
ਅਦਾਲਤ ਨੇ ਦੋਵਾਂ ਨੂੰ 3 ਮਈ ਤੱਕ ਪੁਲਿਸ ਰਿਮਾਂਡ 'ਤੇ ਭੇਜਿਆ
ਮੁੰਬਈ: ਮੁੰਬਈ ਪੁਲਿਸ ਦੀ ਆਰਥਿਕ ਅਪਰਾਧ ਸ਼ਾਖਾ ਨੇ ਨਿਰਮਲ ਲਾਈਫਸਟਾਈਲ ਦੇ ਦੋ ਬਿਲਡਰਾਂ ਧਰਮੇਸ਼ ਜੈਨ ਅਤੇ ਰਾਜੀਵ ਜੈਨ ਨੂੰ ਗ੍ਰਿਫਤਾਰ ਕੀਤਾ ਹੈ। ਪੁਲਿਸ ਨੇ ਦੋਵਾਂ ਨੂੰ ਅਦਾਲਤ ਵਿਚ ਪੇਸ਼ ਕੀਤਾ। ਜਿੱਥੇ ਅਦਾਲਤ ਨੇ ਦੋਵਾਂ ਨੂੰ 3 ਮਈ ਤੱਕ ਪੁਲਿਸ ਰਿਮਾਂਡ 'ਤੇ ਭੇਜ ਦਿੱਤਾ ਹੈ। ਜਾਣਕਾਰੀ ਮੁਤਾਬਕ ਨਿਰਮਲ ਲਾਈਫਸਟਾਈਲ ਨੂੰ ਮੁੰਬਈ ਦਾ ਪ੍ਰਮੁੱਖ ਬਿਲਡਰ ਮੰਨਿਆ ਜਾਂਦਾ ਹੈ।
ਇਹ ਵੀ ਪੜ੍ਹੋ: BJP ਨੂੰ ਵੋਟ ਨਾ ਦੇਣ ਦੀ ਅਪੀਲ ਕਰਦਾ ਇਹ ਪ੍ਰਚਾਰ ਵੀਡੀਓ ਬੰਗਾਲ ਚੋਣਾਂ 2021 ਲਈ ਬਣਾਇਆ ਗਿਆ ਸੀ
ਉਨ੍ਹਾਂ ਦੇ ਕਈ ਪ੍ਰਾਜੈਕਟ ਮੁੰਬਈ ਵਿਚ ਚੱਲ ਰਹੇ ਹਨ। ਉਨ੍ਹਾਂ ਖਿਲਾਫ 34 ਲੋਕਾਂ ਨੇ ਸ਼ਿਕਾਇਤ ਦਰਜ ਕਰਵਾਈ ਸੀ, ਜਿਸ ਤੋਂ ਬਾਅਦ ਉਸ ਖਿਲਾਫ ਇਹ ਕਾਰਵਾਈ ਕੀਤੀ ਗਈ ਹੈ। ਸ਼ਿਕਾਇਤ ਵਿਚ ਕਿਹਾ ਗਿਆ ਹੈ ਕਿ ਗਾਹਕਾਂ ਨੇ ਫਲੈਟ ਬੁੱਕ ਕਰਵਾਇਆ ਸੀ। ਪੈਸੇ ਜਮ੍ਹਾ ਕਰਵਾਉਣ ਤੋਂ ਬਾਅਦ ਵੀ ਉਸ ਨੂੰ ਬਿਲਡਰ ਵੱਲੋਂ ਫਲੈਟ ਨਹੀਂ ਦਿੱਤਾ ਗਿਆ।
ਇਹ ਵੀ ਪੜ੍ਹੋ: ਅੰਗ ਦਾਨ ਕਰਨ ਵਾਲੇ ਕਰਮਚਾਰੀਆਂ ਨੂੰ ਹੁਣ 42 ਦਿਨਾਂ ਦੀ ਵਿਸ਼ੇਸ਼ ਛੁੱਟੀ ਦੇਵੇਗੀ ਕੇਂਦਰ ਸਰਕਾਰ
ਪੁਲਿਸ ਨੇ ਜਾਂਚ ਤੋਂ ਬਾਅਦ ਦੋਹਾਂ ਨੂੰ ਗ੍ਰਿਫਤਾਰ ਕਰ ਲਿਆ। ਦੱਸ ਦਈਏ ਕਿ ਜਿਸ ਪ੍ਰਾਜੈਕਟ ਨੂੰ ਲੈ ਕੇ ਇਹ ਸ਼ਿਕਾਇਤ ਕੀਤੀ ਗਈ ਸੀ, ਉਹ ਮੁਲੁੰਡ ਖੇਤਰ ਦਾ ਹੈ। ਦੱਸਿਆ ਜਾ ਰਿਹਾ ਹੈ ਕਿ ਪਿਛਲੇ ਕੁਝ ਸਮੇਂ ਤੋਂ ਉਨ੍ਹਾਂ ਦੇ ਕੁਝ ਪ੍ਰਾਜੈਕਟ ਠੱਪ ਪਏ ਹਨ, ਜਿਸ ਕਾਰਨ ਉਨ੍ਹਾਂ ਨੂੰ ਨੁਕਸਾਨ ਹੋਇਆ ਹੈ। ਇਸ ਕਾਰਨ ਗਾਹਕਾਂ ਨੂੰ ਸਮੇਂ ਸਿਰ ਫਲੈਟ ਉਪਲਬਧ ਨਹੀਂ ਹੋ ਸਕੇ।