਨੀ ਦੇ ਦਫ਼ਤਰ ਪਹੁੰਚੇ ਤਾਂ ਉਸ ਨੂੰ ਪਤਾ ਲੱਗਿਆ ਕਿ ਮੁਲਜ਼ਮ ਨੇ ਕੰਪਨੀ ਨੂੰ ਸਿਰਫ਼ 2 ਲੱਖ ਰੁਪਏ ਦਿਤੇ ਸਨ, ਜਦਕਿ 10 ਲੱਖ ਅਪਣੇ ਕੋਲ ਰੱਖ ਲਏ ਸਨ।