
Kapurthala News: 4 ਨੌਜਵਾਨ ਬੱਚੇ ਨੂੰ ਸਕੂਲ ਤੋਂ ਖੇਤ 'ਚ ਲੈ ਗਏ
Kurkam with a minor child in Kapurthala News in punjabi : ਕਪੂਰਥਲਾ ਦੀ ਸੁਲਤਾਨਪੁਰ ਲੋਧੀ ਸਬ ਡਵੀਜ਼ਨ 'ਚ 13 ਸਾਲ ਦੇ ਬੱਚੇ ਨਾਲ ਕੁਰਕਮ ਦਾ ਮਾਮਲਾ ਸਾਹਮਣੇ ਆਇਆ ਹੈ। ਮੁਲਜ਼ਮ ਨੇ ਵਾਰਦਾਤ ਨੂੰ ਅੰਜਾਮ ਦੇਣ ਦੀ ਵੀਡੀਓ ਵੀ ਬਣਾਈ। ਪੀੜਤ ਬੱਚੇ ਦੀ ਮਾਂ ਦੀ ਸ਼ਿਕਾਇਤ ’ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਚਾਰ ਨੌਜਵਾਨਾਂ ਖ਼ਿਲਾਫ਼ ਪੋਕਸੋ ਐਕਟ ਤਹਿਤ ਕੇਸ ਦਰਜ ਕਰ ਲਿਆ ਹੈ। ਇਸ ਦੀ ਪੁਸ਼ਟੀ ਕਰਦਿਆਂ ਜਾਂਚ ਅਧਿਕਾਰੀ ਰਜਿੰਦਰ ਸਿੰਘ ਨੇ ਦੱਸਿਆ ਕਿ ਮੁਲਜ਼ਮਾਂ ਦੀ ਗ੍ਰਿਫ਼ਤਾਰੀ ਲਈ ਛਾਪੇਮਾਰੀ ਕੀਤੀ ਜਾ ਰਹੀ ਹੈ।
ਇਹ ਵੀ ਪੜ੍ਹੋ: America News: ਤਿੰਨ ਮਹੀਨਿਆਂ ਵਿਚ ਗੈਰ ਕਾਨੂੰਨੀ ਢੰਗ ਨਾਲ ਅਮਰੀਕਾ ਪਹੁੰਚੇ 43 ਹਜ਼ਾਰ ਭਾਰਤੀ
ਇਨ੍ਹਾਂ ਲੋਕਾਂ 'ਤੇ ਦੋਸ਼ ਸੀ
ਪੀੜਤ ਬੱਚੇ ਦੀ ਮਾਂ ਵਾਸੀ ਤੋਤੀ ਨੇ ਪੁਲਿਸ ਨੂੰ ਦਿੱਤੇ ਬਿਆਨਾਂ ਵਿੱਚ ਦੱਸਿਆ ਕਿ ਉਸ ਦਾ 13 ਸਾਲਾ ਲੜਕਾ ਸਰਕਾਰੀ ਸਕੂਲ ਵਿੱਚ ਪੜ੍ਹਦਾ ਹੈ। ਇਕ ਦਿਨ ਉਸ ਦੇ ਲੜਕੇ ਨੇ ਉਸ ਨੂੰ ਦੱਸਿਆ ਕਿ ਕਰੀਬ ਇਕ ਮਹੀਨਾ ਪਹਿਲਾਂ ਉਹ ਆਪਣੇ ਦੋਸਤਾਂ ਨਾਲ ਪਿੰਡ ਦੇ ਖੇਤਾਂ ਵਿਚ ਖੇਡ ਰਿਹਾ ਸੀ ਤਾਂ ਦੁਪਹਿਰ ਕਰੀਬ ਇਕ ਵਜੇ ਉਸ ਨੇ ਨਾਨਕ ਪੁੱਤਰ ਹਰਬੰਸ ਉਰਫ ਕਾਲਾ, ਕਾਰਤਿਕ ਪੁੱਤਰ ਬੱਬੂ, ਦਵਿੰਦਰ ਪੁੱਤਰ ਮੰਗਾ ਅਤੇ ਹੀਰਾ ਉਸ ਨੂੰ ਨੇੜੇ ਦੇ ਕਣਕ ਦੇ ਖੇਤ ਵਿੱਚ ਲੈ ਗਏ।
ਇਹ ਵੀ ਪੜ੍ਹੋ: Moga News: ਮਾਮੀ ਨੇ ਇਨਸਾਨੀਅਤ ਦੀਆਂ ਟੱਪੀਆਂ ਹੱਦਾਂ, 8 ਸਾਲਾ ਭਤੀਜੇ 'ਤੇ ਸੁੱਟਿਆ ਕੈਮੀਕਲ
ਦੋਸ਼ੀਆਂ ਨੇ ਇਸ ਕੁਕਰਮ ਦੀ ਵੀਡੀਓ ਵੀ ਬਣਾਈ
ਜਿੱਥੇ ਉਨ੍ਹਾਂ ਨੇ ਉਸ ਦੀ ਪੈਂਟ ਉਤਾਰ ਕੇ ਕੁਕਰਮ ਕੀਤਾ ਅਤੇ ਹੀਰਾ ਨੇ ਆਪਣੇ ਮੋਬਾਈਲ 'ਤੇ ਇਸ ਦੀ ਵੀਡੀਓ ਬਣਾ ਲਈ। ਹੁਣ ਸਾਰੇ ਉਸ ਨੂੰ ਧਮਕੀ ਦਿੰਦੇ ਹਨ ਅਤੇ ਕਹਿੰਦੇ ਹਨ ਕਿ ਜੇਕਰ ਉਸ ਨੇ ਇਸ ਬਾਰੇ ਕਿਸੇ ਨੂੰ ਗੱਲ ਕੀਤੀ ਤਾਂ ਉਹ ਉਸ ਨਾਲ ਅਜਿਹਾ ਹੀ ਕਰਨਗੇ। ਔਰਤ ਦੀ ਸ਼ਿਕਾਇਤ 'ਤੇ ਥਾਣਾ ਸੁਲਤਾਨਪੁਰ ਲੋਧੀ ਦੀ ਪੁਲਿਸ ਨੇ ਚਾਰਾਂ ਦੋਸ਼ੀਆਂ ਖਿਲਾਫ ਪੋਕਸੋ ਐਕਟ ਤਹਿਤ ਮਾਮਲਾ ਦਰਜ ਕਰ ਲਿਆ ਹੈ। ਮੁਲਜ਼ਮਾਂ ਦੀ ਭਾਲ ਸ਼ੁਰੂ ਕਰ ਦਿੱਤੀ ਗਈ ਹੈ।
ਤਾਜ਼ਾ ਅਪਡੇਟਸ ਲਈ ਸਾਡੇ Whatsapp Broadcast Channel ਨਾਲ ਜੁੜੋ।
(For more Punjabi news apart from Kurkam with a minor child in Kapurthala News in punjabi, stay tuned to Rozana Spokesman)