ਬਾਦਲ ਦੇ ਉਪਰਾਲਿਆਂ ਕਰਕੇ ਫੌਜ ਵਿਚ ਪੰਜਾਬੀ ਅਫਸਰਾਂ ਦੀ ਗਿਣਤੀ ਵਧੀ:ਭੂੰਦੜ
Published : Jun 11, 2018, 1:34 pm IST
Updated : Jun 11, 2018, 1:34 pm IST
SHARE ARTICLE
Punjabi officers in army: Bhunder
Punjabi officers in army: Bhunder

ਮੋਹਾਲੀ ਦੀ ਇੰਸਟੀਚਿਊਟ  ਦੇ 17 ਕੈਡੇਟਾਂ ਦਾ ਲੈਫਟੀਨੈਂਟ ਚੁਣੇ ਜਾਣਾ ਫਖ਼ਰ ਵਾਲੀ ਗੱਲ

ਚੰਡੀਗੜ੍ਹ, (ਸ.ਸ.ਸ.), ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਸੀਨੀਅਰ ਆਗੂ ਬਲਵਿੰਦਰ ਸਿੰਘ ਭੂੰਦੜ ਨੇ ਕਿਹਾ ਹੈ ਕਿ ਭਾਰਤੀ ਫੌਜ ਅਕਾਦਮੀ (ਆਈਐਮਏ) ਵਿਚ ਵੱਡੀ ਗਿਣਤੀ ਪੰਜਾਬੀ ਨੌਜਵਾਨਾਂ ਦੀਆਂ ਲੈਫਟੀਨੈਂਟ ਜਿਹੇ ਉੱਚੇ ਅਹੁਦਿਆਂ ਉੱਤੇ ਹੋ ਰਹੀਆਂ ਨਿਯੁਕਤੀਆਂ ਨਾਲ ਪਾਰਟੀ ਦੇ ਸਰਪ੍ਰਸਤ ਪਰਕਾਸ਼ ਸਿੰਘ ਬਾਦਲ ਵੱਲੋਂ ਕੀਤੇ ਉਪਰਾਲਿਆਂ ਦੇ ਸਾਰਥਕ ਸਿੱਟੇ ਦਿੱਸਣ ਲੱਗੇ ਹਨ।

Balwinder Bhunder & Sukbir Badal Balwinder Bhunder & Sukbir Badalਉਨ੍ਹਾਂ ਦੱਸਿਆ ਕਿ ਆਈਐਮਏ ਦੇਹਰਾਦੂਨ ਵਿਖੇ ਚੁਣੇ ਗਏ ਪੰਜਾਬ ਦੇ 29 ਅਫਸਰਾਂ ਵਿਚੋਂ 17 ਕੈਡੇਟ ਮਹਾਰਾਜਾ ਰਣਜੀਤ ਸਿੰਘ ਆਰਮਡ ਫੋਰਸਜ਼ ਪ੍ਰੈਪਰੇਟਰੀ ਇੰਸਟੀਚਿਊਟ, ਮੋਹਾਲੀ ਦੇ ਹਨ, ਜੋ ਕਿ ਪੰਜਾਬ ਅਤੇ ਇੰਸਟੀਚਿਊਟ ਦੋਵਾਂ ਲਈ ਫਖ਼ਰ ਵਾਲੀ ਗੱਲ ਹੈ। ਸ੍ਰੀ ਬਾਦਲ ਨੇ ਅਪ੍ਰੈਲ 2011 ਵਿਚ ਇਸ ਇੰਸਟੀਚਿਊਟ ਦੀ ਸਥਾਪਨਾ ਕਰਵਾਈ ਸੀ। ਅੱਜ ਇਸ ਅਕੈਡਮੀ ਵਿਚੋਂ ਸਿਖਲਾਈ ਲੈ ਕੇ ਨਿਕਲਣ ਵਾਲੇ ਪੰਜਾਬੀ ਗੱਭਰੂ ਭਾਰਤੀ ਜਲ ਸੈਨਾ, ਥਲ ਸੈਨਾ ਅਤੇ ਹਵਾਈ ਸੈਨਾ ਵਿਚ ਵੱਡੇ ਅਹੁਦਿਆਂ ਲਈ ਚੁਣੇ ਜਾ ਰਹੇ ਹਨ।

Parkash Singh & Badal Balwinder Bhunder Parkash Singh & Badal Balwinder Bhunderਮਹਾਰਾਜਾ ਰਣਜੀਤ ਸਿੰਘ ਇੰਸਟੀਚਿਊਟ ਇੰਸਟੀਚਿਊਟ ਦੇ 110 ਤੋਂ ਵੱਧ ਕੈਡੇਟ ਤਿੰਨੋਂ ਭਾਰਤੀ ਸੈਨਾਵਾਂ ਅੰਦਰ ਵੱਖ ਵੱਖ ਅਹੁਦਿਆਂ ਉੱਤੇ ਨਿਯੁਕਤ ਹੋ ਚੁੱਕੇ ਹਨ। ਇਸ ਇੰਸਟੀਚਿਊਟ ਵੱਲੋਂ 10ਵੀਂ ਜਮਾਤ ਤੋਂ ਬਾਅਦ ਵਿਦਿਆਰਥੀਆਂ ਨੂੰ ਸ਼ਖ਼ਸੀਅਤ ਵਿਕਾਸ ਅਤੇ ਲੀਡਰਸ਼ਿਪ ਦੇ ਗੁਣਾਂ ਬਾਰੇ ਦੋ ਸਾਲ ਦੀ ਸਿਖਲਾਈ ਦਿੱਤੀ ਜਾਂਦੀ ਹੈ ਜਿਸ ਦੌਰਾਨ ਉਹ 12ਵੀਂ ਕਲਾਸ ਦੀ ਪੜ੍ਹਾਈ ਵੀ ਪੂਰੀ ਕਰਦੇ ਹਨ। ਇਸ ਤੋਂ ਬਾਅਦ ਉਨ੍ਹਾਂ ਦੀ ਨੈਸ਼ਨਲ ਡਿਫੈਂਸ ਅਕੈਡਮੀ ਖੜਕਵਾਸਲਾ ਲਈ ਚੋਣ ਹੁੰਦੀ ਹੈ।

Balwinder Singh bhunderBalwinder Singh bhunderਪਹਿਲੇ ਬੈਚ ਦੌਰਾਨ ਇਸ ਇੰਸਟੀਚਿਊਟ ਦੇ 8 ਕੈਡੇਟ ਭਾਰਤੀ ਫੌਜ ਲਈ ਚੁਣੇ ਗਏ ਸਨ। ਸ੍ਰੀ ਭੂੰਦੜ ਨੇ ਦਾਅਵਾ ਕੀਤਾ ਕਿ ਇਕੱਲੇ ਮਹਾਰਾਜਾ ਪ੍ਰੈਪਰੇਟਰੀ ਇੰਸਟੀਚਿਊਟ ਨੇ ਹੀ ਭਾਰਤੀ ਫੌਜ ਅੰਦਰ ਪੰਜਾਬੀ ਅਫਸਰਾਂ ਦੀ ਗਿਣਤੀ ਵਧਾ ਦਿੱਤੀ ਹੈ।

Location: India, Punjab

SHARE ARTICLE

ਸਪੋਕਸਮੈਨ ਸਮਾਚਾਰ ਸੇਵਾ

ਸਬੰਧਤ ਖ਼ਬਰਾਂ

Advertisement

Batala Murder News : Batala 'ਚ ਰਾਤ ਨੂੰ ਗੋਲੀਆਂ ਮਾਰ ਕੇ ਕੀਤੇ Murder ਤੋਂ ਬਾਅਦ ਪਤਨੀ ਆਈ ਕੈਮਰੇ ਸਾਹਮਣੇ

03 Nov 2025 3:24 PM

Eyewitness of 1984 Anti Sikh Riots: 1984 ਦਿੱਲੀ ਸਿੱਖ ਕਤਲੇਆਮ ਦੀ ਇਕੱਲੀ-ਇਕੱਲੀ ਗੱਲ ਚਸ਼ਮਦੀਦਾਂ ਦੀ ਜ਼ੁਬਾਨੀ

02 Nov 2025 3:02 PM

'ਪੰਜਾਬ ਨਾਲ ਧੱਕਾ ਕਿਸੇ ਵੀ ਕੀਮਤ 'ਤੇ ਨਹੀਂ ਕੀਤਾ ਜਾਵੇਗਾ ਬਰਦਾਸ਼ਤ,'CM ਭਗਵੰਤ ਸਿੰਘ ਮਾਨ ਨੇ ਆਖ ਦਿੱਤੀ ਵੱਡੀ ਗੱਲ

02 Nov 2025 3:01 PM

ਪੁੱਤ ਨੂੰ ਯਾਦ ਕਰ ਬੇਹਾਲ ਹੋਈ ਮਾਂ ਦੇ ਨਹੀਂ ਰੁੱਕ ਰਹੇ ਹੰਝੂ | Tejpal Singh

01 Nov 2025 3:10 PM

ਅਮਿਤਾਭ ਦੇ ਪੈਰੀ ਹੱਥ ਲਾਉਣ ਨੂੰ ਲੈ ਕੇ ਦੋਸਾਂਝ ਦਾ ਕੀਤਾ ਜਾ ਰਿਹਾ ਵਿਰੋਧ

01 Nov 2025 3:09 PM
Advertisement